ਭਾਰਤ ਚੋਣ ਕਮਿਸ਼ਨ
azadi ka amrit mahotsav

ਭਾਰਤੀ ਚੋਣ ਕਮਿਸ਼ਨ (ਈਸੀਆਈ) "ਸਾਡੀਆਂ ਚੋਣਾਂ ਨੂੰ ਸਮਾਵੇਸ਼ੀ, ਪਹੁੰਚਯੋਗ ਅਤੇ ਭਾਗੀਦਾਰੀ ਬਣਾਉਣਾ" ਦੇ ਵਿਸ਼ੇ 'ਤੇ ਵਰਚੁਅਲ ਏਸ਼ੀਅਨ ਰੀਜਨਲ ਫੋਰਮ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ


ਏਸ਼ੀਅਨ ਰੀਜਨਲ ਫੋਰਮ ਮੀਟ ਮੈਕਸੀਕੋ ਦੇ ਨੈਸ਼ਨਲ ਇਲੈਕਟੋਰਲ ਇੰਸਟੀਟਿਊਟ ਦੁਆਰਾ ਆਯੋਜਿਤ ਕੀਤੀ ਜਾਣ ਵਾਲੀ "ਗਲੋਬਲ ਸਮਿਟ ਫਾਰ ਡੈਮੋਕਰੇਸੀ" ਦਾ ਪੂਰਵਗਾਮੀ ਹੈ

ਗਲੋਬਲ ਸਮਿਟ ਫਾਰ ਡੈਮੋਕਰੇਸੀ ਦੇ ਹਿੱਸੇ ਵਜੋਂ ਅਮਰੀਕਾ, ਅਫਰੀਕਾ, ਏਸ਼ੀਆ, ਯੂਰੋਪ ਅਤੇ ਉੱਤਰੀ ਅਫਰੀਕਾ ਅਤੇ ਮੱਧ ਪੂਰਬ ਲਈ ਪੰਜ ਰੀਜਨਲ ਫੋਰਮ ਬਣਾਏ ਗਏ ਹਨ

Posted On: 10 AUG 2022 11:56AM by PIB Chandigarh

 ਭਾਰਤ ਦਾ ਚੋਣ ਕਮਿਸ਼ਨ 11 ਅਗਸਤ, 2022 ਨੂੰ ਨਿਰਵਾਚਨ ਸਦਨ ਵਿਖੇ "ਸਾਡੀਆਂ ਚੋਣਾਂ ਨੂੰ ਸਮਾਵੇਸ਼ੀ, ਪਹੁੰਚਯੋਗ ਅਤੇ ਭਾਗੀਦਾਰੀ ਵਾਲੀਆਂ ਬਣਾਉਣਾ" ਵਿਸ਼ੇ 'ਤੇ 'ਏਸ਼ੀਅਨ ਰੀਜਨਲ ਫੋਰਮ' ਦੀ ਇੱਕ ਵਰਚੁਅਲ ਬੈਠਕ ਦੀ ਮੇਜ਼ਬਾਨੀ ਕਰੇਗਾ। ਰੀਜਨਲ ਫੋਰਮ ਦੀ ਇਹ ਬੈਠਕ ਆਉਣ ਵਾਲੇ ਮਹੀਨੇ ਮੈਕਸੀਕੋ ਦੇ ਨੈਸ਼ਨਲ ਇਲੈਕਟੋਰਲ ਇੰਸਟੀਟਿਊਟ ਦੁਆਰਾ ਆਯੋਜਿਤ ਕੀਤੀ ਜਾਣ ਵਾਲੀ "ਲੋਕਤੰਤਰ ਲਈ ਗਲੋਬਲ ਸਮਿਟ" ਦਾ ਪੂਰਵਗਾਮੀ ਹੈ। ਗਲੋਬਲ ਸਮਿਟ ਅਤੇ ਰੀਜਨਲ ਫੋਰਮ ਦਾ ਉਦੇਸ਼ ਅੰਤਰਰਾਸ਼ਟਰੀ ਸੰਗਠਨਾਂ, ਦੁਨੀਆ ਦੀਆਂ ਚੋਣ ਸੰਸਥਾਵਾਂ ਦਰਮਿਆਨ ਤਾਲਮੇਲ ਪੈਦਾ ਕਰਨਾ ਅਤੇ ਦੁਨੀਆ ਵਿੱਚ ਚੋਣ ਲੋਕਤੰਤਰ ਨੂੰ ਮਜ਼ਬੂਤ ​​ਕਰਨ ਲਈ ਬੌਧਿਕ ਅਤੇ ਸੰਸਥਾਗਤ ਲਾਮਬੰਦੀ ਨੂੰ ਉਤਸ਼ਾਹਿਤ ਕਰਨਾ ਹੈ। 

