ਵਿੱਤ ਮੰਤਰਾਲਾ
azadi ka amrit mahotsav

163ਵਾਂ ਇਨਕਮ ਟੈਕਸ ਡੇਅ : ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਯਾਤਰਾ

Posted On: 24 JUL 2022 4:53PM by PIB Chandigarh

ਸੈਂਟ੍ਰਲ ਬੋਰਡ ਆਵ੍ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਅਤੇ ਦੇਸ਼ ਭਰ ਵਿੱਚ ਉਸ ਦੇ ਸਾਰੇ ਖੇਤਰੀ ਦਫਤਰਾਂ ਨੇ ਅੱਜ ਇਨਕਮ ਟੈਕਸ ਡੇਅ ਦੀ 163ਵੀਂ ਵਰ੍ਹੇਗੰਢ ਦਾ ਆਯੋਜਨ ਕੀਤਾ। ਇਸ ਜਸ਼ਨ ਵਿੱਚ ਖੇਤਰੀ ਪੱਧਰ ‘ਤੇ ਕਈ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਆਯੋਜਨ ਹੋਇਆ। ਇਨ੍ਹਾਂ ਪ੍ਰੋਗਰਾਮਾਂ ਵਿੱਚ ਟੈਕਸ ਪੇਅਰਸ ਦੇ ਰਾਸ਼ਟਰ ਦੇ ਪ੍ਰਤੀ ਯੋਗਦਾਨ ਨੂੰ ਸਨਮਾਨ ਦੇਣ ਦੇ ਲਈ ਸੰਪਰਕ ਪ੍ਰੋਗਰਾਮ, ਟੈਕਸ ਪੇਅਰ ਸਨਮਾਨ ਪ੍ਰੋਗਰਾਮ, ਸਰਕਾਰੀ ਉੱਚਤਰ ਮੱਧ ਸਕੂਲਾਂ ਵਿੱਚ ਕੰਪਿਊਟਰ ਦੇ ਰੂਪ ਵਿੱਚ ਸੰਸਾਧਨਾਂ ਵਿੱਚ ਸੁਧਾਰ ਦੇ ਲਈ ਅੰਸ਼ਦਾਨ, ਵਿਭਿੰਨ ਵਿਭਾਗੀ ਕਰਮਚਾਰੀਆਂ ਅਨਾਥ ਆਸ਼ਰਮ/ਬੁਢਾਪਾ ਘਰਾਂ ਨੂੰ ਸਵੈਇੱਛਕ ਟੋਕਨ ਦਾਨ, ਰਕਤਦਾਨ ਕੈਂਪਾਂ ਦਾ ਆਯੋਜਨ, ਸਿਹਤ ਜਾਂਚ ਅਤੇ ਕੋਵਿਡ ਟੀਕਾਕਰਣ ਕੈਂਪ ਲਗਾਉਣਾ, ਪੌਦੇ ਲਗਾਉਣ ਤੇ ਸਵੱਛਤਾ ਅਭਿਯਾਨ ਸ਼ਾਮਲ ਹਨ। ਇਸ ਦੇ ਇਲਾਵਾ, ਅਰਧ ਮੈਰਾਥਨ, ਸਾਈਕਲਾਥਨ, ਬੱਚਿਆਂ ਅਤੇ ਯੁਵਾ ਬਾਲਗਾਂ ਨੂੰ ਟੈਕਸ ਸਾਖਰਤਾ ‘ਤੇ ਬੋਰਡ ਗੇਮਸ ਦੀ ਵੰਡ, ਸੱਭਿਆਚਾਰਕ ਪ੍ਰੋਗਰਾਮ, ਚਿੱਤ੍ਰਕਲਾ ਪ੍ਰਦਰਸ਼ਨੀਆਂ ਦੀ ਸ਼ੁਰੂਆਤ ਅਤੇ ਹੋਰ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਗਿਆ। 

 

