ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਮਾਰਟ ਇੰਡੀਆ ਹੈਕਾਥੌਨ 2022 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕੀਤਾ



"ਤੁਸੀਂ ਇਨੋਵੇਟਰਸ 'ਜੈ ਅਨੁਸੰਧਾਨ' ਦੇ ਨਾਅਰੇ ਦੇ ਝੰਡਾਬਰਦਾਰ ਹੋ"



"ਤੁਹਾਡੀ ਇਨੋਵੇਟਿਵ ਮਾਨਸਿਕਤਾ ਅਗਲੇ 25 ਵਰ੍ਹਿਆਂ ਵਿੱਚ ਭਾਰਤ ਨੂੰ ਸਿਖਰਾਂ 'ਤੇ ਲੈ ਜਾਵੇਗੀ"



"ਭਾਰਤ ਦਾ ਖ਼ਾਹਿਸ਼ੀ ਸਮਾਜ ਆਉਣ ਵਾਲੇ 25 ਵਰ੍ਹਿਆਂ ਵਿੱਚ ਇਨੋਵੇਸ਼ਨ ਲਈ ਇੱਕ ਪ੍ਰੇਰਕ ਸ਼ਕਤੀ ਵਜੋਂ ਕੰਮ ਕਰੇਗਾ"



"ਅੱਜ ਭਾਰਤ ਵਿੱਚ ਪ੍ਰਤਿਭਾ ਕ੍ਰਾਂਤੀ ਹੋ ਰਹੀ ਹੈ"



"ਰਿਸਰਚ ਅਤੇ ਇਨੋਵੇਸ਼ਨ ਨੂੰ ਕੰਮ ਕਰਨ ਦੇ ਢੰਗ ਤੋਂ ਜੀਵਨ ਦੇ ਢੰਗ ਵਿੱਚ ਬਦਲਣਾ ਚਾਹੀਦਾ ਹੈ"



"ਭਾਰਤੀ ਇਨੋਵੇਸ਼ਨਾਂ ਹਮੇਸ਼ਾ ਸਭ ਤੋਂ ਵੱਧ ਪ੍ਰਤੀਯੋਗੀ, ਕਿਫਾਇਤੀ, ਟਿਕਾਊ, ਸੁਰੱਖਿਅਤ ਅਤੇ ਪੈਮਾਨੇ 'ਤੇ ਹੱਲ ਪ੍ਰਦਾਨ ਕਰਦੇ ਹਨ"



"21ਵੀਂ ਸਦੀ ਦਾ ਭਾਰਤ ਆਪਣੇ ਨੌਜਵਾਨਾਂ 'ਤੇ ਪੂਰੇ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ"

Posted On: 25 AUG 2022 9:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸਮਾਰਟ ਇੰਡੀਆ ਹੈਕਾਥੌਨ 2022 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕੇਰਲਾ ਦੇ ਸਿਕਸ_ਪਿਕਸਲਸ (SIX_PIXELS) ਨੂੰ ਪ੍ਰਾਚੀਨ ਮੰਦਿਰਾਂ ਵਿੱਚ ਪਾਠ ਦੇ ਦੇਵਨਾਗਰੀ ਵਿੱਚ ਅਨੁਵਾਦ ਦੇ ਉਨ੍ਹਾਂ ਦੇ ਪ੍ਰੋਜੈਕਟ ਬਾਰੇ ਪੁੱਛਿਆ। ਲੜਕੀਆਂ ਦੀ ਸਮੁੱਚੀ ਟੀਮ ਨੇ ਪ੍ਰੋਜੈਕਟ ਦੀਆਂ ਖੋਜਾਂਲਾਭਾਂ ਅਤੇ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਦੇ ਸੱਦੇ ਦੀ ਪ੍ਰਤੀਕਿਰਿਆ ਵਿੱਚ ਹੈ।

