ਖੇਤੀਬਾੜੀ ਮੰਤਰਾਲਾ
2021-22 ਲਈ ਪ੍ਰਮੁੱਖ ਖੇਤੀਬਾੜੀ ਫ਼ਸਲਾਂ ਦਾ ਚੌਥਾ ਅਗਾਊਂ ਅਨੁਮਾਨ ਜਾਰੀ ਕੀਤਾ ਗਿਆ
2020-21 ਤੋਂ 4.98 ਮਿਲੀਅਨ ਟਨ ਵੱਧ ਕੇ ਇਸ ਸਾਲ ਦੇਸ਼ ਵਿੱਚ 315.72 ਮਿਲੀਅਨ ਟਨ ਅਨਾਜ ਉਤਪਾਦਨ ਹੋਣ ਦਾ ਅਨੁਮਾਨ
ਰਿਕਾਰਡ ਉਤਪਾਦਨ ਪ੍ਰਧਾਨ ਮੰਤਰੀ ਮੋਦੀ ਦੀ ਯੋਗ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਦੇ ਨਾਲ-ਨਾਲ ਅਣਥੱਕ ਮਿਹਨਤੀ ਕਿਸਾਨਾਂ ਅਤੇ ਉੱਦਮੀ ਵਿਗਿਆਨਿਕਾਂ ਦਾ ਨਤੀਜਾ ਹੈ: ਸ਼੍ਰੀ ਨਰੇਂਦਰ ਸਿੰਘ ਤੋਮਰ
प्रविष्टि तिथि:
17 AUG 2022 12:50PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਸਾਲ 2021-22 ਲਈ ਪ੍ਰਮੁੱਖ ਖੇਤੀਬਾੜੀ ਫ਼ਸਲਾਂ ਦੇ ਉਤਪਾਦਨ ਦਾ ਚੌਥਾ ਅਗਾਊਂ ਅਨੁਮਾਨ ਜਾਰੀ ਕੀਤਾ ਗਿਆ ਹੈ। ਦੇਸ਼ ਵਿੱਚ ਅਨਾਜ ਦਾ ਉਤਪਾਦਨ 315.72 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ ਕਿ 2020-21 ਦੌਰਾਨ ਅਨਾਜ ਦੇ ਉਤਪਾਦਨ ਨਾਲੋਂ 4.98 ਮਿਲੀਅਨ ਟਨ ਵੱਧ ਹੈ। 2021-22 ਦੌਰਾਨ ਉਤਪਾਦਨ ਪਿਛਲੇ ਪੰਜ ਸਾਲਾਂ (2016-17 ਤੋਂ 2020-21) ਦੇ ਅਨਾਜ ਦੇ ਔਸਤ ਉਤਪਾਦਨ ਨਾਲੋਂ 25 ਮਿਲੀਅਨ ਟਨ ਵੱਧ ਹੈ। ਚੌਲ, ਮੱਕੀ, ਛੋਲੇ, ਦਾਲਾਂ, ਰੇਪਸੀਡ ਅਤੇ ਸਰ੍ਹੋਂ, ਤੇਲ ਵਾਲੇ ਬੀਜਾਂ ਅਤੇ ਗੰਨੇ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਇੰਨੀਆਂ ਜ਼ਿਆਦਾ ਫ਼ਸਲਾਂ ਦਾ ਇਹ ਰਿਕਾਰਡ ਉਤਪਾਦਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਅਤੇ ਨਾਲ ਹੀ ਅਣਥੱਕ ਮਿਹਨਤੀ ਕਿਸਾਨਾਂ ਅਤੇ ਉੱਦਮੀ ਵਿਗਿਆਨਿਕਾਂ ਦਾ ਨਤੀਜਾ ਹੈ।
