ਮੰਤਰੀ ਮੰਡਲ

ਕੈਬਨਿਟ ਨੇ ਕੋਚੀ ਮੈਟਰੋ ਰੇਲ ਪ੍ਰੋਜੈਕਟ ਫੇਜ਼-2 ਨੂੰ ਜੇਐੱਲਐੱਨ ਸਟੇਡੀਅਮ ਤੋਂ ਕੱਕਾਨਾਡ (Kakkanad) ਰਾਹੀਂ ਇਨਫੋਪਾਰਕ ਤੱਕ ਦੀ ਪ੍ਰਵਾਨਗੀ ਦਿੱਤੀ


11.17 ਕਿਲੋਮੀਟਰ ਦੀ ਲੰਬਾਈ ਅਤੇ 11 ਸਟੇਸ਼ਨਾਂ ਦੀ ਲਾਗਤ ਵਾਲੇ ਇਸ ਪੜਾਅ 'ਤੇ 1,957.05 ਕਰੋੜ ਰੁਪਏ ਦੀ ਲਾਗਤ ਆਵੇਗੀ

Posted On: 07 SEP 2022 4:00PM by PIB Chandigarh

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ 1,957.05 ਕਰੋੜ ਰੁਪਏ ਦੀ ਲਾਗਤ ਨਾਲ ਜੇਐੱਲਐੱਨ ਸਟੇਡੀਅਮ ਤੋਂ ਇਨਫੋਪਾਰਕ ਤੱਕ ਕੋਚੀ ਮੈਟਰੋ ਰੇਲ ਪ੍ਰੋਜੈਕਟ ਦੇ 11.17 ਕਿਲੋਮੀਟਰ ਦੀ ਲੰਬਾਈ ਅਤੇ 11 ਸਟੇਸ਼ਨਾਂ ਦੇ ਨਾਲ ਕੋਚੀ ਮੈਟਰੋ ਰੇਲ ਫੇਜ਼-2 ਨੂੰ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੀਪੋਰਟ ਏਅਰਪੋਰਟ ਰੋਡ ਦੀ ਸੜਕ ਚੌੜੀ ਕਰਨ ਸਮੇਤ ਫੇਜ਼-2 ਦੀ ਤਿਆਰੀ ਦਾ ਕੰਮ ਵਧੀਆ ਢੰਗ ਨਾਲ ਚੱਲ ਰਿਹਾ ਹੈ।

ਕੋਚੀ ਵਿੱਚ ਅਲੁਵਾ ਤੋਂ ਪੇਟਾ ਤੱਕ ਫੇਜ਼-1, 5181.79 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 22 ਸਟੇਸ਼ਨਾਂ ਦੇ ਨਾਲ 25.6 ਕਿਲੋਮੀਟਰ ਦੀ ਲੰਬਾਈ ਨੂੰ ਕਵਰ ਕਰਦਾ ਹੈ।

ਪੇਟਾ ਤੋਂ ਐੱਸਐੱਨ ਜੰਕਸ਼ਨ ਦੇ ਵਿਚਕਾਰ 1.80 ਕਿਲੋਮੀਟਰ ਦੇ ਭਾਗ ਰਾਹੀਂ ਕੋਚੀ ਮੈਟਰੋ ਫੇਜ਼ 1ਏ ਪ੍ਰੋਜੈਕਟ 710.93 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰ ਕੀਤਾ ਗਿਆ। ਇਸ ਪ੍ਰੋਜੈਕਟ ਨੂੰ ਰਾਜ ਸੈਕਟਰ ਪ੍ਰੋਜੈਕਟ ਵਜੋਂ ਲਾਗੂ ਕੀਤਾ ਜਾ ਰਿਹਾ ਹੈ। ਵਰਤਮਾਨ ਵਿੱਚ ਪ੍ਰੋਜੈਕਟ ਨਾਲ ਸਬੰਧਤ ਸਾਰੀਆਂ ਉਸਾਰੀ ਗਤੀਵਿਧੀਆਂ ਖਤਮ ਹੋ ਗਈਆਂ ਹਨ ਅਤੇ ਪ੍ਰੋਜੈਕਟ ਉਦਘਾਟਨ ਲਈ ਤਿਆਰ ਹੈ।

ਕੋਚੀ ਮੈਟਰੋ ਫੇਜ਼ 1 ਬੀ ਪ੍ਰੋਜੈਕਟ ਐੱਸਐੱਨ ਜੰਕਸ਼ਨ ਤੋਂ ਥ੍ਰੀਪੁਨੀਥੁਰਾ ਟਰਮੀਨਲ ਤੱਕ 1.20 ਕਿਲੋਮੀਟਰ ਦੇ ਰਾਜ ਸੈਕਟਰ ਪ੍ਰੋਜੈਕਟ ਦੇ ਰੂਪ ਵਿੱਚ ਨਿਰਮਾਣ ਅਧੀਨ ਹੈ।

ਫੰਡਿੰਗ ਪੈਟਰਨ:

ਲੜੀ ਸੰ.  

