ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 4 ਅਗਸਤ ਨੂੰ ਸ਼੍ਰੀਮਦ ਰਾਜਚੰਦਰ ਮਿਸ਼ਨ, ਧਰਮਪੁਰ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ



ਪ੍ਰਧਾਨ ਮੰਤਰੀ ਵਲਸਾਡ ਜ਼ਿਲ੍ਹੇ ਦੇ ਧਰਮਪੁਰ ਵਿੱਚ ਸ਼੍ਰੀਮਦ ਰਾਜਚੰਦਰ ਹਸਪਤਾਲ ਦਾ ਉਦਘਾਟਨ ਕਰਨਗੇ



ਪ੍ਰਧਾਨ ਮੰਤਰੀ ਸ਼੍ਰੀਮਦ ਰਾਜਚੰਦਰ ਸੈਂਟਰ ਆਵ੍ ਐਕਸੀਲੈਂਸ ਫੌਰ ਵੁਮਨ ਅਤੇ ਸ਼੍ਰੀਮਦ ਰਾਜਚੰਦਰ ਪਸ਼ੂ ਹਸਪਤਾਲ ਦਾ ਨੀਂਹਪੱਥਰ ਵੀ ਰੱਖਣਗੇ

Posted On: 03 AUG 2022 4:22PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 4 ਅਗਸਤ ਨੂੰ  ਸ਼ਾਮ 4.30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਵਰਸਾਡ ਜ਼ਿਲ੍ਹੇ ਵਿੱਚ ਸ਼੍ਰੀਮਦ ਰਾਜਚੰਦਰ ਮਿਸ਼ਨਧਰਮਪੁਰ ਦੇ ਕਈ ਪ੍ਰੋਜੈਕਟਾਂ ਦਾ ਉਦਘਾਟਨ  ਕਰਨਗੇ ਅਤੇ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਵਲਸਾਡ ਜ਼ਿਲ੍ਹੇ ਦੇ ਧਰਮਪੁਰ ਵਿੱਚ ਸ਼੍ਰੀਮਦ ਰਾਜਚੰਦਰ ਹਸਪਤਾਲ ਦਾ ਉਦਘਾਟਨ ਕਰਨਗੇ ਇਸ ਪ੍ਰੋਜੈਕਟ ਦੀ ਲਾਗਤ ਕਰੀਬ 200 ਕਰੋੜ ਰੁਪਏ ਹੈ। ਇਹ ਅਤਿਆਧੁਨਿਕ ਮੈਡੀਕਲ ਇਨਫ੍ਰਾਸਟ੍ਰਕਚਰ ਦੇ ਨਾਲ 250 ਬਿਸਤਰਿਆਂ ਵਾਲਾ ਮਲਟੀਸਪੈਸ਼ਲਿਟੀ ਹਸਪਤਾਲ ਹੈਜੋ ਵਿਸ਼ੇਸ਼ ਤੌਰ ਤੇ ਦੱਖਣੀ ਗੁਜਰਾਤ ਖੇਤਰ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਤੀਜੇ ਦਰਜੇ ਦੀਆਂ ਮੈਡੀਕਲ ਸੁਵਿਧਾਵਾਂ (world class tertiary medical facilities) ਪ੍ਰਦਾਨ ਕਰੇਗਾ

ਪ੍ਰਧਾਨ ਮੰਤਰੀ  ਸ਼੍ਰੀਮਦ ਰਾਜਚੰਦਰ ਪਸ਼ੂ ਹਸਪਤਾਲ ਦਾ ਨੀਂਹ ਪੱਥਰ ਰੱਖਣਗੇ ਡੇਢ ਸੌ (150) ਬਿਸਤਰਿਆਂ ਵਾਲੇ ਹਸਪਤਾਲ ਦਾ ਲਗਭਗ 70 ਕਰੋੜ ਰੁਪਏ ਲਾਗਤ ਨਾਲ ਨਿਰਮਾਣ ਕੀਤਾ ਜਾਵੇਗਾ। ਹਸਪਤਾਲ ਵਿੱਚ ਉੱਚ ਸ਼੍ਰੇਣੀ ਦੀਆ ਸੁਵਿਧਾਵਾਂ ਅਤੇ ਪਸ਼ੂ ਚਿਕਿਤਸਕਾਂ ਅਤੇ ਸਹਾਇਕ ਸਟਾਫ਼ (veterinarians and ancillary staff) ਦੀ ਇੱਕ ਸਮਰਪਿਤ ਟੀਮ ਮੌਜੂਦ ਹੋਵੇਗੀ। ਹਸਪਤਾਲ ਪਸ਼ੂਆਂ ਦੀ ਦੇਖਭਾਲ਼ ਅਤੇ ਰੱਖ-ਰਖਾਅ ਦੇ ਲਈ ਰਵਾਇਤੀ ਚਿਕਿਤਸਾ ਦੇ ਨਾਲ-ਨਾਲ ਸੰਪੂਰਨ ਮੈਡੀਕਲ ਕੇਅਰ ਪ੍ਰਦਾਨ ਕਰੇਗਾ।  

ਪ੍ਰਧਾਨ ਮੰਤਰੀ ਇਸ ਅਵਸਰ ‘ਤੇ  ਸ਼੍ਰੀਮਦ ਰਾਜਚੰਦਰ ਸੈਂਟਰ ਆਵ੍ ਐਕਸੀਲੈਂਸ ਫੌਰ ਵੁਮਨ ਦਾ ਨੀਂਹ ਪੱਥਰ  ਵੀ ਰੱਖਣਗੇ ਇਸ ਦਾ ਨਿਰਮਾਣ 40 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਕੀਤਾ ਜਾਵੇਗਾ। ਇਸ ਵਿੱਚ ਮਨੋਰੰਜਨ ਦੇ ਲਈ ਸੁਵਿਧਾਵਾਂਆਤਮ-ਵਿਕਾਸ ਸੈਸ਼ਨਾਂ ਦੇ ਲਈ ਕਲਾਸ ਰੂਮਰੈਸਟ ਏਰੀਆਜ਼ ਆਦਿ ਦੀ ਵਿਵਸਥਾ ਹੋਵੇਗੀ। ਇਹ 700 ਤੋਂ ਅਧਿਕ ਆਦਿਵਾਸੀ ਮਹਿਲਾਵਾਂ ਨੂੰ ਰੋਜ਼ਗਾਰ ਦੇਵੇਗਾ ਅਤੇ ਬਾਅਦ ਵਿੱਚ ਹਜ਼ਾਰਾਂ ਹੋਰ ਲੋਕਾਂ ਨੂੰ ਆਜੀਵਿਕਾ ਪ੍ਰਦਾਨ ਕਰੇਗਾ।

 

 *******

 

ਡੀਐੱਸ/ਐੱਸਟੀ



(Release ID: 1848201) Visitor Counter : 89