ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰਾਸ਼ਟਰੀ ਪੁਰਸਕਾਰ 2022 ਦੇ ਜੇਤੂ ਅਧਿਆਪਕਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 05 SEP 2022 10:38PM by PIB Chandigarh

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਧਰਮੇਂਦਰ ਜੀ, ਅੰਨਪੂਰਣਾ ਦੇਵੀ ਜੀ ਅਤੇ ਦੇਸ਼ ਭਰ ਤੋਂ ਆਏ ਮੇਰੇ ਸਾਰੇ ਅਧਿਆਪਕ ਸਾਥੀਓ ਅਤੇ ਤੁਹਾਡੇ ਮਾਧਿਅਮ ਨਾਲ ਇੱਕ ਪ੍ਰਕਾਰ ਨਾਲ ਮੈਂ ਅੱਜ ਦੇਸ਼ ਦੇ ਸਾਰੇ ਅਧਿਆਪਕਾਂ ਨਾਲ ਵੀ ਗੱਲ ਕਰ ਰਿਹਾ ਹਾਂ।

ਦੇਸ਼ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸਿੱਖਿਆ-ਸ਼ਾਸਤਰੀ ਡਾ. ਰਾਧਾਕ੍ਰਿਸ਼ਨਨ ਜੀ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਦੇ ਰਿਹਾ ਹੈ ਅਤੇ ਇਹ ਸਾਡਾ ਸੁਭਾਗ ਹੈ ਕਿ ਸਾਡੇ ਵਰਤਮਾਨ ਰਾਸ਼ਟਰਪਤੀ ਵੀ ਟੀਚਰ ਹਨ। ਉਨ੍ਹਾਂ ਦਾ ਜੀਵਨ ਦਾ ਸ਼ੁਰੂਆਤੀ ਕਾਲ ਉਨ੍ਹਾਂ ਨੇ ਅਧਿਆਪਕ ਦੇ ਰੂਪ ਵਿੱਚ ਕੰਮ ਕੀਤਾ ਅਤੇ ਉਹ ਵੀ ਦੂਰ-ਸੁਦੂਰ ਉੜੀਸਾ ਦੇ interior ਇਲਾਕੇ ਵਿੱਚ ਅਤੇ ਉੱਥੋਂ ਹੀ ਉਨ੍ਹਾਂ ਦੀ ਜ਼ਿੰਦਗੀ ਅਨੇਕ ਪ੍ਰਕਾਰ ਨਾਲ ਸਾਡੇ ਲਈ ਸੁਖਦ ਸੰਜੋਗ ਹੈ ਅਤੇ ਐਸੇ ਟੀਚਰ ਰਾਸ਼ਟਰਪਤੀ ਦੇ ਹੱਥੀਂ ਤੁਹਾਡਾ ਸਨਮਾਨ ਹੋਇਆ ਹੈ ਤਾਂ ਇਹ ਹੋਰ ਤੁਹਾਡੇ ਲਈ ਗਰਵ (ਮਾਣ) ਦੀ ਬਾਤ ਹੈ।

ਦੇਖੋ, ਅੱਜ ਜਦੋਂ ਦੇਸ਼ ਆਜ਼ਾਦੀ ਕੇ ਅੰਮ੍ਰਿਤਕਾਲ ਦੇ ਆਪਣੇ ਵਿਰਾਟ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਜੁਟ ਚੁੱਕਿਆ ਹੈ, ਤਦ ਸਿੱਖਿਆ ਦੇ ਖੇਤਰ ਵਿੱਚ ਰਾਧਾਕ੍ਰਿਸ਼ਨਨ ਜੀ ਦੇ ਪ੍ਰਯਾਸ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ। ਇਸ ਅਵਸਰ ’ਤੇ  ਮੈਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਆਪ ਸਾਰੇ ਅਧਿਆਪਕਾਂ ਨੂੰ, ਰਾਜਾਂ ਵਿੱਚ ਵੀ ਇਸ ਪ੍ਰਕਾਰ ਦੇ ਪੁਰਸਕਾਰ ਦਿੱਤੇ ਜਾਂਦੇ ਹਨ, ਉਨ੍ਹਾਂ ਸਾਰਿਆਂ ਨੂੰ ਵੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਹੁਣੇ ਮੈਨੂੰ ਅਨੇਕ ਅਧਿਆਪਕਾਂ ਨਾਲ ਬਾਤਚੀਤ ਕਰਨ ਦਾ ਮੌਕਾ ਮਿਲਿਆ। ਸਭ ਅਲੱਗ-ਅਲੱਗ ਭਾਸ਼ਾ ਬੋਲਣ ਵਾਲੇ ਹਨ, ਅਲੱਗ-ਅਲੱਗ ਪ੍ਰਯੋਗ ਕਰਨ ਵਾਲੇ ਲੋਕ ਹਨ। ਭਾਸ਼ਾ ਅਲੱਗ ਹੋਵੇਗੀ, ਖੇਤਰ ਅਲੱਗ ਹੋਵੇਗਾ, ਸਮੱਸਿਆਵਾਂ ਅਲੱਗ ਹੋਣਗੀਆਂ, ਲੇਕਿਨ ਇਹ ਵੀ ਹੈ ਕਿ ਇਨ੍ਹਾਂ ਦੇ ਦਰਮਿਆਨ ਤੁਸੀਂ ਕਿਤਨੇ ਹੀ ਕਿਉਂ ਨਾ ਹੋਵੋ, ਤੁਹਾਡੇ ਸਾਰਿਆਂ ਦੇ ਦਰਮਿਆਨ ਇੱਕ ਸਮਾਨਤਾ ਹੈ ਅਤੇ ਉਹ ਹੈ ਤੁਹਾਡਾ ਕਰਮ, ਤੁਹਾਡਾ ਵਿਦਿਆਰਥੀਆਂ ਦੇ ਪ੍ਰਤੀ ਸਮਰਪਣ, ਅਤੇ ਇਹ ਸਮਾਨਤਾ ਤੁਹਾਡੇ ਅੰਦਰ ਜੋ ਸਭ ਤੋਂ ਬੜੀ ਬਾਤ ਹੁੰਦੀ ਹੈ ਅਤੇ ਤੁਸੀਂ ਦੇਖਿਆ ਹੋਵੇਗਾ ਜੋ ਸਫ਼ਲ ਟੀਚਰ ਰਿਹਾ ਹੋਵੇਗਾ ਉਹ ਕਦੇ ਵੀ ਬੱਚੇ ਨੂੰ ਇਹ ਨਹੀਂ ਕਹਿੰਦਾ ਕਿ ਚਲ ਇਹ ਤੇਰੇ ਬਸ ਦਾ ਰੋਗ ਨਹੀਂ ਹੈ, ਨਹੀਂ ਕਹਿੰਦਾ ਹੈ। ਟੀਚਰ ਦੀ ਸਭ ਤੋਂ ਬੜੀ ਜੋ ਸਟ੍ਰੈਂਥ ਹੁੰਦੀ  ਹੈ, ਉਹ ਪਾਜ਼ਿਟੀਵਿਟੀ ਹੁੰਦੀ ਹੈ, ਸਕਾਰਾਤਮਕਤਾ। ਕਿਤਨਾ ਹੀ ਬੱਚਾ ਪੜ੍ਹਨ ਵਿੱਚ -ਲਿਖਣ ਵਿੱਚ ਪੂਰਾ ਹੋਵੇ… ਅਰੇ, ਕਰੋ ਬੇਟੇ ਹੋ ਜਾਵੇਗਾ। ਅਰੇ ਦੇਖੋ ਉਸ ਨੇ ਕੀਤਾ ਹੈ, ਤੁਸੀਂ ਵੀ ਕਰੋ, ਹੋ ਜਾਵੇਗਾ।

