ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਦੁਵੱਲੀ ਮੀਟਿੰਗ ਆਯੋਜਿਤ ਕੀਤੀ ਅਤੇ ਆਪਣੇ ਆਸਟ੍ਰੇਲੀਆਈ ਸਮਾਨ ਸ਼੍ਰੀ ਜੇਸਨ ਕਲੇਅਰ ਦੇ ਨਾਲ ਆਸਟ੍ਰੇਲੀਆ ਭਾਰਤ ਸਿੱਖਿਆ ਪਰਿਸ਼ਦ ਦੀ 6ਵੀਂ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ


ਦੋਨਾਂ ਪੱਖਾਂ ਨੇ ਸਿੱਖਿਆ ਅਤੇ ਕੌਸ਼ਲ ਵਿਕਾਸ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਸਹਿਮਤੀ ਵਿਅਕਤ ਕੀਤੀ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਸਟ੍ਰੇਲੀਆਈ ਸੰਸਥਾਨਾਂ ਨੂੰ ਭਾਰਤ ਵਿੱਚ ਆਪਣੇ ਪਰਿਸਰ ਸਥਾਪਿਤ ਕਰਨ ਦੀ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਸੱਦਾ ਦਿੱਤਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਭਾਰਤ ਵਿਦਿਆਰਥੀਆਂ ਦੇ ਵੀਜ਼ਾ ਦੇ ਲੰਬਿਤ ਮਾਮਲਿਆਂ ਦਾ ਮੁੱਦਾ ਉਠਾਇਆ

Posted On: 22 AUG 2022 1:01PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਦੁਵੱਲੇ ਮੀਟਿੰਗ ਆਯੋਜਿਤ ਕੀਤੀ ਅਤੇ ਵੈਸਟਰਨ ਸਿਡਨੀ ਯੂਨੀਵਰਸਿਟੀ (ਡਬਲਿਊਐੱਸਯੂ) ਵਿੱਚ ਆਪਣੇ ਆਸਟ੍ਰੇਲੀਆਈ ਸਮਾਨ ਸ਼੍ਰੀ ਜੇਸਨ ਕਲੇਅਰ ਦੇ ਨਾਲ ਆਸਟ੍ਰੇਲੀਆ ਭਾਰਤ ਸਿੱਖਿਆ ਪਰਿਸ਼ਦ (ਏਆਈਈਸੀ) ਦੀ 6ਵੀਂ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ।

https://static.pib.gov.in/WriteReadData/userfiles/image/image001JSRI.jpg

https://static.pib.gov.in/WriteReadData/userfiles/image/image002N6Y9.jpg

ਦੁਵੱਲੀ ਮੀਟਿੰਗ ਦੇ ਦੌਰਾਨ ਦੋਨਾਂ ਮੰਤਰੀਆਂ ਨੇ ਸਿੱਖਿਆ, ਕੌਸ਼ਲ, ਵਿਕਾਸ, ਖੋਜ, ਇਨੋਵੇਸ਼ਨ ਅਤੇ ਉਦੱਮਤਾ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਸਾਰਥਕ ਚਰਚਾ ਕੀਤੀ। ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਸਟ੍ਰੇਲੀਆਈ ਯੂਨੀਵਰਸਿਟੀਆਂ ਅਤੇ ਕੌਸ਼ਲ ਸੰਸਥਾਵਾਂ ਦੁਆਰਾ ਭਾਰਤ ਵਿੱਚ ਆਪਣੇ ਪਰਿਸਰਾਂ ਦੀ ਸਥਾਪਨਾ ਕਰਨ ਅਤੇ ਭਾਰਤੀ ਸੰਸਥਾਨਾਂ ਦੇ ਨਾਲ ਸਹਿਯੋਗ ਦੇ ਖੇਤਰਾਂ ਦਾ ਪਤਾ ਲਗਾਉਣ ਦਾ ਸੁਆਗਤ ਕੀਤਾ।

