ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਟਾਇਰ ਰੋਲਿੰਗ ਰੇਜਿਸਟੇਂਸ, ਵੇਟ ਗ੍ਰਿਪ ਅਤੇ ਰੋਲਿੰਗ ਸਾਉਂਡ ਲਈ ਨੋਟੀਫਿਕੇਸ਼ਨ ਜਾਰੀ

Posted On: 01 JUL 2022 1:01PM by PIB Chandigarh

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਸੈਂਟਰਲ ਮੋਟਰ ਵਹੀਕਲਸ ਰੂਲਸ 1989 ਦੇ ਨਿਯਮ 95 ਵਿੱਚ ਸੰਸ਼ੋਧਨ ਕਰਦੇ ਹੋਏ 28 ਜੂਨ, 2022 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਮੋਟਰ ਵਾਹਨ ਉਦਯੋਗ ਮਾਨਕ 142:2019 ਦੇ ਤਹਿਤ ਸੀ1 (ਯਾਤਰੀ ਕਾਰ), ਸੀ2 (ਹੱਲਾ ਟ੍ਰਕ) ਅਤੇ ਸੀ3 (ਟਰੱਕ ਅਤੇ ਬਸ) ਲਈ ਵਾਲੇ ਟਾਇਰਾਂ ਲਈ ਰੇਲਿੰਗ ਰੇਜਿਸਟੇਂਸ, ਵੇਟ ਗ੍ਰਿਪ ਅਤੇ ਰੋਲਿੰਗ ਸਾਉਂਡ ਨਿਕਾਸੀ ਦੀਆਂ ਜ਼ਰੂਰਤਾਂ ਨੂੰ ਲਾਜ਼ਮੀ ਕਰਦਾ ਹੈ। ਉਕਤ ਟਾਇਰ ਵੇਟ ਗ੍ਰਿਪ ਜ਼ਰੂਰਤਾਂ ਅਤੇ ਰੋਲਿੰਗ ਰੇਜਿਸਟੇਂਸ ਅਤੇ ਰੋਲਿੰਗ ਸਾਉਂਡ ਨਿਕਾਸੀ ਦੀ ਸਟੇਜ 2 ਸੀਮਾਂਵਾਂ ਨੂੰ ਪੂਰਾ ਕਰਨਗੇ, ਜਿਵੇਂ ਕਿ ਇਸ ਏਆਈਐੱਸ ਵਿੱਚ ਨਿਯਮ ਹੈ। ਇਸ ਨਿਰਧਾਰਤ ਦੇ ਨਾਲ, ਭਾਰਤ ਨੂੰ ਯੂਐੱਨਈਸੀਈ (ਯੂਰਪ ਲਈ ਸੰਯੁਕਤ ਰਾਸ਼ਟਰ ਆਰਥਿਕ ਕਮਿਸ਼ਨ) ਦੇ ਨਿਯਮਾਂ ਦੇ ਨਾਲ ਜੋੜਿਆ ਜਾਵੇਗਾ।

ਟਾਇਰਾਂ ਦੇ ਰੋਲਿੰਗ ਰੇਜਿਸਟੇਂਸ ਦਾ ਈਂਧਨ ਕੁਸ਼ਲਤਾ ਤੇ ਪ੍ਰਭਾਵ ਪੈਂਦਾ ਹੈ,ਉੱਥੇ ਹੀ ਵੇਟ ਗ੍ਰਿਪ ਦੇ ਕਾਰਨ ਗਿੱਲੇ ਟਾਇਰਾਂ ਦੀ ਬ੍ਰੇਕਿੰਗ ਪ੍ਰਣਾਲੀ ਦੇ ਪ੍ਰਭਾਵਿਤ ਹੋਣ  ਨਾਲ ਵਾਹਨਾਂ ਦੀ ਸੁਰੱਖਿਆ ਨੂੰ ਹੁਲਾਰਾ ਦਿੰਦਾ ਹੈ। ਰੋਲਿੰਗ ਸਾਉਂਡ ਨਿਕਾਸੀ ਗਤੀ ਦੀ ਅਵਸਥਾ ਵਿੱਚ ਟਾਇਰ ਅਤੇ ਸੜਕ ਦੀ ਸਤ੍ਹਾ ਦਰਮਿਆਨ ਸੰਪਰਕ ਨਾਲ ਨਿਕਲਣ ਵਾਲੀ ਆਵਾਜ਼ ਨਾਲ ਸੰਬੰਧਿਤ ਹੈ। 

 

Click here for gazette notification

**********

ਐੱਮਜੇਪੀਐੱਸ



(Release ID: 1847034) Visitor Counter : 113