ਯਾਨੀ ਤੁਸੀਂ ਦੇਖੋ, ਉਸ ਨੂੰ ਪਤਾ ਵੀ ਨਹੀਂ ਹੈ, ਲੇਕਿਨ ਟੀਚਰ ਦੇ ਗੁਣਾਂ ਵਿੱਚ ਹੁੰਦਾ ਹੈ। ਉਹ ਹਰ ਵਾਰ ਪਾਜ਼ਿਟਿਵ ਹੀ ਬੋਲੇਗਾ, ਉਹ ਕਦੇ ਕਿਸੇ ਨੂੰ ਨੈਗੇਟਿਵ ਕਮੈਂਟ ਕਰਕੇ ਨਿਰਾਸ਼ ਕਰ ਦੇਣਾ, ਹਤਾਸ਼ ਕਰਨਾ ਤਾਂ ਉਸ ਦੇ ਨੇਚਰ ਵਿੱਚ ਨਹੀਂ ਹੈ। ਅਤੇ ਇੱਕ ਟੀਚਰ ਦੀ ਭੂਮਿਕਾ ਵੀ ਹੈ ਜੋ ਵਿਅਕਤੀ ਨੂੰ ਰੋਸ਼ਨੀ ਦਿਖਾਉਣ ਦਾ ਕੰਮ ਕਰਦੀ ਹੈ। ਉਹ ਸੁਪਨੇ ਬੀਜਦੀ ਹੈ, ਟੀਚਰ ਜੋ ਹੈ ਨਾ ਉਹ ਹਰ ਬੱਚੇ ਦੇ ਅੰਦਰ ਸੁਪਨੇ ਬੀਜਦਾ ਹੈ ਅਤੇ ਉਸ ਨੂੰ ਸੰਕਲਪ ਵਿੱਚ ਪਰਿਵਰਤਿਤ ਕਰਨ ਦੀ ਟ੍ਰੇਨਿੰਗ ਦਿੰਦਾ ਹੈ ਕਿ ਦੇਖ ਇਹ ਸੁਪਨਾ ਪੂਰਾ ਹੋ ਸਕਦਾ ਹੈ, ਤੁਸੀਂ ਇੱਕ ਵਾਰ ਸੰਕਲਪ ਲਓ, ਲਗ ਜਾਵੋ। ਤੁਸੀਂ ਦੇਖਿਆ ਹੋਵੇਗਾ ਕਿ ਉਹ ਬੱਚਾ ਸੁਪਨਿਆਂ ਨੂੰ ਸੰਕਲਪ ਵਿੱਚ ਪਰਿਵਰਤਿਤ ਕਰ ਦਿੰਦਾ ਹੈ ਅਤੇ ਟੀਚਰ ਨੇ ਜੋ ਰਸਤਾ ਦਿਖਾਇਆ ਹੈ, ਉਸ ਨੂੰ ਉਹ ਸਿੱਧ ਕਰਕੇ ਰਹਿੰਦਾ ਹੈ। ਯਾਨੀ ਸੁਪਨੇ ਸੇ ਸਿੱਧੀ ਤੱਕ ਦੀ ਇਹ ਪੂਰੀ ਯਾਤਰਾ ਉਸੇ ਪ੍ਰਕਾਸ਼ ਪੁੰਜ ਦੇ ਨਾਲ ਹੁੰਦੀ ਹੈ, ਜੋ ਕਿਸੇ ਟੀਚਰ ਨੇ ਉਸ ਦੀ ਜ਼ਿੰਦਗੀ ਵਿੱਚ ਸੁਪਨਾ ਬੀਜਿਆ ਸੀ, ਦੀਵਾ ਜਗਾਇਆ ਸੀ। ਜੋ ਉਸ ਨੂੰ ਕਿਤਨੀਆਂ ਹੀ ਚੁਣੌਤੀਆਂ ਅਤੇ ਹਨੇਰਿਆਂ ਦੇ ਦਰਮਿਆਨ ਵੀ ਰਸਤਾ ਦਿਖਾਉਂਦਾ ਹੈ। ਅਤੇ ਹੁਣ ਦੇਸ਼ ਵੀ ਅੱਜ ਨਵੇਂ ਸੁਪਨੇ, ਨਵੇਂ ਸੰਕਲਪ ਲੈ ਕਰਕੇ ਇੱਕ ਅਜਿਹੇ ਮੋੜ 'ਤੇ ਖੜ੍ਹਾ ਹੈ ਕਿ ਅੱਜ ਜੋ ਪੀੜ੍ਹੀ ਹੈ, ਜੋ ਵਿਦਿਆਰਥੀ ਅਵਸਥਾ 'ਚ ਹੈ, 2047 ਵਿੱਚ ਹਿੰਦੁਸਤਾਨ ਕੈਸਾ ਬਣੇਗਾ, ਇਹ ਉਨ੍ਹਾਂ 'ਤੇ ਹੀ ਤੈਅ ਹੋਣ ਵਾਲਾ ਹੈ। ਅਤੇ ਉਨ੍ਹਾਂ ਦਾ ਜੀਵਨ ਤੁਹਾਡੇ ਹੱਥ ਵਿੱਚ ਹੈ। ਇਸ ਦਾ ਮਤਲਬ ਹੋਇਆ ਹੈ ਕਿ 2047 ਨੂੰ ਦੇਸ਼ ਘੜਨ ਦਾ ਕੰਮ ਅੱਜ ਜੋ ਵਰਤਮਾਨ ਵਿੱਚ ਟੀਚਰ ਹਨ, ਜੋ ਆਉਣ ਵਾਲੇ 10 ਸਾਲ, 20 ਸਾਲ ਸੇਵਾਵਾਂ ਦੇਣ ਵਾਲੇ ਹਨ, ਉਨ੍ਹਾਂ ਦੇ ਹੱਥ ਵਿੱਚ 2047 ਦਾ ਭਵਿੱਖ ਤੈਅ ਹੋਣ ਵਾਲਾ ਹੈ।

ਅਤੇ ਇਸੇ ਲਈ ਤੁਸੀਂ ਇੱਕ ਸਕੂਲ ਵਿੱਚ ਨੌਕਰੀ ਕਰਦੇ ਹੋ, ਐਸਾ ਨਹੀਂ ਹੈ, ਤੁਸੀਂ ਇੱਕ ਕਲਾਸਰੂਮ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹੋ, ਐਸਾ ਨਹੀਂ ਹੈ, ਤੁਸੀਂ ਇੱਕ ਸਿਲੇਬਸ ਨੂੰ ਅਟੈਂਡ ਕਰਦੇ ਹੋ, ਐਸਾ ਨਹੀਂ ਹੈ। ਤੁਸੀਂ ਉਸ ਦੇ ਨਾਲ ਜੁੜ ਕੇ, ਉਸ ਦੀ ਜ਼ਿੰਦਗੀ ਬਣਾਉਣ ਦਾ ਕੰਮ ਅਤੇ ਉਸ ਦੀ ਜ਼ਿੰਦਗੀ ਦੇ ਮਾਧਿਅਮ ਨਾਲ ਦੇਸ਼ ਬਣਾਉਣ ਦਾ ਸੁਪਨਾ ਲੈ ਕੇ ਚਲਦੇ ਹੋ। ਜਿਸ ਟੀਚਰ ਦਾ ਸੁਪਨਾ ਖ਼ੁਦ ਦਾ ਹੀ ਛੋਟਾ ਹੁੰਦਾ ਹੈ, ਉਸ ਦੇ ਦਿਮਾਗ ਵਿੱਚ 10 ਤੋਂ 5 ਦਾ ਹੀ ਭਰਿਆ ਰਹਿੰਦਾ ਹੈ, ਅੱਜ ਚਾਰ ਪੀਰੀਅਡ ਲੈਣੇ ਹਨ, ਉਹੀ ਰਹਿੰਦਾ ਹੈ।

ਤਾਂ ਉਹ, ਉਸ ਦੇ ਲਈ ਉਹ ਭਲੇ ਤਨਖਾਹ ਲੈਂਦਾ ਹੈ, ਇੱਕ ਤਾਰੀਖ ਦਾ ਉਹ ਇੰਤਜ਼ਾਰ ਕਰਦਾ ਹੈ, ਲੇਕਿਨ ਉਸ ਨੂੰ ਆਨੰਦ ਨਹੀਂ ਆਉਂਦਾ ਹੈ, ਉਸ ਨੂੰ ਉਹ ਚੀਜ਼ਾਂ ਬੋਝ ਲਗਦੀਆਂ ਹਨ। ਲੇਕਿਨ ਜਦੋਂ ਉਸ ਦੇ ਸੁਪਨਿਆਂ ਨਾਲ ਉਹ ਜੁੜ ਜਾਂਦਾ ਹੈ, ਤਦ ਇਹ ਕੋਈ ਚੀਜ਼ ਉਸ ਨੂੰ ਬੋਝ ਨਹੀਂ ਲਗਦੀ ਹੈ। ਉਸ ਨੂੰ ਲਗਦਾ ਹੈ ਕਿ ਅਰੇ! ਮੇਰੇ ਇਸ ਕੰਮ ਨਾਲ ਮੈਂ ਦੇਸ਼ ਦਾ ਇਤਨਾ ਬੜਾ ਕੰਟ੍ਰੀਬਿਊਸ਼ਨ ਕਰਾਂਗਾ। ਅਗਰ ਮੈਂ ਖੇਡ ਦੇ ਮੈਦਾਨ ਵਿੱਚ ਇੱਕ ਖਿਡਾਰੀ ਤਿਆਰ ਕਰਾਂ ਅਤੇ ਮੈਂ ਸੁਪਨਾ ਸੰਜੋਵਾਂ ਕਿ ਕਦੇ ਨਾ ਕਦੇ ਮੈਂ ਉਸ ਨੂੰ ਦੁਨੀਆ ਵਿੱਚ ਕਿਤੇ ਨਾ ਕਿਤੇ ਤਿਰੰਗੇ ਝੰਡੇ ਦੇ ਸਾਹਮਣੇ ਖੜ੍ਹਾ ਹੋਇਆ ਦੇਖਣਾ ਚਾਹੁੰਦਾ ਹਾਂ ... ਤੁਸੀਂ ਕਲਪਨਾ ਕਰ ਸਕਦੇ ਹੋ, ਤੁਹਾਨੂੰ ਉਸ ਕੰਮ ਦਾ ਆਨੰਦ ਕਿਤਨਾ ਆਵੇਗਾ। ਤੁਹਾਨੂੰ ਰਾਤ-ਰਾਤ ਜਾਗਣ ਦਾ ਕਿਤਨਾ ਆਨੰਦ ਆਵੇਗਾ।

ਅਤੇ ਇਸ ਲਈ ਟੀਚਰ ਦੇ ਮਨ ਵਿੱਚ ਸਿਰਫ਼ ਉਹ ਕਲਾਸਰੂਮ, ਉਹ ਆਪਣਾ ਪੀਰੀਅਡ, ਚਾਰ ਲੈਣੇ ਹਨ, ਪੰਜ ਲੈਣੇ ਹਨ, ਉਹ ਅੱਜ ਆਇਆ ਨਹੀਂ ਤਾਂ ਉਸ ਦੇ ਬਦਲੇ ਵਿੱਚ ਵੀ ਮੈਨੂੰ ਜਾਣਾ ਪੈ ਰਿਹਾ ਹੈ, ਇਹ ਸਾਰੇ ਬੋਝ ਤੋਂ ਮੁਕਤ ਹੋ ਕੇ … ਮੈਂ ਤੁਹਾਡੀਆਂ ਕਠਿਨਾਈਆਂ ਜਾਣਦਾ  ਹਾਂ, ਇਸ ਲਈ ਬੋਲ ਰਿਹਾ ਹਾਂ... ਉਸ ਬੋਝ ਤੋਂ ਮੁਕਤ ਹੋ ਕੇ ਅਗਰ ਅਸੀਂ ਇਨ੍ਹਾਂ ਬੱਚਿਆਂ ਦੇ ਨਾਲ, ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜ ਜਾਂਦੇ ਹਾਂ।

ਦੂਸਰਾ, ਅਲਟੀਮੇਟਲੀ ਸਾਨੂੰ ਬੱਚੇ ਨੂੰ ਪੜ੍ਹਾਉਣਾ ਤਾਂ ਹੈ ਹੀ ਹੈ, ਗਿਆਨ ਤਾਂ ਦੇਣਾ ਹੈ, ਲੇਕਿਨ ਸਾਨੂੰ ਉਸ ਦਾ ਜੀਵਨ ਬਣਾਉਣਾ ਹੈ। ਦੇਖੋ, ਆਈਸੋਲੇਸ਼ਨ ਵਿੱਚ, ਸਾਈਲੋਜ ਵਿੱਚ ਜੀਵਨ ਨਹੀਂ ਬਣਦੇ। ਕਲਾਸਰੂਮ ਵਿੱਚ ਉਹ ਇੱਕ ਦੇਖ ਲੈਣ, ਸਕੂਲ ਪਰਿਸਰ ਵਿੱਚ ਕੁਝ ਹੋਰ ਦੇਖਣ, ਘਰ ਪਰਿਵੇਸ਼ ਵਿੱਚ ਕੁਝ ਹੋਰ ਦੇਖਣ ਤਾਂ ਬੱਚਾ conflict ਅਤੇ contradiction ਵਿੱਚ ਫਸ ਜਾਂਦਾ ਹੈ। ਉਸ ਨੂੰ ਲਗਦਾ ਹੈ, ਮਾਂ ਤਾਂ ਇਹ ਕਹਿ ਰਹੀ ਸੀ ਅਤੇ ਟੀਚਰ ਤਾਂ ਇਹ ਕਹਿ ਰਹੇ ਸਨ ਅਤੇ ਕਲਾਸ ਵਿੱਚ ਬਾਕੀ ਜੋ ਲੋਕ ਸਨ, ਉਹ ਤਾਂ ਐਸਾ ਬੋਲ ਰਹੇ ਸਨ। ਉਸ ਬੱਚੇ ਨੂੰ ਦੁਬਿਧਾ ਦੀ ਜ਼ਿੰਦਗੀ ਤੋਂ ਬਾਹਰ ਕੱਢਣਾ ਹੀ ਸਾਡਾ ਕੰਮ ਹੈ। ਲੇਕਿਨ ਉਸ ਦਾ ਕੋਈ ਇੰਜੈਕਸ਼ਨ ਨਹੀਂ ਹੁੰਦਾ ਹੈ ਕਿ ਚਲੋ ਅੱਜ ਇਹ ਇੰਜੈਕਸ਼ਨ ਲੈ ਲਓ, ਤੁਸੀਂ ਦੁਬਿਧਾ ਤੋਂ ਬਾਹਰ। ਟੀਕਾ ਲਗਾ ਦਿਓ, ਦੁਬਿਧਾ ਤੋਂ ਬਾਹਰ, ਐਸਾ ਤਾਂ ਨਹੀਂ ਹੈ । ਅਤੇ ਇਸ ਦੇ ਲਈ ਟੀਚਰ ਦੇ ਲਈ ਬਹੁਤ ਜ਼ਰੂਰੀ ਹੈ ਕਿ ਕੋਈ integrated approach ਹੋ ਉਸ ਦਾ।

ਕਿਤਨੇ ਟੀਚਰ ਹਨ, ਜੋ ਸਟੂਡੈਂਟਸ ਦੇ ਪਰਿਵਾਰ ਨੂੰ ਜਾਣਦੇ ਹਨ, ਕਦੇ ਪਰਿਵਾਰ ਨੂੰ ਮਿਲੇ ਹਨ, ਕਦੇ ਉਨ੍ਹਾਂ ਤੋਂ ਪੁੱਛਿਆ ਹੈ ਕਿ ਘਰ ਆ ਕੇ ਕੀ ਕਰਦਾ ਹੈ, ਕੈਸਾ ਕਰਦਾ ਹੈ, ਤੁਹਾਨੂੰ ਕੀ ਲਗਦਾ ਹੈ। ਅਤੇ ਕਦੇ ਇਹ ਦੱਸਿਆ ਕਿ ਦੇਖੋ ਭਾਈ, ਮੇਰੀ ਕਲਾਸ ਵਿੱਚ ਤੁਹਾਡਾ ਬੱਚਾ ਆਉਂਦਾ ਹੈ, ਇਸ ਵਿੱਚ ਇਹ ਬਹੁਤ ਵਧੀਆ ਤਾਕਤ ਹੈ। ਤੁਸੀਂ ਥੋੜ੍ਹਾ ਇਸ ਨੂੰ ਘਰ ਵਿੱਚ ਵੀ ਜਰਾ ਦੇਖੋ, ਬਹੁਤ ਅੱਗੇ ਨਿਕਲ ਜਾਵੇਗਾ। ਮੈਂ ਤਾਂ ਹੈ ਹੀ ਹਾਂ, ਟੀਚਰ ਦੇ ਨਾਤੇ ਮੈਂ ਕੋਈ ਕਮੀ ਨਹੀਂ ਰੱਖਾਂਗਾਂ, ਲੇਕਿਨ ਤੁਸੀਂ ਥੋੜ੍ਹੀ ਮੇਰੀ ਮਦਦ ਕਰੋ।

