ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 10 ਅਗਸਤ ਨੂੰ ਪਾਣੀਪਤ ਵਿੱਚ 2ਜੀ ਈਥੇਨੌਲ ਪਲਾਂਟ ਸਮਰਪਿਤ ਕਰਨਗੇ



ਪਲਾਂਟ ਸਲਾਨਾ ਤਿੰਨ ਕਰੋੜ ਲੀਟਰ ਈਥੇਨੌਲ ਪੈਦਾ ਕਰਨ ਲਈ ਦੋ ਲੱਖ ਟਨ ਚਾਵਲ ਦੀ ਪਰਾਲੀ ਦੀ ਵਰਤੋਂ ਕਰੇਗਾ



ਬਾਇਓਫਿਊਲ ਦਾ ਉਤਪਾਦਨ ਅਤਿਰਿਕਤ ਆਮਦਨ ਪੈਦਾ ਕਰਨ ਦੇ ਮੌਕੇ ਪ੍ਰਦਾਨ ਕਰਕੇ ਕਿਸਾਨਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ



ਇਹ ਪ੍ਰਤੀ ਸਾਲ ਲਗਭਗ ਤਿੰਨ ਲੱਖ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਦੇ ਨਿਕਾਸ ਨੂੰ ਘਟਾਉਣ ਵਿੱਚ ਵੀ ਯੋਗਦਾਨ ਪਾਵੇਗਾ

Posted On: 08 AUG 2022 5:27PM by PIB Chandigarh

ਵਿਸ਼ਵ ਬਾਇਓਫਿਊਲ ਦਿਵਸ ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਅਗਸਤ, 2022 ਨੂੰ ਸ਼ਾਮ 4:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹਰਿਆਣਾ ਦੇ ਪਾਣੀਪਤ ਵਿੱਚ ਦੂਸਰੀ ਪੀੜ੍ਹੀ (2ਜੀ) ਦੇ ਈਥੇਨੌਲ ਪਲਾਂਟ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪਲਾਂਟ ਦਾ ਸਮਰਪਣ ਦੇਸ਼ ਵਿੱਚ ਬਾਇਓਫਿਊਲ ਦੇ ਉਤਪਾਦਨ ਅਤੇ ਵਰਤੋਂ ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਸਾਲਾਂ ਦੌਰਾਨ ਉਠਾਏ ਗਏ ਕਦਮਾਂ ਦੀ ਇੱਕ ਲੰਬੀ ਲੜੀ ਦਾ ਹਿੱਸਾ ਹੈ। ਇਹ ਊਰਜਾ ਖੇਤਰ ਨੂੰ ਵਧੇਰੇ ਕਿਫਾਇਤੀ, ਪਹੁੰਚਯੋਗ, ਕੁਸ਼ਲ ਅਤੇ ਟਿਕਾਊ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਲਗਾਤਾਰ ਪ੍ਰਯਤਨਾਂ ਦੇ ਅਨੁਰੂਪ ਹੈ।

2ਜੀ ਈਥੇਨੌਲ ਪਲਾਂਟ 900 ਕਰੋੜ ਰੁਪਏ ਤੋਂ ਵੱਧ ਦੀ ਅੰਦਾਜ਼ਨ ਲਾਗਤ ਨਾਲ ਬਣਾਇਆ ਗਿਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (IOCL) ਦੁਆਰਾ ਅਤੇ ਪਾਣੀਪਤ ਰਿਫਾਇਨਰੀ ਦੇ ਨੇੜੇ ਸਥਿਤ ਹੈ। ਅਤਿ-ਆਧੁਨਿਕ ਸਵਦੇਸ਼ੀ ਟੈਕਨੋਲੋਜੀ 'ਤੇ ਅਧਾਰਿਤ, ਇਹ ਪ੍ਰੋਜੈਕਟ ਸਲਾਨਾ ਲਗਭਗ 3 ਕਰੋੜ ਲੀਟਰ ਈਥੇਨੌਲ ਪੈਦਾ ਕਰਨ ਲਈ 2 ਲੱਖ ਟਨ ਚਾਵਲ ਦੀ ਪਰਾਲੀ ਦੀ ਸਲਾਨਾ ਵਰਤੋਂ ਕਰਕੇ ਭਾਰਤ ਦੇ ਵੇਸਟ-ਟੂ-ਵੇਲਥ ਪ੍ਰਯਤਨਾਂ ਵਿੱਚ ਇੱਕ ਨਵਾਂ ਅਧਿਆਇ ਮੋੜ ਦੇਵੇਗਾ।

ਖੇਤੀ-ਫਸਲਾਂ ਦੀ ਰਹਿੰਦ-ਖੂੰਹਦ ਲਈ ਅੰਤਿਮ ਵਰਤੋਂ ਬਣਾਉਣਾ ਕਿਸਾਨਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਲਈ ਅਤਿਰਿਕਤ ਆਮਦਨ ਪੈਦਾ ਕਰਨ ਦੇ ਮੌਕੇ ਪ੍ਰਦਾਨ ਕਰੇਗਾ। ਇਹ ਪ੍ਰੋਜੈਕਟ ਪਲਾਂਟ ਦੇ ਸੰਚਾਲਨ ਵਿੱਚ ਸ਼ਾਮਲ ਲੋਕਾਂ ਨੂੰ ਸਿੱਧਾ ਰੋਜ਼ਗਾਰ ਪ੍ਰਦਾਨ ਕਰੇਗਾ ਅਤੇ ਚਾਵਲ ਦੀ ਪਰਾਲੀ ਨੂੰ ਕੱਟਣ, ਸੰਭਾਲਣ, ਸਟੋਰ ਕਰਨ ਆਦਿ ਲਈ ਸਪਲਾਈ ਚੇਨ ਵਿੱਚ ਅਸਿੱਧੇ ਤੌਰ 'ਤੇ ਰੋਜ਼ਗਾਰ ਪੈਦਾ ਕਰੇਗਾ।

ਪ੍ਰੋਜੈਕਟ ਵਿੱਚ ਜ਼ੀਰੋ ਤਰਲ ਡਿਸਚਾਰਜ ਹੋਵੇਗਾ। ਝੋਨੇ ਦੀ ਪਰਾਲੀ (ਪਰਾਲੀ) ਨੂੰ ਸਾੜਨ ਵਿੱਚ ਕਮੀ ਜ਼ਰੀਏ, ਇਹ ਪ੍ਰੋਜੈਕਟ ਪ੍ਰਤੀ ਸਾਲ ਲਗਭਗ 3 ਲੱਖ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਨਿਕਾਸ ਦੇ ਬਰਾਬਰ ਗ੍ਰੀਨਹਾਊਸ ਗੈਸਾਂ ਦੀ ਕਮੀ ਵਿੱਚ ਯੋਗਦਾਨ ਪਾਵੇਗਾ, ਜਿਸ ਨੂੰ ਦੇਸ਼ ਦੀਆਂ ਸੜਕਾਂ ’ਤੇ ਸਲਾਨਾ ਲਗਭਗ 63,000 ਕਾਰਾਂ ਨੂੰ ਬਦਲਣ ਦੇ ਬਰਾਬਰ ਸਮਝਿਆ ਜਾ ਸਕਦਾ ਹੈ।

 

****

 

ਡੀਐੱਸ/ਐੱਸਟੀ



(Release ID: 1850155) Visitor Counter : 199