ਪ੍ਰਧਾਨ ਮੰਤਰੀ ਦਫਤਰ
ਪਾਣੀਪਤ ਵਿੱਚ 2ਜੀ ਈਥੇਨੌਲ ਪਲਾਂਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
10 AUG 2022 7:31PM by PIB Chandigarh
ਨਮਸਕਾਰ ਜੀ,
ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯ ਜੀ, ਕੇਂਦਰੀ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ ਨਰੇਂਦਰ ਸਿੰਘ ਤੋਮਰ ਜੀ, ਹਰਦੀਪ ਸਿੰਘ ਪੁਰੀ ਜੀ, ਰਾਮੇਸ਼ਵਰ ਤੇਲੀ ਜੀ, ਸਾਂਸਦਗਣ, ਵਿਧਾਇਕਗਣ, ਪਾਣੀਪਤ ਵਿੱਚ ਬੜੀ ਸੰਖਿਆ ਵਿੱਚ ਉਪਸਥਿਤ ਮੇਰੇ ਪਿਆਰੇ ਭਾਈ ਅਤੇ ਭੈਣ, ਇਸ ਪ੍ਰੋਗਰਾਮ ਨਾਲ ਜੁੜੇ ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਆਪ ਸਾਰਿਆਂ ਨੂੰ ਵਿਸ਼ਵ ਬਾਇਓਫਿਊਲ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ!
ਅੱਜ ਦਾ ਪ੍ਰੋਗਰਾਮ ਪਾਣੀਪਤ, ਹਰਿਆਣਾ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਦੇ ਲਈ ਬਹੁਤ ਅਹਿਮ ਹੈ। ਇਹ ਜੋ ਪਾਣੀਪਤ ਵਿੱਚ ਆਧੁਨਿਕ ਈਥੇਨੌਲ ਦਾ ਪਲਾਂਟ ਲਗਿਆ ਹੈ, ਜੈਵਿਕ ਈਂਧਣ ਪਲਾਂਟ ਬਣਿਆ ਹੈ, ਉਹ ਤਾਂ ਇੱਕ ਸ਼ੁਰੂਆਤ ਮਾਤ੍ਰ ਹੈ। ਇਸ ਪਲਾਂਟ ਦੀ ਵਜ੍ਹਾ ਨਾਲ ਦਿੱਲੀ-ਐੱਨਸੀਆਰ ਅਤੇ ਪੂਰੇ ਹਰਿਆਣਾ ਵਿੱਚ ਪ੍ਰਦੂਸ਼ਣ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ। ਮੈਂ ਹਰਿਆਣਾ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ‘ਤੇ ਕਿਸਾਨ ਭੈਣਾਂ-ਭਾਈਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵੈਸੇ ਅੱਜ ਹਰਿਆਣਾ ਡਬਲ ਵਧਾਈ ਦਾ ਹੱਕਦਾਰ ਵੀ ਹੈ। ਕਾਮਨਵੈਲਥ ਗੇਮਸ ਵਿੱਚ ਹਰਿਆਣਾ ਦੇ ਬੇਟੇ-ਬੇਟੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਮੱਥਾ ਉੱਚਾ ਕੀਤਾ ਹੈ, ਦੇਸ਼ ਨੂੰ ਬਹੁਤ ਸਾਰੇ ਮੈਡਲ ਦਿਵਾਏ ਹਨ। ਖੇਡ ਦੇ ਮੈਦਾਨ ਵਿੱਚ ਜੋ ਊਰਜਾ ਹਰਿਆਣਾ ਦੇ ਖਿਡਾਰੀ ਦਿਖਾਉਂਦੇ ਹਨ, ਵੈਸੇ ਹੀ ਹੁਣ ਹਰਿਆਣਾ ਦੇ ਖੇਤ ਵੀ, ਊਰਜਾ ਪੈਦਾ ਕਰਕੇ ਦਿਖਾਉਣਗੇ।
ਸਾਥੀਓ,
ਪ੍ਰਕ੍ਰਿਤੀ ਦੀ ਪੂਜਾ ਕਰਨ ਵਾਲੇ ਸਾਡੇ ਦੇਸ਼ ਵਿੱਚ ਬਾਇਓਫਿਊਲ ਜਾਂ ਜੈਵਿਕ ਈਂਧਣ, ਪ੍ਰਕ੍ਰਿਤੀ ਦੀ ਰੱਖਿਆ ਦਾ ਵੀ ਇੱਕ ਬਦਲ ਹੈ। ਸਾਡੇ ਕਿਸਾਨ ਭਾਈ-ਭੈਣ ਤਾਂ ਇਸ ਨੂੰ ਹੋਰ ਅੱਛੀ ਤਰ੍ਹਾਂ ਸਮਝਦੇ ਹਨ। ਸਾਡੇ ਲਈ ਜੈਵ ਈਂਧਣ ਯਾਨੀ ਹਰਿਆਲੀ ਲਿਆਉਣ ਵਾਲਾ ਈਂਧਣ, ਵਾਤਾਵਰਣ ਬਚਾਉਣ ਵਾਲਾ ਈਂਧਣ। ਆਪ ਕਿਸਾਨ ਭਾਈ-ਭੈਣ ਤਾਂ ਸਦੀਆਂ ਤੋਂ ਇਤਨੇ ਜਾਗਰੂਕ ਹੋ ਕਿ ਬੀਜ ਬੀਜਣ ਤੋਂ ਲੈ ਕੇ ਫ਼ਸਲ ਉਗਾਉਣ ਅਤੇ ਫਿਰ ਉਸ ਨੂੰ ਬਜ਼ਾਰ ਵਿੱਚ ਪਹੁੰਚਾਉਣ ਤੱਕ ਕਿਸੇ ਵੀ ਚੀਜ਼ ਨੂੰ ਬਰਬਾਦ ਨਹੀਂ ਹੋਣ ਦਿੰਦੇ। ਕਿਸਾਨ ਆਪਣੇ ਖੇਤ ਤੋਂ ਉੱਗਣ ਵਾਲੀ ਹਰ ਚੀਜ਼, ਉਸ ਦਾ ਬਖੂਬੀ ਇਸਤੇਮਾਲ ਕਰਨਾ ਜਾਣਦੇ ਹਨ। ਜਿਸ ਖੇਤ ਵਿੱਚ ਲੋਕਾਂ ਦੇ ਲਈ ਅੰਨ ਉੱਗਦਾ ਹੈ, ਉਸੇ ਤੋਂ ਪਸ਼ੂਆਂ ਦੇ ਲਈ ਚਾਰਾ ਵੀ ਆਉਂਦਾ ਹੈ। ਫ਼ਸਲ ਕਟਾਈ ਦੇ ਬਾਅਦ ਖੇਤ ਵਿੱਚ ਜੋ ਪਰਾਲੀ ਬਚ ਜਾਂਦੀ ਹੈ, ਉਸ ਦਾ ਵੀ ਸਾਡੇ ਅਧਿਕਤਰ ਕਿਸਾਨ ਸਹੀ ਉਪਯੋਗ ਕਰਨਾ ਜਾਣਦੇ ਹਨ। ਪਰਾਲੀ ਦਾ ਇਸਤੇਮਾਲ ਪਸ਼ੂਆਂ ਦੇ ਚਾਰੇ ਦੇ ਲਈ ਹੁੰਦਾ ਹੈ, ਬਹੁਤ ਸਾਰੇ ਪਿੰਡਾਂ ਵਿੱਚ, ਮਿੱਟੀ ਦੇ ਬਰਤਨ ਪਕਾਉਣ ਦੇ ਲਈ ਵੀ ਪਰਾਲੀ ਉਪਯੋਗ ਵਿੱਚ ਲਿਆਈ ਜਾਂਦੀ ਹੈ। ਲੇਕਿਨ ਇਹ ਵੀ ਸੱਚ ਹੈ ਕਿ ਹਰਿਆਣਾ ਜਿਹੇ ਖੇਤਰਾਂ ਵਿੱਚ ਜਿੱਥੇ ਧਾਨ ਅਤੇ ਕਣਕ ਦੀ ਪੈਦਾਵਾਰ ਜ਼ਿਆਦਾ ਹੁੰਦੀ ਹੈ, ਉੱਥੇ ਪਰਾਲੀ ਦਾ ਪੂਰਾ ਇਸਤੇਮਾਲ ਨਹੀਂ ਹੋ ਪਾਉਂਦਾ ਸੀ। ਹੁਣ ਇੱਥੋਂ ਦੇ ਕਿਸਾਨਾਂ ਨੂੰ ਪਰਾਲੀ ਦੇ ਉਪਯੋਗ ਦਾ ਇੱਕ ਹੋਰ ਸਾਧਨ ਮਿਲ ਰਿਹਾ ਹੈ। ਅਤੇ ਇਹ ਸਾਧਨ ਹੈ - ਆਧੁਨਿਕ ਈਥੇਨੌਲ ਪਲਾਂਟ, ਜੈਵਿਕ ਈਂਧਣ ਪਲਾਂਟ। ਪਾਣੀਪਤ ਦੇ ਜੈਵਿਕ ਈਂਧਣ ਪਲਾਂਟ ਤੋਂ ਪਰਾਲੀ ਦਾ ਬਿਨਾ ਜਲਾਏ ਭੀ ਨਿਪਟਾਰਾ ਹੋ ਪਾਵੇਗਾ। ਅਤੇ ਇਸ ਦੇ ਲਈ ਇੱਕ ਨਹੀਂ, ਦੋ ਨਹੀਂ ਬਲਕਿ ਕਈ ਸਾਰੇ ਫਾਇਦੇ ਇਕੱਠੇ ਹੋਣ ਵਾਲੇ ਹਨ। ਪਹਿਲਾ ਫਾਇਦਾ ਤਾਂ ਇਹ ਹੋਵੇਗਾ ਕਿ ਪਰਾਲੀ ਜਲਾਉਣ ਨਾਲ ਧਰਤੀ ਮਾਂ ਨੂੰ ਜੋ ਪੀੜਾ ਹੁੰਦੀ ਸੀ, ਜੋ ਅੱਗ ਵਿੱਚ ਧਰਤੀ ਮਾਂ ਝੁਲ਼ਸਦੀ ਸੀ, ਉਸ ਪੀੜਾ ਤੋਂ ਧਰਤੀ ਮਾਂ ਨੂੰ ਮੁਕਤੀ ਮਿਲੇਗੀ। ਧਰਤੀ ਮਾਂ ਨੂੰ ਵੀ ਅੱਛਾ ਲਗੇਗਾ ਕਿ ਪਰਾਲੀ ਦਾ ਹੁਣ ਸਹੀ ਜਗ੍ਹਾ ਇਸਤੇਮਾਲ ਹੋ ਰਿਹਾ ਹੈ। ਦੂਸਰਾ ਫਾਇਦਾ ਇਹ ਹੋਵੇਗਾ ਕਿ ਪਰਾਲੀ ਕੱਟਣ ਤੋਂ ਲੈ ਕੇ ਉਸ ਦੇ ਨਿਸਤਾਰਣ ਦੇ ਲਈ ਜੋ ਨਵੀਂ ਵਿਵਸਥਾ ਬਣ ਰਹੀ ਹੈ, ਨਵੀਆਂ ਮਸ਼ੀਨਾਂ ਆ ਰਹੀਆਂ ਹਨ, ਟ੍ਰਾਂਸਪੋਰਟੇਸ਼ਨ ਦੇ ਲਈ ਨਵੀਂ ਸੁਵਿਧਾ ਬਣ ਰਹੀ ਹੈ, ਜੋ ਇਹ ਨਵੇਂ ਜੈਵਿਕ ਈਂਧਣ ਪਲਾਂਟ ਲਗ ਰਹੇ ਹਨ, ਇਨ੍ਹਾਂ ਸਭ ਤੋਂ ਪਿੰਡਾਂ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ। ਗ੍ਰੀਨ ਜੌਬ ਦਾ ਖੇਤਰ ਮਜ਼ਬੂਤ ਹੋਵੇਗਾ। ਤੀਸਰਾ ਫਾਇਦਾ ਹੋਵੇਗਾ ਕਿ ਜੋ ਪਰਾਲੀ ਕਿਸਾਨਾਂ ਦੇ ਲਈ ਬੋਝ ਸੀ, ਪਰੇਸ਼ਾਨੀ ਦਾ ਕਾਰਨ ਸੀ, ਉਹੀ ਉਨ੍ਹਾਂ ਦੇ ਲਈ, ਅਤਿਰਿਕਤ ਆਮਦਨ ਦਾ ਮਾਧਿਅਮ ਬਣੇਗੀ। ਚੌਥਾ ਫਾਇਦਾ ਇਹ ਹੋਵੇਗਾ ਕਿ ਪ੍ਰਦੂਸ਼ਣ ਘੱਟ ਹੋਵੇਗਾ, ਵਾਤਾਵਰਣ ਦੀ ਰੱਖਿਆ ਵਿੱਚ ਕਿਸਾਨਾਂ ਦਾ ਯੋਗਦਾਨ ਹੋਰ ਵਧੇਗਾ। ਅਤੇ ਪੰਜਵਾਂ ਲਾਭ ਇਹ ਹੋਵੇਗਾ ਕਿ ਦੇਸ਼ ਨੂੰ ਇੱਕ ਵਿਕਲਪਿਕ ਈਂਧਣ ਵੀ ਮਿਲੇਗਾ। ਯਾਨੀ ਪਹਿਲਾਂ ਜੋ ਪਰਾਲੀ ਨੁਕਸਾਨ ਦਾ ਕਾਰਨ ਬਣਦੀ ਸੀ, ਉਸੇ ਤੋਂ ਇਹ ਪੰਜ ਅੰਮ੍ਰਿਤ ਨਿਕਲਣਗੇ। ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਐਸੇ ਕਈ ਜੈਵਿਕ ਈਂਧਣ ਪਲਾਂਟਸ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਸਾਥੀਓ,
ਜਿਨ੍ਹਾਂ ਲੋਕਾਂ ਵਿੱਚ ਰਾਜਨੀਤਕ ਸੁਆਰਥ ਦੇ ਲਈ ਸ਼ਾਰਟ-ਕੱਟ ਅਪਣਾ ਕੇ, ਸਮੱਸਿਆਵਾਂ ਨੂੰ ਟਾਲ ਦੇਣ ਦੀ ਪ੍ਰਵਿਰਤੀ ਹੁੰਦੀ ਹੈ, ਉਹ ਕਦੇ ਸਮੱਸਿਆਵਾਂ ਦਾ ਸਥਾਈ ਸਮਾਧਾਨ ਨਹੀਂ ਕਰ ਸਕਦੇ। ਸ਼ਾਰਟ-ਕੱਟ ਅਪਣਾਉਣ ਵਾਲਿਆਂ ਨੂੰ ਕੁਝ ਸਮੇਂ ਦੇ ਲਈ ਵਾਹਵਾਹੀ ਭਲੇ ਮਿਲ ਜਾਵੇ, ਰਾਜਨੀਤਕ ਫਾਇਦਾ ਭਲੇ ਹੋ ਜਾਵੇ, ਲੇਕਿਨ ਸਮੱਸਿਆ ਘੱਟ ਨਹੀਂ ਹੁੰਦੀ। ਇਸ ਲਈ ਹੀ ਮੈਂ ਕਹਿੰਦਾ ਹਾਂ ਕਿ ਸ਼ਾਰਟ-ਕੱਟ ਅਪਣਾਉਣ ਨਾਲ ਸ਼ਾਰਟ-ਸਰਕਿਟ ਜ਼ਰੂਰ ਹੁੰਦਾ ਹੈ। ਸ਼ਾਰਟ-ਕੱਟ 'ਤੇ ਚਲਣ ਦੇ ਬਜਾਏ ਸਾਡੀ ਸਰਕਾਰ ਸਮੱਸਿਆਵਾਂ ਦੇ ਸਥਾਈ ਸਮਾਧਾਨ ਵਿੱਚ ਜੁਟੀ ਹੈ। ਪਰਾਲੀ ਦੀਆਂ ਦਿੱਕਤਾਂ ਬਾਰੇ ਵੀ ਵਰ੍ਹਿਆਂ ਤੋਂ ਕਿਤਨਾ ਕੁਝ ਕਿਹਾ ਗਿਆ। ਲੇਕਿਨ ਸ਼ਾਰਟਕੱਟ ਵਾਲੇ ਇਸ ਦਾ ਸਮਾਧਾਨ ਨਹੀਂ ਦੇ ਪਾਏ। ਅਸੀਂ ਕਿਸਾਨਾਂ ਦੀ ਪਰਾਲੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਸਮਝਦੇ ਹਾਂ, ਇਸ ਲਈ ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਦੇ ਅਸਾਨ ਵਿਕਲਪ ਵੀ ਦੇ ਰਹੇ ਹਾਂ।
ਅਸੀਂ ਜੋ ਕਿਸਾਨ ਉਤਪਾਦ ਸੰਘ ਹਨ, FPO's ਹਨ, ਉਨ੍ਹਾਂ ਨੂੰ ਪਰਾਲੀ ਦੇ ਨਿਸਤਾਰਣ ਦੇ ਲਈ ਆਰਥਿਕ ਮਦਦ ਦਿੱਤੀ। ਇਸ ਨਾਲ ਜੁੜੀਆਂ ਆਧੁਨਿਕ ਮਸ਼ੀਨਾਂ ਦੀ ਖਰੀਦ ਦੇ ਲਈ 80 ਪ੍ਰਤੀਸ਼ਤ ਤੱਕ ਦੀ ਸਬਸਿਡੀ ਵੀ ਦਿੱਤੀ। ਹੁਣ ਪਾਣੀਪਤ ਵਿੱਚ ਲਗਿਆ ਇਹ ਜੈਵਿਕ ਈਂਧਣ ਪਲਾਂਟ ਵੀ ਪਰਾਲੀ ਦੀ ਸਮੱਸਿਆ ਦੇ ਸਥਾਈ ਸਮਾਧਾਨ ਵਿੱਚ ਮਦਦ ਕਰਨ ਵਾਲਾ ਹੈ। ਇਸ ਆਧੁਨਿਕ ਪਲਾਂਟ ਵਿੱਚ ਧਾਨ ਅਤੇ ਕਣਕ ਦੇ ਭੂਸੇ (ਤੂੜੀ, ਪਰਾਲੀ) ਦੇ ਨਾਲ ਹੀ ਮੱਕੀ ਦਾ ਬੱਚਿਆ ਹੋਇਆ ਹਿੱਸਾ, ਗੰਨੇ ਦੀ ਖੋਈ, ਸੜਿਆ-ਗਲ਼ਿਆ ਅਨਾਜ, ਇਨ੍ਹਾਂ ਸਾਰਿਆਂ ਦਾ ਇਸਤੇਮਾਲ ਈਥੇਨੌਲ ਬਣਾਉਣ ਵਿੱਚ ਕੀਤਾ ਜਾਵੇਗਾ। ਯਾਨੀ ਕਿਸਾਨਾਂ ਦੀ ਬਹੁਤ ਬੜੀ ਚਿੰਤਾ ਸਮਾਪਤ ਹੋਵੇਗੀ। ਸਾਡੇ ਅੰਨਦਾਤਾ ਜੋ ਮਜਬੂਰੀ ਵਿੱਚ ਪਰਾਲੀ ਜਲਾਉਂਦੇ ਸਨ, ਜਿਨ੍ਹਾਂ ਨੂੰ ਇਸ ਵਜ੍ਹਾ ਨਾਲ ਬਦਨਾਮ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਵੀ ਹੁਣ ਗਰਵ (ਮਾਣ) ਹੋਵੇਗਾ ਕਿ ਉਹ ਈਥੇਨੌਲ ਜਾਂ ਜੈਵਿਕ ਈਂਧਣ ਦੇ ਉਤਪਾਦਨ ਵਿੱਚ ਵੀ ਮਦਦ ਕਰ ਰਹੇ ਹਨ, ਰਾਸ਼ਟਰ ਨਿਰਮਾਣ ਵਿੱਚ ਮਦਦ ਕਰ ਰਹੇ ਹਨ। ਗਊਆਂ-ਮੱਝਾਂ ਤੋਂ ਜੋ ਗੋਬਰ ਹੁੰਦਾ ਹੈ, ਖੇਤਾਂ ਤੋਂ ਜੋ ਕਚਰਾ ਨਿਕਲਦਾ ਹੈ, ਉਸ ਦੇ ਨਿਪਟਾਰੇ ਦੇ ਲਈ ਸਰਕਾਰ ਨੇ ਹੋਰ ਇੱਕ ਯੋਜਨਾ ਚਲਾਈ ਹੈ, ਗੋਬਰਧਨ ਯੋਜਨਾ ਵੀ ਸ਼ੁਰੂ ਕੀਤੀ ਹੈ। ਗੋਬਰਧਨ ਯੋਜਨਾ ਵੀ ਕਿਸਾਨਾਂ ਦੀ ਆਮਦਨ ਵਧਾਉਣ ਦਾ ਇੱਕ ਹੋਰ ਮਾਧਿਅਮ ਬਣ ਰਹੀ ਹੈ।
ਸਾਥੀਓ,
ਆਜ਼ਾਦੀ ਦੇ ਇਤਨੇ ਦਹਾਕਿਆਂ ਤੱਕ ਅਸੀਂ ਫਰਟੀਲਾਇਜ਼ਰ ਹੋਵੇ, ਕੈਮੀਕਲ ਹੋਵੇ, ਖਾਣ ਦਾ ਤੇਲ ਹੋਵੇ, ਕੱਚਾ ਤੇਲ ਹੋਵੇ, ਗੈਸ ਹੋਵੇ, ਇਨ੍ਹਾਂ ਦੇ ਲਈ ਵਿਦੇਸ਼ਾਂ ’ਤੇ ਬਹੁਤ ਅਧਿਕ ਨਿਰਭਰ ਰਹੇ ਹਾਂ। ਇਸ ਲਈ ਜਿਵੇਂ ਹੀ ਆਲਮੀ ਪਰਿਸਥਿਤੀਆਂ ਦੀ ਵਜ੍ਹਾ ਨਾਲ ਸਪਲਾਈ ਚੇਨ ਵਿੱਚ ਅਵਰੋਧ(ਰੁਕਾਵਟ) ਆਉਂਦਾ ਹੈ, ਭਾਰਤ ਵੀ ਦਿੱਕਤਾਂ ਤੋਂ ਬਚ ਨਹੀਂ ਸਕਦਾ। ਬੀਤੇ 8 ਵਰ੍ਹਿਆਂ ਤੋਂ ਦੇਸ਼ ਇਨ੍ਹਾਂ ਚੁਣੌਤੀਆਂ ਦੇ ਸਥਾਈ ਸਮਾਧਾਨ ’ਤੇ ਵੀ ਕੰਮ ਕਰ ਰਿਹਾ ਹੈ। ਦੇਸ਼ ਵਿੱਚ ਨਵੇਂ ਫਰਟੀਲਾਇਜ਼ਰ ਪਲਾਂਟ ਲਗ ਰਹੇ ਹਨ, ਨੈਨੋ ਫਰਟੀਲਾਇਜ਼ਰ ਦਾ ਉਤਪਾਦਨ ਹੋ ਰਿਹਾ ਹੈ, ਖੁਰਾਕੀ ਤੇਲ ਦੇ ਲਈ ਨਵੇਂ-ਨਵੇਂ ਮਿਸ਼ਨ ਵੀ ਸ਼ੁਰੂ ਹੋਏ ਹਨ। ਆਉਣ ਵਾਲੇ ਸਮੇਂ ਵਿੱਚ ਇਹ ਸਾਰੇ ਦੇਸ਼ ਨੂੰ ਸਮੱਸਿਆਵਾਂ ਦੇ ਸਥਾਈ ਸਮਾਧਾਨ ਦੀ ਤਰਫ਼ ਲੈ ਜਾਣਗੇ।
ਸਾਥੀਓ,
ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਦੇਸ਼ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਦੀ ਤਰਫ਼ ਤੇਜ਼ ਨਾਲ ਵਧ ਰਿਹਾ ਹੈ। ਸਾਡੇ ਪਿੰਡ ਅਤੇ ਸਾਡੇ ਕਿਸਾਨ ਆਤਮਨਿਰਭਰਤਾ ਦੇ ਸਭ ਤੋਂ ਬੜੇ ਉਦਾਹਰਣ ਹਨ। ਕਿਸਾਨ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਕਾਫੀ ਹੱਦ ਤੱਕ ਆਪਣੇ ਪਿੰਡ ਵਿੱਚ ਹੀ ਜੁਟਾ ਲੈਂਦੇ ਹਨ। ਪਿੰਡਾਂ ਦੀ ਸਮਾਜਿਕ-ਆਰਥਿਕ ਵਿਵਸਥਾ ਅਜਿਹੀ ਹੁੰਦੀ ਹੈ ਕਿ ਜਦੋਂ ਇੱਕ-ਦੂਸਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਵੀ ਕਰਨ ਦੇ ਲਈ ਸਭ ਸਾਥ ਆ ਜਾਂਦੇ ਹਨ। ਇਹੀ ਵਜ੍ਹਾ ਹੈ ਕਿ ਪਿੰਡਾਂ ਦੇ ਲੋਕਾਂ ਵਿੱਚ ਬੱਚਤ ਦੀ ਪ੍ਰਵਿਰਤੀ ਵੀ ਬਹੁਤ ਮਜ਼ਬੂਤ ਹੁੰਦੀ ਹੈ। ਉਨ੍ਹਾਂ ਦੀ ਇਹ ਪ੍ਰਵਿਰਤੀ ਦੇਸ਼ ਦੇ ਪੈਸੇ ਵੀ ਬਚਾ ਰਹੀ ਹੈ। ਪੈਟਰੋਲ ਵਿੱਚ ਈਥੇਨੌਲ ਮਿਲਾਉਣ ਨਾਲ 7-8 ਸਾਲ ਵਿੱਚ ਦੇਸ਼ ਦੇ ਕਰੀਬ-ਕਰੀਬ 50 ਹਜ਼ਾਰ ਕਰੋੜ ਬਾਹਰ ਵਿਦੇਸ਼ ਜਾਣ ਤੋਂ ਬਚੇ ਹਨ। ਅਤੇ ਕਰੀਬ-ਕਰੀਬ ਇਤਨੇ ਹੀ ਹਜ਼ਾਰ ਕਰੋੜ ਰੁਪਏ ਈਥੇਨੌਲ ਬਲੈਂਡਿੰਗ ਦੀ ਵਜ੍ਹਾ ਨਾਲ ਸਾਡੇ ਦੇਸ਼ ਦੇ ਕਿਸਾਨਾਂ ਦੇ ਪਾਸ ਗਏ ਹਨ। ਯਾਨੀ ਜੋ ਪੈਸੇ ਵਿਦੇਸ਼ ਜਾਂਦੇ ਸਨ, ਉਹ ਇੱਕ ਤਰ੍ਹਾਂ ਨਾਲ ਸਾਡੇ ਕਿਸਾਨਾਂ ਨੂੰ ਮਿਲੇ ਹਨ।