ਤਾਂ ਉਨ੍ਹਾਂ ਘਰ ਦੇ ਲੋਕਾਂ ਦੇ ਅੰਦਰ ਵੀ ਇੱਕ ਸੁਪਨਾ ਬੀਜ ਕੇ ਤੁਸੀਂ ਆ ਜਾਂਦੇ ਹੋ ਅਤੇ ਉਹ ਤੁਹਾਡੇ ਸਹਿ-ਯਾਤਰੀ ਬਣ ਜਾਂਦੇ ਹਨ। ਫਿਰ ਘਰ ਵੀ ਆਪਣੇ-ਆਪ ਵਿੱਚ ਪਾਠਸ਼ਾਲਾ ਸੰਸਕਾਰ ਦੀ ਬਣ ਜਾਂਦਾ ਹੈ। ਜੋ ਸੁਪਨੇ ਤੁਸੀਂ ਕਲਾਸਰੂਮ ਵਿੱਚ ਬੀਜਦੇ ਹੋ, ਉਹ ਸੁਪਨੇ ਉਸ ਘਰ ਦੇ ਅੰਦਰ ਫੁਲਵਾਰੀ ਬਣ ਕੇ ਪੁਲਕਿਤ ਹੋਣ ਦੀ ਸ਼ੁਰੂਆਤ ਕਰ ਦਿੰਦੇ  ਹਨ। ਅਤੇ ਇਸ ਲਈ ਕੀ ਸਾਡੀ ਕੋਸ਼ਿਸ਼ ਹੈ ਕੀ, ਅਤੇ ਤੁਸੀਂ ਦੇਖਿਆ ਹੋਵੇਗਾ ਇੱਕ-ਅੱਧਾ ਸਟੂਡੈਂਟ ਤੁਹਾਨੂੰ ਬੜਾ ਹੀ ਪਰੇਸ਼ਾਨ ਕਰਨ ਵਾਲਾ ਦਿਖਦਾ ਹੈ, ਇਹ ਐਸਾ ਹੀ ਹੈ, ਸਮਾਂ ਖਰਾਬ ਕਰ ਦਿੰਦਾ ਹੈ, ਕਲਾਸ ਵਿੱਚ ਆਉਂਦੇ ਹੀ ਪਹਿਲੀ ਨਜ਼ਰ ਉੱਥੇ ਹੀ ਜਾਂਦੀ ਹੈ, ਤਾਂ ਅੱਧਾ ਦਿਮਾਗ ਉੱਥੇ ਹੀ ਖਰਾਬ ਹੋ ਜਾਂਦਾ ਹੈ। ਮੈਂ ਤੁਹਾਡੇ ਅੰਦਰੋਂ ਬੋਲ ਰਿਹਾ ਹਾਂ। ਅਤੇ ਉਹ ਵੀ ਵੈਸਾ ਹੁੰਦਾ ਹੈ ਕਿ ਪਹਿਲੀ ਬੈਂਚ 'ਤੇ ਹੀ ਬੈਠੇਗਾ, ਉਸ ਨੂੰ ਵੀ ਲਗਦਾ ਹੈ ਕਿ ਇਹ ਟੀਚਰ ਮੈਨੂੰ ਪਸੰਦ ਨਹੀਂ ਕਰਦੇ ਹਨ ਤਾਂ ਪਹਿਲਾਂ ਸਾਹਮਣੇ ਆਵੇਗਾ ਉਹ। ਅਤੇ ਤੁਹਾਡਾ ਅੱਧਾ ਸਮਾਂ ਉਹ ਹੀ ਖਾ ਜਾਂਦਾ ਹੈ।

ਐਸੇ ਵਿੱਚ ਉਨ੍ਹਾਂ ਬਾਕੀ ਬੱਚਿਆਂ 'ਤੇ ਅਨਿਆਂ ਹੋ ਜਾਵੇ... ਕੀ ਕਾਰਨ ਹੈ, ਮੇਰੀ ਪਸੰਦ-ਨਾਪਸੰਦ। ਸਫ਼ਲ ਟੀਚਰ ਉਹ ਹੁੰਦਾ ਹੈ, ਜਿਸ ਦੀ ਬੱਚਿਆਂ ਦੇ ਸਬੰਧ ਵਿੱਚ, ਸਟੂਡੈਂਟਸ ਦੇ ਸਬੰਧ ਵਿੱਚ ਨਾ ਕੋਈ ਪਸੰਦ ਹੁੰਦੀ ਹੈ, ਨਾ ਕੋਈ ਨਾਪਸੰਦ ਹੁੰਦੀ ਹੈ। ਉਸ ਦੇ ਲਈ ਉਹ ਸਭ ਦੇ ਸਭ ਬਰਾਬਰ ਹੁੰਦੇ ਹਨ। ਮੈਂ ਐਸੇ ਟੀਚਰ ਦੇਖੇ ਹਨ, ਜਿਨ੍ਹਾਂ ਦੀ ਆਪਣੀ ਸੰਤਾਨ ਵੀ ਉਸੇ ਕਲਾਸਰੂਮ ਵਿੱਚ ਹੈ। ਲੇਕਿਨ ਉਹ ਟੀਚਰ  ਕਲਾਸਰੂਮ ਵਿੱਚ ਖ਼ੁਦ ਦੀ ਸੰਤਾਨ ਨੂੰ ਵੀ ਉਹੀ ਟ੍ਰੀਟਮੈਂਟ ਦਿੰਦੇ ਹਨ, ਜੋ ਸਭ ਸਟੂਡੈਂਟਸ ਨੂੰ ਦਿੰਦੇ ਹਨ।

ਅਗਰ ਚਾਰ ਲੋਕਾਂ ਨੂੰ ਪੁੱਛਣਾ ਹੈ, ਉਸ ਦੀ ਵਾਰੀ ਆਈ ਤਾਂ ਉਸ ਨੂੰ ਪੁੱਛਦੇ ਹਨ, ਸਪੈਸ਼ਲੀ ਉਸ ਨੂੰ ਕਦੇ ਨਹੀਂ ਕਹਿੰਦੇ ਕਿ ਤੁਸੀਂ ਇਹ ਦੱਸੋ, ਤੁਸੀਂ ਇਹ ਕਰੋ, ਕਦੇ ਨਹੀਂ। ਕਿਉਂਕਿ ਉਨ੍ਹਾਂ ਨੂੰ ਮਾਲੂਮ ਹੈ ਕਿ ਉਸ ਨੂੰ ਇੱਕ ਅੱਛੀ ਮਾਂ ਦੀ ਜ਼ਰੂਰਤ ਹੈ, ਇੱਕ ਅੱਛੇ ਪਿਤਾ ਦੀ ਜ਼ਰੂਰਤ ਹੈ, ਲੇਕਿਨ ਅੱਛੇ ਟੀਚਰ ਦੀ ਵੀ ਜ਼ਰੂਰਤ ਹੈ। ਤਾਂ ਉਹ ਵੀ ਕੋਸ਼ਿਸ਼ ਕਰਦੇ ਹਨ ਕਿ ਘਰ ਵਿੱਚ ਮੈਂ ਮਾਂ-ਬਾਪ ਦਾ ਰੋਲ ਪੂਰਾ ਕਰਾਂਗਾ, ਲੇਕਿਨ ਕਲਾਸ ਵਿੱਚ ਤਾਂ ਮੈਨੂੰ ਉਸ ਨੂੰ ਟੀਚਰ-ਸਟੂਡੈਂਟ ਦਾ ਹੀ ਮੇਰਾ ਨਾਤਾ ਰਹਿਣਾ ਚਾਹੀਦਾ ਹੈ, ਤਾਂ ਘਰ ਵਾਲਾ ਰਿਸ਼ਤਾ ਇੱਥੇ ਆਉਣਾ ਨਹੀਂ ਚਾਹੀਦਾ।

ਇਹ ਟੀਚਰ ਦਾ ਬਹੁਤ ਬੜਾ ਤਿਆਗ ਹੁੰਦਾ ਹੈ, ਤਦ ਸੰਭਵ ਹੁੰਦਾ ਹੈ ਜੀ। ਇਹ ਆਪਣੇ-ਆਪ ਨੂੰ ਸੰਭਾਲ਼ ਕੇ ਇਸ ਪ੍ਰਕਾਰ ਨਾਲ ਕੰਮ ਕਰਨਾ, ਇਹ ਤਦ ਸੰਭਵ ਹੁੰਦਾ ਹੈ। ਅਤੇ ਇਸ ਲਈ ਸਾਡੀ ਜੋ ਸਿੱਖਿਆ ਵਿਵਸਥਾ ਹੈ, ਭਾਰਤ ਦੀ ਜੋ ਪਰੰਪਰਾ ਰਹੀ ਹੈ ਉਹ ਕਿਤਾਬਾਂ ਤੱਕ ਸੀਮਿਤ ਕਦੇ ਨਹੀਂ ਰਹੀ ਹੈ, ਕਦੇ ਨਹੀਂ ਰਹੀ ਹੈ। ਉਹ ਤਾਂ ਇੱਕ ਪ੍ਰਕਾਰ ਨਾਲ ਇੱਕ ਸਹਾਰਾ ਹੈ ਸਾਡੇ ਲਈ। ਅਸੀਂ ਬਹੁਤ ਸਾਰੀਆਂ ਚੀਜ਼ਾਂ ...ਅਤੇ ਅੱਜ ਟੈਕਨੋਲੋਜੀ ਦੇ ਕਾਰਨ ਇਹ ਬਹੁਤ ਸੰਭਵ ਹੋਇਆ ਹੈ। ਅਤੇ ਮੈਂ ਦੇਖ ਰਿਹਾ ਹਾਂ ਕਿ ਟੈਕਨੋਲੋਜੀ ਦੇ ਕਾਰਨ ਬਹੁਤ ਬੜੀ ਮਾਤਰਾ ਵਿੱਚ ਸਾਡੇ ਪਿੰਡ ਦੇ ਟੀਚਰ ਵੀ ਜੋ ਖ਼ੁਦ ਟੈਕਨੋਲੋਜੀ ਵਿੱਚ ਉਨ੍ਹਾਂ ਦੀ ਪੜ੍ਹਾਈ ਨਹੀਂ ਹੋਈ ਹੈ, ਲੇਕਿਨ ਕਰਦੇ-ਕਰਦੇ ਉਹ ਸਿੱਖ ਗਏ। ਅਤੇ ਉਨ੍ਹਾਂ ਨੇ ਵੀ ਸੋਚਿਆ ਕਿ ਭਈ, ਕਿਉਂਕਿ ਉਸ ਦੇ ਦਿਮਾਗ ਵਿੱਚ ਸਟੂਡੈਂਟ ਭਰਿਆ ਪਿਆ ਹੈ, ਉਸ ਦੇ ਦਿਮਾਗ ਵਿੱਚ ਸਿਲੇਬਸ ਭਰਿਆ ਪਿਆ ਹੈ, ਤਾਂ ਉਹ ਚੀਜ਼ਾਂ, ਪ੍ਰੋਡਕਟ ਤਿਆਰ ਕਰਦਾ ਹੈ ਜੋ ਉਸ ਬੱਚੇ ਦੇ ਕੰਮ ਆਉਂਦੀਆਂ ਹਨ।

ਇੱਥੇ ਸਰਕਾਰ ਵਿੱਚ ਬੈਠੇ ਹੋਏ ਲੋਕਾਂ ਦੇ ਦਿਮਾਗ ਵਿੱਚ ਕੀ ਰਹਿੰਦਾ ਹੈ, ਅੰਕੜੇ ਰਹਿੰਦੇ ਹਨ ਕਿ ਭਈ ਕਿਤਨੇ ਟੀਚਰ ਭਰਤੀ ਕਰਨਾ ਬਾਕੀ ਹੈ, ਕਿਤਨੇ ਸਟੂਡੈਂਟ ਦਾ ਡ੍ਰੌਪ ਆਉਟ ਹੋ ਗਿਆ, ਬੱਚੀਆਂ ਦਾ ਐਨਰੋਲਮੈਂਟ ਹੋਇਆ ਹੈ ਕਿ ਨਹੀਂ ਹੋਇਆ, ਉਨ੍ਹਾਂ ਦੇ ਦਿਮਾਗ ਵਿੱਚ ਉਹ ਰਹਿੰਦਾ ਹੈ, ਲੇਕਿਨ ਟੀਚਰ ਦੇ ਦਿਮਾਗ ਵਿੱਚ ਉਸ ਦੀ ਜ਼ਿੰਦਗੀ ਰਹਿੰਦੀ ਹੈ ... ਬਹੁਤ ਬੜਾ ਫ਼ਰਕ ਹੁੰਦਾ ਹੈ। ਅਤੇ ਇਸ ਲਈ ਅਗਰ ਟੀਚਰ ਇਨ੍ਹਾਂ ਸਾਰੀਆਂ ਜ਼ਿੰਮੇਦਾਰੀਆਂ ਨੂੰ ਢੰਗ ਨਾਲ ਉਠਾ ਲੈਂਦਾ ਹੈ।

ਹੁਣ ਸਾਡੀ ਜੋ ਰਾਸ਼ਟਰੀ ਸਿੱਖਿਆ ਨੀਤੀ ਆਈ ਹੈ, ਇਸ ਦੀ ਇਤਨੀ ਤਾਰੀਫ਼ ਹੋ ਰਹੀ ਹੈ, ਇਤਨੀ ਤਾਰੀਫ਼ ਹੋ ਰਹੀ ਹੈ, ਕਿਉਂ ਹੋ ਰਹੀ ਹੈ, ਉਸ ਵਿੱਚ ਕੋਈ ਕਮੀਆਂ ਨਹੀਂ ਹੋਣਗੀਆਂ, ਐਸਾ ਤਾਂ ਮੈਂ ਦਾਅਵਾ ਨਹੀਂ ਕਰ ਸਕਦਾ ਹਾਂ, ਕੋਈ ਨਹੀਂ ਦਾਅਵਾ ਕਰ ਸਕਦਾ ਹੈ। ਲੇਕਿਨ ਜੋ ਲੋਕਾਂ ਦੇ ਮਨ ਵਿੱਚ ਪਿਆ ਸੀ, ਉਨ੍ਹਾਂ ਨੂੰ ਲਗਿਆ ਯਾਰ, ਇਹ ਕੁਝ ਰਸਤਾ ਦਿਖ ਰਿਹਾ ਹੈ, ਇਹ ਕੁਝ ਸਹੀ ਦਿਸ਼ਾ ਵਿੱਚ ਜਾ ਰਹੇ ਹਨ। ਚਲੋ, ਇਸ ਰਸਤੇ ’ਤੇ ਅਸੀਂ ਚਲਦੇ ਹਾਂ।

ਸਾਨੂੰ ਪੁਰਾਣੀਆਂ ਆਦਤਾਂ ਇਤਨੀਆਂ ਘਰ ਕਰ ਗਈਆਂ ਹਨ ਕਿ ਰਾਸ਼ਟਰੀ ਸਿੱਖਿਆ ਨੀਤੀ ਨੂੰ ਇੱਕ ਵਾਰ ਪੜ੍ਹਨ-ਸੁਣਨ ਨਾਲ ਬਾਤ ਬਣਨ ਵਾਲੀ ਨਹੀਂ ਹੈ ਜੀ। ਮਹਾਤਮਾ ਗਾਂਧੀ ਜੀ ਨੂੰ ਕਦੇ ਇੱਕ ਵਾਰ ਕਿਸੇ ਨੇ ਪੁੱਛਿਆ ਸੀ ਕਿ ਭਈ ਤੁਹਾਨੂੰ ਕੁਝ ਮਨ ਵਿੱਚ ਸੰਸਾ ਹੋਵੇ, ਸਮੱਸਿਆਵਾਂ ਹੋਣ ਤਾਂ ਤੁਸੀਂ ਕੀ ਕਰਦੇ ਹੋ? ਤਾਂ ਉਨ੍ਹਾਂ ਨੇ ਕਿਹਾ, ਮੈਨੂੰ ਭਾਗਵਤ ਗੀਤਾ ਤੋਂ ਬਹੁਤ ਕੁਝ ਮਿਲ ਜਾਂਦਾ ਹੈ। ਇਸ ਦਾ ਮਤਲਬ ਉਹ ਵਾਰ-ਵਾਰ ਉਸ ਨੂੰ ਪੜ੍ਹਦੇ ਹਨ, ਵਾਰ-ਵਾਰ ਉਸ ਦੇ ਅਰਥ ਬਦਲਦੇ ਹਨ, ਵਾਰ-ਵਾਰ ਨਵੇਂ ਅਰਥ ਦਿਖਦੇ ਹਨ, ਵਾਰ-ਵਾਰ ਨਵਾਂ ਪ੍ਰਕਾਸ਼ਵਾਨ ਪੁੰਜ ਸਾਹਮਣੇ ਖੜ੍ਹਾ ਹੋ ਜਾਂਦਾ ਹੈ।