ਚੌਥੇ ਅਗਾਊਂ ਅਨੁਮਾਨਾਂ ਅਨੁਸਾਰ, 2021-22 ਦੌਰਾਨ ਪ੍ਰਮੁੱਖ ਫ਼ਸਲਾਂ ਦਾ ਅਨੁਮਾਨਤ ਉਤਪਾਦਨ ਹੇਠ ਲਿਖੇ ਅਨੁਸਾਰ ਹੈ: ਅਨਾਜ 315.72 ਮਿਲੀਅਨ ਟਨ, ਚੌਲ 130.29 ਮਿਲੀਅਨ ਟਨ (ਰਿਕਾਰਡ), ਕਣਕ 106.84 ਮਿਲੀਅਨ ਟਨ, ਪੌਸ਼ਟਿਕ/ਮੋਟੇ ਅਨਾਜ 50.90 ਮਿਲੀਅਨ ਟਨ, ਮੱਕੀ 33.62 ਮਿਲੀਅਨ ਟਨ (ਰਿਕਾਰਡ), ਦਾਲਾਂ 27.69 ਮਿਲੀਅਨ ਟਨ (ਰਿਕਾਰਡ), ਤੂਅਰ 4.34 ਮਿਲੀਅਨ ਟਨ, ਛੋਲੇ 13.75 ਮਿਲੀਅਨ ਟਨ (ਰਿਕਾਰਡ), ਤੇਲ ਵਾਲੇ ਬੀਜਾਂ 37.70 ਮਿਲੀਅਨ ਟਨ (ਰਿਕਾਰਡ), ਮੂੰਗਫਲੀ 10.11 ਮਿਲੀਅਨ ਟਨ, ਸੋਇਆਬੀਨ 12.99 ਮਿਲੀਅਨ ਟਨ, ਰੇਪਸੀਡ ਅਤੇ ਸਰ੍ਹੋਂ11.75 ਮਿਲੀਅਨ ਟਨ (ਰਿਕਾਰਡ), ਗੰਨਾ 431.81 ਮਿਲੀਅਨ ਟਨ (ਰਿਕਾਰਡ), ਕਪਾਹ 31.20 ਮਿਲੀਅਨ ਗੰਢਾਂ (ਹਰੇਕ 170 ਕਿਲੋਗ੍ਰਾਮ), ਜੂਟ ਅਤੇ ਮੇਸਟਾ 10.32 ਮਿਲੀਅਨ ਗੰਢਾਂ (ਹਰੇਕ 180 ਕਿਲੋਗ੍ਰਾਮ)।
2021-22 ਦੌਰਾਨ ਚੌਲਾਂ ਦਾ ਕੁੱਲ ਉਤਪਾਦਨ 130.29 ਮਿਲੀਅਨ ਟਨ ਰਿਕਾਰਡ ਹੋਣ ਦਾ ਅਨੁਮਾਨ ਹੈ। ਇਹ ਪਿਛਲੇ ਪੰਜ ਸਾਲਾਂ ਦੇ 116.44 ਮਿਲੀਅਨ ਟਨ ਦੇ ਔਸਤ ਉਤਪਾਦਨ ਨਾਲੋਂ 13.85 ਮਿਲੀਅਨ ਟਨ ਵੱਧ ਹੈ।
2021-22 ਦੌਰਾਨ ਕਣਕ ਦਾ ਉਤਪਾਦਨ 106.84 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਇਹ ਪਿਛਲੇ ਪੰਜ ਸਾਲਾਂ ਦੇ 103.88 ਮਿਲੀਅਨ ਟਨ ਦੇ ਔਸਤ ਕਣਕ ਉਤਪਾਦਨ ਨਾਲੋਂ 2.96 ਮਿਲੀਅਨ ਟਨ ਵੱਧ ਹੈ।
ਪੌਸ਼ਟਿਕ/ਮੋਟੇ ਅਨਾਜ ਦਾ ਉਤਪਾਦਨ 50.90 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਪੰਜ ਸਾਲਾਂ ਦੇ 46.57 ਮਿਲੀਅਨ ਟਨ ਦੇ ਔਸਤ ਉਤਪਾਦਨ ਨਾਲੋਂ 4.32 ਮਿਲੀਅਨ ਟਨ ਵੱਧ ਹੈ।
2021-22 ਦੌਰਾਨ ਦਾਲਾਂ ਦਾ ਕੁੱਲ ਉਤਪਾਦਨ ਰਿਕਾਰਡ 27.69 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਪੰਜ ਸਾਲਾਂ ਦੇ 23.82 ਮਿਲੀਅਨ ਟਨ ਦੇ ਔਸਤ ਉਤਪਾਦਨ ਨਾਲੋਂ 3.87 ਮਿਲੀਅਨ ਟਨ ਵੱਧ ਹੈ।
