ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਸਪੋਰਟਸ ਅਵਾਰਡਸ 2022 ਲਈ ਅਰਜ਼ੀਆਂ ਮੰਗੀਆਂ


ਅਰਜ਼ੀਆਂ ਸਿਰਫ਼ ਇੱਕ ਵਿਸ਼ੇਸ਼ ਪੋਰਟਲ dbtyas-sports.gov.in ਰਾਹੀਂ ਔਨਲਾਈਨ ਮੋਡ ਵਿੱਚ ਮੰਗੀਆਂ ਗਈਆਂ; ਅਰਜ਼ੀਆਂ 20 ਸਤੰਬਰ, 2022 ਨੂੰ ਰਾਤ 11:59 ਵਜੇ ਤੱਕ ਸਵੀਕਾਰ ਕੀਤੀਆਂ ਜਾਣਗੀਆਂ

Posted On: 27 AUG 2022 6:20PM by PIB Chandigarh

 ਭਾਰਤ ਸਰਕਾਰ ਦਾ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਹਰ ਸਾਲ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਲਈ ਸੱਦਾ ਦਿੰਦਾ ਹੈ। ਸਾਲ 2022 ਲਈ ਇਨ੍ਹਾਂ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਮੰਗਣ ਵਾਲੀ ਨੋਟੀਫਿਕੇਸ਼ਨ ਵੈੱਬਸਾਈਟ www.yas.nic.in 'ਤੇ ਅਪਲੋਡ ਕਰ ਦਿੱਤੀ ਗਈ ਹੈ। ਭਾਰਤੀ ਓਲੰਪਿਕ ਸੰਘ/ਭਾਰਤੀ ਖੇਡ ਅਥਾਰਟੀ/ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਫੈਡਰੇਸ਼ਨਾਂ/ਖੇਡ ਪ੍ਰਮੋਸ਼ਨ ਬੋਰਡਾਂ/ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਆਦਿ ਨੂੰ ਵੀ ਇਸ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ।

 

 ਪੁਰਸਕਾਰ ਲਈ ਪਾਤਰ ਖਿਡਾਰੀਆਂ/ਕੋਚਾਂ/ਇਕਾਈਆਂ/ਯੂਨੀਵਰਸਿਟੀਆਂ ਤੋਂ ਅਰਜ਼ੀਆਂ ਮੰਗੀਆਂ ਜਾਂਦੀਆਂ ਹਨ। ਇਸ ਸਾਲ ਤੋਂ ਬਾਅਦ, ਇੱਕ ਸਮਰਪਿਤ ਪੋਰਟਲ ਰਾਹੀਂ ਸਿਰਫ਼ ਔਨਲਾਈਨ ਮੋਡ ਵਿੱਚ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਅਵਾਰਡ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਯੋਗ ਬਿਨੈਕਾਰਾਂ ਨੂੰ ਪੋਰਟਲ dbtyas-sports.gov.in 'ਤੇ, ਅਧਿਕਾਰੀਆਂ/ਵਿਅਕਤੀਆਂ ਦੀ ਸਿਫ਼ਾਰਿਸ਼ ਤੋਂ ਬਿਨਾਂ, ਸਵੈ-ਅਪਲਾਈ ਕਰਨ ਦੀ ਇਜਾਜ਼ਤ ਹੈ।  ਔਨਲਾਈਨ ਅਰਜ਼ੀ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਦੇ ਮਾਮਲੇ ਵਿੱਚ, ਬਿਨੈਕਾਰ ਖੇਡ ਵਿਭਾਗ ਨਾਲ ਈ-ਮੇਲ ਆਈਡੀ section.sp4-moyas[at]gov[dot]in ਜਾਂ ਟੈਲੀਫੋਨ ਨੰਬਰ 011-23387432 ‘ਤੇ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 5.30 ਵਜੇ ਤੱਕ ਸੰਪਰਕ ਕਰ ਸਕਦਾ ਹੈ। ਪੁਰਸਕਾਰ ਲਈ ਯੋਗ ਖਿਡਾਰੀਆਂ ਦੀ ਅਰਜ਼ੀ 20 ਸਤੰਬਰ, 2022 ਨੂੰ ਰਾਤ 11.59 ਵਜੇ ਤੱਕ ਪੋਰਟਲ dbtyas-sports.gov.in 'ਤੇ ਜਮ੍ਹਾਂ ਕਰ ਦਿੱਤੀ ਜਾਣੀ ਚਾਹੀਦੀ ਹੈ। ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। 

 

 ਖੇਡਾਂ ਵਿੱਚ ਉੱਤਕ੍ਰਿਸ਼ਟਤਾ ਨੂੰ ਮਾਨਤਾ ਦੇਣ ਅਤੇ ਪੁਰਸਕ੍ਰਿਤ ਕਰਨ ਲਈ ਹਰ ਸਾਲ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ। ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਚਾਰ ਵਰ੍ਹਿਆਂ ਦੀ ਅਵਧੀ ਵਿੱਚ ਇੱਕ ਖਿਡਾਰੀ ਦੁਆਰਾ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸਰਵੋਤਮ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ;  ਅਰਜੁਨ ਪੁਰਸਕਾਰ ਚਾਰ ਵਰ੍ਹਿਆਂ ਲਈ ਲਗਾਤਾਰ ਸਰਵਸ੍ਰੇਸ਼ਠ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ;  ਦਰੋਣਾਚਾਰੀਆ ਪੁਰਸਕਾਰ ਵੱਕਾਰੀ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਤਗਮਾ ਜੇਤੂ ਖਿਡਾਰੀ ਤਿਆਰ ਕਰਨ ਵਾਲੇ ਕੋਚਾਂ ਨੂੰ ਦਿੱਤਾ ਜਾਂਦਾ ਹੈ ਜਦੋਂ ਕਿ ਧਿਆਨ ਚੰਦ ਪੁਰਸਕਾਰ ਖੇਡਾਂ ਦੇ ਵਿਕਾਸ ਵਿੱਚ ਪਾਏ ਗਏ ਜੀਵਨ ਭਰ ਦੇ ਯੋਗਦਾਨ ਲਈ ਦਿੱਤਾ ਜਾਂਦਾ ਹੈ। ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਉਨ੍ਹਾਂ ਕਾਰਪੋਰੇਟ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਸ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੌਲਾਨਾ ਅਬਦੁਲ ਕਲਾਮ ਆਜ਼ਾਦ (ਐੱਮਏਕੇਏ-MAKA) ਟਰਾਫੀ ਯੂਨੀਵਰਸਿਟੀ ਨੂੰ ਅੰਤਰ-ਯੂਨੀਵਰਸਿਟੀ ਟੂਰਨਾਮੈਂਟਾਂ ਵਿੱਚ ਸਰਵੋਤਮ ਪ੍ਰਦਰਸ਼ਨ ਲਈ ਦਿੱਤੀ ਜਾਂਦੀ ਹੈ। 

 

 **********

 

 ਐੱਨਬੀ/ਓਏ



(Release ID: 1854976) Visitor Counter : 144