ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਹਰ ਘਰ ਤਿਰੰਗਾ' ਅਭਿਯਾਨ ਦੇ ਲਈ ਲੋਕਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ
प्रविष्टि तिथि:
11 AUG 2022 7:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਹਰ ਘਰ ਤਿਰੰਗਾ ਅਭਿਯਾਨ’ ਵਿੱਚ ਲੋਕਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਭਾਵਨਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿੱਥੇ ਉਨ੍ਹਾਂ ਨੇ ਰਕਸ਼ਾ ਬੰਧਨ (ਰੱਖੜੀ) ਦੇ ਅਵਸਰ 'ਤੇ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਤਿਰੰਗਾ ਦਿੱਤਾ ਸੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਹਰ ਘਰ ਤਿਰੰਗਾ ਅਭਿਯਾਨ ਨੂੰ ਲੈ ਕੇ ਦੇਸ਼ਵਾਸੀਆਂ ਵਿੱਚ ਜਿਸ ਪ੍ਰਕਾਰ ਦਾ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਹ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੀ ਅਟੁੱਟ ਭਾਵਨਾ ਦਾ ਪ੍ਰਤੀਕ ਹੈ। ਇਹ ਭਾਵਨਾ ਅੰਮ੍ਰਿਤਕਾਲ ਵਿੱਚ ਭਾਰਤਵਰਸ਼ ਨੂੰ ਇੱਕ ਨਵੀਂ ਉਚਾਈ 'ਤੇ ਲੈ ਜਾਣ ਵਾਲੀ ਹੈ। #HarGharTiranga"
ਹਰ ਭਾਰਤੀ ਦਾ ਤਿਰੰਗੇ ਨਾਲ ਖਾਸ ਰਿਸ਼ਤਾ ਹੈ। ਅੱਜ ਮੈਂ ਯੁਵਾ ਮਿੱਤਰਾਂ ਨੂੰ ਤਿਰੰਗਾ ਦਿੱਤਾ। ਉਨ੍ਹਾਂ ਦੇ ਚਿਹਰੇ ਦੀ ਮੁਸਕਾਨ ਸਭ ਕੁਝ ਕਹਿ ਦਿੰਦੀ ਹੈ!
****
ਡੀਐੱਸ
(रिलीज़ आईडी: 1851408)
आगंतुक पटल : 179
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam