ਕਬਾਇਲੀ ਮਾਮਲੇ ਮੰਤਰਾਲਾ
azadi ka amrit mahotsav

ਕਬਾਇਲੀ ਮਾਮਲੇ ਮੰਤਰਾਲੇ ਅਤੇ ਸਿਹਤ ‘ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ‘ਆਸ਼ਵਾਸਨ ਮੁਹਿੰਮ’ ਦੇ ਤਹਿਤ 68,000 ਤੋਂ ਅਧਿਕ ਪਿੰਡਾਂ ਵਿੱਚ ਘਰ-ਘਰ ਜਾਕੇ ਟੀਬੀ ਦੀ ਜਾਂਚ ਕੀਤੀ


ਇਸ ਪਹਿਲ ਦੇ ਤਹਿਤ 1 ਕਰੋੜ ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ

Posted On: 26 AUG 2022 12:51PM by PIB Chandigarh

ਕਬਾਇਲੀ ਮਾਮਲੇ ਮੰਤਰਾਲੇ ਅਤੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਟੀਬੀ ਡਿਵੀਜਨ ਨੇ 24 ਅਗਸਤ ਨੂੰ ਰਾਸ਼ਟਰੀ ਕਬਾਇਲੀ ਖੋਜ ਸੰਸਥਾਨ (ਐੱਨਟੀਆਰਆਈ), ਨਵੀਂ ਦਿੱਲੀ ਵਿੱਚ ‘ਕਬਾਇਲੀ ਟੀਬੀ ਪਹਿਲ’ ਦੇ ਤਹਿਤ 100 ਦਿਨ ਆਸ਼ਵਾਸਨ ਮੁਹਿੰਮ ਦੀ ਵਿਸ਼ੇਸ਼ਤਾਵਾਂ ਦਾ ਪ੍ਰਚਾਰ ਕਰਨ ਲਈ ਇੱਕ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ।

ਕਬਾਇਲੀ ਟੀਬੀ ਪਹਿਲ ਕਬਾਇਲੀ ਮਾਮਲੇ ਮੰਤਰਾਲੇ ਅਤੇ ਸਿਹਤ ਮੰਤਰਾਲੇ ਦੇ ਕੇਂਦਰੀ ਟੀਬੀ ਡਿਵੀਜਨ ਦੀ ਇੱਕ ਸੰਯੁਕਤ ਪਹਿਲ ਹੈ ਜਿਸ ਨੂੰ ਯੂਐੱਸਏਆਈਡੀ ਦੁਆਰਾ ਇੱਕ ਤਕਨੀਕੀ ਭਾਗੀਦਾਰੀ ਅਤੇ ਪੀਰਾਮਲ ਸਿਹਤ ਦੁਆਰਾ ਲਾਗੂਕਰਨ ਭਾਗੀਦਾਰ ਦੇ ਰੂਪ ਵਿੱਚ ਸਮਰਥਨ ਪ੍ਰਾਪਤ ਹੈ। 

https://ci6.googleusercontent.com/proxy/X8pQc58m0oMlW7-WCLcO3KAzpVH_Qjlh9ESBVmS2ZDoo4bf524a3VYimgqAXAaLFJQh2POGD_e-90LkDeibZDgWjTA66Cc2Cr06jjX_CmbknoowHdtTlEgdRfg=s0-d-e1-ft#https://static.pib.gov.in/WriteReadData/userfiles/image/image001OFJK.jpg

ਕਬਾਇਲੀ ਟੀਬੀ ਪਹਿਲ ਦੇ ਦਾਅਰੇ ਵਿੱਚ ਭਾਰਤ ਦੇ 174 ਕਬਾਇਲੀ ਜ਼ਿਲ੍ਹਿਆਂ ਵਿੱਚ ਟੀਬੀ ਦੇ ਸਰਗਰਮ ਮਾਮਲਿਆਂ ਦਾ ਪਤਾ ਲਗਾਉਣ ਲਈ ਆਸ਼ਵਾਸਨ ਮੁਹਿੰਮ ਇਸ ਸਾਲ 7 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਸੀ। ਇਸ ਨੂੰ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਵਿੱਚ ਝੰਡੀ ਦਿਖਾਕੇ ਸ਼ੁਰੂ ਕੀਤਾ ਗਿਆ ਸੀ।