ਇਹ ਰਾਸ਼ਟਰੀ ਸਿੱਖਿਆ ਨੀਤੀ ਵੀ, ਜਦੋਂ ਤੱਕ ਸਿੱਖਿਆ ਜਗਤ ਦੇ ਲੋਕ ਉਸ ਤੋਂ ਹਰ ਸਮੱਸਿਆ ਦਾ ਸਮਾਧਾਨ ਉਸ ਵਿੱਚ ਹੈ ਕੀ, ਦਸ ਵਾਰ ਪੜ੍ਹਨ, 12 ਵਾਰ ਪੜ੍ਹਨ, 15 ਵਾਰ ਪੜ੍ਹਨ, ਸੌਲਿਊਸ਼ਨ ਇਸ ਵਿੱਚ ਹੈ ਕੀ। ਉਸ ਨੂੰ ਉਸ ਰੂਪ ਵਿੱਚ ਅਸੀਂ ਦੇਖਾਂਗੇ। ਇੱਕ ਵਾਰ ਆਇਆ ਹੈ, ਚਲੋ ਸਰਕੁਲਰ ਆਉਂਦਾ ਹੈ, ਵੈਸੇ ਦੇਖ ਲਿਆ ਤਾਂ ਨਹੀਂ ਹੋਵੇਗਾ।

ਉਸ ਨੂੰ ਸਾਨੂੰ ਸਾਡੀਆਂ ਰਗਾਂ ਵਿੱਚ ਉਤਾਰਨਾ ਪਵੇਗਾ, ਸਾਡੇ ਜਿਹਨ ਵਿੱਚ ਉਤਾਰਨਾ ਪਵੇਗਾ। ਅਗਰ ਇਹ ਪ੍ਰਯਾਸ ਹੁੰਦਾ ਹੈ ਤਾਂ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਬਣਾਉਣ ਵਿੱਚ ਸਾਡੇ ਦੇਸ਼ ਦੇ ਟੀਚਰਸ ਦਾ ਬਹੁਤ ਬੜਾ ਰੋਲ ਰਿਹਾ ਹੈ। ਲੱਖਾਂ ਦੀ ਤਾਦਾਦ ਵਿੱਚ ਟੀਚਰਸ ਨੇ ਕੰਟ੍ਰੀਬਿਊਟ ਕੀਤਾ ਹੈ, ਇਸ ਨੂੰ ਬਣਾਉਣ ਵਿੱਚ।

ਪਹਿਲੀ ਵਾਰ ਦੇਸ਼ ਵਿੱਚ ਇਤਨਾ ਬੜਾ ਮੰਥਨ ਹੋਇਆ ਹੈ। ਜਿਨ੍ਹਾਂ ਟੀਚਰਸ ਨੇ ਇਸ ਨੂੰ ਬਣਾਇਆ ਹੈ, ਉਨ੍ਹਾਂ ਟੀਚਰਸ ਦਾ ਕੰਮ ਹੈ ਕਿ ਸਰਕਾਰੀ ਭਾਸ਼ਾ ਵਗੈਰਾ ਬੱਚਿਆਂ ਦੇ ਲਈ ਕੰਮ ਨਹੀਂ ਆਉਂਦੀ ਹੈ, ਤੁਹਾਨੂੰ ਮਾਧਿਅਮ ਹੋਣਾ ਹੋਵੇਗਾ ਕਿ ਇਹ ਜੋ ਸਰਕਾਰੀ ਡੌਕਿਊਮੈਂਟ ਹਨ, ਉਹ ਉਨ੍ਹਾਂ ਦੇ ਜੀਵਨ ਦਾ ਅਧਾਰ ਕਿਵੇਂ ਬਣਨ। ਮੈਨੂੰ ਉਸ ਨੂੰ ਟ੍ਰਾਂਸਲੇਟ ਕਰਨਾ ਹੈ, ਮੈਨੂੰ ਉਸ ਨੂੰ ਫੁੱਲਸਟਾਪ, ਕੌਮਾ ਦੇ ਨਾਲ ਪਕੜਦੇ ਹੋਏ ਵੀ ਉਸ ਨੂੰ ਸਹਿਜ, ਸਰਲ ਰੂਪ ਵਿੱਚ ਉਸ ਨੂੰ ਸਮਝਾਉਣਾ ਹੈ। ਅਤੇ ਮੈਂ ਮੰਨਦਾ ਹਾਂ ਕਿ ਜਿਵੇਂ ਕੁਝ ਨਾਟ ਪ੍ਰਯੋਗ ਹੁੰਦੇ ਹਨ, ਕੁਝ essay writing ਹੁੰਦਾ ਹੈ, ਕੁਝ ਵਿਅਕਤਿੱਤਵ ਮੁਕਾਬਲੇ ਹੁੰਦੇ ਹਨ, ਬੱਚਿਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ 'ਤੇ ਚਰਚਾਵਾਂ ਕਰਨੀਆਂ ਚਾਹੀਦੀਆਂ ਹਨ। ਕਿਉਂਕਿ ਟੀਚਰ ਉਨ੍ਹਾਂ ਨੂੰ ਤਿਆਰ ਕਰੇਗਾ, ਜਦੋਂ ਉਹ ਬੋਲਣਗੇ, ਤਾਂ ਇੱਕ-ਅੱਧ ਚੀਜ਼ ਨਵੀਂ ਵੀ ਉੱਭਰ ਕੇ ਆਵੇਗੀ। ਤਾਂ ਇਹ ਇੱਕ ਪ੍ਰਯਾਸ ਕਰਨਾ ਚਾਹੀਦਾ ਹੈ।

ਤੁਹਾਨੂੰ ਮਾਲੂਮ ਹੈ ਕਿ ਹੁਣੇ ਮੈਂ 15 ਅਗਸਤ ਨੂੰ ਆਜ਼ਾਦੀ ਦੇ 75 ਸਾਲ ਦਾ ਇਹ ਮੇਰਾ ਭਾਸ਼ਣ ਸੀ ਤਾਂ ਉਸ ਦਾ ਇੱਕ ਆਪਣਾ ਇੱਕ ਅਲੱਗ ਮੇਰਾ ਮਿਜ਼ਾਜ ਵੀ ਸੀ। ਤਾਂ ਮੈਂ 2047 ਨੂੰ ਧਿਆਨ ਵਿੱਚ ਰੱਖ ਕੇ ਬਾਤਾਂ ਕੀਤੀਆਂ। ਅਤੇ ਉਸ ਵਿੱਚ ਮੈਂ ਤਾਕੀਦ ਕੀਤੀ ਕਿ ਪੰਚ ਪ੍ਰਣ ਦੀ ਚਰਚਾ ਕੀਤੀ। ਕੀ ਉਨ੍ਹਾਂ ਪੰਚ ਪ੍ਰਣ, ਸਾਡੇ ਕਲਾਸਰੂਮ ਵਿੱਚ ਇਸ ਦੀ ਚਰਚਾ ਹੋ ਸਕਦੀ ਹੈ ਕੀ। ਅਸੈਂਬਲੀ ਜਦੋਂ ਹੁੰਦੀ ਹੈ, ਚਲੋ ਭਈ ਅੱਜ ਫਲਾਣਾ ਵਿਦਿਆਰਥੀ ਅਤੇ ਫਲਾਣਾ ਟੀਚਰ ਪਹਿਲੇ ਪ੍ਰਣ 'ਤੇ ਬੋਲਣਗੇ, ਮੰਗਲ ਨੂੰ ਦੂਸਰੇ ਪ੍ਰਣ ’ਤੇ, ਬੁੱਧਵਾਰ ਨੂੰ ਤੀਸਰੇ ਪ੍ਰਣ 'ਤੇ, ਸ਼ੁੱਕਰਵਾਰ ਨੂੰ ਪੰਜਵੇਂ ਪ੍ਰਣ 'ਤੇ ਅਤੇ ਫਿਰ ਅਗਲੇ ਸਪਤਾਹ ਫਿਰ ਪਹਿਲੇ ਪ੍ਰਣ 'ਤੇ ਇਹ ਟੀਚਰ-ਇਹ ਟੀਚਰ। ਯਾਨੀ ਸਾਲ ਭਰ, ਉਸ ਦਾ ਅਰਥ ਕੀ ਹੈ, ਸਾਨੂੰ ਕੀ ਕਰਨਾ ਹੈ, ਇਹ ਪੰਚ ਪ੍ਰਣ ਸਾਡੇ, ਸਾਡਾ ਵੀ ਤਾਂ ਪ੍ਰਣ ਤੱਤ ਹੋਣਾ ਚਾਹੀਦਾ ਹੈ, ਹਰ ਨਾਗਰਿਕ ਦਾ ਹੋਣਾ ਚਾਹੀਦਾ ਹੈ।

