ਵਿੱਤ ਮੰਤਰਾਲਾ
ਅਗਸਤ 2022 ਦੇ ਮਹੀਨੇ ਵਿੱਚ 1,43,612 ਕਰੋੜ ਰੁਪਏ ਦਾ ਕੁੱਲ ਜੀਐੱਸਟੀ ਮਾਲੀਆ ਇਕੱਠਾ ਹੋਇਆ
ਅਗਸਤ 2022 ਦੇ ਮਹੀਨੇ ਦਾ ਮਾਲੀਆ 2021 ਦੇ ਅਗਸਤ ਮਹੀਨੇ ਦੇ ਜੀਐੱਸਟੀ ਮਾਲੀਏ ਨਾਲੋਂ 28% ਵੱਧ ਹੈ
ਲਗਾਤਾਰ ਛੇ ਮਹੀਨਿਆਂ ਲਈ ਮਹੀਨਾਵਾਰ ਜੀਐੱਸਟੀ ਮਾਲੀਆ 1.4 ਲੱਖ ਕਰੋੜ ਰੁਪਏ ਤੋਂ ਪਾਰ ਹੋਇਆ
Posted On:
01 SEP 2022 11:46AM by PIB Chandigarh
ਅਗਸਤ 2022 ਦੇ ਮਹੀਨੇ ਵਿੱਚ ਕੁੱਲ ਜੀਐੱਸਟੀ ਮਾਲੀਆ 1,43,612 ਕਰੋੜ ਰੁਪਏ ਹੈ ਜਿਸ ਵਿੱਚੋਂ ਸੀਜੀਐੱਸਟੀ 24,710 ਕਰੋੜ ਰੁਪਏ, ਐੱਸਜੀਐੱਸਟੀ 30,951 ਕਰੋੜ ਰੁਪਏ, ਆਈਜੀਐੱਸਟੀ 77,782 ਕਰੋੜ ਰੁਪਏ ਹੈ (ਜਿਸ ਵਿੱਚ 42,067 ਕਰੋੜ ਰੁਪਏ ਵਸਤਾਂ ਦੇ ਆਯਾਤ ’ਤੇ ਇਕੱਠੇ ਕੀਤੇ ਗਏ ਹਨ), 10,168 ਕਰੋੜ ਰੁਪਏ ਸੈੱਸ ਹੈ (ਜਿਸ ਵਿੱਚ 1,018 ਕਰੋੜ ਰੁਪਏ ਵਸਤਾਂ ਦੇ ਆਯਾਤ ’ਤੇ ਇਕੱਠੇ ਕੀਤੇ ਗਏ ਹਨ)।
ਸਰਕਾਰ ਨੇ 29,524 ਕਰੋੜ ਰੁਪਏ ਸੀਜੀਐੱਸਟੀ ਅਤੇ 25,119 ਕਰੋੜ ਰੁਪਏ ਐੱਸਜੀਐੱਸਟੀ ਨੂੰ ਆਈਜੀਐੱਸਟੀ ਤੋਂ ਨਿਪਟਾਏ ਹਨ। ਨਿਯਮਤ ਨਿਪਟਾਰੇ ਤੋਂ ਬਾਅਦ ਅਗਸਤ 2022 ਦੇ ਮਹੀਨੇ ਵਿੱਚ ਕੇਂਦਰ ਅਤੇ ਰਾਜਾਂ ਦਾ ਕੁੱਲ ਮਾਲੀਆ ਸੀਜੀਐੱਸਟੀ ਲਈ 54,234 ਕਰੋੜ ਰੁਪਏ ਅਤੇ ਐੱਸਜੀਐੱਸਟੀ ਲਈ 56,070 ਕਰੋੜ ਰੁਪਏ ਹੈ।
ਅਗਸਤ 2022 ਦੇ ਮਹੀਨੇ ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ 1,12,020 ਕਰੋੜ ਰੁਪਏ ਦੇ ਜੀਐੱਸਟੀ ਮਾਲੀਏ ਨਾਲੋਂ 28% ਵੱਧ ਹੈ। ਮਹੀਨੇ ਦੇ ਦੌਰਾਨ, ਵਸਤਾਂ ਦੇ ਆਯਾਤ ਤੋਂ ਮਾਲੀਆ 57% ਵੱਧ ਸੀ ਅਤੇ ਘਰੇਲੂ ਲੈਣ-ਦੇਣ (ਸੇਵਾਵਾਂ ਦੇ ਆਯਾਤ ਸਮੇਤ) ਤੋਂ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਇਨ੍ਹਾਂ ਸਰੋਤਾਂ ਤੋਂ ਮਾਲੀਏ ਨਾਲੋਂ 19% ਵੱਧ ਹੈ।