ਤਮਿਲ ਨਾਡੂ ਦੀ ਐਕਟੂਏਟਰਸ (Actuators) ਟੀਮ ਨੂੰ ਦਿਵਯਾਂਗ ਵਿਅਕਤੀਆਂ ਬਾਰੇ ਇੱਕ ਚੁਣੌਤੀ ਦਿੱਤੀ ਗਈ। ਉਨ੍ਹਾਂ ਨੇ ਕਮਾਨ ਆਕਾਰੀ ਲੱਤਾਂ (ਬੋਅ ਲੈੱਗ) ਜਾਂ ਗੋਡੇ ਭਿੜਨ (ਨੌਕ ਨੀਡ) ਦੀ ਸਮੱਸਿਆ 'ਤੇ ਕੰਮ ਕੀਤਾ। ਉਨ੍ਹਾਂ ਦਾ ਐਕਟੂਏਟਰ 'ਪ੍ਰੇਰਕਸਮੱਸਿਆ ਤੋਂ ਪੀੜਿਤ ਲੋਕਾਂ ਦੀ ਮਦਦ ਕਰਦਾ ਹੈ। ਪ੍ਰਧਾਨ ਮੰਤਰੀ ਨੇ ਮੈਡੀਕਲ ਉਪਕਰਣਾਂ ਦੇ ਖੇਤਰ ਵਿੱਚ ਆਤਮਨਿਰਭਰ ਹੋਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਗੁਜਰਾਤ ਤੋਂ ਐੱਸਆਈਐੱਚ ਜੂਨੀਅਰ ਦੇ ਜੇਤੂ ਮਾਸਟਰ ਵਿਰਾਜ ਵਿਸ਼ਵਨਾਥ ਮਰਾਠੇ ਨੇ ਡਿਮੈਂਸ਼ੀਆ ਨੂੰ ਇੱਕ ਵਿਸ਼ਵਵਿਆਪੀ ਸਿਹਤ ਮੁੱਦਾ ਮਹਿਸੂਸ ਕਰਨ ਤੋਂ ਬਾਅਦ ਡਿਮੈਂਸ਼ੀਆ (dementia) ਤੋਂ ਪੀੜਿਤ ਲੋਕਾਂ ਲਈ ਐੱਚਕੈਮ (HCam) ਨਾਮਕ ਇੱਕ ਮੋਬਾਈਲ ਗੇਮ ਐਪਲੀਕੇਸ਼ਨ ਤਿਆਰ ਕੀਤੀ ਹੈ। ਇਸ ਵਿੱਚ ਪਿਛਲੀਆਂ ਘਟਨਾਵਾਂ ਅਤੇ ਪ੍ਰੋਪਸ ਜਿਵੇਂ ਕਿ ਫੋਟੋਆਂ ਅਤੇ ਵੀਡੀਓਜ਼ ਦੀ ਚਰਚਾ ਸ਼ਾਮਲ ਹੁੰਦੀ ਹੈ। ਐਪ ਵਿੱਚ ਆਰਟ ਥੈਰੇਪੀਗੇਮਾਂਸੰਗੀਤ ਅਤੇ ਵੀਡੀਓ ਸ਼ਾਮਲ ਹਨਜੋ ਸਵੈ-ਪ੍ਰਗਟਾਵੇ ਲਈ ਇੱਕ ਆਊਟਲੈੱਟ ਪ੍ਰਦਾਨ ਕਰਦੇ ਹੋਏ ਡਿਮੈਂਸ਼ੀਆ ਦੇ ਮਰੀਜ਼ਾਂ ਦੇ ਬੋਧਾਤਮਕ ਸੁਧਾਰ ਵਿੱਚ ਮਦਦ ਕਰਨਗੇ। ਯੋਗ ਇੰਸਟੀਚਿਊਟ ਦੇ ਸੰਪਰਕ ਵਿੱਚ ਰਹਿਣ ਬਾਰੇ ਪ੍ਰਧਾਨ ਮੰਤਰੀ ਦੇ ਸਵਾਲ ਦੇ ਜਵਾਬ ਵਿੱਚ ਵਿਰਾਜ ਨੇ ਕਿਹਾ ਕਿ ਉਹ ਯੋਗ ਇੰਸਟ੍ਰਕਟਰਾਂ ਦੇ ਸੰਪਰਕ ਵਿੱਚ ਹਨਜਿਨ੍ਹਾਂ ਨੇ ਬੁਢਾਪੇ ਲਈ ਕੁਝ ਆਸਣਾਂ ਦਾ ਸੁਝਾਅ ਦਿੱਤਾ ਹੈ।

ਬੀਆਈਟੀ ਮੇਸਰਾ ਰਾਂਚੀ ਤੋਂ ਡੇਟਾਕਲੈਨ (DataClan) ਦੇ ਅਨੀਮੇਸ਼ ਮਿਸ਼ਰਾ ਨੇ ਚੱਕਰਵਾਤਾਂ ਦੀ ਭਵਿੱਖਬਾਣੀ ਕਰਨ ਵਿੱਚ ਡੂੰਘੀ ਸਿਖਲਾਈ ਦੀ ਵਰਤੋਂ ਬਾਰੇ ਦੱਸਿਆ। ਉਹ ਇਨਸੈਟ ਦੇ ਸੈਟੇਲਾਈਟ ਚਿੱਤਰਾਂ 'ਤੇ ਕੰਮ ਕਰਦੇ ਹਨ। ਉਨ੍ਹਾਂ ਦਾ ਕੰਮ ਚੱਕਰਵਾਤ ਦੇ ਵੱਖ-ਵੱਖ ਪਹਿਲੂਆਂ ਦੀ ਬਿਹਤਰ ਭਵਿੱਖਬਾਣੀ ਕਰਨ ਵਿੱਚ ਮਦਦ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਲਈ ਡੇਟਾ ਦੀ ਉਪਲਬਧਤਾ ਬਾਰੇ ਪੁੱਛਿਆ। ਇਸ ਦੇ ਜਵਾਬ ਵਿੱਚਅਨੀਮੇਸ਼ ਨੇ ਕਿਹਾ ਕਿ ਉਨ੍ਹਾਂ ਨੇ 2014 ਤੋਂ ਬਾਅਦ ਭਾਰਤੀ ਤੱਟ ਨਾਲ ਟਕਰਾਉਣ ਵਾਲੇ ਚੱਕਰਵਾਤ 'ਤੇ ਕੰਮ ਕੀਤਾ ਹੈ ਅਤੇ ਸਟੀਕਤਾ 89 ਪ੍ਰਤੀਸ਼ਤ ਦੇ ਨੇੜੇ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਹੁਣ ਤੱਕ ਇਕੱਤਰ ਕੀਤੇ ਗਏ ਅੰਕੜੇ ਘੱਟ ਹਨਪਰ ਉਨ੍ਹਾਂ ਨੇ ਆਪਣੀ ਤਕਨੀਕੀ ਯੋਗਤਾ ਨਾਲ ਵੱਧ ਤੋਂ ਵੱਧ ਸਟੀਕਤਾ ਅਤੇ ਆਊਟਪੁੱਟ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਪੱਛਮ ਬੰਗਾਲ ਤੋਂ ਟੀਮ ਸਰਵਗਯਾ (Sarvagya) ਦੇ ਪ੍ਰਿਯਾਂਸ਼ ਦੀਵਾਨ ਨੇ ਪ੍ਰਧਾਨ ਮੰਤਰੀ ਨੂੰ ਇੰਟਰਨੈੱਟ ਤੋਂ ਬਿਨਾਂ ਰੇਡੀਓ ਤਰੰਗਾਂ ਰਾਹੀਂ ਰੇਡੀਓ ਸੈੱਟ 'ਤੇ ਮਲਟੀਮੀਡੀਆ ਡੇਟਾ ਨੂੰ ਸੁਰੱਖਿਅਤ ਢੰਗ ਨਾਲ ਟ੍ਰਾਂਸਫਰ ਕਰਨ ਨੂੰ ਸਮਰੱਥ ਬਣਾਉਣ ਲਈ ਆਪਣੀ ਟੀਮ ਦੇ ਕੰਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਦੇ ਨਾਲ ਗੋਪਨੀਯਤਾ ਦੇ ਮੁੱਦਿਆਂ ਨੂੰ ਪੂਰੀ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ ਕਿਉਂਕਿ ਐਪ ਸਵਦੇਸ਼ੀ ਤੌਰ 'ਤੇ ਬਣਾਈ ਗਈ ਹੈ ਅਤੇ ਸਰਵਰ ਵੀ ਭਾਰਤ ਵਿੱਚ ਸਥਿਤ ਹਨ। ਜਦੋਂ ਪ੍ਰਧਾਨ ਮੰਤਰੀ ਨੇ ਪ੍ਰਿਯਾਂਸ਼ ਨੂੰ ਪੁੱਛਿਆ ਕਿ ਕੀ ਸਿਸਟਮ ਸਰਹੱਦੀ ਖੇਤਰਾਂ ਵਿੱਚ ਸੈਨਾ ਦੁਆਰਾ ਤੈਨਾਤ ਕੀਤਾ ਜਾ ਸਕਦਾ ਹੈਤਾਂ ਪ੍ਰਿਯਾਂਸ਼ ਨੇ ਕਿਹਾ ਕਿ ਟ੍ਰਾਂਸਮਿਸ਼ਨ ਐਨਕ੍ਰਿਪਟਡ ਹੈਜੋ ਇਸ ਨੂੰ ਉਨ੍ਹਾਂ ਖੇਤਰਾਂ ਵਿੱਚ ਵਰਤਣ ਦੀ ਆਗਿਆ ਦਿੰਦਾ ਹੈ ਜਿੱਥੇ ਸਿਗਨਲ ਰੁਕਾਵਟ (interception) ਦਾ ਖ਼ਤਰਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਪ੍ਰਿਯਾਂਸ਼ ਨੂੰ ਇਹ ਵੀ ਪੁੱਛਿਆ ਕਿ ਕੀ ਟੀਮ ਇਸ ਪ੍ਰਣਾਲੀ ਰਾਹੀਂ ਵੀਡੀਓ ਫਾਈਲਾਂ ਦੇ ਸੰਚਾਰ ਲਈ ਕੰਮ ਕਰ ਰਹੀ ਹੈ। ਪ੍ਰਿਯਾਂਸ਼ ਨੇ ਕਿਹਾ ਕਿ ਕਿਉਂਕਿ ਟ੍ਰਾਂਸਮਿਸ਼ਨ ਮਾਧਿਅਮ ਇੱਕੋ ਜਿਹਾ ਰਹਿੰਦਾ ਹੈਇਸ ਲਈ ਵੀਡੀਓਜ਼ ਨੂੰ ਪ੍ਰਸਾਰਿਤ ਕਰਨਾ ਸੰਭਵ ਹੈ ਅਤੇ ਟੀਮ ਕੱਲ੍ਹ ਦੇ ਹੈਕਾਥੌਨ ਵਿੱਚ ਵੀਡੀਓਜ਼ ਨੂੰ ਸੰਚਾਰਿਤ ਕਰਨ ਲਈ ਕੰਮ ਕਰ ਰਹੀ ਹੈ।