ਇਸ ਪ੍ਰਕਾਰ ਨਾਲ ਅਗਰ ਅਸੀਂ ਕਰ ਸਕਦੇ ਹਾਂ ਤਾਂ ਮੈਂ ਸਮਝਦਾ ਹਾਂ ਉਸ ਦੀ ਸਰਾਹਨਾ ਹੋ ਰਹੀ ਹੈ, ਸਭ ਲੋਕ ਕਹਿ ਰਹੇ ਹਨ ਹਾਂ ਭਈ, ਇਹ ਪੰਚ ਪ੍ਰਣ ਐਸੇ ਹਨ ਜੋ ਸਾਡੇ ਅੱਗੇ ਜਾਣ ਦਾ ਰਸਤਾ ਬਣਾ ਦਿੰਦੇ ਹਨ। ਤਾਂ ਇਹ ਪੰਚ ਪ੍ਰਣ ਉਨ੍ਹਾਂ ਬੱਚਿਆਂ ਤੱਕ ਕਿਵੇਂ ਪਹੁੰਚਣ, ਉਨ੍ਹਾਂ ਦੇ ਜੀਵਨ ਵਿੱਚ ਕਿਵੇਂ ਆਉਣ, ਇਸ ਨੂੰ ਜੋੜਨ ਦਾ ਕੰਮ ਕਿਵੇਂ ਕਰੀਏ।

ਦੂਸਰਾ, ਹਿੰਦੁਸਤਾਨ ਵਿੱਚ ਹੁਣ ਕੋਈ ਸਕੂਲ ਵਿੱਚ ਬੱਚਾ ਐਸਾ ਨਹੀਂ ਹੋਣਾ ਚਾਹੀਦਾ, ਜਿਸ ਦੇ ਦਿਮਾਗ ਵਿੱਚ 2047 ਦਾ ਸੁਪਨਾ ਨਾ ਹੋਵੇ। ਉਸ ਨੂੰ ਕਹਿਣਾ ਚਾਹੀਦਾ ਹੈ, ਦੱਸੋ ਭਈ ਤੁਸੀਂ, 2047 ਵਿੱਚ ਤੁਹਾਡੀ ਉਮਰ ਕਿਤਨੀ ਹੋਵੇਗੀ, ਉਸ ਨੂੰ ਪੁੱਛਣਾ ਚਾਹੀਦਾ ਹੈ। ਹਿਸਾਬ ਲਗਾਓ, ਤੁਹਾਡੇ ਪਾਸ ਇਤਨੇ ਸਾਲ ਹਨ, ਤੁਸੀਂ ਦੱਸੋ ਇਤਨੇ ਸਾਲਾਂ ਵਿੱਚ ਤੁਸੀਂ ਤੁਹਾਡੇ ਲਈ ਕੀ ਕਰੋਗੇ ਅਤੇ ਦੇਸ਼ ਦੇ ਲਈ ਕੀ ਕਰੋਗੇ। ਹਿਸਾਬ ਲਗਾਓ, 2047 ਦੇ ਪਹਿਲਾਂ ਤੁਹਾਡੇ ਪਾਸ ਕਿਤਨੇ ਸਾਲ ਹਨ, ਕਿਤਨੇ ਮਹੀਨੇ ਹਨ, ਕਿਤਨੇ ਦਿਨ ਹਨ, ਕਿਤਨੇ ਘੰਟੇ ਹਨ, ਤੁਸੀਂ ਇੱਕ-ਇੱਕ ਘੰਟੇ ਨੂੰ ਜੋੜ ਕੇ ਦੱਸੋ, ਤੁਸੀਂ ਕੀ ਕਰੋਗੇ। ਤੁਰੰਤ ਇਸ ਦਾ ਇੱਕ ਪੂਰਾ ਕੈਨਵਾਸ ਤਿਆਰ ਹੋ ਜਾਵੇਗਾ ਕਿ ਹਾਂ, ਅੱਜ ਇੱਕ ਘੰਟਾ ਚਲਾ ਗਿਆ, ਮੇਰਾ 2047 ਤਾਂ ਪਾਸ ਆ ਗਿਆ। ਅੱਜ ਦੋ ਘੰਟੇ ਚਲੇ ਗਏ, ਮੇਰਾ 2047 ਪਾਸ ਆ ਗਿਆ। ਮੈਨੂੰ 2047 ਵਿੱਚ ਐਸੇ ਜਾਣਾ ਹੈ, ਐਸੇ ਕਰਨਾ ਹੈ।

ਅਗਰ ਇਹ ਭਾਵ ਅਸੀਂ ਬੱਚਿਆਂ ਦੇ ਮਨ-ਮੰਦਿਰ ਵਿੱਚ ਭਰ ਦਿੰਦੇ  ਹਾਂ, ਇੱਕ ਨਵੀਂ ਊਰਜਾ ਦੇ ਨਾਲ, ਇੱਕ ਨਵੀਂ ਉਮੰਗ ਦੇ ਨਾਲ, ਤਾਂ ਬੱਚੇ ਲਗ ਜਾਣਗੇ ਇਸ ਦੇ ਪਿੱਛੇ। ਅਤੇ ਦੁਨੀਆ ਵਿੱਚ, ਪ੍ਰਗਤੀ ਉਨ੍ਹਾਂ ਦੀ ਹੀ ਹੁੰਦੀ ਹੈ ਜੋ ਬੜੇ ਸੁਪਨੇ ਦੇਖਦੇ ਹਨ, ਬੜੇ ਸੰਕਲਪ ਲੈਂਦੇ ਹਨ ਅਤੇ ਦੂਰ ਦੀ ਸੋਚ ਕਰਕੇ ਜੀਵਨ ਨੂੰ ਖਪਾ ਦੇਣ ਦੇ ਲਈ ਤਿਆਰ ਰਹਿੰਦੇ ਹਨ।