ਹੁਣ ਲਗਾਤਾਰ ਛੇ ਮਹੀਨਿਆਂ ਲਈ, ਮਹੀਨਾਵਾਰ ਜੀਐੱਸਟੀ ਮਾਲੀਆ 1.4 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ। ਅਗਸਤ 2022 ਤੱਕ ਜੀਐੱਸਟੀ ਮਾਲੀਏ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 33% ਵਾਧਾ ਹੋਇਆ ਹੈ, ਜੋ ਕਿ ਬਹੁਤ ਉੱਚੇ ਉਛਾਲ ਨੂੰ ਉਜਾਗਰ ਕਰਦਾ ਹੈ। ਇਹ ਕੌਂਸਲ ਦੁਆਰਾ ਅਤੀਤ ਵਿੱਚ ਬਿਹਤਰ ਪਾਲਣਾ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਵੱਖ-ਵੱਖ ਉਪਾਵਾਂ ਦਾ ਸਪਸ਼ਟ ਪ੍ਰਭਾਵ ਹੈ। ਆਰਥਿਕ ਰਿਕਵਰੀ ਦੇ ਨਾਲ ਬਿਹਤਰ ਰਿਪੋਰਟਿੰਗ ਦਾ ਜੀਐੱਸਟੀ ਮਾਲੀਏ ’ਤੇ ਨਿਰੰਤਰ ਅਧਾਰ ’ਤੇ ਸਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਜੁਲਾਈ 2022 ਦੇ ਮਹੀਨੇ ਦੌਰਾਨ, 7.6 ਕਰੋੜ ਈ-ਵੇਅ ਬਿੱਲ ਜਨਰੇਟ ਹੋਏ, ਜੋ ਕਿ ਜੂਨ 2022 ਦੇ 7.4 ਕਰੋੜ ਤੋਂ ਮਾਮੂਲੀ ਵੱਧ ਅਤੇ ਜੁਲਾਈ 2021 ਦੇ 6.4 ਕਰੋੜ ਤੋਂ 19% ਵੱਧ ਸਨ।
ਹੇਠਾਂ ਦਿੱਤਾ ਚਾਰਟ ਚਾਲੂ ਸਾਲ ਦੌਰਾਨ ਮਹੀਨਾਵਾਰ ਕੁੱਲ ਜੀਐੱਸਟੀ ਮਾਲੀਏ ਵਿੱਚ ਰੁਝਾਨ ਦਿਖਾਉਂਦਾ ਹੈ। ਸਾਰਣੀ ਅਗਸਤ 2021 ਦੇ ਮੁਕਾਬਲੇ ਅਗਸਤ 2022 ਦੇ ਮਹੀਨੇ ਦੌਰਾਨ ਹਰੇਕ ਰਾਜ ਵਿੱਚ ਇਕੱਠੇ ਕੀਤੇ ਜੀਐੱਸਟੀ ਦੇ ਰਾਜ-ਅਨੁਸਾਰ ਅੰਕੜੇ ਦਰਸਾਉਂਦੀ ਹੈ।
ਅਗਸਤ 2022 ਦੌਰਾਨ ਜੀਐੱਸਟੀ ਮਾਲੀਏ ਵਿੱਚ ਰਾਜ-ਅਨੁਸਾਰ ਵਾਧਾ
ਰਾਜ
|
ਅਗਸਤ-21
|
ਅਗਸਤ-22
|
ਵਾਧਾ
|
ਜੰਮੂ ਅਤੇ ਕਸ਼ਮੀਰ
|
392
|
434
|
11%
|
ਹਿਮਾਚਲ ਪ੍ਰਦੇਸ਼
|
704
|
709
|
1%
|
ਪੰਜਾਬ
|
1,414
|
1,651
|
17%
|
ਚੰਡੀਗੜ੍ਹ
|
144
|
179
|
24%
|
ਉੱਤਰਾਖੰਡ
|
1,089
|
1,094
|
0%
|
ਹਰਿਆਣਾ
|
5,618
|
6,772
|
21%
|
ਦਿੱਲੀ
|
3,605
|
4,349
|
21%
|
ਰਾਜਸਥਾਨ
|
3,049
|
3,341
|
10%
|
ਉੱਤਰ ਪ੍ਰਦੇਸ਼
|
5,946
|
6,781
|
14%
|
ਬਿਹਾਰ
|
1,037
|
1,271
|
23%
|
ਸਿੱਕਮ
|
219
|
247
|
13%
|
ਅਰੁਣਾਚਲ ਪ੍ਰਦੇਸ਼
|
53
|
59
|
11%
|
ਨਾਗਾਲੈਂਡ
|
32
|
38
|
18%
|
ਮਣੀਪੁਰ
|
45
|
35
|
-22%
|
ਮਿਜ਼ੋਰਮ
|
16
|
28
|
78%
|
ਤ੍ਰਿਪੁਰਾ
|
56
|
56
|
0%
|
ਮੇਘਾਲਿਆ
|
119
|
147
|
23%
|
ਅਸਾਮ
|
959
|
1,055
|
10%
|
ਪੱਛਮੀ ਬੰਗਾਲ
|
3,678
|
4,600
|
25%
|
ਝਾਰਖੰਡ
|
2,166
|
2,595
|
20%
|
ਓਡੀਸ਼ਾ
|
3,317
|
3,884
|
17%
|
ਛੱਤੀਸਗੜ੍ਹ
|
2,391
|
2,442
|
2%
|
ਮੱਧ ਪ੍ਰਦੇਸ਼
|
2,438
|
2,814
|
15%
|
ਗੁਜਰਾਤ
|
7,556
|
8,684
|
15%
|
ਦਮਨ ਅਤੇ ਦੀਵ
|
1
|
1
|
4%
|
ਦਾਦਰ ਅਤੇ ਨਾਗਰ ਹਵੇਲੀ
|
254
|
310
|
22%
|
ਮਹਾਰਾਸ਼ਟਰ
|
15,175
|
18,863
|
24%
|
ਕਰਨਾਟਕ
|
7,429
|
9,583
|
29%
|
ਗੋਆ
|
285
|
376
|
32%
|
ਲਕਸ਼ਦੀਪ
|
1
|
0
|
-73%
|
ਕੇਰਲ
|
1,612
|
2,036
|
26%
|
ਤਮਿਲ ਨਾਡੂ
|
7,060
|
8,386
|
19%
|
ਪੁਡੂਚੇਰੀ
|
156
|
200
|
28%
|
ਅੰਡੇਮਾਨ ਅਤੇ ਨਿਕੋਬਾਰ ਟਾਪੂ
|
20
|
16
|
-21%
|
ਤੇਲੰਗਾਨਾ
|
3,526
|
3,871
|
10%
|
ਆਂਧਰ ਪ੍ਰਦੇਸ਼
|
2,591
|
3,173
|
22%
|
ਲੱਦਾਖ
|
14
|
19
|
34%
|
ਹੋਰ ਖੇਤਰ
|
109
|
224
|
106%
|
ਕੇਂਦਰ ਅਧਿਕਾਰ ਖੇਤਰ
|
214
|
205
|
-4%
|
ਕੁੱਲ ਗਿਣਤੀ
|
84,490
|
1,00,526
|
19%
|
1] ਵਸਤਾਂ ਦੇ ਆਯਾਤ ’ਤੇ ਜੀਐੱਸਟੀ ਸ਼ਾਮਲ ਨਹੀਂ ਹੈ
*****
ਆਰਐੱਮ/ ਐੱਮਵੀ/ ਕੇਐੱਮਐੱਨ
(Release ID: 1856320)
Visitor Counter : 182