ਟੀਮ ਆਈਡੀਅਲ-ਬਿੱਟਸ (IDEAL-BITS) ਅਸਾਮ ਤੋਂ ਨਿਤੇਸ਼ ਪਾਂਡੇ ਨੇ ਪ੍ਰਧਾਨ ਮੰਤਰੀ ਨੂੰ ਆਈਪੀਆਰ ਐਪਲੀਕੇਸ਼ਨਾਂ ਦਾਇਰ ਕਰਨ ਲਈ ਜ਼ਮੀਨੀ ਪੱਧਰ ਦੇ ਖੋਜਕਾਰਾਂ ਲਈ ਉਨ੍ਹਾਂ ਦੀ ਐਪ ਬਾਰੇ ਦੱਸਿਆ। ਐਪ ਪੇਟੈਂਟ ਐਪਲੀਕੇਸ਼ਨਾਂ ਦਾਇਰ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਆਈਏ ਅਤੇ ਹੋਰ ਤਕਨੀਕਾਂ ਦੀ ਵਰਤੋਂ ਕਰੇਗੀ। ਇਸ ਬਾਰੇ ਪ੍ਰਧਾਨ ਮੰਤਰੀ ਦੇ ਸਵਾਲ ਕਿ ਇਹ ਐਪ ਇਨੋਵੇਟਰਾਂ ਦੀ ਕਿਵੇਂ ਮਦਦ ਕਰੇਗੀਦੇ ਜਵਾਬ ਵਿੱਚ ਨਿਤੀਸ਼ ਨੇ ਕਿਹਾ ਕਿ ਇਹ ਐਪਲੀਕੇਸ਼ਨ ਇਨੋਵੇਟਰਾਂ ਨੂੰ ਪੇਟੈਂਟ ਅਤੇ ਇਸ ਤੱਕ ਕਿਵੇਂ ਪਹੁੰਚ ਕੀਤੀ ਜਾ ਸਕਦੀ ਹੈ ਬਾਰੇ ਜਾਗਰੂਕ ਕਰਦੀ ਹੈ। ਇਹ ਐਪ ਉਨ੍ਹਾਂ ਇਨੋਵੇਸ਼ਨਾਂ ਲਈ ਅੰਤ ਤੋਂ ਅੰਤ ਤੱਕ ਦਾ ਹੱਲ ਪ੍ਰਦਾਨ ਕਰਦੀ ਹੈਜੋ ਪੇਟੈਂਟ ਫਾਈਲ ਕਰਨ ਲਈ ਤਿਆਰ ਹਨ। ਇਹ ਫੀਲਡ ਨਾਲ ਸਬੰਧਿਤ ਵੱਖ-ਵੱਖ ਏਜੰਟਾਂ ਦੇ ਸੰਪਰਕ ਵਿੱਚ ਰਹਿਣ ਲਈ ਵੀ ਇਨੋਵੇਟਰ ਦੀ ਮਦਦ ਕਰਦਾ ਹੈਜੋ ਉਨ੍ਹਾਂ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦੇ ਹਨ।

ਉੱਤਰ ਪ੍ਰਦੇਸ਼ ਦੀ ਟੀਮ ਆਈਰਿਸ (Iris) ਦੇ ਅੰਸ਼ਿਤ ਬਾਂਸਲ ਨੇ ਕ੍ਰਾਈਮ ਹੌਟਸਪੌਟ ਬਣਾਉਣ ਅਤੇ ਮੈਪਿੰਗ ਦੀ ਆਪਣੀ ਸਮੱਸਿਆ ਦੱਸੀ। ਕ੍ਰਾਈਮ ਕਲਸਟਰ ਨੂੰ ਮੈਪ ਕਰਨ ਲਈ ਅਨਸੁਪਰਵਾਈਜ਼ਡ ਮਸ਼ੀਨ ਲਰਨਿੰਗ ਐਲਗੋਰਿਥਮ ਤੈਨਾਤ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਮਾਡਲ ਦੀ ਲਚਕਤਾ ਅਤੇ ਮਾਪਯੋਗਤਾ ਬਾਰੇ ਪੁੱਛਿਆ। ਪ੍ਰਧਾਨ ਮੰਤਰੀ ਨੇ ਇਹ ਵੀ ਪੁੱਛਿਆ ਕਿ ਕੀ ਇਸ ਮਾਡਲ ਨਾਲ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ। ਜਵਾਬ ਵਿੱਚਅੰਸ਼ਿਤ ਨੇ ਕਿਹਾ ਕਿ ਮਾਡਲ ਸਕੇਲੇਬਲ ਹੈ ਅਤੇ ਇਹ ਭੂਗੋਲਿਕ ਸਥਿਤੀ 'ਤੇ ਨਿਰਭਰ ਨਹੀਂ ਹੈ ਕਿਉਂਕਿ ਇਹ ਮਾਡਲ ਨੂੰ ਪ੍ਰਦਾਨ ਕੀਤੇ ਗਏ ਅਪਰਾਧਕ ਡੇਟਾ ਸੈੱਟ ਦੇ ਅਧਾਰ 'ਤੇ ਕੰਮ ਕਰਦਾ ਹੈ।