ਇਸ ਪਹਿਲ ਦੇ ਤਹਿਤ 68,019 ਪਿੰਡਾਂ ਵਿੱਚ ਟੀਬੀ ਦੀ ਘਰ-ਘਰ ਜਾਕੇ ਜਾਂਚ ਕੀਤੀ ਗਈ। 1,03,07,200 ਵਿਅਕਤੀਆਂ ਦੀ ਮੌਖਿਕ ਜਾਂਚ ਦੇ ਅਧਾਰ ਤੇ 3,82,811 ਲੋਕਾਂ ਵਿੱਚ ਟੀਬੀ ਹੋਣ ਦੀ ਪਹਿਚਾਣ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 2,79,329 (73%) ਨਮੂਨਿਆਂ ਦੀ ਟੀਬੀ ਦੇ ਲਈ ਜਾਂਚ ਕੀਤੀ ਗਈ ਅਤੇ 9,971 ਲੋਕ ਟੀਬੀ ਲਈ ਪਾਜਿਟਿਵ ਪਾਏ ਗਏ ਜਿਨ੍ਹਾਂ ਦਾ ਭਾਰਤ ਸਰਕਾਰ ਦਾ ਪ੍ਰੋਟੋਕਾਲ ਦੇ ਅਨੁਸਾਰ ਇਲਾਜ ਕੀਤਾ ਗਿਆ।

https://ci4.googleusercontent.com/proxy/KqbtNG2FOAwC2EOr-GuUppEbQDmtHItCHqa6iRcgLL7IovTZWUTZW-D-1V5aBu5k5rM4IGYcNwkmiuOgMWTbWfg8M6OQcRAuR3oCS-PMXlNvGbc2138D10TwfQ=s0-d-e1-ft#https://static.pib.gov.in/WriteReadData/userfiles/image/image002J8Z6.jpg

ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਬਾਇਲੀ ਮਾਮਲੇ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਡਾ. ਨਵਲਜੀਤ ਕਪੂਰ ਨੇ ਕਿਹਾ ਕਿ ਆਸ਼ਵਾਸਨ ਮੁਹਿੰਮ ਲਗਭਗ 2 ਲੱਖ ਸਮੁਦਾਇਕ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਇੱਕ ਮੰਚ ਤੇ ਲਿਆਇਆ ਹੈ ਜਿਨ੍ਹਾਂ ਨੇ ਇਸ ਅਭਿਯਾਨ ਨੂੰ ਸਫਲ ਬਣਾਉਣ ਲਈ ਪੂਰੇ ਸਮਰਪਣ ਭਾਵ ਨਾਲ ਹਿੱਸਾ ਲਿਆ।

