ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸਕੂਲ ਫੌਰ ਰਾਈਜ਼ਿੰਗ ਇੰਡੀਆ (ਪੀਐੱਮ-ਸ਼੍ਰੀ / PM-SHRI) ਯੋਜਨਾ ਦਾ ਐਲਾਨ ਕੀਤਾ


ਪ੍ਰਧਾਨ ਮੰਤਰੀ ਸਕੂਲ ਫੌਰ ਰਾਈਜ਼ਿੰਗ ਇੰਡੀਆ (ਪੀਐੱਮ-ਸ਼੍ਰੀ) ਯੋਜਨਾ ਤਹਿਤ ਭਾਰਤ ਵਿੱਚ 14,500 ਸਕੂਲਾਂ ਦਾ ਵਿਕਾਸ ਅਤੇ ਅੱਪਗ੍ਰੇਡੇਸ਼ਨ

Posted On: 05 SEP 2022 7:01PM by PIB Chandigarh

ਅੱਜ, ਅਧਿਆਪਕ ਦਿਵਸ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸਕੂਲ ਫੌਰ ਰਾਈਜ਼ਿੰਗ ਇੰਡੀਆ (ਪੀਐੱਮ-ਸ਼੍ਰੀ / PM-SHRI)  ਯੋਜਨਾ ਤਹਿਤ ਦੇਸ਼ ਭਰ ਵਿੱਚ 14,500 ਸਕੂਲਾਂ ਦੇ ਵਿਕਾਸ ਅਤੇ ਅੱਪਗ੍ਰੇਡੇਸ਼ਨ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ-ਸ਼੍ਰੀ ਸਕੂਲਾਂ ਵਿੱਚ ਸਿੱਖਿਆ ਪ੍ਰਦਾਨ ਕਰਨ ਦਾ ਇੱਕ ਆਧੁਨਿਕ, ਪਰਿਵਰਤਨਸ਼ੀਲ ਅਤੇ ਸੰਪੂਰਨ ਤਰੀਕਾ ਹੋਵੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ (NEP) ਦੀ ਭਾਵਨਾ ਦੇ ਅਨੁਸਾਰ, ਪ੍ਰਧਾਨ ਮੰਤਰੀ-ਸ਼੍ਰੀ ਸਕੂਲ ਪੂਰੇ ਭਾਰਤ ਦੇ ਲੱਖਾਂ ਵਿਦਿਆਰਥੀਆਂ ਨੂੰ ਲਾਭ ਪਹੁੰਚਾਏਗਾ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

"ਅੱਜ, ਅਧਿਆਪਕ ਦਿਵਸ (#TeachersDay) 'ਤੇ, ਮੈਨੂੰ ਇੱਕ ਨਵੀਂ ਪਹਿਲ ਦਾ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ - ਪ੍ਰਧਾਨ ਮੰਤਰੀ ਸਕੂਲ ਫੌਰ ਰਾਈਜ਼ਿੰਗ ਇੰਡੀਆ (ਪੀਐੱਮ-ਸ਼੍ਰੀ / PM-SHRI) ਯੋਜਨਾ ਦੇ ਤਹਿਤ ਪੂਰੇ ਭਾਰਤ ਵਿੱਚ 14,500 ਸਕੂਲਾਂ ਦਾ ਵਿਕਾਸ ਅਤੇ ਅੱਪਗ੍ਰੇਡੇਸ਼ਨ। ਇਹ ਮਾਡਲ ਸਕੂਲ ਬਣ ਜਾਣਗੇ, ਜੋ ਕਿ ਰਾਸ਼ਟਰੀ ਸਿੱਖਿਆ ਨੀਤੀ (NEP) ਦੀ ਸਮੁੱਚੀ ਭਾਵਨਾ ਨੂੰ ਸ਼ਾਮਲ ਕਰੇਗਾ।

"ਪ੍ਰਧਾਨ ਮੰਤਰੀ-ਸ੍ਰੀ ਸਕੂਲਾਂ ਵਿੱਚ ਸਿੱਖਿਆ ਪ੍ਰਦਾਨ ਕਰਨ ਦਾ ਇੱਕ ਆਧੁਨਿਕ, ਪਰਿਵਰਤਨਸ਼ੀਲ ਅਤੇ ਸੰਪੂਰਨ ਤਰੀਕਾ ਹੋਵੇਗਾ। ਇਸ ਵਿੱਚ ਖੋਜ-ਮੁਖੀ, ਗਿਆਨ-ਅਗਵਾਈ ਵਾਲੀ ਟ੍ਰੇਨਿੰਗ 'ਤੇ ਜ਼ੋਰ ਦਿੱਤਾ ਜਾਵੇਗਾ। ਨਵੀਨਤਮ ਟੈਕਨੋਲੋਜੀ, ਸਮਾਰਟ ਕਲਾਸਰੂਮ, ਖੇਡਾਂ ਅਤੇ ਆਧੁਨਿਕ ਬੁਨਿਆਦੀ ਢਾਂਚੇ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।"

"ਸਿੱਖਿਆ ਬਾਰੇ ਰਾਸ਼ਟਰੀ ਨੀਤੀ ਨੇ ਹਾਲ ਹੀ ਦੇ ਸਾਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਤਬਦੀਲੀਆਂ ਲਿਆਂਦੀਆਂ ਹਨ। ਮੈਨੂੰ ਯਕੀਨ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ ਦੀ ਭਾਵਨਾ ਦੇ ਅਨੁਸਾਰ, ਪ੍ਰਧਾਨ ਮੰਤਰੀ-ਸ਼੍ਰੀ ਸਕੂਲ ਨਾਲ ਪੂਰੇ ਭਾਰਤ ਵਿੱਚ ਲੱਖਾਂ ਵਿਦਿਆਰਥੀਆਂ ਨੂੰ ਲਾਭ ਹੋਵੇਗਾ।" 

 

 

*****

 

ਡੀਐੱਸ/ਐੱਸਟੀ(Release ID: 1857065) Visitor Counter : 130