ਪੰਜਾਬ ਤੋਂ ਐੱਸਆਈਐੱਚ ਜੂਨੀਅਰ ਦੇ ਜੇਤੂ ਮਾਸਟਰ ਹਰਮਨਜੋਤ ਸਿੰਘ ਨੇ ਇੱਕ ਸਮਾਰਟ ਦਸਤਾਨੇ ਦਾ ਆਪਣਾ ਪ੍ਰੋਜੈਕਟ ਦਿਖਾਇਆਜੋ ਸਿਹਤ ਮਾਪਦੰਡਾਂ ਦੀ ਨਿਗਰਾਨੀ ਕਰਦਾ ਹੈ। ਸਮਾਰਟ ਗਲੋਵ ਮੈਡੀਕਲ ਇੰਟਰਨੈੱਟ ਆਵ੍ ਥਿੰਗਸ ਦੇ ਮਾਡਲ 'ਤੇ ਕੰਮ ਕਰਦਾ ਹੈ ਅਤੇ ਇਹ ਮਾਨਸਿਕ ਸਿਹਤਦਿਲ ਦੀ ਧੜਕਣਬਲੱਡ ਪ੍ਰੈਸ਼ਰਆਕਸੀਜਨ ਸੰਤ੍ਰਿਪਤਾ ਪੱਧਰਮੂਡ ਦਾ ਪਤਾ ਲਗਾਉਣਹੱਥਾਂ ਦਾ ਕੰਬਣਾ ਅਤੇ ਸਰੀਰ ਦੇ ਤਾਪਮਾਨ ਜਿਹੀਆਂ ਸਿਹਤ ਦੇ ਜ਼ਰੂਰੀ ਮਿਆਰਾਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰਦਾ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਮਾਤਾ-ਪਿਤਾ ਦੀ ਹਰ ਤਰ੍ਹਾਂ ਦੀ ਸਹਾਇਤਾ ਲਈ ਪ੍ਰਸ਼ੰਸਾ ਕੀਤੀ।

ਪੰਜਾਬ ਤੋਂ ਸਮਿਧਾ (Samidha) ਦੀ ਭਾਗਿਆਸ਼੍ਰੀ ਸਨਪਾਲਾ ਨੇ ਮਸ਼ੀਨ ਲਰਨਿੰਗ ਅਤੇ ਸੈਟੇਲਾਈਟ ਤਕਨੀਕ ਰਾਹੀਂ ਜਹਾਜ਼ਾਂ ਦੀ ਅਸਲ ਸਮੇਂ ਦੀ ਈਂਧਣ ਨਿਗਰਾਨੀ (ਰੀਅਲ ਟਾਈਮ ਫਿਊਲ ਮੌਨਿਟਰਿੰਗ) ਬਾਰੇ ਆਪਣੀ ਸਮੱਸਿਆ ਬਾਰੇ ਗੱਲ ਕੀਤੀ। ਸਮਿਧਾ ਦਾ ਉਦੇਸ਼ ਮਨੁੱਖ ਰਹਿਤ ਸਮੁੰਦਰੀ ਨਿਗਰਾਨੀ ਪ੍ਰਣਾਲੀ ਨੂੰ ਪ੍ਰਾਪਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਭਾਗਿਆਸ਼੍ਰੀ ਨੂੰ ਪੁੱਛਿਆ ਕਿ ਕੀ ਇਸ ਪ੍ਰਣਾਲੀ ਨੂੰ ਹੋਰ ਖੇਤਰਾਂ ਵਿੱਚ ਵੀ ਲਾਗੂ ਕੀਤਾ ਜਾ ਸਕਦਾ ਹੈ। ਭਾਗਿਆਸ਼੍ਰੀ ਨੇ ਕਿਹਾ ਕਿ ਇਹ ਸੰਭਵ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਸਆਈਐੱਚ ਜਨਤਕ ਭਾਗੀਦਾਰੀ ਦਾ ਇੱਕ ਮਹੱਤਵਪੂਰਨ ਢੰਗ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਨੌਜਵਾਨ ਪੀੜ੍ਹੀ ਲਈ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ। ਉਨ੍ਹਾਂ ਕਿਹਾ, "ਦੇਸ਼ ਇਸ ਬਾਰੇ ਵੱਡੇ ਸੰਕਲਪਾਂ 'ਤੇ ਕੰਮ ਕਰ ਰਿਹਾ ਹੈ ਕਿ ਆਜ਼ਾਦੀ ਦੇ 100 ਸਾਲਾਂ ਬਾਅਦ ਸਾਡਾ ਦੇਸ਼ ਕਿਵੇਂ ਦਾ ਹੋਵੇਗਾ। ਤੁਸੀਂ ਇਨੋਵੇਟਰ ਹੋਜੋ ਇਨ੍ਹਾਂ ਸੰਕਲਪਾਂ ਦੀ ਪੂਰਤੀ ਲਈ 'ਜੈ ਅਨੁਸੰਧਾਨਦੇ ਨਾਅਰੇ ਦੇ ਝੰਡਾਬਰਦਾਰ ਹੋ। ਸ਼੍ਰੀ ਮੋਦੀ ਨੇ ਯੁਵਾ ਇਨੋਵੇਟਰਾਂ ਦੀ ਸਫ਼ਲਤਾ ਅਤੇ ਅਗਲੇ 25 ਸਾਲਾਂ ਵਿੱਚ ਦੇਸ਼ ਦੀ ਸਫ਼ਲਤਾ ਦੇ ਸਾਂਝੇ ਮਾਰਗ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਅੱਗੇ ਕਿਹਾ, "ਤੁਹਾਡੀ ਇਨੋਵੇਟਿਵ ਮਾਨਸਿਕਤਾ ਅਗਲੇ 25 ਸਾਲਾਂ ਵਿੱਚ ਭਾਰਤ ਨੂੰ ਸਿਖਰਾਂ 'ਤੇ ਲੈ ਜਾਵੇਗੀ।"

ਇੱਕ ਵਾਰ ਫਿਰਖ਼ਾਹਿਸ਼ੀ ਸਮਾਜ ਬਾਰੇ ਆਪਣੀ ਸੁਤੰਤਰਤਾ ਦਿਵਸ ਦਾ ਐਲਾਨ ਦਾ ਜ਼ਿਕਰ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਖ਼ਾਹਿਸ਼ੀ ਸਮਾਜ ਆਉਣ ਵਾਲੇ 25 ਸਾਲਾਂ ਵਿੱਚ ਇੱਕ ਪ੍ਰੇਰਕ ਸ਼ਕਤੀ ਵਜੋਂ ਕੰਮ ਕਰੇਗਾ। ਇਸ ਸਮਾਜ ਦੀਆਂ ਆਸਾਂਸੁਪਨੇ ਅਤੇ ਚੁਣੌਤੀਆਂ ਇਨੋਵੇਟਰਾਂ ਲਈ ਬਹੁਤ ਸਾਰੇ ਮੌਕੇ ਲੈ ਕੇ ਆਉਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 7-8 ਸਾਲਾਂ ਵਿੱਚ ਦੇਸ਼ ਇੱਕ ਤੋਂ ਬਾਅਦ ਇੱਕ ਕ੍ਰਾਂਤੀ ਰਾਹੀਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਸ਼੍ਰੀ ਮੋਦੀ ਨੇ ਇਸ਼ਾਰਾ ਕੀਤਾ, “ਅੱਜ ਭਾਰਤ ਵਿੱਚ ਬੁਨਿਆਦੀ ਢਾਂਚੇ ਦੀ ਕ੍ਰਾਂਤੀ ਹੋ ਰਹੀ ਹੈ। ਅੱਜ ਭਾਰਤ ਵਿੱਚ ਸਿਹਤ ਖੇਤਰ ਦੀ ਕ੍ਰਾਂਤੀ ਹੋ ਰਹੀ ਹੈ। ਅੱਜ ਭਾਰਤ ਵਿੱਚ ਡਿਜੀਟਲ ਕ੍ਰਾਂਤੀ ਹੋ ਰਹੀ ਹੈ। ਅੱਜ ਭਾਰਤ ਵਿੱਚ ਟੈਕਨੋਲੋਜੀ ਕ੍ਰਾਂਤੀ ਹੋ ਰਹੀ ਹੈ। ਅੱਜ ਭਾਰਤ ਵਿੱਚ ਪ੍ਰਤਿਭਾ ਦੀ ਕ੍ਰਾਂਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਖੇਤਰ ਨੂੰ ਆਧੁਨਿਕ ਬਣਾਉਣ 'ਤੇ ਧਿਆਨ ਦਿੱਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਨਵੇਂ ਖੇਤਰ ਅਤੇ ਚੁਣੌਤੀਆਂ ਇਨੋਵੇਟਿਵ ਹੱਲ ਲੱਭ ਰਹੀਆਂ ਹਨ। ਉਨ੍ਹਾਂ ਨੇ ਇਨੋਵੇਟਰਾਂ ਨੂੰ ਖੇਤੀ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲੱਭਣ ਲਈ ਕਿਹਾ। ਉਨ੍ਹਾਂ ਨੌਜਵਾਨ ਇਨੋਵੇਟਰਾਂ ਨੂੰ ਹਰ ਪਿੰਡ ਵਿੱਚ ਔਪਟੀਕਲ ਫਾਇਬਰ ਅਤੇ 5ਜੀ ਦੀ ਸ਼ੁਰੂਆਤਦਹਾਕੇ ਦੇ ਅੰਤ ਤੱਕ 6ਜੀ ਦੀ ਤਿਆਰੀ ਅਤੇ ਗੇਮਿੰਗ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਜਿਹੀਆਂ ਪਹਿਲਾਂ ਦਾ ਪੂਰਾ ਲਾਭ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਭਾਰਤੀ ਇਨੋਵੇਸ਼ਨਾਂ ਹਮੇਸ਼ਾ ਸਭ ਤੋਂ ਵੱਧ ਪ੍ਰਤੀਯੋਗੀਕਿਫਾਇਤੀਟਿਕਾਊਸੁਰੱਖਿਅਤ ਅਤੇ ਪੈਮਾਨੇ 'ਤੇ ਹੱਲ ਪ੍ਰਦਾਨ ਕਰਦੇ ਹਨ। ਇਸ ਲਈ ਦੁਨੀਆ ਭਾਰਤ ਵੱਲ ਉਮੀਦ ਨਾਲ ਦੇਖ ਰਹੀ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਇਨੋਵੇਸ਼ਨ ਦੇ ਸੱਭਿਆਚਾਰ ਨੂੰ ਵਧਾਉਣ ਲਈ ਸਾਨੂੰ ਦੋ ਚੀਜ਼ਾਂ - ਸਮਾਜਿਕ ਸਹਾਇਤਾ ਅਤੇ ਸੰਸਥਾਗਤ ਸਹਾਇਤਾ ਵੱਲ ਲਗਾਤਾਰ ਧਿਆਨ ਦੇਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਸਮਾਜ ਵਿੱਚ ਇੱਕ ਪੇਸ਼ੇ ਵਜੋਂ ਇਨੋਵੇਸ਼ਨ ਨੂੰ ਸਵੀਕਾਰ ਕਰਨ ਵਿੱਚ ਵਾਧਾ ਹੋਇਆ ਹੈ ਅਤੇ ਅਜਿਹੀ ਸਥਿਤੀ ਵਿੱਚ ਸਾਨੂੰ ਨਵੇਂ ਵਿਚਾਰਾਂ ਅਤੇ ਮੌਲਿਕ ਸੋਚ ਨੂੰ ਸਵੀਕਾਰ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, "ਖੋਜ ਅਤੇ ਇਨੋਵੇਸ਼ਨ ਨੂੰ ਕੰਮ ਕਰਨ ਦੇ ਢੰਗ ਤੋਂ ਜੀਵਨ ਦੇ ਢੰਗ ਵਿੱਚ ਬਦਲਣਾ ਚਾਹੀਦਾ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਇਨੋਵੇਸ਼ਨ ਦੀ ਮਜ਼ਬੂਤ ਨੀਂਹ ਬਣਾਉਣ ਦਾ ਰੋਡਮੈਪ ਹੈ। ਅਟਲ ਟਿੰਕਰਿੰਗ ਲੈਬਸ ਅਤੇ ਆਈ-ਕ੍ਰਿਏਟ (i-create) ਹਰ ਪੱਧਰ 'ਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ 21ਵੀਂ ਸਦੀ ਦਾ ਅੱਜ ਦਾ ਭਾਰਤ ਆਪਣੇ ਨੌਜਵਾਨਾਂ 'ਤੇ ਪੂਰੇ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਅੱਜ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਦਰਜਾਬੰਦੀ ਵਿੱਚ ਵਾਧਾ ਹੋਇਆ ਹੈ। ਪਿਛਲੇ 8 ਸਾਲਾਂ 'ਚ ਪੇਟੈਂਟਸ ਦੀ ਗਿਣਤੀ 7 ਗੁਣਾ ਵਧੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਯੂਨੀਕੌਰਨ ਦੀ ਗਿਣਤੀ ਵੀ 100 ਨੂੰ ਪਾਰ ਕਰ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਸਮੱਸਿਆ ਦਾ ਤੇਜ਼ ਅਤੇ ਚੁਸਤ ਹੱਲ ਲੈ ਕੇ ਅੱਗੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੈਕਾਥੌਨ ਪਿੱਛੇ ਇਹ ਸੋਚ ਹੈ ਕਿ ਨੌਜਵਾਨ ਪੀੜ੍ਹੀ ਦੁਆਰਾ ਸਮੱਸਿਆਵਾਂ ਦਾ ਹੱਲ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਨੌਜਵਾਨਾਂਸਰਕਾਰ ਅਤੇ ਨਿਜੀ ਸੰਸਥਾਵਾਂ ਦਰਮਿਆਨ ਇਹ ਸਹਿਯੋਗੀ ਭਾਵਨਾ 'ਸਬਕਾ ਪ੍ਰਯਾਸਦੀ ਇੱਕ ਵੱਡੀ ਉਦਾਹਰਣ ਹੈ।

