ਗ੍ਰਹਿ ਮੰਤਰਾਲਾ
ਰਾਸ਼ਟਰੀ ਪੁਰਸਕਾਰ ਪੋਰਟਲ ਲਾਂਚ ਕੀਤਾ ਗਿਆ, ਵੱਖ-ਵੱਖ ਪੁਰਸਕਾਰਾਂ ਲਈ ਨਾਮਜ਼ਦਗੀਆਂ ਖੁੱਲ੍ਹੀਆਂ
Posted On:
05 SEP 2022 1:06PM by PIB Chandigarh
ਸਰਕਾਰ ਦੁਆਰਾ ਇੱਕ ਸਾਂਝਾ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in) ਵਿਕਸਿਤ ਕੀਤਾ ਗਿਆ ਹੈ ਤਾਕਿ ਪਾਰਦਰਸ਼ਤਾ ਅਤੇ ਜਨ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਲਈ ਭਾਰਤ ਸਰਕਾਰ ਦੇ ਵਿਭਿੰਨ ਮੰਤਰਾਲਿਆਂ/ ਵਿਭਾਗਾਂ/ ਏਜੰਸੀਆਂ ਦੇ ਸਾਰੇ ਪੁਰਸਕਾਰਾਂ ਨੂੰ ਇੱਕ ਮੰਚ ’ਤੇ ਲਿਆਂਦਾ ਜਾ ਸਕੇ। ਇਹ ਪੋਰਟਲ ਹਰੇਕ ਨਾਗਰਿਕ/ ਸੰਗਠਨ ਨੂੰ ਭਾਰਤ ਸਰਕਾਰ ਦੁਆਰਾ ਸਥਾਪਤ ਵਿਭਿੰਨ ਪੁਰਸਕਾਰਾਂ ਦੇ ਲਈ ਵਿਅਕਤੀਆਂ/ ਸੰਗਠਨਾਂ ਦਾ ਨਾਮਾਂਕਣ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਵਰਤਮਾਨ ਵਿੱਚ, ਹੇਠਾਂ ਦਿੱਤੇ ਪੁਰਸਕਾਰਾਂ ਦੇ ਲਈ ਨਾਮਜ਼ਦਗੀਆਂ/ਸਿਫ਼ਾਰਸ਼ਾਂ ਖੁੱਲ੍ਹੀਆਂ ਹਨ:
i. ਪਦਮ ਪੁਰਸਕਾਰ - ਆਖਰੀ ਮਿਤੀ 15/09/2022
ii. ਡਿਜੀਟਲ ਇੰਡੀਆ ਪੁਰਸਕਾਰ 2022 - ਆਖਰੀ ਮਿਤੀ 15/09/2022
iii. ਜੰਗਲਾਤ ਵਿੱਚ ਉੱਤਮਤਾ ਲਈ ਰਾਸ਼ਟਰੀ ਪੁਰਸਕਾਰ 2022 - ਆਖਰੀ ਮਿਤੀ 30/09/2022
iv. ਰਾਸ਼ਟਰੀ ਗੋਪਾਲ ਰਤਨ ਪੁਰਸਕਾਰ 2022 - ਆਖਰੀ ਮਿਤੀ 30/09/2022
v. ਰਾਸ਼ਟਰੀ ਜਲ ਪੁਰਸਕਾਰ 2022 - ਆਖਰੀ ਮਿਤੀ 15/09/2022
vi. ਨਾਰੀ ਸ਼ਕਤੀ ਪੁਰਸਕਾਰ 2023 - ਆਖਰੀ ਮਿਤੀ 31/10/2022
vii. ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ 2023 - ਆਖਰੀ ਮਿਤੀ 30/09/2022
viii. ਜੀਵਨ ਰਕਸ਼ਾ ਪਦਕ - ਆਖਰੀ ਮਿਤੀ 30/09/2022
ਹੋਰ ਵੇਰਵਿਆਂ ਅਤੇ ਨਾਮਜ਼ਦਗੀਆਂ ਲਈ, ਕਿਰਪਾ ਕਰਕੇ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in ) ’ਤੇ ਜਾਓ।
****
ਐੱਨਡਬਲਿਊ/ ਆਰਕੇ/ ਏਵਾਈ/ ਆਰਆਰ
(Release ID: 1857148)
Visitor Counter : 165