ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਅਚਿੰਤਾ ਸ਼ਿਉਲੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਵੇਟਲਿਫਟਿੰਗ ਵਿੱਚ ਭਾਰਤ ਲਈ ਤੀਜਾ ਸੋਨ ਤਗਮਾ ਜਿੱਤਿਆ
Posted On:
01 AUG 2022 11:51AM by PIB Chandigarh
ਮੁੱਖ ਬਿੰਦੂ:
- ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਚਿੰਤਾ ਸ਼ਿਉਲੀ ਨੂੰ ਉਸ ਦੇ ਅਸਾਧਾਰਨ ਪ੍ਰਦਰਸ਼ਨ ਲਈ ਵਧਾਈ ਦਿੱਤੀ।
- ਤਮਗਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰਨ ਅਤੇ ਖੇਡਾਂ ਦਾ ਰਿਕਾਰਡ ਬਣਾਉਣ ਲਈ ਅਚਿੰਤਾ ਨੂੰ ਵਧਾਈ: ਸ਼੍ਰੀ ਅਨੁਰਾਗ ਠਾਕੁਰ
ਵੇਟਲਿਫਟਰ ਅਚਿੰਤਾ ਸ਼ਿਉਲੀ ਨੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਐਤਵਾਰ ਰਾਤ ਨੂੰ ਪੁਰਸ਼ਾਂ ਦੇ 73 ਕਿਲੋਗ੍ਰਾਮ ਫਾਈਨਲ ਵਿੱਚ ਸੋਨ ਤਮਗਾ ਜਿੱਤਿਆ। ਅਚਿੰਤਾ ਨੇ ਖੇਡਾਂ ਵਿੱਚ ਕੁੱਲ 313 ਕਿਲੋਗ੍ਰਾਮ (ਸਨੈਚ 143 ਕਿਲੋਗ੍ਰਾਮ + ਕਲੀਨ ਅਤੇ ਜਰਕ 170 ਕਿਲੋਗ੍ਰਾਮ) ਚੁੱਕਿਆ। ਇਹ ਭਾਰਤ ਲਈ ਮੁਕਾਬਲੇ ਵਿੱਚ ਛੇਵਾਂ ਅਤੇ ਤੀਜਾ ਸੋਨ ਤਗ਼ਮਾ ਹੈ। ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਭਾਰਤੀਆਂ ਨੇ ਅਚਿੰਤਾ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਵਧਾਈ ਦਿੱਤੀ।
ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਨੇ ਅਚਿੰਤਾ ਸ਼ਿਉਲੀ ਨੂੰ ਸੋਨ ਤਮਗਾ ਜਿੱਤਣ 'ਤੇ ਵਧਾਈ ਦਿੱਤੀ। ਰਾਸ਼ਟਰਪਤੀ ਨੇ ਟਵੀਟ ਕੀਤਾ, “ਅਚਿੰਤਾ ਸ਼ਿਉਲੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਅਤੇ ਤਿਰੰਗਾ ਲਹਿਰਾ ਕੇ ਭਾਰਤ ਦਾ ਮਾਣ ਵਧਾਇਆ ਹੈ। ਤੁਸੀਂ ਤੁਰੰਤ ਇੱਕ ਕੋਸ਼ਿਸ਼ ਵਿੱਚ ਅਸਫਲਤਾ 'ਤੇ ਕਾਬੂ ਪਾ ਲਿਆ ਅਤੇ ਕਤਾਰ ਵਿੱਚ ਸਿਖਰ 'ਤੇ ਰਹੇ। ਤੁਸੀਂ ਉਹ ਚੈਂਪੀਅਨ ਹੋ, ਜਿਨ੍ਹਾਂ ਨੇ ਇਤਿਹਾਸ ਰਚਿਆ ਹੈ। ਹਾਰਦਿਕ ਸ਼ੁਭਕਾਮਨਾਵਾਂ!"