ਇਨਕਮ ਟੈਕਸ ਵਿਭਾਗ ਨੂੰ ਭੇਜੇ ਆਪਣੇ ਸੰਦੇਸ਼ ਵਿੱਚ ਕੇਂਦਰੀ ਵਿੱਤ ਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ ਸਰਕਾਰ ਦੁਆਰਾ ਪੇਸ਼ ਕੀਤੇ ਗਏ ਸੁਧਾਰਾਂ ਨਾਲ ਇੱਕ ਵਿਸ਼ਵਾਸ ਅਧਾਰਿਤ ਟੈਕਸ ਪ੍ਰਣਾਲੀ ਸੁਨਿਸ਼ਚਿਤ ਹੋਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਟੈਕਸ ਪੇਅਰਸ ਨੇ ਟੈਕਸ ਕਲੈਕਸ਼ਨ ਵਿੱਚ ਸੁਧਾਰ ਅਤੇ ਇਨਕਸ ਟੈਕਸ ਰਿਟਰਨ ਦੀ ਸੰਖਿਆ ਵਿੱਚ ਵਾਧੇ ਦੇ ਨਾਲ ਇਸ ਵਿਸ਼ਵਾਸ ਅਧਾਰਿਤ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ ਹੈ। ਸ਼੍ਰੀਮਤੀ ਸੀਤਾਰਮਣ ਨੇ ਨੀਤੀਗਤ ਸੁਧਾਰਾਂ ਦੇ ਸਫਲਤਾਪੂਰਵਕ ਲਾਗੂਕਰਨ ਅਤੇ ਖੁਦ ਨੂੰ ਟੈਕਸ ਪੇਅਰ ‘ਤੇ ਕੇਦ੍ਰਿਤ ਸੰਗਠਨ ਦੇ ਰੂਪ ਵਿੱਚ ਪ੍ਰਭਾਵੀ ਤੌਰ ‘ਤੇ ਬਦਲਣ ਦੇ ਲਈ ਇਨਕਮ ਟੈਕਸ ਵਿਭਾਗ ਦੀ ਸ਼ਲਾਘਾ ਕੀਤੀ। ਵਿੱਤ ਮੰਤਰੀ ਨੇ ਪਿਛਲੇ ਵਿੱਤ ਵਰ੍ਹੇ ਦੌਰਾਨ ਹੁਣ ਤੱਕ ਦੇ ਸਭ ਤੋਂ ਵੱਧ 14 ਲੱਖ ਕਰੋੜ ਰੁਪਏ ਦੇ ਟੈਕਸ ਕਲੈਕਸ਼ਨ ਦੇ ਲਈ ਵਿਭਾਗ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਵਿਭਾਗ ਵਰਤਮਾਨ ਵਿੱਤ ਵਰ੍ਹੇ ਵਿੱਚ ਵੀ ਇਸ ਪ੍ਰਦਰਸ਼ਨ ਨੂੰ ਬਰਕਰਾਰ ਰਖੇਗਾ।

 

ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਟੈਕਸ ਵਿਭਾਗ ਦੀ ਜ਼ਿੰਮੇਦਾਰੀ ਸਿਰਫ ਦਕਸ਼ ਅਤੇ ਪ੍ਰਭਾਵੀ ਟੈਕਸ ਪ੍ਰਸ਼ਾਸਨ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇਮਾਨਦਾਰ ਟੈਕਸ ਪੇਅਰਸ ਨੂੰ ਸਨਮਾਨਤ ਕਰਨਾ ਅਤੇ ਬਿਹਤਰ ਟੈਕਸ ਪੇਅਰਸ ਸੁਵਿਧਾ ਉਪਲਬਧ ਕਰਾਉਣਾ ਵੀ ਉਸੇ ਦਾ ਕੰਮ ਹੈ। ਉਨ੍ਹਾਂ ਨੇ ਅੱਜ ਦੇ ਸਮੇਂ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਅਤੇ ਆਕਾਂਖਿਆਵਾਂ ਦੇ ਅਨੁਰੂਪ ਖੁਦ ਵਿੱਚ ਬਦਲਾਵ ਲਿਆਉਣ ਅਤੇ ਆਪਣੇ ਕੰਮਕਾਜ ਨੂੰ ਪਾਰਦਰਸ਼ੀ ਬਣਾਉਣ, ਬਿਨਾ ਦਖਲਅੰਦਾਜੀ ਅਤੇ ਟੈਕ ਦਾਤਾ ਅਨੁਕੂਲ ਬਣਾਉਣ ਦੇ ਲਈ ਵਿਭਾਗ ਦੀ ਸ਼ਲਾਘਾ ਕੀਤੀ।