2021-22 ਦੌਰਾਨ ਦੇਸ਼ ਵਿੱਚ ਤੇਲ ਵਾਲੇ ਬੀਜਾਂ ਦਾ ਕੁੱਲ ਉਤਪਾਦਨ ਰਿਕਾਰਡ 37.70 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜੋ ਕਿ 2020-21 ਦੌਰਾਨ 35.95 ਮਿਲੀਅਨ ਟਨ ਦੇ ਉਤਪਾਦਨ ਨਾਲੋਂ 1.75 ਮਿਲੀਅਨ ਟਨ ਵੱਧ ਹੈ। ਇਸ ਤੋਂ ਇਲਾਵਾ, 2021-22 ਦੌਰਾਨ ਤੇਲ ਵਾਲੇ ਬੀਜਾਂ ਦਾ ਉਤਪਾਦਨ ਔਸਤ ਤੇਲ ਵਾਲੇ ਬੀਜਾਂ ਦੇ ਉਤਪਾਦਨ ਨਾਲੋਂ 5.01 ਮਿਲੀਅਨ ਟਨ ਵੱਧ ਹੈ।
2021-22 ਦੌਰਾਨ ਦੇਸ਼ ਵਿੱਚ ਗੰਨੇ ਦਾ ਕੁੱਲ ਉਤਪਾਦਨ ਰਿਕਾਰਡ 431.81 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜੋ ਕਿ ਔਸਤ 373.46 ਮਿਲੀਅਨ ਟਨ ਗੰਨੇ ਦੇ ਉਤਪਾਦਨ ਨਾਲੋਂ 58.35 ਮਿਲੀਅਨ ਟਨ ਵੱਧ ਹੈ।
ਕਪਾਹ ਅਤੇ ਜੂਟ ਤੇ ਮੇਸਟਾ ਦਾ ਉਤਪਾਦਨ ਕ੍ਰਮਵਾਰ 31.20 ਮਿਲੀਅਨ ਗੰਢਾਂ (ਹਰੇਕ 170 ਕਿਲੋਗ੍ਰਾਮ) ਅਤੇ 10.32 ਮਿਲੀਅਨ ਗੰਢਾਂ (ਹਰੇਕ 180 ਕਿਲੋਗ੍ਰਾਮ) ਹੋਣ ਦਾ ਅਨੁਮਾਨ ਹੈ।
ਵੱਖ-ਵੱਖ ਫ਼ਸਲਾਂ ਦੇ ਉਤਪਾਦਨ ਦਾ ਮੁਲਾਂਕਣ ਰਾਜਾਂ ਤੋਂ ਪ੍ਰਾਪਤ ਅੰਕੜਿਆਂ ’ਤੇ ਅਧਾਰਿਤ ਹੈ ਅਤੇ ਹੋਰ ਸਰੋਤਾਂ ਤੋਂ ਉਪਲਬਧ ਜਾਣਕਾਰੀ ਨਾਲ ਪ੍ਰਮਾਣਿਤ ਕੀਤਾ ਗਿਆ ਹੈ। ਸਾਲ 2007-08 ਤੋਂ ਬਾਅਦ 2021-22 ਲਈ ਚੌਥੇ ਅਗਾਊਂ ਅਨੁਮਾਨਾਂ ਦੇ ਮੁਕਾਬਲੇ ਵੱਖ-ਵੱਖ ਫ਼ਸਲਾਂ ਦਾ ਅਨੁਮਾਨਤ ਉਤਪਾਦਨ ਨਾਲ ਨੱਥੀ ਕੀਤਾ ਗਿਆ ਹੈ।
2021-22 ਵਿੱਚ ਪ੍ਰਮੁੱਖ ਫ਼ਸਲਾਂ ਦੇ ਉਤਪਾਦਨ ਲਈ ਚੌਥੇ ਅਗਾਊਂ ਅਨੁਮਾਨਾਂ ਦੇ ਵਿਸਥਾਰ ਲਈ ਇੱਥੇ ਕਲਿੱਕ ਕਰੋ।
Click here for detailed Fourth Advance Estimates for Production of Major Crops 2021-22
****
ਏਪੀਐੱਸ/ ਪੀਕੇ/ ਐੱਮਐੱਸ
(रिलीज़ आईडी: 1852603)
आगंतुक पटल : 218