ਹਿੰਦੁਸਤਾਨ ਵਿੱਚ 1947 ਦੇ ਪਹਿਲਾਂ ਇੱਕ ਪ੍ਰਕਾਰ ਨਾਲ ਡਾਂਡੀ ਯਾਤਰਾ-1930 ਅਤੇ 1942, ਅੰਗਰੇਜ਼ੋ ਭਾਰਤ ਛੱਡੋ, ਇਹ ਜੋ 12 ਸਾਲ ... ਤੁਸੀਂ ਦੇਖੋ, ਪੂਰਾ ਹਿੰਦੁਸਤਾਨ ਉਛਲ ਪਿਆ ਸੀ, ਸਿਵਾਏ ਆਜ਼ਾਦੀ ਕੋਈ ਮੰਤਰ ਨਹੀਂ ਸੀ। ਜੀਵਨ ਦੇ ਹਰ ਕੰਮ ਵਿੱਚ ਆਜ਼ਾਦੀ, ਸੁਤੰਤਰਤਾ, ਐਸਾ ਇੱਕ ਮਿਜ਼ਾਜ ਬਣ ਗਿਆ ਸੀ। ਵੈਸਾ ਹੀ ਮਿਜ਼ਾਜ, ਸੁਰਾਜ, ਰਾਸ਼ਟਰ ਦਾ ਗੌਰਵ, ਮੇਰਾ ਦੇਸ਼ ਮੈਨੂੰ ਇੱਥੇ, ਇਹ ਸਮਾਂ ਹੈ ਸਾਨੂੰ ਇਹ ਪੈਦਾ ਕਰਨ ਦਾ। ਅਤੇ ਮੇਰਾ ਭਰੋਸਾ ਸਾਡੇ ਅਧਿਆਪਕ ਬੰਧੂਆਂ 'ਤੇ  ਜ਼ਿਆਦਾ ਹੈ। ਸਿੱਖਿਆ ਜਗਤ ’ਤੇ ਜ਼ਿਆਦਾ ਹੈ। ਅਗਰ ਆਪ ਇਸ ਪ੍ਰਯਾਸ ਵਿੱਚ ਜੁਟ ਜਾਓ, ਮੈਨੂੰ ਪੱਕਾ ਵਿਸ਼ਵਾਸ ਹੈ ਅਸੀਂ ਉਨ੍ਹਾਂ ਸੁਪਨਿਆਂ ਨੂੰ ਪਾਰ ਕਰ ਸਕਦੇ ਹਾਂ ਅਤੇ ਆਵਾਜ਼ ਪਿੰਡ-ਪਿੰਡ ਤੋਂ ਉਠਣ ਵਾਲੀ ਹੈ ਜੀ। ਹੁਣ ਦੇਸ਼ ਰੁਕਣਾ ਨਹੀਂ ਚਾਹੁੰਦਾ ਹੈ। ਹੁਣ ਦੇਖੋ ਦੋ ਦਿਨ ਪਹਿਲਾਂ – 250 ਸਾਲ ਤੱਕ  ਜੋ ਸਾਡੇ ’ਤੇ ਰਾਜ ਕਰਕੇ ਗਏ ਸਨ, 250 ਸਾਲ ਤੱਕ... ਉਨ੍ਹਾਂ ਨੂੰ ਪਿੱਛੇ ਛੱਡ ਕੇ ਅਸੀਂ ਦੁਨੀਆ ਦੀ ਇਕੌਨੋਮੀ ਵਿੱਚ ਅੱਗੇ ਨਿਕਲ ਗਏ । 6ਵੇਂ ਨੰਬਰ ਤੋਂ 5ਵੇਂ ਨੰਬਰ 'ਤੇ ਆਉਣ ਦਾ ਜੋ ਆਨੰਦ ਹੁੰਦਾ ਹੈ, ਉਸ ਤੋਂ ਜ਼ਿਆਦਾ ਆਨੰਦ ਇਸ ਵਿੱਚ ਹੋਇਆ, ਕਿਉਂ? 6 ਤੋਂ 5 ਹੁੰਦੇ ਤਾਂ ਹੁੰਦਾ ਥੋੜ੍ਹਾ ਆਨੰਦ, ਲੇਕਿਨ ਇਹ 5 ਸਪੈਸ਼ਲ ਹਨ। ਕਿਉਂਕਿ ਅਸੀਂ ਉਨ੍ਹਾਂ ਨੂੰ ਪਿੱਛੇ ਛੱਡਿਆ ਹੈ, ਸਾਡੇ ਦਿਮਾਗ ਵਿੱਚ ਉਹ ਭਾਵ ਭਰਿਆ ਹੈ, ਉਹ ਤਿਰੰਗੇ ਵਾਲਾ, 15 ਅਗਸਤ ਦਾ ।

15 ਅਗਸਤ ਦੇ ਤਿਰੰਗੇ ਦਾ ਜੋ ਅੰਦੋਲਨ ਸੀ, ਉਸ ਦੇ ਪ੍ਰਕਾਸ਼ ਵਿੱਚ ਤਾਂ ਇਹ 5ਵਾਂ ਨੰਬਰ ਆਇਆ ਹੈ ਅਤੇ ਇਸ ਲਈ ਉਸ ਦੇ ਅੰਦਰ ਉਹ ਜ਼ਿੱਦ ਭਰ ਗਈ ਹੈ ਕਿ ਦੇਖਿਆ, ਮੇਰਾ ਤਿਰੰਗਾ ਹੋਰ ਫਹਿਰਾ ਰਿਹਾ ਹੈ। ਇਹ ਮਿਜ਼ਾਜ ਬਹੁਤ ਜ਼ਰੂਰੀ ਹੈ ਅਤੇ ਇਸ ਲਈ 1930 ਤੋਂ 1942 ਤੱਕ ਦੇਸ਼ ਦਾ ਜੋ ਮੂਡ ਸੀ, ਦੇਸ਼ ਦੇ ਲਈ ਜੀਣ ਦਾ, ਦੇਸ਼ ਦੇ ਲਈ ਜੂਝਣ ਦਾ, ਅਤੇ ਜ਼ਰੂਰਤ ਪਈ ਤਾਂ ਦੇਸ਼ ਦੇ ਲਈ ਮਰਨ ਦਾ, ਅੱਜ ਉਹ ਮਿਜ਼ਾਜ ਚਾਹੀਦਾ ਹੈ।

ਮੈਂ ਮੇਰੇ ਦੇਸ਼ ਨੂੰ ਪਿੱਛੇ ਨਹੀਂ ਰਹਿਣ ਦੇਵਾਂਗਾ। ਹਜ਼ਾਰਾਂ ਸਾਲ ਦੀ ਗ਼ੁਲਾਮੀ ਤੋਂ ਬਾਹਰ ਨਿਕਲੇ ਹਾਂ, ਹੁਣ ਮੌਕਾ ਹੈ, ਅਸੀਂ ਰੁਕਾਂਗੇ ਨਹੀਂ, ਅਸੀਂ ਚਲ ਪਵਾਂਗੇ। ਇਹ ਮਿਜ਼ਾਜ ਪਹੁੰਚਾਉਣ ਦਾ ਕੰਮ, ਸਾਰੇ ਸਾਡੇ ਅਧਿਆਪਕ ਵਰਗ ਦੇ ਦੁਆਰਾ ਹੋਵੇ ਤਾਂ ਤਾਕਤ ਅਨੇਕ ਗੁਣਾ ਵਧ ਜਾਵੇਗੀ, ਅਨੇਕ ਗੁਣਾ ਵਧ ਜਾਵੇਗੀ।

ਮੈਂ ਫਿਰ ਇੱਕ ਵਾਰ, ਆਪ ਇਤਨਾ ਕੰਮ ਕਰ-ਕਰਕੇ ਅਵਾਰਡ ਪ੍ਰਾਪਤ ਕੀਤੇ ਹਨ, ਲੇਕਿਨ ਅਵਾਰਡ ਪ੍ਰਾਪਤ ਕੀਤੇ ਹਨ, ਇਸ ਲਈ ਮੈਂ ਜ਼ਿਆਦਾ ਕੰਮ ਦੇ ਰਿਹਾ ਹਾਂ। ਜੋ ਕੰਮ ਕਰਦਾ ਹੈ, ਉਸੇ ਨੂੰ ਕੰਮ ਦੇਣ ਦਾ ਮਨ ਕਰਦਾ ਹੈ ਜੋ ਨਹੀਂ ਕਰਦਾ, ਉਸ ਨੂੰ ਕੌਣ ਦਿੰਦਾ ਹੈ। ਅਤੇ ਅਧਿਆਪਕ ਦਾ ਮੇਰਾ ਭਰੋਸਾ ਰਿਹਾ ਹੈ ਕਿ ਉਹ ਜ਼ਿੰਮਾ ਲੈਂਦਾ ਹੈ ਤਾਂ ਪੂਰਾ ਕਰਦਾ ਹੈ। ਤਾਂ ਇਸ ਲਈ ਮੈਂ ਆਪ ਲੋਕਾਂ ਨੂੰ ਕਹਿੰਦਾ ਹਾਂ, ਮੇਰੀ ਤਰਫ਼ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ!

 

*********

 

ਡੀਐੱਸ/ਐੱਸਟੀ/ਐੱਨਐੱਸ


(Release ID: 1857316) Visitor Counter : 166