ਪਿਛੋਕੜ

ਪ੍ਰਧਾਨ ਮੰਤਰੀ ਦੀ ਦੇਸ਼ ਵਿੱਚ ਖਾਸ ਕਰਕੇ ਨੌਜਵਾਨਾਂ ਵਿੱਚ ਇਨੋਵੇਸ਼ਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸ਼ ਰਹੀ ਹੈ। ਇਸ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏਸਮਾਰਟ ਇੰਡੀਆ ਹੈਕਾਥੌਨ (ਐੱਸਆਈਐੱਚ) ਸਾਲ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਐੱਸਆਈਐੱਚ ਵਿਦਿਆਰਥੀਆਂ ਨੂੰ ਸਮਾਜਸੰਸਥਾਵਾਂ ਅਤੇ ਸਰਕਾਰ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਨ ਲਈ ਇੱਕ ਦੇਸ਼ਵਿਆਪੀ ਪਹਿਲ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਵਿੱਚ ਪ੍ਰੋਡਕਟ ਇਨੋਵੇਸ਼ਨਸਮੱਸਿਆ-ਹੱਲ ਕਰਨ ਅਤੇ ਸੀਮਿਤ ਸੋਚ ਤੋਂ ਬਾਹਰ ਦੀ ਸੋਚ ਦਾ ਸੱਭਿਆਚਾਰ ਪੈਦਾ ਕਰਨਾ ਹੈ।

ਐੱਸਆਈਐੱਚ ਦੀ ਵਧਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਐੱਸਆਈਐੱਚ ਲਈ ਰਜਿਸਟਰਡ ਟੀਮਾਂ ਦੀ ਸੰਖਿਆ ਵਿੱਚ ਪਹਿਲੇ ਐਡੀਸ਼ਨ ਵਿੱਚ ਲਗਭਗ 7500 ਤੋਂ ਚਾਲੂ ਪੰਜਵੇਂ ਐਡੀਸ਼ਨ ਵਿੱਚ ਲਗਭਗ 29,600 ਤੱਕ ਚਾਰ ਗੁਣਾ ਵਾਧਾ ਹੋਇਆ ਹੈ। ਇਸ ਸਾਲ 15,000 ਤੋਂ ਵੱਧ ਵਿਦਿਆਰਥੀ ਅਤੇ ਮੈਂਟਰਸ ਐੱਸਆਈਐੱਚ 2022 ਦੇ ਗ੍ਰੈਂਡ ਫਾਈਨਲ ਵਿੱਚ ਹਿੱਸਾ ਲੈਣ ਲਈ 75 ਨੋਡਲ ਕੇਂਦਰਾਂ ਦੀ ਯਾਤਰਾ ਕਰ ਰਹੇ ਹਨ। 2900 ਤੋਂ ਵੱਧ ਸਕੂਲਾਂ ਅਤੇ 2200 ਉੱਚ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ ਫਾਈਨਲ ਵਿੱਚ 53 ਕੇਂਦਰੀ ਮੰਤਰਾਲਿਆਂ ਦੀਆਂ 476 ਸਮੱਸਿਆਵਾਂ ਨਾਲ ਨਜਿੱਠਣਗੇਜਿਸ ਵਿੱਚ ਮੰਦਰ ਦੇ ਸ਼ਿਲਾਲੇਖਾਂ ਦੀ ਔਪਟੀਕਲ ਕਰੈਕਟਰ ਰਿਕੋਗੀਨੇਸ਼ਨ (ਓਸੀਆਰ) ਅਤੇ ਦੇਵਨਾਗਰੀ ਲਿਪੀਆਂ ਵਿੱਚ ਅਨੁਵਾਦਨਾਸ਼ਵਾਨ ਖਾਣ-ਪੀਣ ਵਾਲੀਆਂ ਵਸਤਾਂ ਲਈ ਕੋਲਡ ਸਪਲਾਈ ਚੇਨ ਵਿੱਚ ਆਈਓਟੀ (IoT)- ਸਮਰਥਿਤ ਜੋਖਮ ਨਿਗਰਾਨੀ ਪ੍ਰਣਾਲੀਭੂ-ਭਾਗ ਦਾ ਉੱਚ-ਰੈਜ਼ੋਲੂਸ਼ਨ 3ਡੀ ਮਾਡਲਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਅਤੇ ਸੜਕਾਂ ਦੀ ਸਥਿਤੀ ਆਦਿ ਸ਼ਾਮਲ ਹੈ।

ਇਸ ਸਾਲਸਮਾਰਟ ਇੰਡੀਆ ਹੈਕਾਥੌਨ - ਜੂਨੀਅਰ ਨੂੰ ਸਕੂਲੀ ਵਿਦਿਆਰਥੀਆਂ ਲਈ ਇਨੋਵੇਸ਼ਨ ਦਾ ਸੱਭਿਆਚਾਰ ਬਣਾਉਣ ਅਤੇ ਸਕੂਲ ਪੱਧਰ 'ਤੇ ਸਮੱਸਿਆ-ਹੱਲ ਕਰਨ ਦੇ ਰਵੱਈਏ ਨੂੰ ਵਿਕਸਿਤ ਕਰਨ ਲਈ ਇੱਕ ਪਾਇਲਟ ਵਜੋਂ ਪੇਸ਼ ਕੀਤਾ ਗਿਆ ਹੈ।

 

 

 

 ******

ਡੀਐੱਸ/ਏਕੇ/ਟੀਐੱਸ



(Release ID: 1854577) Visitor Counter : 146