ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਭਾਰਤ-ਨਾਮੀਬੀਆ ਨੇ ਜੰਗਲੀ ਜੀਵ ਸੁਰੱਖਿਆ ਅਤੇ ਟਿਕਾਊ ਜੈਵ ਵਿਭਿੰਨਤਾ ਉਪਯੋਗ ਸੰਬੰਧੀ ਸਮਝੌਤਾ-ਪੱਤਰ 'ਤੇ ਦਸਤਖਤ ਕੀਤੇ
ਸਮਝੌਤਾ-ਪੱਤਰ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਜੰਗਲੀ ਜੀਵ ਸੁਰੱਖਿਆ ਅਤੇ ਟਿਕਾਊ ਜੈਵ ਵਿਭਿੰਨਤਾ ਦੇ ਉਪਯੋਗ 'ਤੇ ਜ਼ੋਰ
ਭਾਰਤ ਵਿੱਚ ਚੀਤਾ ਪ੍ਰੋਜੈਕਟ ਮੁੜ ਸ਼ੁਰੂ ਕੀਤਾ ਗਿਆ ਹੈ, ਤਾਂ ਕਿ ਗਲੋਬਲ ਸੰਭਾਲ ਯਤਨਾਂ ਵਿੱਚ ਇਤਿਹਾਸਕ ਵਿਕਾਸਵਾਦੀ ਸੰਤੁਲਨ ਵਿੱਚ ਭਾਰਤੀ ਯੋਗਦਾਨ ਨੂੰ ਬਹਾਲ ਕੀਤਾ ਜਾ ਸਕੇ
Posted On:
20 JUL 2022 12:59PM by PIB Chandigarh
ਭਾਰਤ ਅਤੇ ਨਾਮੀਬੀਆ ਗਣਰਾਜ ਨੇ ਅੱਜ ਜੰਗਲੀ ਜੀਵ ਸੁਰੱਖਿਆ ਅਤੇ ਟਿਕਾਊ ਜੈਵ-ਵਿਭਿੰਨਤਾ ਦੇ ਉਪਯੋਗ 'ਤੇ ਇੱਕ ਸਮਝੌਤਾ-ਪੱਤਰ ਕੀਤਾ ਹੈ ਤਾਂਕਿ ਲਿਆਇਆ ਜਾ ਸਕੇ ਭਾਰਤ ਵਿੱਚ ਚੀਤੇ ਨੂੰ ਇਤਿਹਾਸਕ ਸ਼੍ਰੇਣੀ ਵਿੱਚ ਲਿਆਇਆ ਜਾ ਸਕੇ ।
ਨਾਮੀਬੀਆ ਦੇ ਉਪ ਰਾਸ਼ਟਰਪਤੀ ਸੁਸ਼੍ਰੀ ਨਾਂਗਲੋ ਮੁੰਬਾ, ਅਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਸਮਝੌਤਾ-ਪੱਤਰ 'ਤੇ ਦਸਤਖਤ ਕਰਦੇ ਹੋਏ।
ਇਸ ਸਮਝੌਤਾ-ਪੱਤਰ ਦੇ ਤਹਿਤ, ਜੰਗਲੀ ਜੀਵ ਸੁਰੱਖਿਆ ਅਤੇ ਟਿਕਾਊ ਜੈਵ ਵਿਭਿੰਨਤਾ ਦੇ ਉਪਯੋਗ ਨੂੰ ਉਤਸ਼ਾਹਿਤ ਕਰਨ ਲਈ ਆਪਸੀ ਲਾਭਦਾਇਕ ਸਬੰਧਾਂ ਦੇ ਵਿਕਾਸ ਲਈ ਦਿਸ਼ਾ ਦਿੱਤੀ ਜਾ ਸਕੇਗੀ । ਇਹ ਪਰਿਸਪਰਿਕ ਸਨਮਾਨ, ਪ੍ਰਭੂਸੱਤਾ, ਸਮਾਨਤਾ ਅਤੇ ਭਾਰਤ ਅਤੇ ਨਾਮੀਬੀਆ ਦੇ ਸਰਵਉੱਚ ਹਿੱਤਾਂ ਦੇ ਸਿਧਾਂਤਾਂ 'ਤੇ ਅਧਾਰਤ ਹੈ।
• ਜੈਵ-ਵਿਭਿੰਨਤਾ ਦੀ ਸੰਭਾਲ, ਜਿਸ ਵਿੱਚ ਚੀਤੇ ਦੀ ਸੰਭਾਲ 'ਤੇ ਜ਼ੋਰ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਚੀਤਿਆਂ ਨੂੰ ਉਨ੍ਹਾਂ ਦੇ ਪੁਰਾਣੇ ਖੇਤਰ ਵਿੱਚ ਮੁੜ ਵਸਾਉਣਾ ਹੈ, ਜਿੱਥੋਂ ਉਹ ਅਲੋਪ ਹੋ ਚੁੱਕੇ ਹਨ।
• ਦੋਵਾਂ ਦੇਸ਼ਾਂ ਵਿੱਚ ਚੀਤਾ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਟੀਚੇ ਨਾਲ ਮੁਹਾਰਤ ਅਤੇ ਸਮਰੱਥਾਵਾਂ ਨੂੰ ਸਾਂਝਾ ਕਰਨਾ ਅਤੇ ਉਨਾਂ ਦਾ ਆਦਾਨ-ਪ੍ਰਦਾਨ ਕਰਨਾ।
• ਚੰਗੇ ਅਭਿਆਸਾਂ ਨੂੰ ਸਾਂਝਾ ਕਰਕੇ ਜੰਗਲੀ ਜੀਵ ਸੁਰੱਖਿਆ ਅਤੇ ਟਿਕਾਊ ਜੈਵ ਵਿਭਿੰਨਤਾ ਦਾ ਉਪਯੋਗ ।
• ਟੈਕਨੋਲੋਜੀਆਂ ਨੂੰ ਅਪਣਾਉਣ, ਜੰਗਲੀ ਜੀਵ ਖੇਤਰਾਂ ਵਿੱਚ ਰਹਿਣ ਵਾਲੇ ਸਥਾਨਕ ਭਾਈਚਾਰਿਆਂ ਲਈ ਰੋਜ਼ੀ-ਰੋਟੀ ਪੈਦਾ ਕਰਨ ਅਤੇ ਜੈਵ ਵਿਭਿੰਨਤਾ ਦੇ ਟਿਕਾਊ ਪ੍ਰਬੰਧਨ ਦੇ ਮੱਦੇਨਜ਼ਰ ਨਾਲ ਕਾਰਗਰ ਉਪਾਵਾਂ ਨੂੰ ਸਾਂਝਾ ਕਰਕੇ ਜੰਗਲੀ ਜੀਵ ਸੁਰੱਖਿਆ ਅਤੇ ਟਿਕਾਊ ਜੈਵ ਵਿਭਿੰਨਤਾ ਉਪਯੋਗ ਨੂੰ ਉਤਸ਼ਾਹਿਤ ਕਰਨਾ।
• ਜਲਵਾਯੂ ਪਰਿਵਰਤਨ, ਵਾਤਾਵਰਣ ਸੰਬੰਧੀ ਸ਼ਾਸਨ-ਵਿਧੀ,ਵਾਤਾਵਰਣ ਸੰਬੰਧੀ ਕੁਪ੍ਰਭਾਵ ਦਾ ਮੁਲਾਂਕਣ, ਪ੍ਰਦੂਸ਼ਣ ਅਤੇ ਰਹਿੰਦ-ਖੂੰਹਦ ਪ੍ਰਬੰਧਨ ਅਤੇ ਆਪਸੀ ਹਿੱਤ ਦੇ ਹੋਰ ਖੇਤਰਾਂ ਵਿੱਚ ਸਹਿਯੋਗ।
ਰਾਸ਼ਟਰੀ ਸੰਭਾਲ ਅਤੇ ਲੋਕਾਚਾਰ ਨੂੰ ਮੱਦੇਨਜ਼ਰ, ਚੀਤੇ ਦਾ ਬਹੁਤ ਖਾਸ ਮਹੱਤਵ ਹੈ। ਭਾਰਤ ਵਿੱਚ ਚੀਤਾ ਦੀ ਵਾਪਸੀ ਮਹੱਤਵਪੂਰਨ ਸੰਭਾਲ ਦੇ ਨਤੀਜਿਆਂ ਵਿੱਚ ਬਰਾਬਰ ਮਹੱਤਵ ਰੱਖਦੀ ਹੈ। ਚੀਤਾ ਦੀ ਬਹਾਲੀ ਚੀਤਾ ਦੇ ਮੂਲ ਨਿਵਾਸ ਸਥਾਨ ਦੀ ਬਹਾਲੀ ਵਿੱਚ ਇੱਕ ਨਮੂਨਾ ਵਜੋਂ ਕੰਮ ਕਰੇਗੀ। ਇਹ ਉਸ ਦੀ ਜੈਵ ਵਿਭਿੰਨਤਾ ਲਈ ਮਹੱਤਵਪੂਰਨ ਹੈ ਅਤੇ ਇਸ ਤਰ੍ਹਾਂ ਜੈਵ ਵਿਭਿੰਨਤਾ ਦੇ ਪਤਨ ਅਤੇ ਤੇਜ਼ੀ ਨਾਲ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰੇਗਾ।
ਹੋਰ ਵੱਡੇ ਮਾਸਾਹਾਰੀ ਜੰਤੂਆਂ ਵਿੱਚ, ਚੀਤੇ ਨਾਲ ਮਨੁੱਖਾਂ ਦੇ ਹਿੱਤਾਂ ਦਾ ਟਕਰਾਅ ਬਹੁਤ ਘੱਟ ਹੈ, ਕਿਉਂਕਿ ਚੀਤਾ ਮਨੁੱਖਾਂ ਲਈ ਖ਼ਤਰਾ ਨਹੀਂ ਹੈ ਅਤੇ ਆਮ ਤੌਰ 'ਤੇ ਪਸ਼ੂਆਂ ਦੇ ਵੱਡੇ ਝੁੰਡਾਂ 'ਤੇ ਹਮਲਾ ਨਹੀਂ ਕਰਦਾ ਹੈ। ਸ਼ਿਕਾਰੀ ਪਸ਼ੂਆਂ ਦੀ ਸਰਬਉੱਚ ਪ੍ਰਜਾਤੀ ਵਿੱਚੋਂ ਚੀਤੇ ਦੀ ਵਾਪਸੀ ਇੱਕ ਇਤਿਹਾਸਕ ਵਿਕਾਸਵਾਦੀ ਸੰਤੁਲਨ ਸਥਾਪਤ ਕਰੇਗੀ, ਜਿਸ ਦਾ ਈਕੋ-ਸਿਸਟਮ ਦੇ ਵੱਖ-ਵੱਖ ਪੱਧਰਾਂ 'ਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਇਸ ਤਰ੍ਹਾਂ ਜੰਗਲੀ ਜੀਵ-ਜੰਤੂਆਂ ਦੇ ਨਿਵਾਸ ਸਥਾਨਾਂ (ਘਾਹ ਦੇ ਮੈਦਾਨ, ਝਾੜੀਆਂ ਵਾਲੇ ਮੈਦਾਨ ਅਤੇ ਖੁਲ੍ਹੀਆਂ ਵਣ ਈਕੋ-ਪ੍ਰਣਾਲੀਆਂ) ਦੀ ਬਹਾਲੀ ਅਤੇ ਬਿਹਤਰ ਪ੍ਰਬੰਧਨ ਸੰਭਵ ਹੋਵੇਗਾ।ਇਸ ਦੇ ਨਾਲ ਹੀ ਉਨ੍ਹਾਂ ਪਸ਼ੂਆਂ ਦੀ ਸਾਂਭ ਸੰਭਾਲ ਕਰਕੇ ਉਨ੍ਹਾਂ ਦੀ ਗਿਣਤੀ ਵੀ ਵਧਾਈ ਜਾਵੇਗੀ, ਜਿਨ੍ਹਾਂ ਦਾ ਚੀਤਾ ਸ਼ਿਕਾਰ ਕਰਦਾ ਹੈ। ਇਸੇ ਤਰ੍ਹਾਂ ਚੀਤੇ ਦੇ ਖੇਤਰ ਵਿੱਚ ਰਹਿਣ ਵਾਲੀਆਂ ਲੁਪਤ ਹੋ ਰਹੀਆਂ ਨਸਲਾਂ ਨੂੰ ਵੀ ਬਚਾਇਆ ਜਾਵੇਗਾ। ਦੂਜੇ ਪਾਸੇ, ਵੱਡੇ ਤੋਂ ਛੋਟੇ ਜਾਨਵਰਾਂ ਤੱਕ ਸ਼ਿਕਾਰ ਦਾ ਕ੍ਰਮ ਈਕੋ-ਸਿਸਟਮ ਦੇ ਹੇਠਲੇ ਪੱਧਰ 'ਤੇ, ਜਿੱਥੇ ਛੋਟੇ ਜਾਨਵਰਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ, ਉੱਥੇ ਤੱਕ ਵਿਭਿੰਨਤਾ ਨੂੰ ਕਾਇਮ ਰੱਖਣ ਅਤੇ ਵਧਾਉਣ ਵਿੱਚ ਮਦਦ ਕਰੇਗਾ ।
ਭਾਰਤ ਵਿੱਚ ਚੀਤਾ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਦਾ ਮੁੱਖ ਉਦੇਸ਼ ਭਾਰਤ ਵਿੱਚ ਚੀਤੇ ਦੀ ਸਮੂਹਿਕ ਸੰਖਿਆਂ ਨੂੰ ਬਣਾਈ ਰੱਖਣਾ ਹੈ। ਇਸ ਨਾਲ ਚੀਤਾ ਨੂੰ ਸਰਵਉੱਚ ਸ਼ਿਕਾਰੀ ਵਜੋਂ ਆਪਣੀ ਭੂਮਿਕਾ ਨਿਭਾਉਣ ਅਤੇ ਇਸ ਦੇ ਇਤਿਹਾਸਕ ਖੇਤਰ ਦੇ ਅੰਦਰ ਇਸਦੇ ਲਈ ਜਗ੍ਹਾ ਦਾ ਵਿਸਤਾਰ ਹੋਵੇਗਾ । ਇਸ ਤਰ੍ਹਾਂ, ਇਹ ਵਿਸ਼ਵਵਿਆਪੀ ਸੰਭਾਲ ਦੇ ਯਤਨਾਂ ਵਿੱਚ ਇੱਕ ਵੱਡਾ ਯੋਗਦਾਨ ਹੋਵੇਗਾ।
ਦਸ ਸਾਈਟਾਂ ਲਈ ਸਰਵੇਖਣ 2010 ਅਤੇ 2012 ਦੇ ਵਿਚਕਾਰ ਕੀਤਾ ਗਿਆ ਸੀ। ਭਾਰਤ ਵਿੱਚ ਚੀਤਾ ਆਬਾਦੀ ਲਈ ਕੁਸ਼ਲ ਨਿਵਾਸ ਸਥਾਨਾਂ ਨੂੰ ਨਿਰਧਾਰਤ ਕਰਨ ਲਈ ਅਤੇ ਉਨਾਂ ਨੂੰ ਜੋ ਇਸ ਦੇ ਲਈ ਲਾਭਦਾਇਕ ਹਨ, ਆਈਯੂਸੀਐੱਨ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਸੀ ਜਿਸ ਵਿੱਚ ਜਨਸੰਖਿਆ, ਜੈਨੇਟਿਕਸ, ਸਮਾਜਿਕ-ਆਰਥਿਕ ਟਕਰਾਅ ਅਤੇ ਆਜੀਵਿਕਾ ਦੇ ਮੱਦੇਨਜ਼ਰ ਤੇ ਪ੍ਰਜਾਤੀਆਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਸਭ ਦੇ ਅਧਾਰ 'ਤੇ ਦੇਖਿਆ ਗਿਆ ਕਿ ਮੱਧ ਪ੍ਰਦੇਸ਼ ਦਾ ਕੂਨੋ ਨੈਸ਼ਨਲ ਪਾਰਕ ਚੀਤੇ ਲਈ ਸਭ ਤੋਂ ਢੁਕਵਾਂ ਹੈ। ਉੱਥੇ ਪ੍ਰਬੰਧਨ ਦਖਲ ਘੱਟ ਹੈ, ਕਿਉਂਕਿ ਏਸ਼ੀਆਈ ਸ਼ੇਰਾਂ ਨੂੰ ਦੋਬਾਰਾ ਬਹਾਲ ਕਰਨ ਲਈ ਇਸ ਸੁਰੱਖਿਅਤ ਖੇਤਰ ਵਿੱਚ ਬਹੁਤ ਜ਼ਿਆਦਾ ਨਿਵੇਸ਼ ਕੀਤਾ ਗਿਆ ਹੈ।
ਚੀਤਾ ਦੱਖਣੀ ਅਫ਼ਰੀਕਾ (ਦੱਖਣੀ ਅਫ਼ਰੀਕਾ, ਨਾਮੀਬੀਆ, ਬੋਤਸਵਾਨਾ ਅਤੇ ਜ਼ਿੰਬਾਬੱਵੇ) ਵਿੱਚ ਮੌਜੂਦ ਹਨ, ਜਿੱਥੇ ਉਹ ਸੰਬੰਧਿਤ ਵਾਤਾਵਰਣ-ਜਲਵਾਯੂ ਵਿਭਿੰਨਤਾ ਵਿੱਚ ਰਹਿੰਦੇ ਹਨ। ਇਸ ਦੇ ਮਾਡਲ 'ਤੇ ਭਾਰਤ 'ਚ ਚੀਤੇ ਲਈ ਜਗ੍ਹਾ ਬਣਾਈ ਜਾ ਰਹੀ ਹੈ। ਇਸ ਦੇ ਤਹਿਤ ਚੀਤੇ ਲਈ ਅਜਿਹਾ ਮਾਹੌਲ ਸਿਰਜਿਆ ਜਾਵੇਗਾ, ਜੋ ਵੱਧ ਤੋਂ ਵੱਧ ਇਸ ਦੇ ਅਨੁਕੂਲ ਹੋਵੇ। ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਚੀਤੇ ਦੇ ਰਹਿਣ ਵਾਲੇ ਵਾਤਾਵਰਣ ਨੂੰ ਦੇਖਦੇ ਹੋਏ, ਭਾਰਤ ਦਾ ਕੂਨੋ ਨੈਸ਼ਨਲ ਪਾਰਕ ਉਨ੍ਹਾਂ ਦੇ ਕੁਦਰਤੀ ਨਿਵਾਸ ਸਥਾਨ ਲਈ ਸਭ ਤੋਂ ਅਨੁਕੂਲ ਹੈ।
ਕੂਨੋ ਨੈਸ਼ਨਲ ਪਾਰਕ ਵਿੱਚ ਚੀਤਿਆਂ ਦੀ ਸ਼ੁਰੂਆਤ ਲਈ ਕਾਰਜ ਯੋਜਨਾ ਆਈਯੂਸੀਐੱਨ ਦਿਸ਼ਾ ਨਿਰਦੇਸ਼ਾਂ ਦੇ ਅਧਾਰ 'ਤੇ ਤਿਆਰ ਕੀਤੀ ਗਈ ਹੈ। ਇਸ ਤਹਿਤ ਉਸ ਥਾਂ 'ਤੇ ਸ਼ਿਕਾਰ ਦੀ ਉਪਲਬਧਤਾ ਦਾ ਧਿਆਨ ਰੱਖਿਆ ਗਿਆ ਹੈ। ਨਾਲ ਹੀ ਹੋਰ ਮਾਪਦੰਡਾਂ ਦੇ ਨਾਲ, ਇਹ ਵੀ ਧਿਆਨ ਰੱਖਿਆ ਗਿਆ ਹੈ ਕਿ ਚੀਤੇ ਦੇ ਕੁਦਰਤੀ ਨਿਵਾਸ ਸਥਾਨ ਲਈ ਕੂਨੋ ਨੈਸ਼ਨਲ ਪਾਰਕ ਦੀ ਸਮਰੱਥਾ ਕਿੰਨੀ ਹੈ।
ਕੂਨੋ ਨੈਸ਼ਨਲ ਪਾਰਕ ਦੀ ਮੌਜੂਦਾ ਸਮਰੱਥਾ ਵੱਧ ਤੋਂ ਵੱਧ 21 ਚੀਤਿਆਂ ਦੀ ਹੈ। ਇੱਕ ਵੱਡਾ ਖੇਤਰ ਬਹਾਲ ਹੋਣ ਤੋਂ ਬਾਅਦ, ਉੱਥੇ 36 ਚੀਤੇ ਰੱਖੇ ਜਾ ਸਕਦੇ ਹਨ। ਸ਼ਿਕਾਰ ਕੀਤੇ ਜੰਤੂਆਂ ਦੀ ਉਪਲਬਧਤਾ ਨੂੰ ਵਧਾ ਕੇ, ਕੁਨੋ ਵਾਈਲਡਲਾਈਫ ਬਲਾਕ (1280 ਵਰਗ ਕਿਲੋਮੀਟਰ) ਦੇ ਬਾਕੀ ਹਿੱਸੇ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਭਾਰਤ ਵਿੱਚ ਚੀਤਿਆਂ ਨੂੰ ਦੋਬਾਰਾ ਸਥਾਪਿਤ ਕਰਨ ਲਈ ਵਿੱਤੀ ਅਤੇ ਪ੍ਰਸ਼ਾਸਕੀ ਸਹਾਇਤਾ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ, ਐੱਨਟੀਸੀਏ ਦੁਆਰਾ ਪ੍ਰਦਾਨ ਕੀਤੀ ਜਾਵੇਗੀ। ਸਰਕਾਰ ਅਤੇ ਕਾਰਪੋਰੇਟ ਏਜੰਸੀਆਂ ਦੀ ਸ਼ਮੂਲੀਅਤ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਰਾਹੀਂ ਹੋਵੇਗੀ। ਰਾਜ ਅਤੇ ਕੇਂਦਰੀ ਪੱਧਰ 'ਤੇ ਵਾਧੂ ਫੰਡਿੰਗ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਵਾਈਲਡਲਾਈਫ ਇੰਸਟੀਟਿਊਟ ਆਵ੍ ਇੰਡੀਆ (ਡਬਲਿਊਆਈਆਈ), ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਸਾਹਾਰੀ ਜੰਤੂ /ਚੀਤਾ ਮਾਹਿਰ/ਏਜੰਸੀਆਂ ਪ੍ਰੋਗਰਾਮ ਲਈ ਤਕਨੀਕੀ ਜਾਣਕਾਰੀ ਪ੍ਰਦਾਨ ਕਰਨਗੀਆਂ।
ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ, ਐੱਟੀਸੀਏ,ਡਬਲਿਊਆਈਆਈ,ਰਾਜ ਦੇ ਜੰਗਲਾਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਭਾਰਤ ਵਿੱਚ ਚੀਤਾ ਨੂੰ ਦੋਬਾਰਾ ਸਥਾਪਿਤ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ । ਇਹ ਕਾਰਜ ਅਫਰੀਕਾ ਦੇ ਚੀਤਾ ਸੰਭਾਲ ਖੇਤਰਾਂ ਵਿੱਚ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਰਾਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਅਫਰੀਕਾ ਤੋਂ ਚੀਤਾ ਪ੍ਰਬੰਧਕਾਂ ਅਤੇ ਜੀਵ ਵਿਗਿਆਨਕ ਨੂੰ ਆਪਣੇ ਭਾਰਤੀ ਹਮਰੁਤਬਾ ਨੂੰ ਸਿਖਲਾਈ ਦੇਣ ਲਈ ਬੁਲਾਇਆ ਜਾਵੇਗਾ।
ਕੁਨੋ ਨੈਸ਼ਨਲ ਪਾਰਕ ਪ੍ਰਬੰਧਨ ਲੋੜੀਂਦੀ ਸੁਰੱਖਿਆ ਅਤੇ ਪ੍ਰਬੰਧਨ ਦੀ ਨਿਗਰਾਨੀ ਲਈ ਜ਼ਿੰਮੇਵਾਰ ਹੋਵੇਗਾ ਜਦੋਂ ਕਿ ਚੀਤਾ ਖੋਜ ਟੀਮ ਉੱਥੇ ਖੋਜ ਦੀ ਨਿਗਰਾਨੀ ਕਰ ਰਹੀ ਹੈ। ਸਥਾਨਕ ਗ੍ਰਾਮੀਣਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਵਿਭਿੰਨ ਸੰਪਰਕ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। ਸਰਪੰਚ, ਸਥਾਨਕ ਨੇਤਾ, ਅਧਿਆਪਕ, ਸਮਾਜ ਸੇਵੀ, ਧਾਰਮਿਕ ਸ਼ਖਸੀਅਤਾਂ ਅਤੇ ਗੈਰ ਸਰਕਾਰੀ ਸੰਗਠਨਾਂ ਨੂੰ ਸੁਰੱਖਿਆ ਲਈ ਹਿੱਤਧਾਰਕ ਬਣਾਇਆ ਜਾਵੇਗਾ। ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਸੁਰੱਖਿਆ ਅਤੇ ਵਣ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਣਗੇ। । ਸਥਾਨਕ ਭਾਈਚਾਰਿਆਂ ਲਈ ਜਨ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਸਥਾਨਕ ਮਾਸਕਟ "ਚਿੰਟੂ ਚੀਤਾ" ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਾਰੇ ਰਾਜ ਦੇ ਅਧਿਕਾਰੀਆਂ ਅਤੇ ਕੁਨੋ ਨੈਸ਼ਨਲ ਪਾਰਕ ਦੇ ਆਸ-ਪਾਸ ਦੇ ਹਲਕਿਆਂ ਦੇ ਚੁਣੇ ਹੋਏ ਵਿਧਾਇਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਤਾ-ਮਨੁੱਖ ਪਾਰਸਪਰਿਕ ਸੰਬੰਧਾਂ ਦੇ ਬਾਰੇ ਵਿੱਚ ਜਾਣਕਾਰੀ ਦਾ ਪ੍ਰਸਾਰ ਕਰਨ ।
ਸਾਲ 2020 ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਭਾਰਤ ਵਿੱਚ ਚੀਤੇ ਨੂੰ ਦੋਬਾਰਾ ਸਥਾਪਿਤ ਕਰਨ ਕਾਰਜ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਅਧੀਨ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ (ਐਨਟੀਸੀਏ) ਕਰ ਰਹੀ ਹੈ ਅਤੇ ਇਸ ਦਾ ਮਾਰਗਦਰਸ਼ਨ ਸੁਪਰੀਮ ਕੋਰਟ ਦੁਆਰਾ ਨਾਮਜ਼ਦ ਮਾਹਰ ਕਮੇਟੀ ਕਰ ਰਹੀ ਹੈ।
*****
ਐੱਚਐੱਸ/ਪੀਡੀ/ਆਈਜੀ
(Release ID: 1843239)
Visitor Counter : 332
Read this release in:
Urdu
,
English
,
Hindi
,
Marathi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam