ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਭਾਰਤ ਨੇ ਪ੍ਰਤੀ ਦਿਨ ਔਸਤਨ 9 ਮਿਲੀਅਨ ਤੋਂ ਵਧੇਰੇ ਡੀਬੀਟੀ ਪੇਮੈਂਟਸ ਦਾ ਤਬਾਦਲਾ ਕੀਤਾ (ਵਿੱਤੀ ਸਾਲ 2021-22 ਵਿੱਚ)
ਇੱਕ ਦਿਨ ਵਿੱਚ 284 ਮਿਲੀਅਨ ਡਿਜੀਟਲ ਟਰਾਂਜ਼ੈਕਸ਼ਨਾਂ ਹੋ ਰਹੀਆਂ ਹਨ
Posted On:
01 SEP 2022 7:31PM by PIB Chandigarh
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਲਈ ਕੇਂਦਰੀ ਰਾਜ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਡਿਜੀਟਲ ਪੇਮੈਂਟਸ ਅਤੇ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ) ਦੇ ਸਫ਼ਲ ਮਾਡਲ, ਜਿਸ ਨਾਲ ਲੱਖਾਂ ਭਾਰਤੀ ਨਾਗਰਿਕਾਂ ਨੂੰ ਫਾਇਦਾ ਹੋ ਰਿਹਾ ਹੈ, ਬਾਰੇ ਬੋਲਦੇ ਹੋਏ ਕਿਹਾ "ਭਾਰਤ ਅੱਜ ਵਿਸ਼ੇਸ਼ ਤੌਰ 'ਤੇ ਡਿਜੀਟਲ ਭੁਗਤਾਨਾਂ ਵਿੱਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ ਅਤੇ ਨਾਗਰਿਕਾਂ ਦੇ ਜੀਵਨ ਅਤੇ ਸ਼ਾਸਨ ਨੂੰ ਬਿਹਤਰ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਵਿੱਚ ਪ੍ਰਮੁੱਖ ਦੇਸ਼ ਬਣ ਰਿਹਾ ਹੈ - ਇੰਡੀਆ ਸਟੈਕ ਅਤੇ ਹੋਰ ਵਿਭਿੰਨ ਡਿਜੀਟਲ ਸਰਕਾਰੀ ਸਮਾਧਾਨ ਹੁਣ ਦੁਨੀਆ ਦੇ ਦੇਸ਼ਾਂ ਲਈ ਈਰਖਾ ਦਾ ਕਾਰਨ ਹਨ - ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਦੀ ਬਦੌਲਤ ਇੰਡੀਆ ਲੀਡਜ਼ ਡਿਜੀਟਲ ਅਤੇ ਡਿਜੀਟਲ ਲੀਡਜ਼ ਇੰਡੀਆ।”
2013 ਤੋਂ ਹੁਣ ਤੱਕ ਡੀਬੀਟੀ ਮੋਡ ਰਾਹੀਂ 24.8 ਲੱਖ ਕਰੋੜ ਰੁਪਏ ਤੋਂ ਵੱਧ ਟ੍ਰਾਂਸਫਰ ਕੀਤੇ ਗਏ ਹਨ, ਇਕੱਲੇ ਵਿੱਤੀ ਸਾਲ 2021-22 ਵਿੱਚ 6.3 ਲੱਖ ਕਰੋੜ ਰੁਪਏ; ਔਸਤਨ 90 ਲੱਖ ਤੋਂ ਵੱਧ ਡੀਬੀਟੀ ਪੇਮੈਂਟਸ ਨੂੰ ਰੋਜ਼ਾਨਾ ਪ੍ਰੋਸੈੱਸ ਕੀਤਾ ਜਾ ਰਿਹਾ ਹੈ (ਵਿੱਤੀ ਸਾਲ 2021-22 ਵਿੱਚ)। ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਦੀ 11ਵੀਂ ਕਿਸ਼ਤ ਦੇ ਤਹਿਤ, ਤਕਰੀਬਨ 20,000 ਕਰੋੜ ਰੁਪਏ 10 ਕਰੋੜ ਤੋਂ ਵੱਧ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਟਰਾਂਸਫਰ ਕੀਤੇ ਗਏ (ਇੱਕ ਦਿਨ ਵਿੱਚ ਇੱਕ ਬਟਨ ਦਬਾਉਣ 'ਤੇ 10 ਕਰੋੜ ਤੋਂ ਵੱਧ ਲੈਣ-ਦੇਣ)।
ਜਿੱਥੋਂ ਤੱਕ ਡਿਜੀਟਲ ਪੇਮੈਂਟਸ ਦਾ ਸਬੰਧ ਹੈ, 2021-22 ਦੌਰਾਨ 8,840 ਕਰੋੜ ਤੋਂ ਵੱਧ ਡਿਜੀਟਲ ਪੇਮੈਂਟਸ ਦਾ ਲੈਣ-ਦੇਣ ਕੀਤਾ ਗਿਆ ਅਤੇ ਵਿੱਤੀ ਸਾਲ 2022-23 (24 ਜੁਲਾਈ 2022 ਤੱਕ) ਵਿੱਚ ਕਰੀਬ 3,300 ਕਰੋੜ; ਇੱਕ ਦਿਨ ਵਿੱਚ ਔਸਤਨ 28.4 ਕਰੋੜ ਡਿਜੀਟਲ ਲੈਣ-ਦੇਣ ਕੀਤੇ ਜਾ ਰਹੇ ਹਨ।
ਡਿਜੀਟਲ ਅਸਾਸਿਆਂ (ਡੀਬੀਟੀ, ਜੇਏਐੱਮ ਟ੍ਰਿਨਿਟੀ, ਐੱਨਪੀਸੀਆਈ ਆਦਿ) ਦੀ ਸਿਰਜਣਾ ਵਿੱਚ ਭਾਰਤ ਦੀ ਇਹ ਸਫ਼ਲਤਾ ਦੀ ਕਹਾਣੀ ਇੱਕ ਉਦਾਹਰਣ ਹੋ ਸਕਦੀ ਹੈ ਜਿਸ ਤੋਂ ਨਾ ਸਿਰਫ਼ 'ਵਿਕਾਸਸ਼ੀਲ' ਬਲਕਿ 'ਵਿਕਸਿਤ' ਦੇਸ਼ ਵੀ ਸਿੱਖ ਸਕਦੇ ਹਨ।
*******
ਆਰਕੇਜੇ/ਐੱਮ
(Release ID: 1856344)