ਉਨ੍ਹਾਂ ਨੇ ਸ਼੍ਰੀ ਜੇਸਨ ਕਲੇਅਰ ਨੂੰ ਇਸ ਸਾਲ ਦੇ ਅੰਤ ਤੱਕ ਭਾਰਤ ਦੀ ਯਾਤਰਾ ਕਰਨ ਦਾ ਸੱਦਾ ਵੀ ਦਿੱਤਾ। ਦੋਨਾਂ ਮੰਤਰੀਆਂ ਨੇ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਿਕ ਦੇ ਤਹਿਤ ਸਿੱਖਿਆ ਨੂੰ ਇੱਕ ਪ੍ਰਮੁੱਖ ਥੰਮ੍ਹ ਬਣਾਉਣ ਦੇ ਦ੍ਰਿਸ਼ਟੀਕੋਣ ਨਾਲ ਸਿੱਖਿਆ ਕੌਸ਼ਲ ਅਤੇ ਖੋਜ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਤੇ ਵੀ ਸਹਿਮਤੀ ਵਿਅਕਤ ਕੀਤੀ।

ਆਸਟ੍ਰੇਲੀਆ-ਭਾਰਤ ਸਿੱਖਿਆ ਪਰਿਸ਼ਦ ਦੀ 6ਵੀਂ ਮੀਟਿੰਗ ਵਿੱਚ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਏਆਈਈਸੀ ਸੰਬੰਧਾਂ ਨੂੰ ਅੱਗੇ ਵਧਾਉਣ ਅਤੇ ਸਿੱਖਿਆ, ਕੌਸ਼ਲ ਵਿਕਾਸ ਅਤੇ ਖੋਜ ਦੀ ਪ੍ਰਾਥਮਿਕਤਾਵਾਂ ਵਿੱਚ ਕਾਰਜ ਸੰਬੰਧਾਂ ਨੂੰ ਹੁਲਾਰਾ ਦੇਣ ਲਈ ਇੱਕ ਬਹੁਤ ਪ੍ਰਭਾਵੀ ਮੰਚ ਹੈ। ਉਨ੍ਹਾਂ ਨੇ ਅਗਲੇ ਸਾਲ ਭਾਰਤ ਵਿੱਚ ਏਆਈਈਸੀ ਦੀ 7ਵੀਂ ਮੀਟਿੰਗ ਆਯੋਜਿਤ ਕਰਨ ਲਈ ਆਸਟ੍ਰੇਲੀਆ ਦੀ ਟੀਮ ਨੂੰ ਸੱਦਾ ਦਿੱਤਾ।

https://static.pib.gov.in/WriteReadData/userfiles/image/image003M6LU.jpg

ਸ਼੍ਰੀ ਪ੍ਰਧਾਨ ਨੇ ਆਯੁਰਵੇਦ, ਯੋਗ, ਖੇਤੀਬਾੜੀ ਕ੍ਰਿਸ਼ੀ ਆਦਿ ਦੇ ਖੇਤਰਾਂ ਵਿੱਚ ਦੋਨਾਂ ਦੇਸ਼ਾਂ ਦਰਮਿਆਨ ਖੋਜ ਸਹਿਯੋਗ ਕਰਨ ਤੇ ਜੋਰ ਦਿੱਤਾ। ਉਨ੍ਹਾਂ ਨੇ ਕੌਸ਼ਲ ਪ੍ਰਮਾਣਨ ਅਤੇ ਮਾਈਨਿੰਗ ਲੌਜਿਸਟਿਕ ਪ੍ਰਬੰਧਨ ਜਿਹੇ ਖੇਤਰਾਂ ਵਿੱਚ ਸਹਿਯੋਗ ਕਰਨ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਡਿਜੀਟਲ ਯੂਨੀਵਰਸਿਟੀ ਅਤੇ ਗਤੀ ਸ਼ਕਤੀ ਯੂਨੀਵਰਸਿਟੀ ਸਥਾਪਿਤ ਕੀਤੇ ਹਨ ਜਿਸ ਦੇ ਲਈ ਦੋਨਾਂ ਦੇਸ਼ ਕੋਰਸ ਅਤੇ ਹੋਰ ਪਹਿਲੂਆਂ ਨੂੰ ਵਿਕਸਿਤ ਕਰਨ ਲਈ ਮਿਲਕੇ ਕੰਮ ਕਰ ਸਕਦੇ ਹਨ।