 

 ਭਾਰਤ ਦੇ ਮੁੱਖ ਚੋਣ ਕਮਿਸ਼ਨਰ, ਸ਼੍ਰੀ ਰਾਜੀਵ ਕੁਮਾਰ, ਅਤੇ ਚੋਣ ਕਮਿਸ਼ਨਰ, ਸ਼੍ਰੀ ਅਨੂਪ ਚੰਦਰ ਪਾਂਡੇ, ਏਸ਼ੀਅਨ ਰੀਜਨਲ ਫੋਰਮ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ਬੈਠਕ ਵਿੱਚ ਮੈਕਸੀਕੋ, ਮੌਰੀਸ਼ਸ, ਫਿਲੀਪੀਨਜ਼, ਨੇਪਾਲ, ਉਜ਼ਬੇਕਿਸਤਾਨ, ਮਾਲਦੀਵ ਦੀਆਂ ਚੋਣ ਮੈਨੇਜਮੈਂਟ ਸੰਸਥਾਵਾਂ ਅਤੇ ਇੰਟਰਨੈਸ਼ਨਲ ਆਈਡੀਆ (IDEA), ਐਸੋਸੀਏਸ਼ਨ ਆਵੑ ਵਰਲਡ ਇਲੈਕਸ਼ਨ ਬੌਡੀਜ਼ (ਏ-ਡਬਲਿਊਈਬੀ) ਅਤੇ ਇੰਟਰਨੈਸ਼ਨਲ ਫਾਊਂਡੇਸ਼ਨ ਫਾਰ ਇਲੈਕਟੋਰਲ ਸਿਸਟਮਜ਼ (ਆਈਐੱਫਈਐੱਸ) ਦੇ ਪ੍ਰਤੀਨਿਧਾਂ ਦੀ ਭਾਗੀਦਾਰੀ ਹੋਵੇਗੀ।     

 

 ਇਸ ਏਸ਼ੀਅਨ ਰੀਜਨਲ ਫੋਰਮ (ਏਆਰਐੱਫ) ਦੀ ਬੈਠਕ ਦੇ ਦੋ ਸੈਸ਼ਨ ਹਨ। ਪਹਿਲਾ ਸੈਸ਼ਨ 'ਸਮਾਵੇਸ਼ੀ ਚੋਣਾਂ: ਦੂਰ-ਦੁਰਾਡੇ ਖੇਤਰਾਂ ਵਿੱਚ ਨੌਜਵਾਨਾਂ, ਜੈਂਡਰ ਅਤੇ ਨਾਗਰਿਕਾਂ ਦੀ ਭਾਗੀਦਾਰੀ ਨੂੰ ਵਧਾਉਣਾ' ਵਿਸ਼ੇ 'ਤੇ ਹੋਵੇਗਾ, ਜਿਸ ਦੀ ਸਹਿ-ਪ੍ਰਧਾਨਗੀ ਮੌਰੀਸ਼ਸ ਅਤੇ ਨੇਪਾਲ ਦੇ ਮੁੱਖ ਚੋਣ ਕਮਿਸ਼ਨਰ ਕਰਨਗੇ। ਸੈਸ਼ਨ ਵਿੱਚ ਸੀਓਐੱਮਈਐੱਲਈਸੀ (COMELEC) ਫਿਲੀਪੀਨਜ਼ ਤੋਂ ਪ੍ਰਤੀਨਿਧਤਾ ਕੀਤੇ ਜਾਣ ਤੋਂ ਇਲਾਵਾ ਅੰਤਰਰਾਸ਼ਟਰੀ ਆਈਡੀਆ (IDEA) ਅਤੇ ਏ-ਡਬਲਿਊਈਬੀ (A-WEB) ਦੇ ਪ੍ਰਤੀਨਿਧ ਵੀ ਸ਼ਾਮਲ ਹੋਣਗੇ। 

 