ਇਨ੍ਹਾਂ ਵਿੱਚ ਆਦਿਵਾਸੀ ਨੇਤਾ, ਆਦਿਵਾਸੀ ਉਪਚਾਰਕਰਤਾ, ਪੀਆਰਆਈ ਮੈਂਬਰ, ਸਵੈ ਸਹਾਇਤਾ ਸਮੂਹ (ਐੱਸਐੱਚਜੀ) ਅਤੇ ਆਦਿਵਾਸੀ ਖੇਤਰਾਂ ਦੇ ਯੁਵਾ ਸ਼ਾਮਲ ਹਨ ਜੋ ਜਾਂਚ (ਸਕ੍ਰੀਨਿੰਗ) ਪ੍ਰਕਿਰਿਆ ਅਤੇ ਸਮੁਦਾਇਕ ਜਾਗਰੂਕਤਾ ਦੇ ਇਸ ਅਭਿਯਾਨ ਦਾ ਹਿੱਸਾ ਸਨ। ਉਨ੍ਹਾਂ ਨੇ ਪੀਰਾਮਲ ਫਾਉਂਡੇਸ਼ਨ ਅਤੇ ਯੂਐੱਸਏਆਈਡੀ ਦੇ ਯਤਨਾਂ ਦੀ ਸਰਾਹਨਾ ਕੀਤੀ ਜਿਨ੍ਹਾਂ ਨੇ ਕੇਂਦਰੀ ਟੀਬੀ ਡਿਵੀਜਨ, ਰਾਜ ਟੀਬੀ ਅਧਿਕਾਰੀਆਂ ਅਤੇ ਜ਼ਿਲ੍ਹਾ ਟੀਬੀ ਅਧਿਕਾਰੀਆਂ ਦੇ ਨਾਲ ਮਿਲਕੇ ਕੰਮ ਕੀਤਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਕੜੇ ਇਹ ਦਰਸਾਉਂਦੇ ਹਨ ਕਿ ਆਦਿਵਾਸੀ ਸਮੁਦਾਏ ਹੋਰ ਜਨਸੰਖਿਆ ਸਮੂਹਾਂ ਦੀ ਤੁਲਨਾ ਵਿੱਚ ਸਾਹ ਲੈਣ ਵਾਲੇ ਰੋਗਿਆ ਅਤੇ ਟੀਬੀ ਦੇ ਪ੍ਰਤੀ ਅਧਿਕ ਸੰਵੇਦਨਸ਼ੀਲ ਹਨ। ਉਨ੍ਹਾਂ ਨੇ ਰਾਜਾਂ ਦੇ ਸਾਰੇ ਸਿਹਤ ਵਿਭਾਗਾਂ ਨਾਲ ਬੁਨਿਆਦੀ ਢਾਂਚੇ ਦੇ ਅੰਤਰ ਦਾ ਵਿਸ਼ਲੇਸ਼ਣ ਕਰਨ ਅਤੇ ਰਾਜ ਦੇ ਸੰਬੰਧਿਤ ਕਬਾਇਲੀ ਕਲਿਆਣ ਵਿਭਾਗ ਦੇ ਰਾਹੀਂ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਕਬਾਇਲੀ ਮਾਮਲੇ ਮੰਤਰਾਲੇ ਨਾਲ ਧਨ ਪ੍ਰਾਪਤ ਕਰਨ ਲਈ ਕਿਹਾ।

https://ci5.googleusercontent.com/proxy/0msD6DrVITActqoEcq-lzMRsEKQ7Syxk29dLHw3iytIbSp2qMYnmd9skvEUtWLkvaYNzPj5QX1N7BnL1l05lOV0WAbrsx5sm5mZLIHgXJ_Rexaj3LS8xToe9Jg=s0-d-e1-ft#https://static.pib.gov.in/WriteReadData/userfiles/image/image003QTKB.jpg https://ci6.googleusercontent.com/proxy/96xXxnL3Z5OYoUr7jJEONY9-2-WCACzLXxmXFYcVYp1LwWnUtuUKYtsNNzxC5ngx1dkYE3ZrVq0g5KstLaX50_9WVMDLte9Mev6iT8Dhcn9tvsKv2V72yYHXXQ=s0-d-e1-ft#https://static.pib.gov.in/WriteReadData/userfiles/image/image004VBTC.jpg

 

ਸ਼੍ਰੀ ਵਿਵੇਕਾਨੰਦ ਗਿਰੀ, ਡੀਡੀਜੀ ਕੇਂਦਰੀ ਟੀਬੀ ਡਿਵੀਜਨ ਨੇ ਸੀਟੀਡੀ ਦੀ ਕਬਾਇਲੀ ਟੀਬੀ ਪਹਿਲ ਪ੍ਰਸਤੁਤ ਕੀਤੀ। ਏਡੀਜੀ ਡਾ. ਰਘੂਰਾਮ ਰਾਵ ਨੇ ਕਿਹਾ ਕਿ ਕੇਂਦਰੀ ਟੀਬੀ ਡਿਵੀਜਨ ਟੀਬੀ ਨਾਲ ਨਿਪਟਣ ਲਈ ਕਬਾਇਲੀ ਸਮੁਦਾਏ ਦੇ ਨਾਲ ਮਿਲਕੇ ਕੰਮ ਕਰਨ ਦਾ ਇਛੁੱਕ ਹੈ। ਆਸ਼ਵਾਸਨ ਮੁਹਿੰਮ ਦੇ ਰਾਹੀਂ ਜੋ ਡੇਟਾ ਸਾਹਮਣੇ ਆਇਆ ਹੈ ਉਸ ਦੇ ਨਾਲ ਸੀਟੀਡੀ ਟੀਬੀ ਦੇ ਪ੍ਰਮੁੱਖ ਕੇਂਦਰਾਂ ਦੀ ਮੈਪਿੰਗ ਕਰੇਗਾ ਅਤੇ ਉਸ ਦਾ ਸ਼ੁਰੂਆਤੀ ਬਿੰਦੂ ਦੇ ਰੂਪ ਵਿੱਚ ਉਪਯੋਗ ਕਰੇਗਾ।

