ਪ੍ਰਧਾਨ ਮੰਤਰੀ ਦਫਤਰ

ਕੋਚੀ, ਕੇਰਲ ਵਿੱਚ ਮੈਟਰੋ ਅਤੇ ਰੇਲਵੇ ਨਾਲ ਸਬੰਧਿਤ ਪਹਿਲਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 01 SEP 2022 9:34PM by PIB Chandigarh

ਕੇਰਲ ਦੇ ਗਵਰਨਰ ਸ਼੍ਰੀਮਾਨ ਆਰਿਫ ਮੋਹੰਮਦ ਖਾਨ, ਮੁੱਖ ਮੰਤਰੀ ਸ਼੍ਰੀਮਾਨ ਪਿਨਾਰਾਈ ਵਿਜਯਨ ਜੀ, ਕੇਰਲ ਸਰਕਾਰ ਦੇ ਮੰਤਰੀਗਣ, ਹੋਰ ਮਹਾਨੁਭਾਵ, ਕੋਚੀ ਦੇ ਮੇਰੇ ਭਾਈਓ ਅਤੇ ਭੈਣੋਂ!

 

ਅੱਜ ਕੇਰਲ ਦਾ ਕੋਨਾ-ਕੋਨਾ ਓਣਮ ਦੇ ਪਾਵਨ ਉਤਸਵ ਦੀਆਂ ਖੁਸ਼ੀਆਂ ਨਾਲ ਸਰਾਬੋਰ ਹੈ। ਉਤਸਾਹ ਦੇ ਇਸ ਅਵਸਰ ‘ਤੇ ਕੇਰਲ ਨੂੰ ਕਨੈਕਟੀਵਿਟੀ ਨਾਲ ਜੁੜੀਆਂ 4600 ਕਰੋੜ ਰੁਪਏ ਤੋਂ ਅਧਿਕ ਦੀਆਂ ਪਰਿਯੋਜਨਾਵਾਂ ਦਾ ਉਪਹਾਰ ਮਿਲਿਆ ਹੈ। Ease of living और Ease of doing business ਨੂੰ ਵਧਾਉਣ ਵਾਲੇ ਇਨ੍ਹਾਂ ਪ੍ਰੋਜੈਕਟਸ ਦੇ ਲਈ ਮੈਂ ਆਪ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਅਸੀਂ ਭਾਰਤਵਾਸੀਆਂ ਨੇ, ਆਜ਼ਾਦੀ ਕੇ ਅੰਮ੍ਰਿਤਕਾਲ ਯਾਨੀ ਆਉਣ ਵਾਲੇ 25 ਸਾਲ ਵਿੱਚ ਵਿਕਸਿਤ ਭਾਰਤ ਦੇ ਨਿਰਮਾਣ ਦਾ ਵਿਰਾਟ ਸੰਕਲਪ ਲਿਆ ਹੈ। ਵਿਕਸਿਤ ਭਾਰਤ ਦੇ ਇਸ ਰੋਡਮੈਪ ਵਿੱਚ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਬਹੁਤ ਬੜਾ ਰੋਲ ਹੈ। ਅੱਜ ਕੇਰਲ ਦੀ ਇਸ ਮਹਾਨ ਧਰਤੀ ਤੋਂ ਵਿਕਸਿਤ ਭਾਰਤ ਦੇ ਲਈ ਇੱਕ ਹੋਰ ਬੜਾ ਕਦਮ ਉਠਾਇਆ ਗਿਆ ਹੈ।

 

