ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਵਰਚੁਅਲ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਟਿੱਪਣੀਆਂ

Posted On: 11 APR 2022 2:20PM by PIB Chandigarh

President Biden, ਸਭ ਤੋਂ ਪਹਿਲਾਂ, ਮੈਂ ਤੁਹਾਡੇ ਗਰਮਜੋਸ਼ੀ ਭਰੇ ਸ਼ਬਦਾਂ ਦੇ ਲਈ ਆਭਾਰ ਪ੍ਰਗਟ ਕਰਨਾ ਚਾਹੁੰਦਾ ਹਾਂ। ਅੱਜ ਸਾਡੇ ਰੱਖਿਆ ਅਤੇ ਵਿਦੇਸ਼ ਮੰਤਰੀ ਕੁਝ ਦੇਰ ਬਾਅਦ "2 plus 2” format ਵਿੱਚ ਮਿਲਣਗੇ। ਉਸ ਤੋਂ ਪਹਿਲਾਂ, ਸਾਡੀ ਇਹ ਮੁਲਾਕਾਤ ਉਨ੍ਹਾਂ ਦੀ ਬਾਤਚੀਤ ਨੂੰ ਦਿਸ਼ਾ ਦੇਣ ਦੇ ਲਈ ਮਹੱਤਵਪੂਰਨ ਹੈ। ਅਤੇ ਇਸ ਵਰਚੁਅਲ ਮੁਲਾਕਾਤ ਦਾ ਇਨੀਸ਼ਿਏਟਿਵ ਤੁਸੀਂ ਲਿਆ, ਇਸ ਦੇ ਲਈ ਵੀ ਮੈਂ ਤੁਹਾਡਾ ਅਭਿਨੰਦਨ ਕਰਦਾ ਹਾਂ।

Excellency,

ਪਿਛਲੇ ਸਾਲ ਸਤੰਬਰ ਵਿੱਚ, ਜਦੋਂ ਮੈਂ ਵਾਸ਼ਿੰਗਟਨ ਆਇਆ ਸਾਂ, ਅਤੇ ਜਿਸ ਦਾ ਤੁਸੀਂ ਹੁਣੇ ਜ਼ਿਕਰ ਵੀ ਕੀਤਾ ਤਦ ਤੁਸੀਂ ਕਿਹਾ ਸੀ ਕਿ ਭਾਰਤ-ਅਮਰੀਕਾ partnership ਬਹੁਤ ਸਾਰੀਆਂ ਆਲਮੀ ਸਮੱਸਿਆਵਾਂ ਦੇ ਸਮਾਧਾਨ ਵਿੱਚ ਯੋਗਦਾਨ ਦੇ ਸਕਦੀ ਹੈ। ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਵਿਸ਼ਵ ਦੇ ਦੋ ਸਭ ਤੋਂ ਬੜੇ ਅਤੇ ਪੁਰਾਣੇ ਲੋਕਤੰਤਰ ਦੇ ਰੂਪ ਵਿੱਚ, ਅਸੀਂ natural partners ਹਾਂ। ਅਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਸਬੰਧਾਂ ਵਿੱਚ ਜੋ ਪ੍ਰਗਤੀ ਹੋਈ ਹੈ, ਜੋ ਨਵਾਂ momentum ਬਣਿਆ ਹੈ, ਅੱਜ ਤੋਂ ਇੱਕ ਦਹਾਕਾ ਪਹਿਲਾਂ ਵੀ, ਸ਼ਾਇਦ ਐਸੀ ਕਲਪਨਾ ਕਰਨਾ ਮੁਸ਼ਕਿਲ ਸੀ।

Excellency,

ਅੱਜ ਦੀ ਸਾਡੀ ਬਾਤਚੀਤ ਅਜਿਹੇ ਸਮੇਂ ’ਤੇ ਹੋ ਰਹੀ ਹੈ ਜਦੋਂ ਯੂਕ੍ਰੇਨ ਵਿੱਚ ਸਥਿਤੀ ਬਹੁਤ ਚਿੰਤਾਜਨਕ ਬਣੀ ਹੋਈ ਹੈ। ਕੁਝ ਸਪਤਾਹ ਪਹਿਲਾਂ ਤੱਕ, 20,000 ਤੋਂ ਅਧਿਕ ਭਾਰਤੀ ਯੂਕ੍ਰੇਨ ਵਿੱਚ ਫਸੇ ਹੋਏ ਸਨ। ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਯੁਵਾ ਵਿਦਿਆਰਥੀ ਸਨ। ਕਾਫ਼ੀ ਮਿਹਨਤ ਦੇ ਬਾਅਦ, ਅਸੀਂ ਉਨ੍ਹਾਂ ਨੂੰ ਸਕੁਸ਼ਲ (ਸਹੀ-ਸਲਾਮਤ) ਕੱਢਣ ਵਿੱਚ ਸਫ਼ਲ ਹੋਏ, ਹਾਲਾਂਕਿ ਇੱਕ ਵਿਦਿਆਰਥੀ ਨੇ ਆਪਣਾ ਜੀਵਨ ਗੁਆ ਦਿੱਤਾ। ਇਸ ਪੂਰੇ ਘਟਨਾਕ੍ਰਮ ਦੇ ਦੌਰਾਨ, ਮੈਂ ਯੂਕ੍ਰੇਨ ਅਤੇ ਰੂਸ ,ਦੋਨਾਂ ਦੇ ਰਾਸ਼ਟਰਪਤੀਆਂ ਨਾਲ ਕਈ ਵਾਰ ਫੋਨ 'ਤੇ ਬਾਤਚੀਤ ਕੀਤੀ। ਮੈਂ ਨਾ ਸਿਰਫ਼ ਸ਼ਾਂਤੀ ਦੀ ਅਪੀਲ ਕੀਤੀ, ਬਲਕਿ ਮੈਂ ਰਾਸ਼ਟਰਪਤੀ ਪੁਤਿਨ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਨਾਲ ਸਿੱਧੀ ਬਾਤਚੀਤ ਦਾ ਸੁਝਾਅ ਵੀ ਰੱਖਿਆ। ਸਾਡੀ ਸੰਸਦ ਵਿੱਚ ਵੀ ਯੂਕ੍ਰੇਨ ਦੇ ਵਿਸ਼ੇ ’ਤੇ ਬਹੁਤ ਵਿਸਤਾਰ ਨਾਲ ਚਰਚਾ ਹੋਈ ਹੈ।

ਹਾਲ ਵਿੱਚ Bucha ਸ਼ਹਿਰ ਵਿੱਚ ਨਿਰਦੋਸ਼  ਨਾਗਰਿਕਾਂ ਦੀ ਹੱਤਿਆਵਾਂ ਦੀ ਖ਼ਬਰ ਬਹੁਤ ਹੀ ਚਿੰਤਾਜਨਕ ਸੀ। ਅਸੀਂ ਤੁਰੰਤ ਇਸ ਦੀ ਨਿੰਦਾ ਕੀਤੀ ਅਤੇ ਇੱਕ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਹੈ। ਅਸੀਂ ਆਸ਼ਾ ਕਰਦੇ ਹਾਂ ਕਿ ਰੂਸ ਅਤੇ ਯੂਕ੍ਰੇਨ ਦੇ ਦਰਮਿਆਨ ਚਲ ਰਹੀ ਬਾਤਚੀਤ ਨਾਲ ਸ਼ਾਂਤੀ ਦਾ ਮਾਰਗ ਨਿਕਲੇਗਾ।

Excellency,

ਅਸੀਂ ਯੂਕ੍ਰੇਨ ਵਿੱਚ civilian ਜਨਤਾ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਮਾਨਵੀ ਸਹਾਇਤਾ ਦੀ ਨਿਰਵਿਘਨ ਸਪਲਾਈ ਨੂੰ ਵੀ ਮਹੱਤਵ ਦਿੱਤਾ ਹੈ ਅਤੇ ਜਿਸ ਦਾ ਹੁਣੇ ਤੁਸੀਂ ਸ਼ੁਰੂ ਵਿੱਚ ਜ਼ਿਕਰ ਵੀ ਕੀਤਾ। ਅਸੀਂ ਆਪਣੀ ਤਰਫ਼ ਤੋਂ ਦਵਾਈਆਂ ਅਤੇ ਹੋਰ ਰਾਹਤ ਸਮੱਗਰੀ ਯੂਕ੍ਰੇਨ ਅਤੇ ਉਸ ਦੇ ਗੁਆਂਢੀ ਦੇਸ਼ਾਂ ਨੂੰ ਭੇਜੀ ਹੈ। ਅਤੇ ਯੂਕ੍ਰੇਨ ਦੀ ਮੰਗ 'ਤੇ ਅਸੀਂ ਜਲਦੀ ਹੀ ਦਵਾਈਆਂ ਦਾ ਇੱਕ ਹੋਰ ਕਨਸਾਈਨਮੈਂਟ ਭੇਜ ਰਹੇ ਹਾਂ।

Excellency,

ਤੁਸੀਂ ਆਪਣੇ ਕਾਰਜਕਾਲ ਦੇ ਸ਼ੁਰੂ ਵਿੱਚ ਹੀ ਇੱਕ ਬਹੁਤ ਮਹੱਤਵਪੂਰਨ ਸਲੋਗਨ (ਨਾਅਰਾ) ਦਿੱਤਾ ਸੀ- Democracies can Deliver. ਭਾਰਤ ਅਤੇ ਅਮਰੀਕਾ ਦੀ partnership ਦੀ ਸਫ਼ਲਤਾ ਇਸ ਸਲੋਗਨ ਨੂੰ ਸਾਰਥਕ ਕਰਨ ਦਾ ਸਭ ਤੋਂ ਉੱਤਮ ਜ਼ਰੀਆ ਹੈ।

ਇਸ ਸਾਲ ਭਾਰਤ ਆਪਣੀ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਅਤੇ ਅਸੀਂ ਆਪਣੇ diplomatic relations ਦੀ 75ਵੀਂ ਵਰ੍ਹੇਗੰਢ ਵੀ ਮਨਾ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਦੀ ਅਗਲੇ 25 ਸਾਲਾਂ ਦੀ ਵਿਕਾਸ ਯਾਤਰਾ ਵਿੱਚ ਅਮਰੀਕਾ ਦੇ ਨਾਲ ਸਾਡੀ ਮਿੱਤਰਤਾ ਇੱਕ ਅਭਿੰਨ ਅੰਗ ਰਹੇਗੀ।

ਇੱਕ ਵਾਰ ਫਿਰ ਅੱਜ ਦੇ ਆਯੋਜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।

 

 

 ***************

ਡੀਐੱਸ/ਏਕੇ


(Release ID: 1850336) ਵਿਜ਼ੀਟਰ ਕਾਊਂਟਰ : 95