ਸੂਚਨਾ ਤੇ ਪ੍ਰਸਾਰਣ ਮੰਤਰਾਲਾ
2021-22 ਵਿੱਚ ਭਾਰਤ ਵਿਰੁੱਧ ਕੰਮ ਕਰਨ ਵਾਲੀਆਂ 747 ਵੈੱਬਸਾਈਟਾਂ, 94 ਯੂ-ਟਿਊਬ ਚੈਨਲਾਂ ਨੂੰ ਬੰਦ ਕਰ ਦਿੱਤਾ ਗਿਆ: ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ
Posted On:
21 JUL 2022 4:14PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ 2021-22 ਵਿੱਚ ਮੰਤਰਾਲੇ ਨੇ ਦੇਸ਼ ਦੇ ਹਿੱਤਾਂ ਦੇ ਖਿਲਾਫ਼ ਕੰਮ ਕਰਨ ਵਾਲੇ ਯੂਟਿਊਬ ਚੈਨਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਸ਼੍ਰੀ ਠਾਕੁਰ ਨੇ ਕਿਹਾ ਕਿ ਮੰਤਰਾਲੇ ਨੇ 94 ਯੂਟਿਊਬ ਚੈਨਲਾਂ, 19 ਸੋਸ਼ਲ ਮੀਡੀਆ ਅਕਾਊਂਟਸ ਅਤੇ 747 ਯੂਆਰਐੱਲਸ ਵਿਰੁੱਧ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਹੈ। ਇਹ ਕਾਰਵਾਈ ਸੂਚਨਾ ਟੈਕਨੋਲੋਜੀ ਐਕਟ 2000 ਦੀ ਧਾਰਾ 69ਏ ਤਹਿਤ ਕੀਤੀ ਗਈ ਹੈ।
ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਫਰਜ਼ੀ ਖਬਰਾਂ ਫੈਲਾ ਕੇ ਅਤੇ ਇੰਟਰਨੈੱਟ 'ਤੇ ਗਲਤ ਜਾਣਕਾਰੀ ਫੈਲਾ ਕੇ ਦੇਸ਼ ਦੀ ਪ੍ਰਭੂਸੱਤਾ ਦੇ ਖਿਲਾਫ ਕੰਮ ਕਰਨ ਵਾਲੀਆਂ ਏਜੰਸੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਹੈ।
*********
ਸੌਰਭ ਸਿੰਘ
(Release ID: 1843590)
Visitor Counter : 179
Read this release in:
Urdu
,
Gujarati
,
Telugu
,
Kannada
,
Odia
,
English
,
Hindi
,
Marathi
,
Bengali
,
Tamil
,
Malayalam