ਸਾਥੀਓ,

ਮੈਨੂੰ ਯਾਦ ਹੈ, ਮੈਨੂੰ ਜੂਨ 2017 ਵਿੱਚ ਕੋਚੀ ਮੈਟਰੋ ਦੇ ਅਲੁਵਾ ਤੋਂ ਪਲਾਰੀਵੱਟੋਮ ਤੱਕ ਦੇ ਸੈਕਸ਼ਨ ਦਾ ਉਦਘਾਟਨ ਕਰਨ ਦਾ ਅਵਸਰ ਮਿਲਿਆ ਸੀ। ਅੱਜ ਕੋਚੀ ਮੈਟਰੋ ਫੇਜ਼-ਵੰਨ ਐਕਸਟੈਂਸ਼ਨ ਦਾ ਉਦਘਾਟਨ ਹੋਇਆ ਹੈ। ਨਾਲ ਹੀ, ਕੋਚੀ ਮੈਟਰੋ ਦੇ ਦੂਸਰੇ ਫੇਜ਼ ਦੇ ਲਈ ਸ਼ਿਲਾਨਯਾਸ ਵੀ ਹੋਇਆ ਹੈ। ਕੋਚੀ ਮੈਟਰੋ ਦਾ ਦੂਸਰਾ ਫੇਜ਼ ਜੇ.ਐੱਲ.ਐੱਨ. ਸਟੇਡੀਅਮ ਤੋਂ ਇੰਫੋਪਾਰਕ ਤੱਕ ਜਾਵੇਗਾ। ਇਹ SEZ- ਕੋਚੀ ਸਮਾਰਟ ਸਿਟੀ ਨੂੰ ਕੱਕਾਨਾੜਾ ਨਾਲ ਵੀ ਜੋੜੇਗਾ। ਯਾਨੀ ਕੋਚੀ ਮੈਟਰੋ ਦਾ ਦੂਸਰਾ ਫੇਜ਼, ਸਾਡੇ ਨੌਜਵਾਨਾਂ ਦੇ ਲਈ, ਪ੍ਰੋਫੈਸ਼ਨਲਸ ਦੇ ਲਈ, ਬਹੁਤ ਬੜਾ ਵਰਦਾਨ ਸਾਬਤ ਹੋਣ ਜਾ ਰਿਹਾ ਹੈ।

 

ਕੋਚੀ ਵਿੱਚ ਪੂਰੇ ਦੇਸ਼ ਦੇ ਅਰਬਨ ਡਿਵੈਲਪਮੈਂਟ, ਟ੍ਰਾਂਸਪੋਰਟ ਡਿਵੈਲਪਮੈਂਟ ਨੂੰ ਨਵੀਂ ਦਿਸ਼ਾ ਦੇਣ ਵਾਲਾ ਕੰਮ ਵੀ ਸ਼ੁਰੂ ਹੋਇਆ ਹੈ। ਕੋਚੀ ਵਿੱਚ Unified Metropolitan Transport Authority, ਉਸ ਨੂੰ ਲਾਗੂ ਕੀਤਾ ਗਿਆ ਹੈ। ਇਹ ਅਥਾਰਿਟੀ, ਟ੍ਰਾਂਸਪੋਰਟ ਦੇ ਜਿਤਨੇ ਵੀ ਸਾਧਨ ਹਨ, ਜਿਵੇਂ ਮੈਟਰੋ, ਬੱਸ, ਵਾਟਰਵੇਅ, ਸਾਰਿਆਂ ਨੂੰ ਇੰਟੀਗ੍ਰੇਟ ਕਰਨ ਦਾ ਕੰਮ ਕਰੇਗੀ।

 