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਚਿੰਤਾ ਸ਼ਿਉਲੀ ਨੂੰ ਗੋਲਡ ਮੈਡਲ ਜਿੱਤਣ ‘ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਪ੍ਰਸੰਨਤਾ ਹੈ ਕਿ ਪ੍ਰਤਿਭਾਸ਼ਾਲੀ ਅਚਿੰਤਾ ਸ਼ਿਉਲੀ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਹੈ। ਉਹ ਆਪਣੇ ਸ਼ਾਂਤ ਸੁਭਾਅ ਅਤੇ ਦ੍ਰਿੜਤਾ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਨੇ ਇਸ ਵਿਸ਼ੇਸ਼ ਪ੍ਰਾਪਤੀ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਮੇਰੀਆਂ ਸ਼ੁਭਕਾਮਨਾਵਾਂ।''
ਪ੍ਰਧਾਨ ਮੰਤਰੀ ਨੇ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਰਾਸ਼ਟਰਮੰਡਲ ਖੇਡਾਂ ਲਈ ਸਾਡਾ ਦਲ ਰਵਾਨਾ ਹੋਣ ਤੋਂ ਪਹਿਲਾਂ, ਮੈਂ ਅਚਿੰਤਾ ਸ਼ਿਉਲੀ ਨਾਲ ਗੱਲਬਾਤ ਕੀਤੀ ਸੀ। ਅਸੀਂ ਉਨ੍ਹਾਂ ਨੂੰ ਆਪਣੀ ਮਾਂ ਅਤੇ ਭਰਾ ਤੋਂ ਮਿਲੇ ਸਮਰਥਨ ਬਾਰੇ ਚਰਚਾ ਕੀਤੀ ਸੀ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਹੁਣ ਉਸ ਨੂੰ ਇੱਕ ਫਿਲਮ ਦੇਖਣ ਦਾ ਸਮਾਂ ਮਿਲੇਗਾ, ਜਦ ਇੱਕ ਤਮਗਾ ਜਿੱਤਿਆ ਗਿਆ ਹੈ।
ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅਚਿੰਤਾ ਸ਼ਿਉਲੀ ਨੂੰ ਸੋਨ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਹੈ। ਸ਼੍ਰੀ ਠਾਕੁਰ ਨੇ ਟਵੀਟ ਕੀਤਾ, “ਅਚਿੰਤਾ ਸ਼ਿਉਲੀ, ਜੋ ਕਿ ਆਪਣੇ ਸਿਖਲਾਈ ਬੇਸ ਐੱਨਐੱਸਐੱਨਆਈਐੱਸ ਪਟਿਆਲਾ ਵਿੱਚ Mr. Calm ਵਜੋਂ ਜਾਣੇ ਜਾਂਦੇ ਹਨ, ਨੇ ਸੀਡਬਲਿਊਜੀ2022 ਵਿੱਚ ਭਾਰਤ ਲਈ ਤੀਜਾ ਸੋਨ ਤਮਗਾ ਜਿੱਤਿਆ ਹੈ। ਤਮਗਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨ ਅਤੇ ਖੇਡਾਂ ਦਾ ਰਿਕਾਰਡ ਬਣਾਉਣ ਲਈ ਅਚਿੰਤਾ ਨੂੰ ਵਧਾਈ। 313 ਕਿਲੋਗ੍ਰਾਮ ਦੀ ਕੁੱਲ ਲਿਫਟ ਸ਼ਲਾਘਾਯੋਗ ਹੈ!! #Cheer4India."
ਅਚਿੰਤਾ ਸ਼ਿਉਲੀ ਦੀਆਂ ਪ੍ਰਾਪਤੀਆਂ ਲਈ ਇੱਥੇ ਕਲਿੱਕ ਕਰੋ
*******
ਐੱਨਬੀ/ਓਏ
(Release ID: 1846949)
Visitor Counter : 168