ਇਸ ਅਵਸਰ ‘ਤੇ ਬੋਲਦੇ ਹੋਏ ਸੁਸ਼੍ਰੀ ਸੰਗੀਤਾ ਪਟੇਲ, ਡਾਇਰੈਕਟਰ, ਸਿਹਤ, ਯੂਐੱਸਏਆਈਡੀ ਇੰਡੀਆ ਨੇ ਕਬਾਇਲੀ ਮਾਮਲੇ ਮੰਤਰਾਲੇ ਅਤੇ ਸਿਹਤ ਮੰਤਰਾਲੇ ਨੂੰ ਆਦਿਵਾਸੀ ਸਮੁਦਾਏ ਵਿੱਚ ਟੀਬੀ ਨਾਲ ਨਿਪਟਨ ਦੀ ਉਨ੍ਹਾਂ ਦੀ ਪ੍ਰਤਿਬੱਧਤਾ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਅਤੁਲਯ ਹੈ

ਜਦ ਤੁਸੀਂ ਇਹ ਸੋਚਦੇ ਹਨ ਕਿ ਸਮੁਦਾਇਕ ਪੱਧਰ ਤੇ ਕੰਮ ਕਰ ਰਹੇ 2,200 ਤੋਂ ਅਧਿਕ ਮੈਂਬਰਾਂ ਦੇ ਨਾਲ ਕੀ ਹਾਸਿਲ ਕੀਤ ਗਿਆ ਹੈ ਅਤੇ ਤੁਸੀਂ 10 ਮਿਲੀਅਨ ਲੋਕਾਂ ਤੱਕ ਪਹੁੰਚਣ ਵਿੱਚ ਸਮਰਥ ਸਨ ਅਤੇ ਉਥੇ ਤੋਂ ਆਪਣੇ 10,000 ਟੀਬੀ ਰੋਗੀਆ ਦੀ ਪਹਿਚਾਣ ਕੀਤੀ ਹੈ। ਮੈਂ 75 ਟੀਬੀ ਮੁਕਤ ਕਬਾਇਲੀ ਜ਼ਿਲ੍ਹਿਆ ਲਈ ਆਪਣੀ ਪ੍ਰਤਿਬੱਧਤਾ ਨੂੰ ਦੇਖਕੇ ਖੁਸ਼ ਹਾਂ, ਲੇਕਿਨ ਅਸੀਂ ਹੋਰ ਕਬਾਇਲੀ ਜ਼ਿਲ੍ਹਿਆ ਨੂੰ ਵੀ ਪਿੱਛੇ ਨਹੀਂ ਛੱਡਣਾ ਹੈ।

https://ci4.googleusercontent.com/proxy/v_j7ca5h_nU5nO1uj1-ZlxSjJ1kWw18Cco5QTt7nu6GGuJk1ZbVp9RYeZX0lz_0wDexXMSE69Y_qC9XxsfeYJMJtwKjICEjxiHO1eNLXinsJmiw9M9oU6NPaWg=s0-d-e1-ft#https://static.pib.gov.in/WriteReadData/userfiles/image/image005NXJJ.jpg https://ci4.googleusercontent.com/proxy/cIO7P-X0uezLcB-86DlDjTUjxP18hGWjDUSGbHXBnkO3ZFdh4XkPq8tNdKtOIZlJXXuBQj6CIpOBltqYSCHve0W9y0QEoHdwG1wc2_5Mg1e5_rJXPho5qgi3gQ=s0-d-e1-ft#https://static.pib.gov.in/WriteReadData/userfiles/image/image0065L7R.jpg