ਮਲਟੀ ਮੋਡਲ ਕਨੈਕਟੀਵਿਟੀ ਦੇ ਇਸ ਮਾਡਲ ਨਾਲ, ਕੋਚੀ ਸ਼ਹਿਰ ਨੂੰ ਸਿੱਧੇ-ਸਿੱਧੇ ਤਿੰਨ ਲਾਭ ਹੋਣਗੇ। ਇਹ ਸ਼ਹਿਰ ਦੇ ਲੋਕਾਂ ਦਾ ਕਿਤੇ ਆਉਣ-ਜਾਣ ਵਿੱਚ ਲਗਣ ਵਾਲਾ ਸਮਾਂ ਘੱਟ ਕਰੇਗਾ, ਸੜਕਾਂ ‘ਤੇ ਟ੍ਰੈਫਿਕ ਘੱਟ ਕਰੇਗਾ ਅਤੇ ਸ਼ਹਿਰ ਵਿੱਚ ਪ੍ਰਦੂਸ਼ਣ ਵੀ ਘੱਟ ਕਰੇਗਾ। ਵਾਤਾਵਰਣ ਦੀ ਰੱਖਿਆ ਦੇ ਲਈ ਭਾਰਤ ਨੇ ਜੋ ਨੈੱਟ ਜ਼ੀਰੋ ਦਾ ਵਿਰਾਟ ਸੰਕਲਪ ਲਿਆ ਹੈ, ਇਹ ਉਸ ਵਿੱਚ ਵੀ ਮਦਦ ਕਰੇਗਾ, ਇਸ ਨਾਲ ਕਾਰਬਨ ਫੁਟਪ੍ਰਿੰਟ ਘੱਟ ਹੋਵੇਗਾ।

 

ਬੀਤੇ ਅੱਠ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਮੈਟਰੋ ਨੂੰ ਅਰਬਨ ਟ੍ਰਾਂਸਪੋਰਟ ਦਾ ਸਭ ਤੋਂ ਪ੍ਰਮੁੱਖ ਸਾਧਨ ਬਣਾਉਣ ਦੇ ਲਈ ਲਗਾਤਾਰ ਕੰਮ ਕੀਤਾ ਹੈ। ਕੇਂਦਰ ਸਰਕਾਰ ਨੇ ਮੈਟਰੋ ਨੂੰ ਰਾਜਧਾਨੀ ਤੋਂ ਕੱਢ ਕੇ ਰਾਜ ਦੇ ਦੂਸਰੇ ਬੜੇ ਸ਼ਹਿਰਾਂ ਵਿੱਚ ਵੀ ਵਿਸਤਾਰ ਦਿੱਤਾ ਹੈ। ਸਾਡੇ ਦੇਸ਼ ਵਿੱਚ ਪਹਿਲੀ ਮੈਟਰੋ, ਕਰੀਬ-ਕਰੀਬ 40 ਸਾਲ ਪਹਿਲਾਂ ਚਲੀ ਸੀ। ਉਸ ਦੇ ਬਾਅਦ ਦੇ 30 ਸਾਲ ਵਿੱਚ ਦੇਸ਼ ਵਿੱਚ 250 ਕਿਲੋਮੀਟਰ ਤੋਂ ਵੀ ਘੱਟ ਮੈਟਰੋ ਨੈੱਟਵਰਕ ਤਿਆਰ ਹੋ ਪਾਇਆ ਸੀ। ਬੀਤੇ ਅੱਠ ਵਰ੍ਹਿਆਂ ਵਿੱਚ ਦੇਸ਼ ਵਿੱਚ ਮੈਟਰੋ ਦਾ 500 ਕਿਲੋਮੀਟਰ ਤੋਂ ਜ਼ਿਆਦਾ ਦਾ ਨਵਾਂ ਰੂਟ ਤਿਆਰ ਹੋਇਆ ਹੈ ਅਤੇ ਇੱਕ ਹਜ਼ਾਰ ਕਿਲੋਮੀਟਰ ਤੋਂ ਅਧਿਕ ਦੇ ਮੈਟਰੋ ਰੂਟ ‘ਤੇ ਕੰਮ ਚਲ ਰਿਹਾ ਹੈ।

 

ਅਸੀਂ ਭਾਰਤੀ ਰੇਲ ਨੂੰ ਪੂਰੀ ਤਰ੍ਹਾਂ ਨਾਲ ਟ੍ਰਾਂਸਫਾਰਮ ਕਰ ਰਹੇ ਹਾਂ। ਅੱਜ ਦੇਸ਼ ਵਿੱਚ ਰੇਲਵੇ ਸਟੇਸ਼ਨਾਂ ਨੂੰ ਵੀ ਏਅਰਪੋਰਟਸ ਦੀ ਤਰ੍ਹਾਂ develop ਕੀਤਾ ਜਾ ਰਿਹਾ ਹੈ। ਅੱਜ ਕੇਰਲ ਨੂੰ ਜਿਨ੍ਹਾਂ ਪ੍ਰੋਜੈਕਟਸ ਦਾ ਉਪਹਾਰ ਮਿਲਿਆ ਹੈ, ਉਨ੍ਹਾਂ ਵਿੱਚ ਕੇਰਲ ਦੇ 3 ਬੜੇ ਰੇਲਵੇ ਸਟੇਸ਼ਨਸ ਨੂੰ redevelop ਕਰਕੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਦੀ ਵੀ ਯੋਜਨਾ ਹੈ। ਹੁਣ ਏਰਣਾ ਟਾਊਨ ਸਟੇਸ਼ਨ, ਏਰੱਣਾਕੁਲਮ ਜੰਕਸ਼ਨ ਅਤੇ ਕੋਲਮ ਸਟੇਸ਼ਨ ਵਿੱਚ ਵੀ ਆਧੁਨਿਕ ਸੁਵਿਧਾਵਾਂ ਦਾ ਨਿਰਮਾਣ ਹੋਵੇਗਾ।

 

ਕੇਰਲ ਦੀ ਰੇਲ ਕਨੈਕਟੀਵਿਟੀ ਅੱਜ ਇੱਕ ਨਵੇਂ milestone ‘ਤੇ ਪਹੁੰਚ ਰਹੀ ਹੈ। ਤਿਰੂਵਨੰਤਪੁਰਮ ਤੋਂ ਲੈ ਕੇ ਮੰਗਲੁਰੂ ਤੱਕ ਪੂਰੇ ਰੇਲ ਰੂਟ ਦਾ ਦੋਹਰੀਕਰਣ ਹੋ ਚੁੱਕਿਆ ਹੈ। ਇਹ ਕੇਰਲਾ ਦੇ ਆਮ ਯਾਤਰੀਆਂ ਦੇ ਨਾਲ-ਨਾਲ ਸ਼ਰਧਾਲੂਆਂ ਦੇ ਲਈ ਵੀ ਬਹੁਤ ਬੜੀ ਸੁਵਿਧਾ ਹੈ। ਐੱਟੁਮਨੁਰ-ਚਿੰਗਾਵਨਮ-ਕੋੱਟਾਯਮ ਟ੍ਰੈਕ ਦੇ ਦੋਹਰੀਕਰਣ ਨਾਲ ਭਗਵਾਨ ਅਯੱਪਾ ਦੇ ਦਰਸ਼ਨ ਵਿੱਚ ਬਹੁਤ ਸੁਵਿਧਾ ਹੋਵੇਗੀ।

 

