ਵਣਜ ਤੇ ਉਦਯੋਗ ਮੰਤਰਾਲਾ

ਅਮਰੀਕਾ ਵਿੱਚ ਪ੍ਰਵਾਸੀ ਭਾਰਤੀ ‘ਵਸੁਧੈਵ ਕੁਟੁੰਬਕਮ’ ਦਰਸ਼ਨ ਦੇ ਸੱਚੇ ਦੂਤ ਹਨ- ਸ਼੍ਰੀ ਪੀਯੂਸ਼ ਗੋਇਲ


‘ਭਾਰਤ-ਅਮਰੀਕਾ ਸਟਾਰਟਅੱਪ ਸੇਤੁ’ ਭਾਰਤ ਅਤੇ ਅਮਰੀਕੀ ਕੰਪਨੀਆਂ ਦੇ ਦਰਮਿਆਨ ਇੱਕ ਪੁਲ਼ ਦਾ ਕੰਮ ਕਰੇਗਾ ਅਤੇ ਉਦਮੀਆਂ ਨੂੰ ਬਦਲਾਅ ਵਿੱਚ ਹੋਰ ਕੌਸ਼ਲ ਅੱਪਗ੍ਰੇਡ ਵਿੱਚ ਮਦਦ ਕਰੇਗਾ-ਸ਼੍ਰੀ ਗੋਇਲ

ਸਾਡੇ ਮੁਕਤ ਵਪਾਰ ਸਮਝੌਤੇ ਭਾਰਤ ਦੇ ਰਾਸ਼ਟਰੀ ਹਿਤ ’ਤੇ ਅਧਾਰਿਤ ਹਨ- ਸ਼੍ਰੀ ਗੋਇਲ
ਸ਼੍ਰੀ ਗੋਇਲ ਨੇ ਪ੍ਰਵਾਸੀ ਭਾਰਤੀਆਂ ਨੂੰ ਤਿਉਹਾਰਾਂ ਵਿੱਚ ਹੋਰ ਉਪਹਾਰ ਦੇਣ ਦੇ ਲਈ ਓਡੀਓਪੀ ਉਤਪਾਦਾਂ ਦੇ ਉਪਯੋਗ ਕਰਨ ਦੀ ਤਾਕੀਦ ਕੀਤੀ

ਸ਼੍ਰੀ ਗੋਇਲ ਨੇ ਸੈਨ ਫ੍ਰਾਂਸਿਸਕੋ ਵਿੱਚ ਸਮੁਦਾਇਕ ਸੁਆਗਤ ਸਮਾਰੋਹ ਨੂੰ ਸੰਬੋਧਨ ਕੀਤਾ

Posted On: 07 SEP 2022 10:25AM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਅਮਰੀਕਾ ਵਿੱਚ ਪ੍ਰਵਾਸੀ ਭਾਰਤੀ ‘ਵਸੁਧੈਵ ਕੁਟੁੰਬਕਮ’ (ਪੂਰਾ ਵਿਸ਼ਵ ਇੱਕ ਪਰਿਵਾਰ ਹੈ) ਦਰਸ਼ਨ ਦੇ ਸੱਚੇ ਦੂਤ ਹਨ। ਉਨ੍ਹਾਂ ਨੇ ਅਮਰੀਕਾ ਵਿੱਚ ਭਾਰਤੀ ਸਮੁਦਾਇਕ ਦੇ ਬੇਮਿਸਾਲ ਮੁੱਲ ਨਿਰਮਾਣ ਅਤੇ ਇਸ ਨੂੰ ਸਾਂਝੇਦਾਰੀ, ਨਵੀਆਂ ਤਕਨੀਕਾਂ ਅਤੇ ਨਵੇਂ ਵਿਚਾਰਾਂ ਰਾਹੀਂ ਯੋਗਦਾਨ ਅਤੇ ਸਮਰਥਨ ਦੇ ਜ਼ਰੀਏ ਭਾਰਤ ਨੂੰ ਵਾਪਸ ਦੇਣ ਦੇ ਲਈ ਸ਼ਲਾਘਾ ਕੀਤੀ। ਉਨ੍ਹਾਂ ਨੇ ਸੈਨ ਫ੍ਰਾਂਸਿਸਕੋ ਵਿੱਚ ਸਮੁਦਾਇਕ ਸੁਆਗਤ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।

ਸ਼੍ਰੀ ਗੋਇਲ ਨੇ ਸੈਨ ਫ੍ਰਾਂਸਿਸਕੋ ਵਿੱਚ ‘ਇੰਡੀਆ-ਯੂਐੱਸ ਸਟਾਰਟਅੱਪ’ (ਬਦਲਾਅ ਅਤੇ ਕੌਸ਼ਲ ਅੱਪਗ੍ਰੇਡ ਦੇ ਲਈ ਉੱਦਮੀਆਂ ਦਾ ਸਮਰਥਨ) ਨੂੰ ਲਾਂਚ ਕੀਤਾ। ਸੇਤੁ ਬਾਰੇ ਸ਼੍ਰੀ ਗੋਇਲ ਨੇ ਕਿਹਾ ਕਿ ਇਹ ਭਾਰਤੀ ਅਤੇ ਅਮਰੀਕੀ ਕੰਪਨੀਆਂ ਦੇ ਦਰਮਿਆਨ ਇੱਕ ਪੁਲ਼ ਦਾ ਕੰਮ ਕਰੇਗਾ ਅਤੇ ਉੱਦਮੀਆਂ ਨੂੰ ਬਦਲਾਅ ਅਤੇ ਕੌਸ਼ਲ ਅਪਗ੍ਰੇਡ ਵਿੱਚ ਮਦਦ ਕਰੇਗਾ ਅਤੇ ਯੂਐੱਸ ਵਿੱਚ ਪ੍ਰਵਾਸੀ ਭਾਰਤੀ ਦੀ ਸਫਲਤਾ ਦੀਆਂ ਕਹਾਣੀਆਂ ਤੋਂ ਪ੍ਰੇਰਣਾ ਪ੍ਰਾਪਤ ਕਰਨ ਵਿੱਚ ਸਮਰਥਨ ਪ੍ਰਦਾਨ ਕਰੇਗਾ। ਸ਼੍ਰੀ ਗੋਇਲ ਨੇ ਕਿਹਾ ਕਿ ਸਮਰਥਨ, ਮਾਰਗਦਰਸ਼ਨ, ਪੈਸਿਆਂ ਦੀ ਕਮੀ ਦੇ ਕਾਰਨ ਸਟਾਰਟਅੱਪ ਨਾਲ ਸਬੰਧਿਤ ਕੁਝ ਚੰਗੇ ਵਿਚਾਰ ਅੱਗੇ ਨਹੀਂ ਵੱਧ ਪਾਉਂਦੇ ਹਨ। ਹਾਜਰ ਲੋਕਾਂ ਨੂੰ ਇਸ ਪਹਿਲ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਇਹ ਅਮਰੀਕਾ ਵਿੱਚ ਭਾਰਤੀਆਂ ਦੇ ਲਈ, ਭਾਰਤ ਦੇ ਮੇਧਾਵੀ ਲੋਕਾਂ ਨੂੰ ਸਮਰਥਨ ਪ੍ਰਦਾਨ ਕਰਕੇ ਦੇਸ਼ ਨੂੰ ਕੁਝ ਵਾਪਸ ਦੇਣ ਦਾ ਅਵਸਰ ਹੈ।

