ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸ਼੍ਰੀ ਸਤਯੇਂਦਰ ਪ੍ਰਕਾਸ਼ ਨੇ ਪੱਤਰ ਸੂਚਨਾ ਦਫ਼ਤਰ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲ਼ਿਆ

प्रविष्टि तिथि: 01 AUG 2022 4:14PM by PIB Chandigarh


 ਸ਼੍ਰੀ ਸਤਯੇਂਦਰ ਪ੍ਰਕਾਸ਼ ਨੇ ਅੱਜ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲ ਲਿਆ ਹੈ। ਸ਼੍ਰੀ ਪ੍ਰਕਾਸ਼ 1988 ਬੈਚ ਦੇ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਕੇਂਦਰੀ ਸੰਚਾਰ ਬਿਊਰੋ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਦੇ ਅਹੁਦੇ 'ਤੇ ਸਨ।


https://lh5.googleusercontent.com/rfo7zLdJz7BZR2g04KTYNj8_b_0Sawz70Zbdial-DJ8PbktFRbAI1O2YovgDqBQYL_XduQHCm-YduIeDNcqmBYIWqjgGPaI2hUeq0DbA-BPDQO3SpiH9QUAL6QG44DrkHf9r_F36zMS_rdTXjAXLxg

 

ਸ਼੍ਰੀ ਸਤਯੇਂਦਰ ਪ੍ਰਕਾਸ਼ ਨੂੰ ਕੇਂਦਰ ਸਰਕਾਰ ਵਿੱਚ ਲੋਕ ਸੰਚਾਰ, ਮੀਡੀਆ ਮੈਨੇਜਮੈਂਟ, ਪ੍ਰਸ਼ਾਸਨ, ਪਾਲਿਸੀ ਫਾਰਮੂਲੇਸ਼ਨ ਅਤੇ ਪ੍ਰੋਗਰਾਮ ਲਾਗੂਕਰਨ ਦੇ ਖੇਤਰ ਵਿੱਚ ਵਿਆਪਕ ਅਨੁਭਵ ਹੈ। ਉਨ੍ਹਾਂ ਯੂਨੈਸਕੋ, ਯੂਨੀਸੈੱਫ, ਯੂਐੱਨਡੀਪੀ ਆਦਿ ਜਿਹੀਆਂ ਵਿਭਿੰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੋਰਮਾਂ ਵਿੱਚ ਭਾਰਤ ਸਰਕਾਰ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਕੇਂਦਰੀ ਸੰਚਾਰ ਬਿਊਰੋ ਲਈ ਸਰਕਾਰੀ ਵਿਗਿਆਪਨ, ਦੇ ਕੰਟੈਂਟ ਰੈਗੂਲੇਸ਼ਨ ਇੰਟਰਨੈੱਟ ਅਤੇ ਡਿਜੀਟਲ ਮੀਡੀਆ ਪਾਲਿਸੀ, ਐੱਫਐੱਮ ਰੇਡੀਓ ਪਾਲਿਸੀ, ਡਿਜੀਟਲ ਸਿਨੇਮਾ ਪਾਲਿਸੀ ਆਦਿ ਦੇ ਲਈ ਡਰਾਫਟ ਦਿਸ਼ਾ-ਨਿਰਦੇਸ਼ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 2021 ਵਿੱਚ ਗਣਤੰਤਰ ਦਿਵਸ 'ਤੇ ਵੋਕਲ ਫੌਰ ਲੋਕਲ ਦੇ ਥੀਮ 'ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪਹਿਲੀ ਝਾਂਕੀ ਦੀ ਪੇਸ਼ਕਾਰੀ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਉਨ੍ਹਾਂ ਨੂੰ ਪਹਿਚਾਣ ਮਿਲੀ ਸੀ। 


https://lh3.googleusercontent.com/Q4WmA8IHoAGtO9ucmQudJ2B1Rl6L8-dhWAjz2nS9BI4pQWjTmY02JhBVGaFDOHTdhJJ7vBye6wnqWDEF8VjXyI5lfi_U6CLfnQwnFrSOlxOBa7Rp-8ZBi99q9JtSALeAKzadEMiqaDDeJmFSbATm1A

 ਸ਼੍ਰੀ ਪ੍ਰਕਾਸ਼ ਭਾਰਤ ਸਰਕਾਰ ਦੀਆਂ ਕਈ ਵੱਡੀਆਂ ਜਨ ਮੁਹਿੰਮਾਂ, ਆਊਟਰੀਚ ਗਤੀਵਿਧੀਆਂ ਨੂੰ ਡਿਜ਼ਾਈਨ ਕਰਨ ਅਤੇ ਚਲਾਉਣ ਨਾਲ ਜੁੜੇ ਰਹੇ ਹਨ। ਉਨ੍ਹਾਂ ਨੂੰ ਮਹੱਤਵਪੂਰਨ ਸੂਚਨਾ ਸਿੱਖਿਆ ਤੇ ਸੰਚਾਰ(ਆਈਈਸੀ) ਮੁਹਿੰਮਾਂ ਦੇ ਵਿਚਾਰ ਪੇਸ਼ ਕਰਨ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਹਾਲ ਹੀ ਵਿੱਚ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਮਾਨਤਾ ਦਿੱਤੀ ਗਈ ਹੈ ਅਤੇ 2021-22 ਵਿੱਚ ਵੋਟਰ ਜਾਗਰੂਕਤਾ ਅਤੇ ਸਿੱਖਿਆ ਦੁਆਰਾ ਚੋਣ ਭਾਗੀਦਾਰੀ ਨੂੰ ਵਧਾਉਣ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

 

 ਆਪਣਾ ਚਾਰਜ ਸੰਭਾਲਣ 'ਤੇ, ਸ਼੍ਰੀ ਸਤਯੇਂਦਰ ਪ੍ਰਕਾਸ਼ ਦਾ ਪੱਤਰ ਸੂਚਨਾ ਦਫ਼ਤਰ(ਪੀਆਈਬੀ) ਦੇ ਸੀਨੀਅਰ ਅਧਿਕਾਰੀਆਂ ਨੇ ਸੁਆਗਤ ਕੀਤਾ।

 

*******

 

 ਸੌਰਭ ਸਿੰਘ


(रिलीज़ आईडी: 1847205) आगंतुक पटल : 226
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Gujarati , Odia , Tamil , Telugu