ਲੱਖਾਂ ਸ਼ਰਧਾਲੂਆਂ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ, ਜੋ ਹੁਣ ਪੂਰੀ ਹੋਈ ਹੈ। ਸਬਰੀਮਾਲਾ ਆਉਣ ਦੇ ਇੱਛੁਕ ਦੇਸ਼ ਅਤੇ ਦੁਨੀਆ ਭਰ ਦੇ ਭਗਤਾਂ ਦੇ ਲਈ ਇਹ ਖੁਸ਼ੀ ਦਾ ਅਵਸਰ ਹੈ। ਕੋਲਮ-ਪੁਨਲੁਰ ਸੈਕਸ਼ਨ ਦੇ  ਬਿਜਲੀਕਰਣ ਨਾਲ ਇਸ ਪੂਰੇ ਖੇਤਰ ਵਿੱਚ ਪ੍ਰਦੂਸ਼ਣ ਰਹਿਤ, ਤੇਜ਼ ਰੇਲ ਯਾਤਰਾ ਦੀ ਸੁਵਿਧਾ ਮਿਲ ਪਾਵੇਗੀ। ਇਸ ਨਾਲ ਸਥਾਨਕ ਲੋਕਾਂ ਦੀ ਸੁਵਿਧਾ ਦੇ ਨਾਲ-ਨਾਲ ਇਸ ਪਾਪੂਲਰ ਟੂਰਿਸਟ ਡੈਸਟੀਨੇਸ਼ਨ ਦਾ ਆਕਰਸ਼ਣ ਹੋਰ ਵਧੇਗਾ। ਕੇਰਲ ਵਿੱਚ ਇਨਫ੍ਰਾਸਟ੍ਰਕਚਰ ਦੇ ਲਗਭਗ 1 ਲੱਖ ਕਰੋੜ ਰੁਪਏ ਦੇ ਅਲੱਗ-ਅਲੱਗ ਪ੍ਰੋਜੈਕਟਸ ‘ਤੇ ਕੰਮ ਚਲ ਰਿਹਾ ਹੈ। ਇਹ ਆਧੁਨਿਕ ਇਨਫ੍ਰਾਸਟ੍ਰਕਚਰ, ਕੇਰਲ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਬਣਾਵੇਗਾ, ਖੇਤੀ ਤੋਂ ਲੈ ਕੇ ਉਦਯੋਗਾਂ ਤੱਕ, ਉਸ ਨੂੰ ਊਰਜਾ ਦੇਵੇਗਾ।

 

ਕੇਰਲ ਦੀ ਕਨੈਕਟੀਵਿਟੀ ‘ਤੇ ਕੇਂਦਰ ਸਰਕਾਰ ਬਹੁਤ ਅਧਿਕ ਬਲ ਦੇ ਰਹੀ ਹੈ। ਸਾਡੀ ਸਰਕਾਰ ਕੇਰਲ ਦੀ ਲਾਈਫਲਾਈਨ ਕਹੇ ਜਾਣ ਵਾਲੇ ਨੈਸ਼ਨਲ ਹਾਈਵੇਅ-66 ਨੂੰ 6 ਲੇਨ ਵਿੱਚ ਵੀ ਬਦਲ ਰਹੀ ਹੈ। ਇਸ ‘ਤੇ 55 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਖਰਚ ਕੀਤਾ ਜਾ ਰਿਹਾ ਹੈ। ਆਧੁਨਿਕ ਅਤੇ ਬਿਹਤਰ ਕਨੈਕਟੀਵਿਟੀ ਦਾ ਸਭ ਤੋਂ ਅਧਿਕ ਲਾਭ ਟੂਰਿਜ਼ਮ ਅਤੇ ਟ੍ਰੇਡ ਨੂੰ ਮਿਲਦਾ ਹੈ। ਟੂਰਿਜ਼ਮ ਐਸੀ ਇੰਡਸਟ੍ਰੀ ਹੈ, ਜਿਸ ਵਿੱਚ ਗ਼ਰੀਬ ਹੋਵੇ, ਮਿਡਲ ਕਲਾਸ ਹੋਵੇ, ਪਿੰਡ ਹੋਵੇ, ਸ਼ਹਿਰ ਹੋਵੇ, ਸਾਰੇ ਜੁੜਦੇ ਹਨ, ਸਾਰੇ ਕਮਾਉਂਦੇ ਹਨ। ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਟੂਰਿਜ਼ਮ ਦਾ ਵਿਕਾਸ, ਦੇਸ਼ ਦੇ ਵਿਕਾਸ ਨੂੰ ਬਹੁਤ ਬੜੀ ਮਦਦ ਕਰੇਗਾ।

 

ਕੇਂਦਰ ਸਰਕਾਰ ਟੂਰਿਜ਼ਮ ਸੈਕਟਰ ਵਿੱਚ entrepreneurship ਦੇ ਲਈ ਵੀ ਬਹੁਤ ਪ੍ਰੋਤਸਾਹਨ ਦੇ ਰਹੀ ਹੈ। ਮੁਦਰਾ ਯੋਜਨਾ ਦੇ ਤਹਿਤ 10 ਲੱਖ ਰੁਪਏ ਤੱਕ ਦੇ ਬਿਨਾ ਗਰੰਟੀ ਦੇ ਰਿਣ ਉਪਲਬਧ ਹਨ।

 

ਕੇਰਲ ਵਿੱਚ ਇਸ ਯੋਜਨਾ ਦੇ ਤਹਿਤ 70 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੀ ਮਦਦ ਲੱਖਾਂ ਛੋਟੇ ਉੱਦਮੀਆਂ ਨੂੰ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਅਨੇਕ ਟੂਰਿਜ਼ਮ ਸੈਕਟਰ ਵਿੱਚ ਹਨ।

 

ਕੇਰਲ ਦੀ ਵਿਸ਼ੇਸ਼ਤਾ ਇਹ ਰਹੀ ਹੈ, ਇੱਥੋਂ ਦੇ ਲੋਕਾਂ ਦੀ ਵੀ ਵਿਸ਼ੇਸ਼ਤਾ ਰਹੀ ਹੈ ਕਿ ਇੱਥੇ care ਅਤੇ concern ਸਮਾਜ ਜੀਵਨ ਦਾ ਹਿੱਸਾ ਹੈ। ਕੁਝ ਦਿਨ ਪਹਿਲਾਂ ਹੀ ਮੈਨੂੰ ਹਰਿਆਣਾ ਵਿੱਚ ਮਾਂ ਅੰਮ੍ਰਿਤਾਨੰਦਮਯੀ ਜੀ ਦੇ ਅੰਮ੍ਰਿਤਾ ਹਸਪਤਾਲ ਦੇ ਉਦਘਾਟਨ ਦਾ ਅਵਸਰ ਮਿਲਿਆ। ਕਰੁਣਾ ਨਾਲ ਭਰੀ ਹੋਈ ਅੰਮ੍ਰਿਤਾਨੰਦਮਯੀ ਅੰਮਾ ਦਾ ਅਸ਼ੀਰਵਾਦ ਪਾ ਕੇ ਮੈਂ ਵੀ ਧੰਨ ਹੋ ਗਿਆ। ਮੈਂ ਅੱਜ ਕੇਰਲ ਦੀ ਧਰਤੀ ਤੋਂ ਉਨ੍ਹਾਂ ਦਾ ਫਿਰ ਇੱਕ ਵਾਰ ਆਭਾਰ ਵਿਅਕਤ ਕਰਦਾ ਹਾਂ।

 

ਸਾਥੀਓ, ਸਾਡੀ ਸਰਕਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੇ ਮੂਲ ਮੰਤਰ ‘ਤੇ ਕੰਮ ਕਰਦੇ ਹੋਏ ਦੇਸ਼ ਦਾ ਵਿਕਾਸ ਕਰ ਰਹੀ ਹੈ। ਆਜ਼ਾਦੀ ਦੇ ਇਸ ਅੰਮ੍ਰਿਤਕਾਲ ਵਿੱਚ ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ ਦਾ ਰਸਤਾ ਸਸ਼ਕਤ ਕਰਾਂਗੇ, ਇਸੇ ਕਾਮਨਾ ਦੇ ਨਾਲ ਫਿਰ ਇੱਕ ਵਾਰ ਆਪ ਸਭ ਨੂੰ ਵਿਕਾਸ ਪਰਿਯੋਜਨਾਵਾਂ ਦੀ ਬਹੁਤ-ਬਹੁਤ ਵਧਾਈ। ਫਿਰ ਤੋਂ ਇੱਕ ਵਾਰ ਸਭ ਨੂੰ ਓਣਮ ਦੀਆਂ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ !

*****

ਡੀਐੱਸ/ਵੀਜੇ/ਵੀਕੇ/ਏਕੇ



(Release ID: 1856342) Visitor Counter : 106