ਸਰੋਤ 

ਰਕਮ (ਕਰੋੜ ਵਿੱਚ) 

% ਯੋਗਦਾਨ

1.

ਜੀਓਆਈ ਇਕੁਇਟੀ

274.90

16.23%

2.

ਜੀਓਕੇ ਇਕੁਇਟੀ

274.90

16.23%

3.

ਕੇਂਦਰੀ ਟੈਕਸਾਂ ਦੇ 50% ਲਈ ਜੀਓਆਈ ਅਧੀਨ ਕਰਜ਼ਾ

63.85

3.77%

4.

ਕੇਂਦਰੀ ਟੈਕਸਾਂ ਦੇ 50% ਲਈ ਜੀਓਕੇ ਅਧੀਨ ਕਰਜ਼ਾ

63.85

3.77%

5.

ਦੁਵੱਲੀਆਂ/ਬਹੁ-ਪੱਖੀ ਏਜੰਸੀਆਂ ਤੋਂ ਲੋਨ

1016.24

60.00%

6.

ਭੂਮੀ, ਆਰ ਅਤੇ ਆਰ ਅਤੇ ਪੀਪੀਪੀ ਕੰਪੋਨੈਂਟਸ ਨੂੰ ਛੱਡ ਕੇ ਕੁੱਲ ਲਾਗਤ

1693.74

100.00%

7.

ਆਰ ਅਤੇ ਆਰ ਲਾਗਤ ਸਮੇਤ ਜ਼ਮੀਨ ਲਈ ਜੀਓਕੇ ਅਧੀਨ ਕਰਜ਼ਾ

82.68

 

8.

ਜੀਓਕੇ ਦੁਆਰਾ ਸਹਿਣ ਕੀਤੇ ਜਾਣ ਵਾਲੇ ਰਾਜ ਟੈਕਸ

94.19

 

9.

ਕਰਜ਼ੇ ਲਈ ਉਸਾਰੀ ਦੌਰਾਨ ਵਿਆਜ (ਆਈਡੀਸੀ) ਅਤੇ ਫਰੰਟ ਐਂਡ ਚਾਰਜ ਜੀਓਕੇ ਦੁਆਰਾ ਸਹਿਣ ਕੀਤੇ ਜਾਣਗੇ

39.56

 

10.

ਪੀਪੀਪੀ ਕੰਪੋਨੈਂਟਸ (ਏਐੱਫਸੀ)

46.88

 

11.

ਮੁਕੰਮਲ ਕਰਨ ਦੀ ਕੁੱਲ ਲਾਗਤ

1957.05

 

 

ਪਿਛੋਕੜ:

ਕੋਚੀ ਕੇਰਲ ਰਾਜ ਵਿੱਚ ਸਭ ਤੋਂ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ ਅਤੇ ਇੱਕ ਵਿਸਤ੍ਰਿਤ ਮਹਾਨਗਰ ਖੇਤਰ ਦਾ ਹਿੱਸਾ ਹੈ, ਜੋ ਕੇਰਲ ਵਿੱਚ ਸਭ ਤੋਂ ਵੱਡਾ ਸ਼ਹਿਰੀ ਸਮੂਹ ਹੈ। ਕੋਚੀ ਮੈਟਰੋਪੋਲੀਟਨ ਖੇਤਰ ਵਿੱਚ ਸਾਲ 2013 ਵਿੱਚ ਲਗਭਗ 20.8 ਲੱਖ, 2021 ਵਿੱਚ 25.8 ਲੱਖ ਅਤੇ ਸਾਲ 2031 ਤੱਕ 33.12 ਲੱਖ ਦੀ ਆਬਾਦੀ ਹੋਣ ਦਾ ਅਨੁਮਾਨ ਹੈ।

*****

ਡੀਐੱਸ 



(Release ID: 1857532) Visitor Counter : 113