 'ਪਹੁੰਚਯੋਗ ਚੋਣਾਂ: ਦਿੱਵਿਯਾਂਗਜਨ ਅਤੇ ਸੀਨੀਅਰ ਨਾਗਰਿਕਾਂ ਦੀ ਭਾਗੀਦਾਰੀ ਨੂੰ ਵਧਾਉਣਾ' ਵਿਸ਼ੇ 'ਤੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਕਮਿਸ਼ਨਰ, ਸੀਓਐੱਮਈਐੱਲਈਸੀ, ਫਿਲੀਪੀਨਜ਼ ਅਤੇ ਉਜ਼ਬੇਕਿਸਤਾਨ ਦੇ ਸੀਈਸੀ ਦੁਆਰਾ ਕੀਤੀ ਜਾਵੇਗੀ ਅਤੇ ਨੇਪਾਲ ਅਤੇ ਮਾਲਦੀਵ ਦੇ ਚੋਣ ਕਮਿਸ਼ਨ ਅਤੇ ਆਈਐੱਫਈਐੱਸ (ਏਸ਼ੀਆ ਪੈਸੀਫਿਕ) ਦੀ ਪ੍ਰਤੀਨਿਧਤਾ ਸ਼ਾਮਲ ਹੋਵੇਗੀ।

 

 ਇਸ 'ਗਲੋਬਲ ਸਮਿਟ ਫਾਰ ਡੈਮੋਕਰੇਸੀ' ਦੇ ਹਿੱਸੇ ਵਜੋਂ, ਪੰਜ ਰੀਜਨਲ ਫੋਰਮ ਯਾਨੀ ਅਫਰੀਕਾ, ਅਮਰੀਕਾ, ਏਸ਼ੀਆ, ਯੂਰੋਪ ਅਤੇ ਕੰਟਰੀਜ਼ ਆਵੑ ਅਰਬ ਸਟੇਟਸ ਬਣਾਏ ਗਏ ਹਨ। ਭਾਰਤ ਨਾ ਸਿਰਫ਼ "ਲੋਕਤੰਤਰ ਲਈ ਗਲੋਬਲ ਸਮਿਟ" ਦੇ ਪੂਰਵਗਾਮੀ ਵਜੋਂ ਈਐੱਮਬੀ’ਸ ਨੂੰ ਸੰਸਥਾਗਤ ਅਤੇ ਗਤੀਸ਼ੀਲ ਕਰਨ ਲਈ, ਬਲਕਿ ਕੋਵਿਡ-19 ਮਹਾਮਾਰੀ ਦੁਆਰਾ ਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਬਦਲਦੀ ਭੂ-ਰਾਜਨੀਤੀ, ਉੱਭਰਦੀਆਂ ਟੈਕਨੋਲੋਜੀਆਂ ਅਤੇ ਚੋਣ ਪ੍ਰਬੰਧਨ ਵਿੱਚ ਉਨ੍ਹਾਂ ਦੀ ਵਰਤੋਂ 'ਤੇ ਪ੍ਰਤੀਬਿੰਬਤ ਕਰਨ ਲਈ ਈਐੱਮਬੀ’ਸ ਦੇ ਏਸ਼ੀਅਨ ਰੀਜਨਲ ਫੋਰਮ ਦੀ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਰੀਜਨਲ ਫੋਰਮ ਦੀਆਂ ਬੈਠਕਾਂ ਦੇ ਨਤੀਜਿਆਂ ਦਾ ਉਦੇਸ਼ ਦੁਨੀਆ ਭਰ ਵਿੱਚ, ਖਾਸ ਤੌਰ 'ਤੇ ਮਜ਼ਬੂਤ ​​ਚੋਣ ਪ੍ਰਕਿਰਿਆਵਾਂ ਰਾਹੀਂ, ਲੋਕਤੰਤਰ ਨੂੰ ਮਜ਼ਬੂਤ ​​ਕਰਨ ਲਈ ਇੱਕ ਕਾਰਜ ਯੋਜਨਾ ਅਤੇ ਏਜੰਡਾ ਤਿਆਰ ਕਰਨਾ ਹੈ। ਹੁਣ ਤੱਕ, ਜੂਨ ਅਤੇ ਜੁਲਾਈ, 2022 ਦੇ ਮਹੀਨਿਆਂ ਵਿੱਚ ਯੂਰੋਪ, ਅਮਰੀਕਾ ਅਤੇ ਅਫਰੀਕਾ ਲਈ ਰੀਜਨਲ ਫੋਰਮ ਦੀਆਂ ਤਿੰਨ ਬੈਠਕਾਂ ਹੋ ਚੁੱਕੀਆਂ ਹਨ। 

 

 

 ********

 

 ਆਰਪੀ


(Release ID: 1850554) Visitor Counter : 129