ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਸ਼੍ਰੀ ਗੋਇਲ ਨੇ ਦੁਨੀਆ ਭਰ ਵਿੱਚ ਫੈਲੇ ਭਾਰਤੀ ਚਾਰਟਰਡ ਅਕਾਊਂਟੈਂਟਸ ਨੂੰ ਕਿਹਾ ਕਿ ਉਹ ਬ੍ਰਾਂਡ ਇੰਡੀਆ ਦੇ ਦੂਤ ਬਣਨ


ਉਨ੍ਹਾਂ ਨੇ ਭਾਰਤ ਵਿੱਚ ਚਾਰਟਰਡ ਅਕਾਊਂਟੈਂਸੀ ਫਰਮਾਂ ਨੂੰ ਕਿਹਾ ਕਿ ਉਹ ਵਿਸ਼ਵ ਸਾਂਝੇਦਾਰੀ ਵਿਕਸਿਤ ਕਰਨ ਅਤੇ ਅੰਤਰਰਾਸ਼ਟਰੀ ਫਰਮਾਂ ਬਣਨ

ਸ਼੍ਰੀ ਗੋਇਲ ਨੇ ਚਾਰਟਰਡ ਅਕਾਊਂਟੈਂਟਸ ਨੂੰ ਕਿਹਾ ਕਿ ਉਹ ਆਪਣੇ ਪੂਰਵਜਾਂ ਦੀ ਵਿਸ਼ਵਾਸ਼, ਇਮਾਨਦਾਰੀ ਅਤੇ ਉੱਚ ਮਾਪਦੰਡਾਂ ਦੀ ਮਹਾਨ ਵਿਰਾਸਤ ਨਾਲ ਇਨਸਾਫ਼ ਕਰਨ

ਉਨ੍ਹਾਂ ਨੇ ਆਈਸੀਏਆਈ ਨੂੰ ਸੱਦਾ ਦਿੱਤਾ ਕਿ ਉਹ ਪੂਰੀ ਦੁਨੀਆ ਵਿੱਚ 100 ਦਫ਼ਤਰ ਖੋਲ੍ਹਣ ਦੀ ਦਿਸ਼ਾ ਵਿੱਚ ਕੰਮ ਕਰਨ

Posted On: 06 SEP 2022 9:36AM by PIB Chandigarh

ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਦੁਨੀਆ ਭਰ ਵਿੱਚ ਫੈਲੇ ਭਾਰਤੀ ਚਾਰਟਰਡ ਅਕਾਊਂਟੈਂਟਸ ਨੂੰ ਕਿਹਾ ਕਿ ਉਹ ਬਰਾਂਡ ਇੰਡੀਆ ਦੇ ਦੂਤ ਬਣਨ। ਅਮਰੀਕਾ ਵਿੱਚ ਛੇ ਖੇਤਰਾਂ ਵਿੱਚ ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਦੀ ਸ਼ੁਰੂਆਤ ਕਰਨ ਤੋਂ ਬਾਅਦ ਉਹ ਸੈਨ ਫਰਾਂਸਿਸਕੋ ਵਿੱਚ ਮੌਜੂਦ ਇਕੱਠ ਨੂੰ ਸੰਬੋਧਿਤ ਕਰ ਰਹੇ ਸੀ।

 

ਆਪਣੇ ਪੇਸ਼ੇ ਨੂੰ ਵਧਾਉਣ ਦੇ ਵਿਸ਼ੇ ਵਿੱਚ ਚੰਗਾ ਕੰਮ ਕਰਨ ਦੇ ਲਈ ਆਈਸੀਏਆਈ ਦੇ ਅਹੁਦੇਦਾਰਾਂ ਨੂੰ ਉਨ੍ਹਾਂ ਨੇ ਵਧਾਈ ਦਿੱਤੀ।

 

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ’ਤੇ ਵਧਾਈ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਹੌਲੀ-ਹੌਲੀ ਸ਼ਕਤੀਸ਼ਾਲੀ ਬਣਨ ਅਤੇ ਭੂ-ਰਾਜਨੀਤਕ ਖੇਤਰ ਵਿੱਚ ਅਹਿਮ ਸਥਾਨ ਪ੍ਰਾਪਤ ਕਰਨ ਵਿੱਚ ਅਗਲੇ 25 ਸਾਲ ਦਾ ਸਮਾਂ ਭਾਰਤ ਦੇ ਲਈ ਬਹੁਤ ਅਹਿਮ ਹੈ। ਆਈਸੀਏਆਈ ਦੀ ਵੀ ਭਾਰਤ ਦੀ ਇਸ ਯਾਤਰਾ ਵਿੱਚ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਸ ਦਿਨ ਦੀ ਉਡੀਕ ਕਰ ਰਹੇ ਹਨ, ਜਦੋਂ ਆਈਸੀਏਆਈ ਦੇ 100 ਅੰਤਰਰਾਸ਼ਟਰੀ ਦਫ਼ਤਰ ਹੋ ਜਾਣਗੇ।

 

ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਚਾਰਟਰਡ ਅਕਾਊਂਟੈਂਟਸ ਆਰਥਿਕ ਵਿਕਾਸ ਵਿੱਚ ਮਹਾਨ ਯੋਗਦਾਨ ਕਰ ਰਹੇ ਹਨ ਅਤੇ ਚਾਰਟਰਡ ਅਕਾਊਂਟੈਂਟ ਪੇਸ਼ੇਵਰ ਅਖੰਡਤਾ ਦੇ ਰਖਵਾਲੇ ਹਨ। ਸੀਏ ਦੇ ਦਸਤਖਤ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਉਹ ਅਖੰਡਤਾ ਅਤੇ ਸੱਚਾਈ ਦਾ ਪ੍ਰਤੀਕ ਹਨ। ਸੀਏ ਦੇ ਦਸਤਖਤ ਦੀ ਕੀਮਤ ਦੇ ਕਾਰਨ ਉਸ ਦਾ ਕੰਮ ਹੋਰ ਵੀ ਗੰਭੀਰ ਹੋ ਜਾਂਦਾ ਹੈ।

 

ਉਨ੍ਹਾਂ ਨੇ ਅਕਾਊਂਟੈਂਟਸ ਦੀ 21ਵੀਂ ਵਰਲਡ ਕਾਂਗਰਸ ਦਾ ਜ਼ਿਕਰ ਕੀਤਾ, ਜਿਸ ਦਾ ਆਯੋਜਨ 118 ਵਰ੍ਹਿਆਂ ਵਿੱਚ ਪਹਿਲੀ ਵਾਰ ਨਵੰਬਰ, 2022 ਨੂੰ ਮੁੰਬਈ ਵਿੱਚ ਹੋਇਆ ਸੀ। ਇਸ ਦੀ ਚਰਚਾ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਜਦੋਂ ਜੀ-20 ਦੀ ਪ੍ਰਧਾਨਗੀ ਗ੍ਰਹਿਣ ਕਰਨ ਵਾਲਾ ਹੋਵੇ, ਤਾਂ ਇਹ ਆਯੋਜਨ ਹੋਣਾ ਹੀ ਸੀ। ਇਸ ਗੱਲ ਦਾ ਪ੍ਰਤੀਕ ਹੈ ਕਿ ਭਾਰਤ ਦੀ ਪ੍ਰਾਸੰਗਿਕਤਾ ਵਿਸ਼ਵ ਵਿੱਚ ਵਧਦੀ ਜਾ ਰਹੀ ਹੈ।

 

ਹਲਚਲ ਭਰੇ ਵਿਸ਼ਵ ਵਿੱਚ ਭਾਰਤ ਨੂੰ ਇੱਕ ਸਥਿਰ ਦੀਪ ਦੇ ਰੂਪ ਵਿੱਚ ਦੱਸਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਵਿਕਸਿਤ ਹੁੰਦੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਸ਼੍ਰੀ ਗੋਇਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ 2014 ਤੋਂ ਹੀ ਭਾਰਤ ਲਗਾਤਾਰ ਮਹਿੰਗਾਈ ’ਤੇ ਨਜ਼ਰ ਬਣਾਏ ਹੋਏ ਹੈ ਅਤੇ ਸਰਕਾਰ ਉਸੇ ਸਮੇਂ ਤੋਂ ਸੁਨਿਸ਼ਚਿਤ ਕਰ ਰਹੀ ਹੈ ਕਿ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ ਦੀ ਪ੍ਰਾਥਮਿਕਤਾ ਬਣੀ ਰਹੀ। ਉਨ੍ਹਾਂ ਨੇ ਕਿਹਾ ਕਿ 2014 ਤੋਂ ਭਾਰਤ ਵਿੱਚ ਮਹਿੰਗਾਈ ਔਸਤਨ 4.5 ਫੀਸਦੀ ਰਹੀ ਹੈ, ਜੋ ਆਜ਼ਾਦੀ ਤੋਂ ਬਾਅਦ ਦੇ ਕਿਸੇ ਵੀ 8 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਹੁਣ ਤੱਕ ਦੀ ਸਭ ਤੋਂ ਘੱਟ ਦਰ ਹੈ।

 

ਦੁਨੀਆਂ ਵਿੱਚ ਮਹਿੰਗਾਈ ਦੇ ਮੌਜੂਦਾ ਅਨਿਸ਼ਚਿਤ ਪਰਿਪੇਖ ’ਤੇ ਬੋਲਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਬਹੁਤ ਆਕਰਸ਼ਕ ਨਿਵੇਸ਼ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਉਹ ਅੱਜ ਪੂਰੀ ਦੁਨੀਆਂ ਵਿੱਚ ਸਭ ਦੀ ਪ੍ਰਾਥਮਿਕਤਾ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਨੇਤਾ ਦੁਵੱਲੇ ਸਮਝੌਤਿਆਂ ਦੇ ਜ਼ਰੀਏ ਭਾਰਤ ਦੇ ਨਾਲ ਆਪਣੇ ਸਬੰਧਾਂ ਅਤੇ ਵਪਾਰ ਵਧਾਉਣ ਦਾ ਹਰ ਯਤਨ ਕਰ ਰਹੇ ਹਨ। ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਅਤੇ ਯੂਏਈ ਦੇ ਨਾਲ ਦੋ ਸਫ਼ਲ ਐਫਟੀਏ ਕੀਤੇ ਹਨ ਅਤੇ ਯੂਕੇ ਦੇ ਨਾਲ ਹੋਣ ਵਾਲੀ ਗੱਲਬਾਤ ਬਹੁਤ ਅੱਗੇ ਵਧ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸੰਭਵ ਹੈ ਕਿ ਰਿਪੋਰਟ ਦੀਵਾਲੀ ਤੱਕ ਇਹ ਸਮਝੌਤਾ ਹੋ ਜਾਵੇ।

 

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਜੀਐੱਸਟੀ, ਆਈਬੀਸੀ, ਵਪਾਰ ਅਸਾਨੀ ਦੇ ਲਈ ਸੁਧਾਰ ਕਰਨ ਅਤੇ ਪਹਿਲਾਂ ਜਿਨ੍ਹਾਂ ਚੀਜ਼ਾਂ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਸੀ, ਉਨ੍ਹਾਂ ਨੂੰ ਦਰੁਸਤ ਕਰਨ, ਭਾਰਤ ਵਿੱਚ ਆਉਣ ਵਾਲੇ ਨਵੇਂ ਵਪਾਰਾਂ ’ਤੇ ਘੱਟ ਕਾਰਪੋਰੇਟ ਟੈਕਸ, ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ ਅਤੇ ਸਿੰਗਲ ਵਿੰਡੋ ਜਿਹੇ ਬੇਮਿਸਾਲ ਆਰਥਿਕ ਬਦਲਾਵਾਂ ਦੇ ਜ਼ਰੀਏ ਭਾਰਤ ਵਿੱਚ ਵਪਾਰਕ ਅਤੇ ਆਰਥਿਕ ਗਤੀਵਿਧੀਆਂ ਨੂੰ ਵਿਸਤਾਰ ਦੇਣ ਦੇ ਲਈ ਉਤਸ਼ਾਹ ਵਧ ਰਿਹਾ ਹੈ।

 

ਉਨ੍ਹਾਂ ਨੇ ਆਈਸੀਏਆਈ ਅਤੇ ਦੁਨੀਆਂ ਭਰ ਦੇ ਉਸ ਦੇ ਮੈਂਬਰਾਂ ਤੋਂ ਚਾਰ ਬਿੰਦੂਆਂ ਦੀ ਚਾਹਨਾ ਕੀਤੀ:

 

  • ਉਨ੍ਹਾਂ ਨੇ ਚਾਹਨਾ ਕੀਤੀ ਕਿ ਉਹ ਆਪਣੇ ਅੰਤਰਰਾਸ਼ਟਰੀ ਗਾਹਕਾਂ ਦੇ ਸਾਹਮਣੇ ਭਾਰਤ ਵਿੱਚ ਉਪਲਬਧ ਨਿਵੇਸ਼ ਦੇ ਅਪਾਰ ਮੌਕਿਆਂ ਨੂੰ ਪੇਸ਼ ਕਰਨ।

  • ਉਨ੍ਹਾਂ ਨੇ ਆਈਸੀਏਆਈ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਬ੍ਰਾਂਡ ਇੰਡੀਆ ਦੇ ਦੂਤ ਬਣਨ ਅਤੇ ਭਾਰਤ ਦੁਆਰਾ ਪੇਸ਼ ਮੁਕਾਬਲੇਬਾਜ਼ੀ ਦੀਆਂ ਕੀਮਤਾਂ ’ਤੇ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੇ ਬਾਰੇ ਵਿੱਚ ਸੰਦੇਸ਼ ਪ੍ਰਸਾਰਤ ਕਰਨ ਵਿੱਚ ਸਹਾਇਕ ਹੋਣ। ਸ਼੍ਰੀ ਗੋਇਲ ਨੇ ਕਿਹਾ ਕਿ ਸਾਡੇ ਇੱਥੇ ਜੀਵੰਤ ‘ਵਨ ਡਿਸਟ੍ਰਿਕ ਵਨ ਪ੍ਰੋਡਕਟ’ (ਓਡੀਓਪੀ) ਪਹਿਲ ਅਤੇ ਆਤਮ ਨਿਰਭਰਤਾ ਦਾ ਉਦੇਸ਼ ਹੈ, ਜੋ ਸਾਡੇ ਵਿਕਾਸ ਦਰਸ਼ਨ ਦੀ ਬੁਨਿਆਦ ਹਨ।

  • ਸ਼੍ਰੀ ਗੋਇਲ ਨੇ ਵਿਸ਼ਵ ਭਰ ਵਿੱਚ ਫੈਲੇ ਆਈਸੀਏਆਈ ਮੈਂਬਰਾਂ ਤੋਂ ਚਾਹਨਾ ਕੀਤੀ ਕਿ ਉਹ ਜਿੱਥੇ ਵੀ ਸੰਭਵ ਹੋਵੇ, ਖਾਸ ਤੌਰ ’ਤੇ ਤੋਹਫ਼ਾ ਦੇਣ ਦੇ ਸਮੇਂ, ਉਹ ਭਾਰਤ ਵਿੱਚ ਬਣੇ ਉਤਪਾਦਾਂ ਦਾ ਹੀ ਇਸਤੇਮਾਲ ਕਰਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ‘ਸਬਕਾ ਪ੍ਰਯਾਸ’ ਦਾ ਮੋਟੋ ਦਨੀਆ ਭਰ ਵਿੱਚ ਫੈਲੇ ਹਰ ਭਾਰਤੀ ’ਤੇ ਲਾਗੂ ਹੁੰਦਾ ਹੈ।

  • ਸ਼੍ਰੀ ਗੋਇਲ ਨੇ ਭਾਰਤ ਵਿੱਚ ਚਾਰਟਰਡ ਅਕਾਊਂਟੈਂਸੀ ਫਰਮਾਂ ਤੋਂ ਚਾਹਨਾ ਕੀਤੀ ਕਿ ਉਹ ਵਿਸ਼ਵ ਸਾਂਝੇਦਾਰੀਆਂ ਵਿਕਸਤ ਕਰਨ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਫਰਮਾਂ ਬਣਨ। ਉਨ੍ਹਾਂ ਨੇ ਕਿਹਾ ਕਿ ਸਾਡੇ ਪੂਰਵਜਾਂ ਨੇ ਵਿਸ਼ਵਾਸ਼, ਇਮਾਨਦਾਰੀ ਅਤੇ ਉੱਚ ਮਾਪਦੰਡਾਂ ਦੀ ਮਹਾਨ ਵਿਰਾਸਤ ਸਾਡੇ ਲਈ ਛੱਡੀ ਹੈ, ਉਹ ਵਿਰਾਸਤ ਸਾਨੂੰ ਹਮੇਸ਼ਾਂ ਪ੍ਰੇਰਿਤ ਕਰਦੀ ਰਹੇ, ਤਾਕਿ ਅਸੀਂ ਵਿਸ਼ਵਾਸ ਦੀ ਉਸ ਕਸੌਟੀ ’ਤੇ ਖਰੇ ਉੱਤਰੀਏ, ਜੋ ਵਿਸ਼ਵਾਸ ਦੁਨੀਆ ਸਾਡੇ ’ਤੇ ਕਰਦੀ ਹੈ।

https://twitter.com/PiyushGoyalOffc/status/1566928683658772481?s=20&t=8JJw1aZJqKknZXjYhU-xzQ 

 

************

ਏਡੀ/ ਕੇਪੀ/ ਐੱਮਐੱਸ


(Release ID: 1857162) Visitor Counter : 139