ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਅਗਸਤ, 2022 ਵਿੱਚ 119.32 ਮੀਟ੍ਰਿਕ ਟਨ ਮਾਲ ਢੋਅ ਕੇ ਅਗਸਤ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਰਿਕਾਰਡ ਹਾਸਲ ਕੀਤਾ


ਅਗਸਤ ਦੇ ਮਹੀਨੇ ਵਿੱਚ ਵਧੀ ਹੋਈ ਲੋਡਿੰਗ 8.69 ਮੀਟ੍ਰਿਕ ਟਨ ਰਹੀ ਹੈ, ਜੋ ਕਿ 2021 ਵਿੱਚ ਹਾਸਲ ਕੀਤੇ ਪਿਛਲੇ ਸਭ ਤੋਂ ਵਧੀਆ ਅਗਸਤ ਦੇ ਅੰਕੜਿਆਂ ਨਾਲੋਂ 7.86% ਦਾ ਵਾਧਾ ਹੈ

ਇਸ ਦੇ ਨਾਲ, ਭਾਰਤੀ ਰੇਲਵੇ ਨੇ ਲਗਾਤਾਰ 24 ਮਹੀਨਿਆਂ ਤੋਂ ਸਭ ਤੋਂ ਵਧੀਆ ਮਾਸਿਕ ਮਾਲ ਢੁਆਈ ਕੀਤੀ ਹੈ

Posted On: 05 SEP 2022 11:14AM by PIB Chandigarh

ਭਾਰਤੀ ਰੇਲਵੇ ਨੇ ਅਗਸਤ, 2022 ਵਿੱਚ 119.32 ਮੀਟ੍ਰਿਕ ਟਨ ਮਾਲ ਢੋਅ ਕੇ ਅਗਸਤ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਰਿਕਾਰਡ ਹਾਸਲ ਕੀਤਾ ਹੈ। ਅਗਸਤ ਦੇ ਮਹੀਨੇ ਵਿੱਚ ਵਧੀ ਹੋਈ ਲੋਡਿੰਗ 8.69 ਮੀਟ੍ਰਿਕ ਟਨ ਰਹੀ ਹੈ, ਜੋ ਕਿ 2021 ਵਿੱਚ ਹਾਸਲ ਕੀਤੇ ਪਿਛਲੇ ਸਭ ਤੋਂ ਵਧੀਆ ਅਗਸਤ ਦੇ ਅੰਕੜਿਆਂ ਨਾਲੋਂ 7.86% ਦਾ ਵਾਧਾ ਹੈ। ਇਸ ਦੇ ਨਾਲ, ਭਾਰਤੀ ਰੇਲਵੇ ਨੇ ਲਗਾਤਾਰ 24 ਮਹੀਨਿਆਂ ਤੋਂ ਸਭ ਤੋਂ ਵਧੀਆ ਮਾਸਿਕ ਮਾਲ ਢੁਆਈ ਕੀਤੀ ਹੈ।

 

ਭਾਰਤੀ ਰੇਲਵੇ ਨੇ ਕੋਲੇ ਵਿੱਚ 9.2 ਮੀਟ੍ਰਿਕ ਟਨ, ਖਾਦ ਵਿੱਚ 0.71 ਮੀਟ੍ਰਿਕ ਟਨ, ਬਾਕੀ ਵਸਤਾਂ ਦੇ ਬੈਲੈਂਸ ਵਿੱਚ 0.68 ਮੀਟ੍ਰਿਕ ਟਨ ਅਤੇ ਕੰਟੇਨਰਾਂ ਵਿੱਚ 0.62 ਮੀਟ੍ਰਿਕ ਟਨ ਤੋਂ ਵੱਧ ਢੋਆ-ਢੁਆਈ ਹਾਸਲ ਕੀਤੀ ਹੈ। ਆਟੋਮੋਬਾਈਲ ਢੋਆ-ਢੁਆਈ ਵਿੱਚ ਵਾਧਾ ਵਿੱਤ ਵਰ੍ਹੇ 2022-23 ਵਿੱਚ ਮਾਲ ਢੁਆਈ ਦੇ ਕਾਰੋਬਾਰ ਦੀ ਇੱਕ ਹੋਰ ਵਿਸ਼ੇਸ਼ਤਾ ਰਹੀ ਹੈ ਅਤੇ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 1314 ਰੇਕਾਂ ਦੇ ਮੁਕਾਬਲੇ ਅਗਸਤ 2022-23 ਵਿੱਚ 2206 ਰੇਕ ਲੋਡ ਕੀਤੇ ਗਏ ਹਨ, ਜੋ ਕਿ 68% ਦਾ ਵਾਧਾ ਹੈ।

 

1 ਅਪ੍ਰੈਲ, 2022 ਤੋਂ 31 ਅਗਸਤ, 2022 ਤੱਕ ਸੰਚਤ ਮਾਲ ਦੀ ਲੋਡਿੰਗ 620.87 ਮੀਟ੍ਰਿਕ ਟਨ ਰਹੀ ਹੈ ਜਦੋਂ ਕਿ 2021-22 ਵਿੱਚ 562.75 ਮੀਟ੍ਰਿਕ ਟਨ ਹਾਸਲ ਕੀਤੀ ਗਈ ਸੀ, ਭਾਵ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 10.32% ਦੇ ਵਾਧੇ ਦੇ ਨਾਲ 58.11 ਮੀਟ੍ਰਿਕ ਟਨ ਦੀ ਲੋਡਿੰਗ ਦਾ ਵਾਧਾ।

 

ਮਾਲ ਢੋਆ ਢੁਆਈ ਐੱਨਟੀਕੇਐੱਮ (ਨੈੱਟ ਟਨ ਕਿਲੋਮੀਟਰ) ਅਗਸਤ 2021 ਵਿੱਚ 63 ਬਿਲੀਅਨ ਤੋਂ ਵਧ ਕੇ ਅਗਸਤ 2022 ਵਿੱਚ 73 ਬਿਲੀਅਨ ਤੱਕ ਹੋ ਗਈ, 16% ਦਾ ਵਾਧਾ ਦਰਜ ਕੀਤਾ ਗਿਆ ਹੈ। ਪਹਿਲੇ ਪੰਜ ਮਹੀਨਿਆਂ ਵਿੱਚ ਸੰਚਤ ਐੱਨਟੀਕੇਐੱਮ ਵਿੱਚ ਵੀ 18.29% ਦਾ ਵਾਧਾ ਹੋਇਆ ਹੈ।

 

ਬਿਜਲੀ ਅਤੇ ਕੋਲਾ ਮੰਤਰਾਲੇ ਦੇ ਨਜ਼ਦੀਕੀ ਤਾਲਮੇਲ ਵਿੱਚ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ਵਧਾਉਣ ਲਈ ਭਾਰਤੀ ਰੇਲਵੇ ਦੇ ਨਿਰੰਤਰ ਯਤਨ, ਅਗਸਤ ਦੇ ਮਹੀਨੇ ਵਿੱਚ ਮਾਲ ਢੁਆਈ ਦੀ ਕਾਰਗੁਜ਼ਾਰੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਬਿਜਲੀ ਘਰਾਂ ਲਈ ਕੋਲੇ ਦੀ ਢੋਆ-ਢੁਆਈ (ਘਰੇਲੂ ਅਤੇ ਆਯਾਤ ਦੋਵੇਂ) ਅਗਸਤ ਵਿੱਚ 10.46 ਮੀਟ੍ਰਿਕ ਟਨ ਵਧ ਗਈ ਹੈ, 44.64 ਮੀਟ੍ਰਿਕ ਟਨ ਕੋਲਾ ਬਿਜਲੀ ਘਰਾਂ ਵਿੱਚ ਭੇਜਿਆ ਗਿਆ ਹੈ ਜਦੋਂ ਕਿ ਪਿਛਲੇ ਸਾਲ ਇਹ 34.18 ਮੀਟ੍ਰਿਕ ਟਨ ਸੀ, ਭਾਵ 31% ਦਾ ਵਾਧਾ ਹੋਇਆ ਹੈ। ਕੁੱਲ ਮਿਲਾ ਕੇ, ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿੱਚ, ਭਾਰਤੀ ਰੇਲਵੇ ਨੇ 32% ਤੋਂ ਵੱਧ ਵਾਧੇ ਦੇ ਨਾਲ, ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 58.41 ਮੀਟ੍ਰਿਕ ਟਨ ਵਾਧੂ ਕੋਲਾ ਬਿਜਲੀ ਘਰਾਂ ਵਿੱਚ ਢੋਇਆ ਹੈ।

 

ਵਸਤਾਂ ਅਨੁਸਾਰ ਵਿਕਾਸ ਸੰਖਿਆ ਦਰਸਾਉਂਦੀ ਹੈ ਕਿ ਭਾਰਤੀ ਰੇਲਵੇ ਨੇ ਹੇਠ ਲਿਖੀਆਂ ਵਿਕਾਸ ਦਰਾਂ ਦੇ ਨਾਲ ਲਗਭਗ ਸਾਰੀਆਂ ਵਸਤਾਂ ਦੇ ਸੈਗਮੈਂਟ ਵਿੱਚ ਪ੍ਰਭਾਵਸ਼ਾਲੀ ਵਾਧਾ ਹਾਸਲ ਕੀਤਾ ਹੈ:

 

ਵਸਤਾਂ

ਪਰਿਵਰਤਨ (ਐੱਮਟੀ)

% ਪਰਿਵਰਤਨ

ਕੋਲਾ

9.20

19.26

ਖਾਦ

0.71

17.10

ਬਾਕੀ ਵਸਤਾਂ ਵਿੱਚ ਬੈਲੈਂਸ

0.68

7.69

ਕੰਟੇਨਰਾਂ

0.62

9.39

ਪੀਓਐੱਲ

0.28

7.80

  

***

ਆਰਕੇਜੇ/ ਐੱਮ


(Release ID: 1857073) Visitor Counter : 115