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਆਤਮਨਿਰਭਰ ਬਣਨ ਦੇ ਲਈ ਹਰਸੰਭਵ ਪ੍ਰਯਤਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਿਰਯਾਤ ’ਤੇ ਜ਼ੋਰ ਦੇ ਰਹੀ ਹੈ; ਸਰਕਾਰ ਦੇ ਅੰਦਰ ਅਧਿਕ ਇਕਜੁੱਟਤਾ ਦੇ ਨਾਲ ਕੰਮ ਕਰਨ ਦਾ ਧਿਆਨ ਦਿੱਤਾ ਜਾ ਰਿਹਾ ਹੈ, ਭਾਰਤ ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ ਅਤੇ ਸਰਕਾਰੀ ਪੈਟ੍ਰੋਲ ਵਿੱਚ ਈਥੇਨੌਲ ਮਿਸ਼ਰਣ ਅਤੇ ਟ੍ਰਾਂਸਪੋਰਟ ਦੇ ਨਵੇਂ ਤਰੀਕਿਆਂ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਉਨ੍ਹਾਂ ਨੇ ਆਲਮੀ ਪੱਧਰ ’ਤੇ ਟ੍ਰਾਂਸਪੋਰਟ ਦੇ ਲਈ ਵੱਡੇ ਕਾਰਖਾਨਿਆਂ ਨੂੰ ਹੁਲਾਰਾ ਦੇਣ ਨਾਲ ਸਬੰਧਿਤ ਸੈਮੀਕੰਡਕਟਰ ਨੀਤੀ ਅਤੇ 13 ਖੇਤਰਾਂ ਦੇ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਬਾਰੇ ਵੀ ਦੱਸਿਆ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਉਨ੍ਹਾਂ ਕੰਪਨੀਆਂ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ, ਜੋ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਭਾਰਤ ਇੱਕ ਵਿਸ਼ਾਲ ਬਜ਼ਾਰ ਦਾ ਅਵਸਰ ਪ੍ਰਦਾਨ ਕਰਦਾ ਹੈ, ਜੋ ਇਸ ਨੂੰ ਨਿਵੇਸ਼ ਦੇ ਲਈ ਬਹੁਤ ਆਕਰਸ਼ਕ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕੇ ਵੱਡੇ ਪੈਮਾਨੇ ਦੀ ਅਰਥਵਿਵਸਥਾ ਅਤੇ ਇੱਕ ਵੱਡੇ ਪ੍ਰਤਿਭਾ ਪੂਲ ਦੀ ਅਰਥਵਿਵਸਥਾ ਦੇ ਵੀ ਲਾਭ ਹੁੰਦੇ ਹਨ।

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਦੇ ਨਾਲ ਕੰਮ ਕਰਨ ਦੇ ਲਈ ਵਿਸ਼ਵ ਪੱਧਰ ’ਤੇ ਬਹੁਤ ਰੁਚੀ ਹੈ ਅਤੇ ਸਾਡਾ ਧਿਆਨ ਵਿਕਸਿਤ ਦੁਨੀਆ ਦੇ ਨਾਲ ਬਿਹਤਰ ਵਪਾਰਕ ਵਿਵਸਥਾ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਮੁਕਤ ਵਪਾਰ ਸਮਝੌਤੇ ਭਾਰਤ ਦੇ ਰਾਸ਼ਟਰੀ ਹਿਤ ’ਤੇ ਅਧਾਰਿਤ ਹਨ ਅਤੇ ਐੱਫਟੀਏ ’ਤੇ ਕਈ ਦੇਸ਼ਾਂ ਦੇ ਨਾਲ ਗੱਲਬਾਤ ਚਲ ਰਹੀ ਹੈ।

ਤਿਉਹਾਰਾਂ ਅਤੇ ਹੋਰ ਅਵਸਰਾਂ ’ਤੇ ਉਪਹਾਰ ਦੇਣ ਦੇ ਲਈ ਪ੍ਰਵਾਸੀ ਭਾਰਤੀਆਂ ਨੂੰ ਓਡੀਓਪੀ (ਵੰਨ ਡਿਸਟਿਕਟ, ਵੰਨ ਪ੍ਰੋਡਕਟ) ਉਤਪਾਦਾਂ ਦਾ ਉਪਯੋਗ ਕਰਨ ਦੀ ਤਾਕੀਦ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਇਸ ਨਾਲ ਭਾਰਤ ਵਿੱਚ ਲੱਖਾਂ ਬੁਣਕਾਰਾਂ ਅਤੇ ਕਾਰੀਗਰਾਂ ਨੂੰ ਆਜੀਵਿਕਾ ਮਿਲੇਗੀ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਬਿਹਤਰੀ ਦੇ ਲਈ ਬਦਲ ਰਿਹਾ ਹੈ, ਇਹ ਅੱਜ ਬਹੁਤ ਅਧਿਕ ਆਤਮਵਿਸ਼ਵਾਸ ਹੈ, ਬਹੁਤ ਅਧਿਕ ਆਤਮਨਿਰਭਰ ਹੈ ਅਤੇ ਹੋਰ ਅਧਿਕ ਦੀ ਅਕਾਂਖਿਆ ਰੱਖਦਾ ਹੈ। ਉਨ੍ਹਾਂ ਨੇ  ਅਗਲੇ 25 ਵਰ੍ਹਿਆਂ ਵਿੱਚ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸਹਿਯੋਗ ਦੇਣ ਅਤੇ ਭਾਗੀਦਾਰੀ ਕਰਨ ਦੀ ਤਾਕੀਦ ਕੀਤੀ।

 

*****

ਏਡੀ/ਕੇਪੀ



(Release ID: 1857479) Visitor Counter : 104