 

ਆਪਣੇ ਸੰਦੇਸ਼ ਵਿੱਚ, ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਵ ਕਰਾੜ ਨੇ ਕਿਹਾ ਕਿ ਇਨਕਮ ਵਿਭਾਗ ਨੇ ਦੇਸ਼ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਈ ਦੂਰਗਾਮੀ ਸੁਧਾਰਾਂ ਨੂੰ ਲਾਗੂ ਕਰਨ ਦੇ ਲਈ ਵਿਭਾਗ ਦੀ ਤਾਰੀਫ ਕੀਤੀ, ਜਿਸ ਵਿੱਚ ਟੈਕਸ ਪੇਅਰਸ ਅਤੇ ਹੋਰ ਹਿਤਧਾਰਕਾਂ ਦੇ ਨਾਲ ਆਪਣੇ ਜੁੜਾਵ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਦੀ ਸਮਰੱਥਾ ਹੈ।

 

ਰਾਜਸਵ ਸਕੱਤਰ ਸ਼੍ਰੀ ਤਰੁਣ ਬਜਾਜ ਨੇ ਆਪਣੇ ਸੰਦੇਸ਼ ਵਿੱਚ ਸਕਾਰਾਤਮਕ ਬਦਲਾਵਾਂ ਨੂੰ ਅਪਣਾ ਕੇ ਅਤੇ ਟੈਕਸ ਪੇਅਰਸ ਨੂੰ ਸਮਾਂਬੱਧ ਸੇਵਾਵਾਂ ਦੇਣ ਦੇ ਲਿਹਾਜ ਨਾਲ ਖੁਦ ਨੂੰ ਇੱਕ ਸਮਰੱਥ ਸੰਗਠਨ ਸਾਬਿਤ ਕਰਨ ਦੇ ਲਈ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਤਾਜਾ ਘਟਨਾਕ੍ਰਮਾਂ ਦੇ ਨਾਲ ਖੁਦ ਨੂੰ ਅਪਡੇਟ ਰੱਖਣ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਡੇਟਾ ਇੰਟੈਲੀਜੈਂਸ ਜਿਹੀਆਂ ਆਧੁਨਿਕ ਟੈਕਨੋਲੋਜੀਆਂ ਤੇ ਬਿਨਾ ਦਖਲਅੰਦਾਜੀ ਦੇ ਰਾਜਸਵ ਜੁਟਾਉਣ ਦੇ ਲਈ ਡੇਟਾ ਐਨਾਲਿਟਿਕਸ ਦੇ ਸਾਧਨਾਂ ਦੇ ਉਪਯੋਗ ਦੇ ਲਈ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਵਿਭਾਗ ਦੁਆਰਾ ਆਯੋਜਿਤ ਵਿਭਿੰਨ ਟੈਕਸ ਪੇਅਰਸ ਸੰਪਰਕ ਪ੍ਰੋਗਰਾਮਾਂ ਨੂੰ ਹਾਲੇ ਟੈਕਸ ਪੇਅਰਸ ਅਤੇ ਵਿਭਾਗ ਦਰਮਿਆਨ ਪਰਸਪਰ ਵਿਸ਼ਵਾਸ ਤੇ ਸਨਮਾਨ ਦਾ ਮਾਹੌਲ ਤਿਆਰ ਕਰਨ ਦੀ ਦਿਸ਼ਾ ਵਿੱਚ ਕਾਫੀ ਕੰਮ ਕਰਨਾ ਹੋਵੇਗਾ।

 

ਸੀਬੀਡੀਟੀ ਚੇਅਰਮੈਨ ਸ਼੍ਰੀ ਨਿਤਿਨ ਗੁਪਤਾ ਨੇ ਆਪਣੇ ਸੰਦੇਸ਼ ਵਿੱਚ, ਵਿੱਤ ਵਰ੍ਹੇ 2021-22 ਵਿੱਚ ਹੁਣ ਤੱਕ ਦੇ ਸਭ ਤੋਂ ਵੱਧ 14.09 ਲੱਖ ਕਰੋੜ ਰੁਪਏ ਦੇ ਟੈਕਸ ਕਲੈਕਸ਼ਨ ਦੇ ਲਈ ਵਿਭਾਗ ਨੂੰ ਵਧਾਈ ਦਿੰਦੇ ਹੋਏ ਵਿਭਾਗੀ ਕਰਮਚਾਰੀਆਂ ਨਾਲ ਫਿਲਹਾਲ ਆਰਾਮ ਨਹੀਂ ਕਰਨ ਅਤੇ ਕੜੀ ਮਿਹਨਤ ਨੂੰ ਜਾਰੀ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਟੈਕਸ ਪੇਅਰਸ ਚਾਰਟਰ ਦੀ ਸਹੀ ਭਾਵਨਾ ਦੇ ਨਾਲ ਟੈਕਸ ਪੇਅਰਸ ਦੀਆਂ ਸ਼ਿਕਾਇਤਾਂ ਦਾ ਤੇਜ਼ ਸਮਾਧਾਨ ਹਮੇਸ਼ਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ। ਉਨ੍ਹਾਂ ਨੇ ਉਮੀਦ ਜਾਹਿਰ ਕੀਤੀ ਕਿ ਵਿਭਾਗ ਪਹਿਲਾਂ ਦੀ ਤਰ੍ਹਾਂ ਸਮਾਨ ਸੇਵਾ ਕੇਂਦ੍ਰਿਤ ਦ੍ਰਿਸ਼ਟੀਕੋਣ, ਸਹੀ ਮੁੱਲ ਅਤੇ ਨੀਤੀਆਂ ਦੇ ਦੁਆਰਾ ਮਜ਼ਬੂਤ ਬਣਨ ਦੀ ਦਿਸ਼ਾ ਵਿੱਚ ਕੰਮ ਕਰਦੇ ਰਹੇਗਾ। ਸੀਬੀਡੀਟੀ ਚੇਅਰਮੈਨ ਨੇ ‘ਸੰਵਾਦ’ ਦੇ ਮਾਧਿਅਮ ਨਾਲ ਟੈਕਸ ਪੇਅਰਸ ਅਤੇ ਹਿਤਧਾਰਕਾਂ ਨੂੰ ਵੀ ਸੰਬੋਧਿਤ ਕੀਤਾ, ਜੋ ਵਿਭਾਗ ਦੇ ਯੂਟਿਊਬ ਚੈਨਲ ਦੇ ਮਾਧਿਅਮ ਨਾਲ ਪ੍ਰਸਾਰਿਤ ਹੋਇਆ ਸੀ।

 

ਇਨਕਮ ਟੈਕਸ ਡੇਅ ਦਾ ਆਯੋਜਨ ਵਿਭਾਗੀ ਕਰਮਚਾਰੀਆਂ ਦੇ ਲਈ ਰਾਸ਼ਟਰ ਦੀ ਸੇਵਾ ਵਿੱਚ ਹੁਣ ਤੱਕ ਦੀ ਯਾਤਰਾ ਨੂੰ ਦੇਖਣ ਅਤੇ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਦੇਣ ਦੇ ਲਈ ਖੁਦ ਨੂੰ ਫਿਰ ਤੋਂ ਸਮਰਪਿਤ ਕਰਨ ਦੇ ਅਵਸਰ ਦੇ ਰੂਪ ਵਿੱਚ ਕੰਮ ਕਰਦਾ ਹੈ।

****

ਆਰਐੱਮ/ਐੱਮਵੀ/ਕੇਐੱਮਐੱਨ


(Release ID: 1844691) Visitor Counter : 197