 

ਭਾਰਤ ਦੀ ਸੁਤੰਤਰਤਾ ਦੇ 75 ਸਾਲ ਪੂਰੇ ਹੋਣ ਦੇ ਅਵਸਰ ‘ਤੇ 75 ਅਧਿਕ ਬੋਝ ਵਾਲੇ ਕਬਾਇਲੀ ਜ਼ਿਲ੍ਹਿਆ ਨੂੰ ਆਗਾਮੀ ਮਹੀਨਿਆਂ ਵਿੱਚ ਧਿਆਨ ਕੇਂਦ੍ਰਿਤ ਕਰਨ ਲਈ ਚੁਣਿਆ ਗਿਆ ਹੈ। ਅਜਿਹੇ 75 ਜ਼ਿਲ੍ਹਿਆ ਲਈ ਇੱਕ ਤਿੰਨ-ਪੱਧਰੀ ਰਣਨੀਤੀ ਪੇਸ਼ ਕੀਤੀ ਗਈ ਹੈ ਜੋ ਨਿਮਨ ਗੱਲਾਂ ‘ਤੇ ਕੇਂਦ੍ਰਿਤ ਹੋਵੇਗੀ:

  1. ਸਮੁਦਾਏ ਨੂੰ ਇੱਕਜੁਟ ਕਰਨ, ਟੀਬੀ ਲੱਛਣਾ,  ਪ੍ਰਸਾਰ ਅਤੇ ਉਪਚਾਰ ਪ੍ਰਕਿਰਿਆ ਬਾਰੇ ਜਾਗਰੂਕਤਾ ਵਧਾਉਣ ਅਤੇ ਇਸ ਕਲੰਕ ਨੂੰ ਮਿਟਾਉਣ ਅਤੇ ਟੀਬੀ ਨਾਲ ਜੁੜੇ ਡਰ ਨੂੰ ਦੂਰ ਕਰਨ ਲਈ ਇਸ ਪ੍ਰਕਿਰਿਆ ਦੇ ਦੌਰਾਨ ਸ਼ਾਮਲ ਕੀਤੇ ਗਏ ਸਮੁਦਾਇਕ ਪ੍ਰਭਾਵਕਾਂ ਦੇ ਨਾਲ ਨਿਰੰਤਰ ਜੁੜਾਅ ਦੇ ਰਾਹੀਂ ਟੀਬੀ ਸੇਵਾਵਾਂ ਦੀ ਮੰਗ ਦਾ ਸਿਰਜਨ ਕਰਨਾ।

  2. ਟੀਬੀ ਪਰੀਖਣ ਜਾ ਜਾਂਚ ਅਤੇ ਨਿਦਾਨ ਦੇ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਕੇ ਲਾਗੂਕਰਨ ਅੰਤਰਾਲ ਨੂੰ ਦੂਰ ਕਰਨ ਲਈ ਪੀਆਈਪੀ ਅਤੇ ਵਿੱਤ ਪੋਸ਼ਣ ਦੇ ਹੋਰ ਸ੍ਰੋਤਾਂ ਦਾ ਲਾਭ ਉਠਾਕੇ ਅਨੁਕੂਲਿਤ ਸਮਾਧਾਨ ਦੇ ਪ੍ਰਾਵਧਾਨ ਦੁਆਰਾ ਟੀਬੀ ਸੇਵਾਵਾਂ ਦੇ ਵੇਰਵੇ ਵਿੱਚ ਸੁਧਾਰ ਕਰਨਾ।

  3. ਸਰਗਰਮ ਮਾਮਲਿਆਂ ਦਾ ਪਤਾ ਲਗਾਉਣ ਦੇ ਅਭਿਯਾਨਾਂ ਦੇ ਰਾਹੀਂ ਇਸ ਬਿਮਾਰੀ ਦੇ ਫੈਲਣ ਦੇ ਜੋਖਿਮ ਅਤੇ ਪੁਲ ਨੂੰ ਘਟ ਕਰਨਾ ।

