ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੈਬਨਿਟ ਨੇ ਭਾਰਤੀ ਟ੍ਰਾਂਸਪੋਰਟ ਸੈਕਟਰ ਵਿੱਚ ਆਈਟੀਐੱਫ ਗਤੀਵਿਧੀਆਂ ਨੂੰ ਸਮਰਥਨ ਦੇਣ ਲਈ ਭਾਰਤ ਅਤੇ ਫਰਾਂਸ ਦਰਮਿਆਨ ਸਮਝੌਤੇ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ
Posted On:
17 AUG 2022 3:19PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਭਾਰਤੀ ਟ੍ਰਾਂਸਪੋਰਟ ਸੈਕਟਰ ਵਿੱਚ ਅੰਤਰਰਾਸ਼ਟਰੀ ਟ੍ਰਾਂਸਪੋਰਟ ਫੋਰਮ (ਆਈਟੀਐੱਫ), ਇੰਡੀਆ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਅੰਤਰਰਾਸ਼ਟਰੀ ਟ੍ਰਾਂਸਪੋਰਟ ਫੋਰਮ ਅਤੇ ਟੈਕਨੋਲੋਜੀ ਇਨਫੌਰਮੇਸ਼ਨ, ਫੋਰਕਾਸਟਿੰਗ ਐਂਡ ਅਸੈਸਮੈਂਟ ਕੌਂਸਲ (ਟੀਆਈਐੱਫਏਸੀ) ਦੀ ਤਰਫੋਂ ਓਰਗੇਨਾਈਜ਼ੇਸ਼ਨ ਫਾਰ ਇਕਨੌਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ, ਫਰਾਂਸ ਦਰਮਿਆਨ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਜਾਣ ਤੋਂ ਜਾਣੂ ਕਰਵਾਇਆ ਗਿਆ।
ਇਕਰਾਰਨਾਮੇ 'ਤੇ 6 ਜੁਲਾਈ, 2022 ਨੂੰ ਹਸਤਾਖਰ ਕੀਤੇ ਗਏ ਸਨ।
ਇਸ ਇਕਰਾਰਨਾਮੇ ਦੇ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਇਸ ਦਿਸ਼ਾ ਵੱਲ ਲੈ ਜਾਣਗੀਆਂ:
i. ਨਵੇਂ ਵਿਗਿਆਨਿਕ ਨਤੀਜੇ;
ii. ਨਵੀਂ ਪਾਲਿਸੀ ਇਨਸਾਈਟਸ;
iii. ਸਾਇੰਟੀਫਿਕ ਇੰਟਰੈਕਸ਼ਨ ਵਧਾਉਣ ਦੁਆਰਾ ਸਮਰੱਥਾ ਨਿਰਮਾਣ
iv. ਭਾਰਤ ਵਿੱਚ ਟ੍ਰਾਂਸਪੋਰਟ ਸੈਕਟਰ ਦੇ ਡੀਕਾਰਬੋਨਾਈਜ਼ੇਸ਼ਨ ਲਈ ਟੈਕਨੋਲੋਜੀ ਵਿਕਲਪਾਂ ਦੀ ਪਹਿਚਾਣ।
**********************
ਡੀਐੱਸ
(Release ID: 1852615)
Visitor Counter : 107