ਸ਼੍ਰੀ ਪ੍ਰਧਾਨ ਨੇ ਆਸਟ੍ਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਦੇ ਲੰਬਿਤ ਮਾਮਲਿਆਂ ਦਾ ਮੁੱਦਾ ਵੀ ਉਠਾਇਆ। ਆਸਟ੍ਰੇਲੀਆ ਦੇ ਮੰਤਰੀ ਨੇ ਵੀਜਾ ਦੇ ਲੰਬਿਤ ਮਾਮਲਿਆਂ ਵਿੱਚ ਸਹਿਯੋਗ ਕਰਨ ਅਤੇ ਤੇਜ਼ੀ ਲਿਆਉਣ ਦਾ ਭਰੋਸਾ ਦਿਵਾਇਆ।

ਜਿਸ ਵਿੱਚ ਉਨ੍ਹਾਂ ਨੇ ਦੋਨਾ ਦੇਸ਼ਾਂ ਵਿੱਚ ਰੈਗੂਲੇਟਰੀ ਵਿਵਸਥਾ ਦੀ ਸਾਝ ਸਮਝ ਬਣਾਉਣ ਅਤੇ ਥਾਵਾਂ ਦੀ ਦੋ ਤਰਫਾ ਗਤੀਸ਼ੀਲਤਾ ਦੇ ਅਵਸਰਾਂ ਨੂੰ ਹੁਲਾਰਾ ਦੇਣ ਲਈ ਅੰਤਰਰਾਸ਼ਟਰੀ ਸਿੱਖਿਆ ਤੇ ਇੱਕ ਕਾਰਜ ਸਮੂਹ ਦੀ ਸਥਾਪਨਾ ਦੀ ਘੋਸ਼ਣਾ ਕੀਤੀ। ਸ਼੍ਰੀ ਪ੍ਰਧਾਨ ਨੇ ਇਸ ਗੱਲ ਨੂੰ ਦੋਹਰਾਇਆ ਕਿ ਭਾਰਤ ਗਿਆਨ ਸੇਤੂ ਦਾ ਨਿਰਮਾਣ ਕਰਨ ਅਤੇ ਪਰਸਪਰ ਪ੍ਰਗਤੀ ਅਤੇ ਖੁਸ਼ਹਾਲੀ ਦੇ ਲਈ ਸਿੱਖਿਆ , ਕੌਸ਼ਲ ਅਤੇ ਖੋਜ ਵਿੱਚ ਆਸਟ੍ਰੇਲੀਆ ਦੇ ਨਾਲ ਦੁਵੱਲੇ ਸੰਬੰਧਾਂ ਨੂੰ ਅਧਿਕ ਮਜ਼ਬੂਤ ਬਣਾਉਣ ਲਈ ਪ੍ਰਤੀਬੱਧ ਹੈ।

https://static.pib.gov.in/WriteReadData/userfiles/image/image004CEAT.jpg

https://static.pib.gov.in/WriteReadData/userfiles/image/image005G1Z8.jpg

ਐੱਨਐੱਸਡਬਲਿਊਯੂ ਸਿੱਖਿਆ ਮੰਤਰੀ ਸ਼੍ਰੀ ਸਾਰਾਹ ਮਿਸ਼ੌਲ ਐੱਮਐੱਲਸੀ ਦੇ ਨਾਲ ਸ਼੍ਰੀ ਧਰਮੇਂਦਰ ਪ੍ਰਧਾਨ ਇੱਕ ਸਕੂਲ ਦਾ ਦੌਰਾ ਕਰਨਗੇ। ਉਹ ਸਿਡਨੀ ਸਥਿਤ ਟੀਏਐੱਫਈ ਐੱਨਐੱਸਐੱਫ ਅਤੇ ਨਿਊ ਸਾਊਥ ਵੇਲਸ ਯੂਨੀਵਰਸਿਟੀ (ਯੂਐੱਨਐੱਸਡਬਲਿਊਯੂ) ਵੀ ਜਾਣਗੇ, ਜਿੱਥੇ ਉਹ ਵਾਈਸ ਚਾਸਰਲ ਅਤੇ ਆਸਟ੍ਰੇਲੀਆਈ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਸੀਨੀਅਰ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕਰਨਗੇ।

******



(Release ID: 1853758) Visitor Counter : 128