ਅੱਗੇ ਦੇ ਮਾਰਗ ਬਾਰੇ ਜਾਣਕਾਰੀ ਦਿੰਦੇ ਹੋਏ ਡਾ.  ਸ਼ੋਭਾ ਏਕਾ, ਚੀਫ ਆਵ੍ ਪਾਰਟੀ, ਪੀਰਾਮਲ ਸਿਹਤ ਕਬਾਇਲੀ ਟੀਬੀ ਪਹਿਲ ਨੇ ਕਿਹਾ ਕਿ ਪੀਰਾਮਲ ਸਿਹਤ ਭਾਰਤ ਵਿੱਚ ਰਹਿਣ ਵਾਲੇ ਲੱਖਾਂ ਆਦਿਵਾਸੀ ਲੋਕਾਂ ਦੇ ਸਿਹਤ ਅਤੇ ਭਲਾਈ ਲਈ ਮਜਬੂਤੀ ਦੇ ਨਾਲ ਪ੍ਰਤੀਬੱਧ ਹੈ ਅਤੇ ਇਸ ਦਾ ਇਹ ਮੰਨਣਾ ਹੈ ਕਿ ਭਾਰਤ ਨੂੰ ਟੀਬੀ ਮੁਕਤ ਬਣਾਉਣ ਲਈ ਟੀਬੀ ਮੁਕਤ ਕਬਾਇਲੀ ਸਮੁਦਾਏ ਪ੍ਰਮੁੱਖ ਨੀਂਹ ਹੈ।

ਇਸ ਪ੍ਰੋਗਰਾਮ ਵਿੱਚ ਸੁਸ਼੍ਰੀ ਵਿਨੀਤਾ ਸ਼੍ਰੀਵਾਸਤਵ, (ਸਲਾਹਕਾਰ, ਕਬਾਇਲੀ ਸਿਹਤ ਡਿਵੀਜਨ, ਕਬਾਇਲੀ ਮਾਮਲੇ ਮੰਤਰਾਲੇ) ਡਾ. ਸ਼ੈਲੇਂਦ੍ਰ ਹੇਗੜੇ ਅਤੇ ਅਸ਼ਵਿਨੀ ਦੇਸ਼ਮੁਖ ਸੀਨੀਅਰ ਵੀਪੀ, ਪੀਰਾਮਲ ਸਿਹਤ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਰਾਜ ਅਤੇ ਜ਼ਿਲ੍ਹਾ ਟੀਬੀ ਅਧਿਕਾਰੀਆਂ, ਤਕਨੀਕੀ ਮਾਹਰਾਂ, ਸਮੁਦਾਇਕ ਪ੍ਰਭਾਵਕਾਂ ਅਤ ਵਿਕਾਸ ਭਾਗੀਦਾਰਾਂ ਨੇ ਵੀ ਹਿੱਸਾ ਲਿਆ।

https://ci5.googleusercontent.com/proxy/45eCT25mdsN1dhcAzbRGdiFe6Jb8JtlPiYD5341K2alYVgHP9VkxLFN-EZDScxdFOX_sF4jfZnnJ2ssCD-67bPQQyM1bLvXpQdSio2xwFdrqD1nPXCm7o7Ve2A=s0-d-e1-ft#https://static.pib.gov.in/WriteReadData/userfiles/image/image007CK98.jpg https://ci3.googleusercontent.com/proxy/gX1tFS20beRB8ncKGTlABOsZitjnBTHUThxxtRytCjnl7ZDAPafSOcGm1q6G9W2KtljEhoDGVxhDUZ3mq3wnWilrRFUK4SixyLZbIwLUPqt5qGjflrNh85NLgg=s0-d-e1-ft#https://static.pib.gov.in/WriteReadData/userfiles/image/image008WZ67.jpg

******

ਐੱਨਬੀ/ਐੱਸਕੇ


(Release ID: 1854764) Visitor Counter : 172