ਸਾਥੀਓ,
21ਵੀਂ ਸਦੀ ਦੇ ਨਵੇਂ ਭਾਰਤ ਵਿੱਚ ਇੱਕ ਹੋਰ ਬਹੁਤ ਬੜਾ ਪਰਿਵਰਤਨ ਹੋਇਆ ਹੈ। ਅੱਜ ਦੇਸ਼ ਬੜੇ ਸੰਕਲਪ ਲੈ ਰਿਹਾ ਹੈ ਅਤੇ ਉਨ੍ਹਾਂ ਨੂੰ ਸਿੱਧ ਵੀ ਕਰਕੇ ਦਿਖਾ ਰਿਹਾ ਹੈ। ਕੁਝ ਸਾਲ ਪਹਿਲਾਂ ਦੇਸ਼ ਨੇ ਤੈਅ ਕੀਤਾ ਸੀ ਕਿ ਪੈਟਰੋਲ ਵਿੱਚ 10 ਪ੍ਰਤੀਸ਼ਤ ਤੱਕ ਈਥੇਨੌਲ ਮਿਲਾਉਣ ਦਾ ਲਕਸ਼ ਪੂਰਾ ਕਰਾਂਗੇ। ਸਾਡੇ ਕਿਸਾਨ ਭਾਈ-ਭੈਣਾਂ ਦੀ ਮਦਦ ਨਾਲ, ਦੇਸ਼ ਨੇ ਇਹ ਲਕਸ਼ ਸਮੇਂ ਤੋਂ ਪਹਿਲਾਂ ਹੀ ਹਾਸਲ ਕਰ ਲਿਆ। ਅੱਠ ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਈਥੇਨੌਲ ਦਾ ਉਤਪਾਦਨ ਸਿਰਫ਼ 40 ਕਰੋੜ ਲੀਟਰ ਦੇ ਆਸਪਾਸ ਸੀ। ਅੱਜ ਕਰੀਬ-ਕਰੀਬ 400 ਕਰੋੜ ਲੀਟਰ ਈਥੇਨੌਲ ਦਾ ਉਤਪਾਦਨ ਹੋ ਰਿਹਾ ਹੈ। ਇਤਨੀ ਬੜੀ ਮਾਤਰਾ ਵਿੱਚ ਈਥੇਨੌਲ ਬਣਾਉਣ ਦੇ ਲਈ ਕੱਚਾ ਮਾਲ ਸਾਡੇ ਕਿਸਾਨਾਂ ਦੇ ਖੇਤਾਂ ਤੋਂ ਹੀ ਤਾਂ ਆਉਂਦਾ ਹੈ। ਖਾਸ ਕਰਕੇ ਗੰਨਾ ਕਿਸਾਨਾਂ ਨੂੰ ਇਸ ਤੋਂ ਬਹੁਤ ਬੜਾ ਲਾਭ ਹੋਇਆ ਹੈ।
ਦੇਸ਼ ਕਿਵੇਂ ਬੜੇ ਲਕਸ਼ ਹਾਸਲ ਕਰ ਰਿਹਾ ਹੈ, ਇਸ ਦਾ ਮੈਂ ਕਿਸਾਨ ਭਾਈ-ਭੈਣਾਂ ਨੂੰ ਇੱਕ ਹੋਰ ਉਦਾਹਰਣ ਦਿੰਦਾ ਹਾਂ। 2014 ਤੱਕ ਦੇਸ਼ ਵਿੱਚ ਸਿਰਫ਼ 14 ਕਰੋੜ ਦੇ ਆਸਪਾਸ ਐੱਲਪੀਜੀ ਗੈਸ ਕਨੈਕਸ਼ਨ ਸਨ। ਦੇਸ਼ ਦੀ ਅੱਧੀ ਆਬਾਦੀ ਨੂੰ, ਮਾਤਾਵਾਂ-ਭੈਣਾਂ ਨੂੰ ਰਸੋਈ ਦੇ ਧੂੰਏਂ ਵਿੱਚ ਛੱਡ ਦਿੱਤਾ ਗਿਆ ਸੀ। ਭੈਣਾਂ-ਬੇਟੀਆਂ ਦੀ ਖ਼ਰਾਬ ਸਿਹਤ ਅਤੇ ਅਸੁਵਿਧਾ ਨਾਲ ਜੋ ਨੁਕਸਾਨ ਹੁੰਦਾ ਹੈ, ਉਸ ਦੀ ਪਹਿਲਾਂ ਪਰਵਾਹ ਹੀ ਨਹੀਂ ਕੀਤੀ ਗਈ। ਮੈਨੂੰ ਖੁਸ਼ੀ ਹੈ ਕਿ ਅੱਜ ਉੱਜਵਲਾ ਯੋਜਨਾ ਨਾਲ ਹੀ 9 ਕਰੋੜ ਤੋਂ ਜ਼ਿਆਦਾ ਗੈਸ ਕਨੈਕਸ਼ਨ ਗ਼ਰੀਬ ਭੈਣਾਂ ਨੂੰ ਦਿੱਤੇ ਜਾ ਚੁੱਕੇ ਹਨ। ਹੁਣ ਅਸੀਂ ਦੇਸ਼ ਵਿੱਚ ਕਰੀਬ-ਕਰੀਬ ਸ਼ਤ-ਪ੍ਰਤੀਸ਼ਤ ਐੱਲਪੀਜੀ ਕਵਰੇਜ ਤੱਕ ਪਹੁੰਚ ਚੁੱਕੇ ਹਾਂ। 14 ਕਰੋੜ ਤੋਂ ਵਧ ਕੇ ਅੱਜ ਦੇਸ਼ ਵਿੱਚ ਕਰੀਬ 31 ਕਰੋੜ ਗੈਸ ਕਨੈਕਸ਼ਨ ਹਨ। ਇਸ ਨਾਲ ਸਾਡੇ ਗ਼ਰੀਬ ਪਰਿਵਾਰ, ਮੱਧ ਵਰਗ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸੁਵਿਧਾ ਹੋਈ ਹੈ।
ਸਾਥੀਓ,
ਦੇਸ਼ ਵਿੱਚ CNG ਨੈੱਟਵਰਕ ਵਧਾਉਣ ਅਤੇ ਪਾਈਪ ਨਾਲ ਸਸਤੀ ਗੈਸ ਘਰ-ਘਰ ਪਹੁੰਚਾਉਣ ਦੇ ਲਈ ਵੀ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਸਾਡੇ ਦੇਸ਼ ਵਿੱਚ 90 ਦੇ ਦਹਾਕੇ ਵਿੱਚ CNG ਸਟੇਸ਼ਨ ਲਗਣੇ ਸ਼ੁਰੂ ਹੋਏ ਸਨ। 8 ਸਾਲ ਪਹਿਲਾਂ ਤੱਕ ਦੇਸ਼ ਵਿੱਚ CNG ਦੇ 800 ਤੋਂ ਵੀ ਘੱਟ ਸਟੇਸ਼ਨ ਸਨ। ਘਰਾਂ ਵਿੱਚ ਪਾਈਪ ਤੋਂ ਆਉਣ ਵਾਲੀ ਗੈਸ ਦੇ ਕਨੈਕਸ਼ਨ ਵੀ ਕੁਝ ਲੱਖ ਹੀ ਸਨ। ਅੱਜ ਦੇਸ਼ ਭਰ ਵਿੱਚ ਸਾਢੇ 4 ਹਜ਼ਾਰ ਤੋਂ ਅਧਿਕ CNG ਸਟੇਸ਼ਨ ਹਨ ਅਤੇ ਪਾਈਪ ਨਾਲ ਗੈਸ ਦੇ ਕਨੈਕਸ਼ਨ ਦਾ ਅੰਕੜਾ 1 ਕਰੋੜ ਨੂੰ ਛੂਹ ਰਿਹਾ ਹੈ। ਅੱਜ ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਪੂਰੇ ਕਰ ਰਹੇ ਹਾਂ, ਤਾਂ ਦੇਸ਼ ਇਸ ਲਕਸ਼ 'ਤੇ ਵੀ ਕੰਮ ਕਰ ਰਿਹਾ ਹੈ ਕਿ ਅਗਲੇ ਕੁਝ ਵਰ੍ਹਿਆਂ ਵਿੱਚ ਦੇਸ਼ ਦੇ 75 ਪ੍ਰਤੀਸ਼ਤ ਤੋਂ ਜ਼ਿਆਦਾ ਘਰਾਂ ਵਿੱਚ ਪਾਈਪ ਨਾਲ ਗੈਸ ਪਹੁੰਚਣ ਲਗੇ।
ਸਾਥੀਓ,
ਅੱਜ ਜੋ ਸੈਂਕੜੇ ਕਿਲੋਮੀਟਰ ਲੰਬੀਆਂ ਗੈਸ ਪਾਈਪ ਲਾਈਨਾਂ ਅਸੀਂ ਵਿਛਾ ਰਹੇ ਹਾਂ, ਜੋ ਆਧੁਨਿਕ ਪਲਾਂਟ, ਜੋ ਫੈਕਟਰੀਆਂ, ਅਸੀਂ ਲਗਾ ਰਹੇ ਹਾਂ, ਇਨ੍ਹਾਂ ਦਾ ਸਭ ਤੋਂ ਅਧਿਕ ਲਾਭ ਸਾਡੀ ਯੁਵਾ ਪੀੜ੍ਹੀ ਨੂੰ ਹੋਵੇਗਾ। ਦੇਸ਼ ਵਿੱਚ Green Jobs ਦੇ ਨਿਰੰਤਰ ਨਵੇਂ ਅਵਸਰ ਬਣਨਗੇ, ਰੋਜ਼ਗਾਰ ਦੇ ਅਵਸਰ ਵਧਣਗੇ। ਅੱਜ ਦੀਆਂ ਸਮੱਸਿਆਵਾਂ ਸਾਡੀਆਂ ਭਾਵੀ ਪੀੜ੍ਹੀਆਂ ਨੂੰ ਕਸ਼ਟ ਨਹੀਂ ਦੇਣਗੀਆਂ। ਇਹੀ ਸਹੀ ਵਿਕਾਸ ਹੈ, ਇਹੀ ਵਿਕਾਸ ਦੀ ਸੱਚੀ ਪ੍ਰਤੀਬੱਧਤਾ ਹੈ।
ਸਾਥੀਓ,
ਅਗਰ ਰਾਜਨੀਤੀ ਵਿੱਚ ਹੀ ਸੁਆਰਥ ਹੋਵੇਗਾ ਤਾਂ ਕੋਈ ਵੀ ਆ ਕੇ ਪੈਟਰੋਲ-ਡੀਜ਼ਲ ਵੀ ਮੁਫ਼ਤ ਦੇਣ ਦਾ ਐਲਾਨ ਕਰ ਸਕਦਾ ਹੈ। ਐਸੇ ਕਦਮ ਸਾਡੇ ਬੱਚਿਆਂ ਤੋਂ ਉਨ੍ਹਾਂ ਦਾ ਹੱਕ ਖੋਹਣਗੇ, ਦੇਸ਼ ਨੂੰ ਆਤਮਨਿਰਭਰ ਬਣਨ ਤੋਂ ਰੋਕਣਗੇ। ਅਜਿਹੀਆਂ ਸੁਆਰਥ ਭਰੀਆਂ ਨੀਤੀਆਂ ਤੋਂ ਦੇਸ਼ ਦੇ ਇਮਾਨਦਾਰ ਟੈਕਸ ਪੇਅਰ ਦਾ ਬੋਝ ਵੀ ਵਧਦਾ ਹੀ ਜਾਵੇਗਾ। ਆਪਣੇ ਰਾਜਨੀਤਕ ਸੁਆਰਥ ਦੇ ਲਈ ਅਜਿਹੇ ਐਲਾਨ ਕਰਨ ਵਾਲੇ ਕਦੇ ਨਵੀਂ ਟੈਕਨੋਲੋਜੀ ’ਤੇ ਨਿਵੇਸ਼ ਨਹੀਂ ਕਰਨਗੇ। ਉਹ ਕਿਸਾਨ ਨਾਲ ਝੂਠੇ ਵਾਅਦੇ ਕਰਨਗੇ, ਲੇਕਿਨ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਈਥੇਨੌਲ ਜਿਹੇ ਪਲਾਂਟ ਨਹੀਂ ਲਗਾਉਣਗੇ। ਉਹ ਵਧਦੇ ਪ੍ਰਦੂਸ਼ਣ 'ਤੇ ਹਵਾ-ਹਵਾਈ ਗੱਲਾਂ ਕਰਦੇ ਰਹਿਣਗੇ, ਲੇਕਿਨ ਇਸ ਨੂੰ ਰੋਕਣ ਦੇ ਲਈ ਜੋ ਕੁਝ ਕਰਨਾ ਹੋਵੇਗਾ, ਉਸ ਤੋਂ ਦੂਰ ਭੱਜਣਗੇ।
ਮੇਰੇ ਪਿਆਰੇ ਭਾਈਓ, ਭੈਣੋ,
ਇਹ ਨੀਤੀ ਨਹੀਂ, ਅਨੀਤੀ ਹੈ। ਇਹ ਰਾਸ਼ਟਰਹਿਤ ਨਹੀਂ, ਇਹ ਰਾਸ਼ਟਰ ਅਹਿਤ ਹੈ। ਇਹ ਰਾਸ਼ਟਰ ਨਿਰਮਾਣ ਨਹੀਂ, ਰਾਸ਼ਟਰ ਨੂੰ ਪਿੱਛੇ ਧਕੇਲਣ ਦੀ ਕੋਸ਼ਿਸ਼ ਹੈ। ਦੇਸ਼ ਦੇ ਸਾਹਮਣੇ ਜੋ ਚੁਣੌਤੀਆਂ ਹਨ, ਉਨ੍ਹਾਂ ਨਾਲ ਨਿਪਟਣ ਦੇ ਲਈ ਸਾਫ਼ ਨੀਅਤ ਚਾਹੀਦੀ ਹੈ, ਨਿਸ਼ਠਾ ਚਾਹੀਦੀ ਹੈ, ਨੀਤੀ ਚਾਹੀਦੀ ਹੈ। ਇਸ ਦੇ ਲਈ ਪਰਿਸ਼੍ਰਮ (ਮਿਹਨਤ) ਦੀ ਪਰਾਕਾਸ਼ਠਾ ਕਰਨੀ ਪੈਂਦੀ ਹੈ ਅਤੇ ਸਰਕਾਰ ਨੂੰ ਬਹੁਤ ਸਾਰੀ ਰਕਮ ਨਿਵੇਸ਼ ਕਰਨੀ ਪੈਂਦੀ ਹੈ। ਜਦੋਂ ਸਰਕਾਰਾਂ ਦੇ ਕੋਲ ਪੈਸਾ ਹੋਵੇਗਾ ਹੀ ਨਹੀਂ, ਉਸ ਦੇ ਪਾਸ ਧਨ ਹੀ ਨਹੀਂ ਹੋਵੇਗਾ, ਤਾਂ ਈਥੇਨੌਲ ਪਲਾਂਟ, ਬਾਇਓਗੈਸ ਪਲਾਂਟ, ਬੜੇ-ਬੜੇ ਸੋਲਰ ਪਲਾਂਟ, ਹਾਈਡ੍ਰੋਜਨ ਗੈਸ ਦੇ ਪਲਾਂਟ ਜੋ ਅੱਜ ਲਗ ਰਹੇ ਹਨ, ਉਹ ਵੀ ਬੰਦ ਹੋ ਜਾਣਗੇ। ਸਾਨੂੰ ਇਹ ਯਾਦ ਰੱਖਣਾ ਹੈ ਕਿ ਅਸੀਂ ਭਲੇ ਹੀ ਰਹੀਏ ਜਾਂ ਨਾ ਰਹੀਏ, ਲੇਕਿਨ ਇਹ ਰਾਸ਼ਟਰ ਤਾਂ ਹਮੇਸ਼ਾ ਰਹੇਗਾ, ਸਦੀਆਂ ਤੋਂ ਰਹਿੰਦਾ ਆਇਆ ਹੈ, ਸਦੀਆਂ ਤੱਕ ਰਹਿਣ ਵਾਲਾ ਹੈ। ਇਸ ਵਿੱਚ ਰਹਿਣ ਵਾਲੀਆਂ ਸੰਤਾਨਾਂ ਹਮੇਸ਼ਾ ਰਹਿਣਗੀਆਂ। ਸਾਨੂੰ ਸਾਡੀਆਂ ਭਾਵੀ ਸੰਤਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਹੱਕ ਨਹੀਂ ਹੈ।
ਸਾਥੀਓ,
ਆਜ਼ਾਦੀ ਦੇ ਲਈ ਆਪਣਾ ਜੀਵਨ ਬਲੀਦਾਨ ਕਰਨ ਵਾਲਿਆਂ ਨੇ ਵੀ ਇਸੇ ਸ਼ਾਸ਼ਵਤ(ਸਦੀਵੀ) ਭਾਵਨਾ ਨਾਲ ਕੰਮ ਕੀਤਾ ਹੈ। ਅਗਰ ਉਹ ਵੀ ਤਦ ਆਪਣਾ ਸੋਚਦੇ, ਆਪਣਾ ਸੁਆਰਥ ਦੇਖਦੇ ਤਾਂ ਜੀਵਨ ਵਿੱਚ ਵੀ ਕੋਈ ਕਸ਼ਟ ਨਹੀਂ ਆਉਂਦਾ। ਉਹ ਕਠਿਨਾਈਆਂ ਤੋਂ, ਗੋਲੀਆਂ ਤੋਂ, ਫਾਂਸੀ ਦੇ ਫੰਦਿਆਂ ਤੋਂ, ਯਾਤਨਾਵਾਂ ਤੋਂ ਬਚ ਜਾਂਦੇ, ਲੇਕਿਨ ਉਨ੍ਹਾਂ ਦੀਆਂ ਸੰਤਾਨਾਂ, ਯਾਨੀ ਅਸੀਂ ਭਾਰਤ ਦੇ ਲੋਕ, ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨਹੀਂ ਮਨਾ ਪਾਉਂਦੇ। ਅਗਸਤ ਕਾ ਇਹ ਮਹੀਨਾ ਕ੍ਰਾਂਤੀ ਦਾ ਮਹੀਨਾ ਹੈ। ਇਸ ਲਈ ਇੱਕ ਦੇਸ਼ ਦੇ ਰੂਪ ਵਿੱਚ ਸਾਨੂੰ ਇਹ ਸੰਕਲਪ ਲੈਣਾ ਹੈ ਕਿ ਐਸੀ ਹਰ ਪ੍ਰਵਿਰਤੀ ਨੂੰ ਵਧਣ ਨਹੀਂ ਦਿਆਂਗੇ। ਇਹ ਦੇਸ਼ ਦੀ ਸਮੂਹਿਕ ਜ਼ਿੰਮੇਵਾਰੀ ਹੈ।
ਸਾਥੀਓ,
ਆਜ਼ਾਦੀ ਕੇ ਇਸ ਅੰਮ੍ਰਿਤ ਮਹੋਤਸਵ ਵਿੱਚ, ਅੱਜ ਜਦੋਂ ਦੇਸ਼ ਤਿਰੰਗੇ ਦੇ ਰੰਗ ਵਿੱਚ ਰੰਗਿਆ ਹੋਇਆ ਹੈ, ਤਦ ਕੁਝ ਐਸਾ ਵੀ ਹੋਇਆ ਹੈ, ਜਿਸ ਦੀ ਤਰਫ਼ ਮੈਂ ਦੇਸ਼ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਸਾਡੇ ਵੀਰ ਸੁਤੰਤਰਤਾ ਸੈਨਾਨੀਆਂ ਨੂੰ ਅਪਮਾਨਿਤ ਕਰਨ ਦਾ, ਇਸ ਪਵਿੱਤਰ ਅਵਸਰ ਨੂੰ ਅਪਵਿੱਤਰ ਕਰਨ ਦਾ ਪ੍ਰਯਾਸ ਕੀਤਾ ਗਿਆ ਹੈ। ਐਸੇ ਲੋਕਾਂ ਦੀ ਮਾਨਸਿਕਤਾ ਦੇਸ਼ ਨੂੰ ਵੀ ਸਮਝਣਾ ਜ਼ਰੂਰੀ ਹੈ। ਅਸੀਂ ਜਾਣਦੇ ਹਾਂ ਕਦੇ-ਕਦੇ ਕੋਈ ਮਰੀਜ਼ ਆਪਣੀ ਲੰਬੀ ਬਿਮਾਰੀ ਦੇ ਇਲਾਜ ਨਾਲ ਥਕ ਜਾਂਦਾ ਹੈ, ਨਿਰਾਸ਼ ਹੋ ਜਾਂਦਾ ਹੈ, ਅੱਛੇ-ਅੱਛੇ ਡਾਕਟਰਾਂ ਤੋਂ ਸਲਾਹ ਲੈਣ ਦੇ ਬਾਵਜੂਦ ਜਦੋਂ ਉਸ ਨੂੰ ਲਾਭ ਨਹੀਂ ਹੁੰਦਾ, ਤਾਂ ਉਹ ਕਿਤਨਾ ਹੀ ਪੜ੍ਹਿਆ-ਲਿਖਿਆ ਕਿਉਂ ਨਾ ਹੋਵੇ, ਅੰਧਵਿਸ਼ਵਾਸ ਦੀ ਤਰਫ਼ ਵਧਣ ਲਗ ਜਾਂਦਾ ਹੈ। ਉਹ ਝਾੜ-ਫੂੰਕ ਕਰਾਉਣ ਲਗਦਾ ਹੈ, ਟੋਣੇ-ਟੋਟਕੇ 'ਤੇ, ਕਾਲੇ ਜਾਦੂ 'ਤੇ ਵਿਸ਼ਵਾਸ ਕਰਨ ਲਗਦਾ ਹੈ। ਐਸੇ ਹੀ ਸਾਡੇ ਦੇਸ਼ ਵਿੱਚ ਵੀ ਕੁਝ ਲੋਕ ਹਨ ਜੋ ਨਕਾਰਾਤਮਕਤਾ ਦੇ ਭੰਵਰ ਵਿੱਚ ਫਸੇ ਹੋਏ ਹਨ, ਨਿਰਾਸ਼ਾ ਵਿੱਚ ਡੁੱਬੇ ਹੋਏ ਹਨ। ਸਰਕਾਰ ਦੇ ਖ਼ਿਲਾਫ਼ ਝੂਠ 'ਤੇ ਝੂਠ ਬੋਲਣ ਦੇ ਬਾਅਦ ਵੀ ਜਨਤਾ ਜਨਾਰਦਨ ਐਸੇ ਲੋਕਾਂ 'ਤੇ ਭਰੋਸਾ ਕਰਨ ਨੂੰ ਤਿਆਰ ਨਹੀਂ ਹੈ। ਐਸੀ ਹਤਾਸ਼ਾ ਵਿੱਚ ਇਹ ਲੋਕ ਵੀ ਹੁਣ ਕਾਲੇ ਜਾਦੂ ਦੀ ਤਰਫ਼ ਮੁੜਦੇ ਨਜ਼ਰ ਆ ਰਹੇ ਹਨ।
ਹੁਣੇ ਅਸੀਂ 5 ਅਗਸਤ ਨੂੰ ਦੇਖਿਆ ਹੈ ਕਿ ਕਿਵੇਂ ਕਾਲੇ ਜਾਦੂ ਨੂੰ ਫੈਲਾਉਣ ਦਾ ਭਰਪੂਰ ਪ੍ਰਯਾਸ ਕੀਤਾ ਗਿਆ। ਇਹ ਲੋਕ ਸੋਚਦੇ ਹਨ ਕਿ ਕਾਲੇ ਕੱਪੜੇ ਪਹਿਨ ਕੇ, ਉਨ੍ਹਾਂ ਦੀ ਨਿਰਾਸ਼ਾ-ਹਤਾਸ਼ਾ ਦਾ ਕਾਲ ਸਮਾਪਤ ਹੋ ਜਾਵੇਗਾ। ਲੇਕਿਨ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਹ ਕਿਤਨੀ ਹੀ ਝਾੜ- ਫੂੰਕ ਕਰ ਲੈਣ, ਕਿਤਨਾ ਹੀ ਕਾਲਾ ਜਾਦੂ ਕਰ ਲੈਣ, ਅੰਧਵਿਸ਼ਵਾਸ ਕਰ ਲੈਣ, ਜਨਤਾ ਦਾ ਵਿਸ਼ਵਾਸ ਹੁਣ ਉਨ੍ਹਾਂ 'ਤੇ ਦੁਬਾਰਾ ਕਦੇ ਨਹੀਂ ਬਣ ਪਾਵੇਗਾ। ਅਤੇ ਮੈਂ ਇਹ ਵੀ ਕਹਾਂਗਾ ਕਿ ਇਸ ਕਾਲੇ ਜਾਦੂ ਦੇ ਫੇਰ ਵਿੱਚ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਅਪਮਾਨ ਨਾ ਕਰੋ, ਤਿਰੰਗੇ ਦਾ ਅਪਮਾਨ ਨਾ ਕਰੋ।
ਸਾਥੀਓ,
ਕੁਝ ਰਾਜਨੀਤਕ ਦਲਾਂ ਦੀ ਸੁਆਰਥ ਨੀਤੀ ਤੋਂ ਅਲੱਗ, ਸਾਡੀ ਸਰਕਾਰ ਸਬਕਾ ਸਾਥ-ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੇ ਮੰਤਰ 'ਤੇ ਕੰਮ ਕਰਦੀ ਰਹੇਗੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਿਕਾਸ ਦੇ ਲਈ ਸਕਾਰਾਤਮਕ ਵਿਸ਼ਵਾਸ ਦੀ ਊਰਜਾ ਇਸੇ ਤਰ੍ਹਾਂ ਪੈਦਾ ਹੁੰਦੀ ਰਹੇਗੀ। ਇੱਕ ਵਾਰ ਫਿਰ ਹਰਿਆਣਾ ਦੇ ਕੋਟਿ-ਕੋਟਿ ਸਾਥੀਆਂ ਨੂੰ, ਕਿਸਾਨ ਅਤੇ ਪਸ਼ੂਪਾਲਕ ਭੈਣ-ਭਾਈਆਂ ਨੂੰ ਵਧਾਈ। ਕੱਲ੍ਹ ਰਕਸ਼ਾ ਬੰਧਨ (ਰੱਖੜੀ)ਦਾ ਪਵਿੱਤਰ ਤਿਉਹਾਰ ਵੀ ਹੈ। ਭਾਈ-ਭੈਣ ਦੇ ਸਨੇਹ ਦੇ ਪ੍ਰਤੀਕ ਇਸ ਪੁਰਬ 'ਤੇ, ਹਰ ਭਾਈ ਆਪਣਾ ਕਰਤੱਵ ਨਿਭਾਉਣ ਦਾ ਸੰਕਲਪ ਦੁਹਰਾਉਂਦਾ ਹੈ। ਕੱਲ੍ਹ ਇੱਕ ਨਾਗਰਿਕ ਦੇ ਤੌਰ 'ਤੇ ਵੀ ਸਾਨੂੰ ਦੇਸ਼ ਦੇ ਪ੍ਰਤੀ ਆਪਣੇ ਕਰਤੱਵ ਨਿਭਾਉਣ ਦਾ ਸੰਕਲਪ ਦੁਹਰਾਉਣਾ ਹੈ। ਇਸੇ ਕਾਮਨਾ ਦੇ ਨਾਲ ਮੈਂ ਆਪਣੀ ਬਾਤ ਸਮਾਪਤ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ!
**********
ਡੀਐੱਸ/ਟੀਐੱਸ/ਐੱਨਐੱਸ
(Release ID: 1850831)
Visitor Counter : 149
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam