ਭਾਰਤ ਚੋਣ ਕਮਿਸ਼ਨ

ਰਾਸ਼ਟਰਪਤੀ ਚੋਣ 2022 ਲਈ ਵੋਟਿੰਗ ਅੱਜ ਸ਼ਾਂਤੀਪੂਰਵਕ ਸੰਪੰਨ ਹੋ ਗਈ


ਰਾਸ਼ਟਰਪਤੀ ਚੋਣ ਲਈ ਨਿਰਵਾਚਕ ਮੰਡਲ ਦੀ ਸੂਚੀ ਵਿੱਚ ਸ਼ਾਮਲ ਕੁੱਲ 4796 ਵੋਟਰਾਂ ਵਿੱਚੋਂ 99 ਫੀਸਦੀ ਤੋਂ ਵੱਧ ਵੋਟਰਾਂ ਨੇ ਅੱਜ ਵੋਟ ਪਾਈ

11 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਵਿਧਾਇਕਾਂ ਦੁਆਰਾ 100 ਪ੍ਰਤੀਸ਼ਤ ਵੋਟਿੰਗ ਦੀ ਰਿਪੋਰਟ

Posted On: 18 JUL 2022 7:21PM by PIB Chandigarh

ਭਾਰਤ ਦਾ ਰਾਸ਼ਟਰਪਤੀ ਅਹੁਦਾ, ਜੋ ਦੇਸ਼ ਦਾ ਸਰਬਉੱਚ ਚੁਣੇ ਗਿਆ ਅਹੁਦਾ ਹੈ, ਦੀ ਚੋਣ ਲਈ ਵੋਟਿੰਗ ਅੱਜ ਸੰਸਦ ਭਵਨ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸਹਿਤ ਰਾਜ ਵਿਧਾਨ ਸਭਾਵਾਂ ਦੇ 30 ਪੋਲਿੰਗ ਸਥਾਨਾਂ ਵਿੱਚੋਂ ਹਰੇਕ ਵਿੱਚ ਇੱਕ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਸਫਲਤਾਪੂਰਵਕ ਸੰਪੰਨ ਹੋ ਗਈ। ਨੂੰ ਸਫਲਤਾਪੂਰਵਕ ਸੰਪੰਨ ਹੋ ਗਈ ਪੂਰਾ ਕੀਤਾ ਗਿਆ। ਭਾਰਤੀ ਗਣਰਾਜ ਦੇ ਰਾਸ਼ਟਰਪਤੀ ਦੀ ਚੋਣ ਸਭ ਤੋਂ ਮਹੱਤਵਪੂਰਨ ਚੋਣਾਂ ਵਿੱਚੋਂ ਇੱਕ ਹੈ, ਜਿਸਦਾ ਸੰਚਾਲਨ ਭਾਰਤੀ ਚੋਣ ਕਮਿਸ਼ਨ, ਭਾਰਤੀ ਸੰਵਿਧਾਨ ਦੇ ਅਨੁਛੇਦ 325 ਦੇ ਅਧਿਆਦੇਸ਼ ਦੇ ਤਹਿਤ ਕਰਦਾ ਹੈ। 16ਵੀਂ ਰਾਸ਼ਟਰਪਤੀ ਚੋਣ ਲਈ ਦੋ ਉਮੀਦਵਾਰ ਸ਼੍ਰੀਮਤੀ ਦ੍ਰੋਪਦੀ ਮੁਰਮੂ ਅਤੇ ਸ਼੍ਰੀ ਯਸ਼ਵੰਤ ਸਿਨਹਾ ਸਨ। ਇਸ ਲਈ 31 ਥਾਵਾਂ 'ਤੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੋਲਿੰਗ ਹੋਈ।

 

 ਸੰਵਿਧਾਨ ਦੇ ਅਨੁਛੇਦ 54 ਦੇ ਅਨੁਸਾਰ, ਭਾਰਤ ਦੇ ਰਾਸ਼ਟਰਪਤੀ ਦੀ ਚੋਣ ਇੱਕ ਨਿਰਵਾਚਕ ਮੰਡਲ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ ਜਿਸ ਵਿੱਚ (ਏ) ਸੰਸਦ ਦੇ ਦੋਵਾਂ ਸਦਨਾਂ ਦੇ ਚੁਣੇ ਹੋਏ ਮੈਂਬਰ, ਅਤੇ (ਬੀ) ਸਾਰੇ ਰਾਜਾਂ  (ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸਮੇਤ) ਦੀਆਂ ਵਿਧਾਨ ਸਭਾਵਾਂ ਦੇ ਚੁਣੇ ਗਏ ਮੈਂਬਰ ਸ਼ਾਮਲ ਹੁੰਦੇ ਹਨ। । ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸਮੇਤ ਸੰਸਦ ਦੇ ਸਦਨ ਜਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਨਾਮਜ਼ਦ ਕੀਤੇ ਗਏ ਮੈਂਬਰ, ਨਿਰਵਾਚਕ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦੇ ਯੋਗ ਨਹੀਂ ਹਨ।

 

ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਨਿਯਮ, 1974 ਦੇ ਨਿਯਮ 40 ਦੇ ਤਹਿਤ, ਭਾਰਤ ਦੇ ਚੋਣ ਕਮਿਸ਼ਨ ਨੂੰ ਨਿਰਵਾਚਕ ਮੰਡਲ ਦੇ ਮੈਂਬਰਾਂ ਦੀ ਸੂਚੀ ਬਣਾਈ ਰੱਖਣ ਦੀ ਲੋੜ ਹੁੰਦੀ ਹੈ। ਇਸ ਸੂਚੀ ਵਿੱਚ ਰਾਜ ਸਭਾ, ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ, ਦਿੱਲੀ ਦੇ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਪੁਡੂਚੇਰੀ ਦੇ ਯੂਟੀ ਦੇ ਚੁਣੇ ਹੋਏ ਮੈਂਬਰਾਂ ਦੇ ਨਾਮ ਸ਼ਾਮਲ ਹਨ। ਦੋ ਮੈਂਬਰ ਅਰਥਾਤ ਸ਼੍ਰੀ. ਅਨੰਤ ਕੁਮਾਰ ਸਿੰਘ ਅਤੇ ਸ਼੍ਰੀ ਮਹੇਂਦਰ ਹਰੀ ਡਾਲਵੀ ਸਮਰੱਥ ਅਦਾਲਤ ਦੇ ਫੈਸਲੇ ਤੋਂ ਬਾਅਦ ਆਰਪੀ ਐਕਟ, 1951 ਦੀ ਧਾਰਾ 8 ਦੇ ਤਹਿਤ ਅਯੋਗ ਕਰਾਰ ਦਿੱਤੇ ਜਾਣ ਕਾਰਨ ਅੱਜ ਚੋਣ ਵਿੱਚ ਵੋਟ ਪਾਉਣ ਦੇ ਯੋਗ ਨਹੀਂ ਸਨ। ਇਸ ਤੋਂ ਇਲਾਵਾ, ਰਾਜ ਸਭਾ ਵਿੱਚ 05 ਅਤੇ ਰਾਜ ਵਿਧਾਨ ਸਭਾਵਾਂ ਵਿੱਚ 06 ਅਸਾਮੀਆਂ ਖਾਲੀ ਹਨ। ਇਸ ਲਈ ਇਸ ਰਾਸ਼ਟਰਪਤੀ ਚੋਣ ਲਈ ਨਿਰਵਾਚਕ ਮੰਡਲ ਦੀ ਸੂਚੀ ਵਿੱਚ ਕੁੱਲ 4796 ਵੋਟਰ ਚੋਣ ਵਿੱਚ ਹਿੱਸਾ ਲੈਣ ਲਈ ਸਨ।

 

ਨਵੀਂ ਦਿੱਲੀ ਵਿੱਚ ਸੰਸਦ ਭਵਨ ਵਿੱਚ ਕਮਰਾ ਨੰਬਰ 63 ਅਤੇ ਸਾਰੇ ਰਾਜ ਵਿਧਾਨ ਸਭਾ ਸਕੱਤਰੇਤਾਂ [ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਸਮੇਤ] ਵਿੱਚ ਹੋਰ 30 ਪੋਲਿੰਗ ਸਟੇਸ਼ਨਾਂ ਨੂੰ ਪੋਲਿੰਗ ਸਥਾਨਾਂ ਵਜੋਂ ਨਿਸ਼ਚਿਤ ਕੀਤਾ ਗਿਆ ਸੀ। ਸੰਸਦ ਦੇ ਮੈਂਬਰਾਂ ਨੇ ਨਵੀਂ ਦਿੱਲੀ ਵਿੱਚ ਵੋਟ ਪਾਈ ਅਤੇ ਰਾਜ ਵਿਧਾਨ ਸਭਾਵਾਂ ਦੇ ਮੈਂਬਰਾਂ, ਜਿਸ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੀਆਂ ਵਿਧਾਨ ਸਭਾਵਾਂ ਦੇ ਮੈਂਬਰ ਸ਼ਾਮਲ ਹਨ, ਨੇ ਹਰੇਕ ਵਿਧਾਨ ਸਭਾ ਵਿੱਚ ਨਿਰਧਾਰਤ ਸਥਾਨ 'ਤੇ ਵੋਟ ਪਾਈ। ਹਾਲਾਂਕਿ, ਕਮਿਸ਼ਨ ਦੁਆਰਾ ਕਿਸੇ ਵੀ ਸੰਸਦ ਮੈਂਬਰ/ਵਿਧਾਨ ਸਭਾ ਦੇ ਮੈਂਬਰ ਨੂੰ ਉਨ੍ਹਾਂ ਦੇ ਆਪਣੇ ਤੋਂ ਇਲਾਵਾ ਕਿਸੇ ਹੋਰ ਚੋਣ ਸਥਾਨ 'ਤੇ ਵੋਟ ਪਾਉਣ ਲਈ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਗਈਆਂ ਸਨ। ਇਸ ਅਨੁਸਾਰ, 44 ਸੰਸਦ ਮੈਂਬਰਾਂ ਨੂੰ ਰਾਜ ਹੈੱਡਕੁਆਰਟਰਾਂ, 09 ਵਿਧਾਇਕਾਂ ਨੂੰ ਸੰਸਦ ਭਵਨ ਅਤੇ 02 ਵਿਧਾਇਕਾਂ ਨੂੰ ਦੂਜੇ ਰਾਜ ਹੈੱਡਕੁਆਰਟਰਾਂ ਵਿੱਚ ਵੋਟ ਪਾਉਣ ਦੀ ਆਗਿਆ ਦਿੱਤੀ ਗਈ ਸੀ।

 

ਪ੍ਰਾਪਤ ਰਿਪੋਰਟਾਂ ਦੇ ਅਨੁਸਾਰ, ਵੋਟ ਪਾਉਣ ਦੇ ਯੋਗ ਕੁੱਲ 771 ਸੰਸਦ ਮੈਂਬਰਾਂ ਵਿੱਚੋਂ (05 ਖਾਲੀ) ਅਤੇ ਇਸੇ ਤਰ੍ਹਾਂ ਵੋਟ ਦੇ ਯੋਗ ਵਿਧਾਨ ਸਭਾਵਾਂ ਦੇ ਕੁੱਲ 4025 ਮੈਂਬਰਾਂ ਵਿੱਚੋਂ (06 ਖਾਲੀ ਅਤੇ 02 ਅਯੋਗ ਘੋਸ਼ਿਤ) ਵਿੱਚੋਂ 99 ਪ੍ਰਤੀਸ਼ਤ ਤੋਂ ਵੱਧ ਨੇ ਅੱਜ ਆਪਣੀ ਵੋਟ ਪਾਈ। ਹਾਲਾਂਕਿ ਛੱਤੀਸਗੜ੍ਹ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਕੇਰਲ, ਕਰਨਾਟਕ, ਮੱਧ ਪ੍ਰਦੇਸ਼, ਮਨੀਪੁਰ, ਮਿਜ਼ੋਰਮ, ਪੁਡੂਚੇਰੀ, ਸਿੱਕਮ ਅਤੇ ਤਾਮਿਲਨਾਡੂ ਤੋਂ ਵਿਧਾਇਕਾਂ ਦੁਆਰਾ ਪ੍ਰਤੀਸ਼ਤ ਵੋਟਿੰਗ ਦੀ ਸੂਚਨਾ ਮਿਲੀ।

 ਹੈ।

 

ਵੋਟਿੰਗ ਦੀ ਗੋਪਨੀਯਤਾ ਅਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤੀਆਂ ਗਈਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

• ਚੋਣ ਕਮਿਸ਼ਨ ਦੁਆਰਾ ਕੇਂਦਰੀ ਤੌਰ 'ਤੇ ਬੈਂਗਣੀ ਸਿਆਹੀ ਦੇ ਵਿਲੱਖਣ ਸੀਰੀਅਲ ਨੰਬਰ ਵਾਲੇ ਪੈਨ ਸਪਲਾਈ ਕੀਤੇ ਗਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੋਟਰ ਦੁਆਰਾ ਵੋਟ ਦੀ ਤਰਜੀਹ ਦੀ ਨਿਸ਼ਾਨਦੇਹੀ ਲਈ ਕੋਈ ਹੋਰ ਸਾਧਨ ਨਾ ਵਰਤਿਆ ਜਾਵੇ।

 

ਪੋਲਿੰਗ ਸਟੇਸ਼ਨਾਂ ਦੇ ਬਾਹਰ ਪ੍ਰਮੁੱਖ ਸਥਾਨਾਂ 'ਤੇ ਪ੍ਰਦਰਸ਼ਿਤ ਕਰਨ ਲਈ ਚੋਣ ਕਮਿਸ਼ਨ ਦੁਆਰਾ ਵਿਸ਼ੇਸ਼ ਵਿਸ਼ੇਸ਼ ਪੋਸਟਰ ਪ੍ਰਦਾਨ ਕੀਤੇ ਗਏ ਸਨ  ਜਿਸ ਵਿੱਚ ਵੋਟ ਪਾਉਣ ਲਈ ਲਈ ਵਿਸ਼ੇਸ਼ ਪੈਨ ਅਤੇ ਵੋਟਰਾਂ ਲਈ 'ਕੀ ਕਰੋ ਅਤੇ ਕੀ ਨਾ ਕਰੋ' ਬਾਰੇ ਜਾਣਕਾਰੀ ਦਿੱਤੀ ਗਈ ਸੀ।

• · ਆਰਓ/ਏਆਰਓ/ਸੀਈਓ/ਈਸੀਆਈ ਪ੍ਰੋਜੈਕਟ, ਈਸੀਆਈ ਜੌਬਜ਼ਰਵਰ, ਸੁਰੱਖਿਆ ਕਰਮੀ ਆਦਿ ਲਈ ਵੱਖ-ਵੱਖ ਵਟਸਐਪ ਗਰੁੱਪ ਬਣਾਏ ਗਏ, ਜਿਨ੍ਹਾਂ ਦਾ ਰਾਜ, ਸੰਸਦ ਅਤੇ ਭਾਰਤ ਚੋਣ ਕਮਿਸ਼ਨ ਦੇ ਨਾਲ ਕੰਮ ਦੀ ਬਾਰੀਕੀ ਦੀ ਨਿਗਰਾਨੀ ਅਤੇ ਇਕੱਠੇ ਕਰਨ ਲਈ ਵਿਆਪਕ ਰੂਪ ਵਿੱਚ ਵਰਤੋਂ ਕੀਤੀ ਜਾ ਰਿਹਾ ਸੀ।

 

• ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ-ਨਾਲ ਸੰਸਦ ਵਿੱਚ ਚੋਣ ਪ੍ਰਣਾਲੀ ਦੇ ਸਾਰੇ ਸਥਾਨਾਂ 'ਤੇ ਔਬਜ਼ਰਵਰ ਤੈਨਾਤ ਕੀਤੇ ਗਏ ਸਨ ਤਾਂ ਜੋ ਚੋਣ ਪ੍ਰਕਿਰਿਆ ਦੇ ਨਾਲ-ਨਾਲ ਚੋਣ ਪ੍ਰਕਿਰਿਆ ਦੌਰਾਨ ਹੋਣ ਵਾਲੀਆਂ ਕਿਸੇ ਵੀ ਬੇਨਿਯਮੀਆਂ 'ਤੇ ਨਜ਼ਰ ਰੱਖੀ ਜਾ ਸਕੇ।

• ਸੰਸਦ ਭਵਨ ਵਿਖੇ ਗਿਣਤੀ ਪ੍ਰਕਿਰਿਆ ਲਈ 02 ਔਬਜ਼ਰਵਰ ਵੀ ਤੈਨਾਤ ਕੀਤੇ ਗਏ ਹਨ।

16ਵੀਂ ਰਾਸ਼ਟਰਪਤੀ ਚੋਣ, 2022 ਲਈ ਪੇਸ਼ ਕੀਤੀਆਂ ਗਈਆਂ ਨਵੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:

 

ਕੋਵਿਡ-19 ਪਾਜ਼ੀਟਿਵ ਵੋਟਰਾਂ ਲਈ ਸਹੂਲਤ - ਕਮਿਸ਼ਨ ਨੇ ਕੋਵਿਡ-19 ਪਾਜ਼ੀਟਿਵ ਵੋਟਰਾਂ ਨੂੰ ਪੋਲਿੰਗ ਦੇ ਆਖਰੀ ਘੰਟੇ ਜਾਂ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ/ਸਬੰਧਤ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੁਆਰਾ ਸਮੇਂ-ਸਮੇਂ 'ਤੇ ਜਾਰੀ ਕੋਵਿਡ ਦਿਸ਼ਾ-ਨਿਰਦੇਸ਼ਾਂ/ਨਿਰਦੇਸ਼ਾਂ ਦੀ ਪਾਲਣਾ ਕਰਕੇ, ਸਾਰੇ ਗੈਰ-ਕੋਵਿਡ ਵੋਟਰਾਂ ਦੇ ਸਮੇਂ ਤੋਂ ਬਾਅਦ ਆਪਣੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ। ਦੋ ਕੋਵਿਡ-19 ਪਾਜ਼ੀਟਿਵ ਵੋਟਰਾਂ ਨੇ ਤਾਮਿਲਨਾਡੂ ਵਿਧਾਨ ਸਭਾ ਵਿੱਚ ਆਪਣੀ ਵੋਟ ਪਾਈ ਅਤੇ ਇੱਕ ਕੋਵਿਡ -19 ਪਾਜ਼ੀਟਿਵ ਸੰਸਦ ਮੈਂਬਰ ਨੇ ਤਿਰੂਵਨੰਤਪੁਰਮ, ਕੇਰਲ ਵਿੱਚ ਆਪਣੀ ਵੋਟ ਪਾਈ ।

 

 

ਇਸ ਵਾਰ ਕਮਿਸ਼ਨ ਨੇ ਸਬੰਧਤ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਭਾਰਤ ਸਰਕਾਰ ਦੀਆਂ ਮੌਜੂਦਾ ਹਦਾਇਤਾਂ ਅਨੁਸਾਰ ਵਾਤਾਵਰਣ ਪੱਖੀ ਅਤੇ ਬਾਇਓਡੀਗ੍ਰੇਡੇਬਲ ਸਮੱਗਰੀ ਦੀ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਪਾਬੰਦੀਸ਼ੁਦਾ ਪਲਾਸਟਿਕ/ਸਮੱਗਰੀ ਦੀ ਵਰਤੋਂ ਨੂੰ ਸਮਾਪਤ ਕਰਨ ਦੇ ਨਿਰਦੇਸ਼ ਦਿੱਤੇ ਹਨ।

 

ਮੇਘਾਲਿਆ ਵਿੱਚ ਹਰਾ ਪੋਲਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ

 

ਸੰਵਿਧਾਨ ਦੇ ਅਨੁਛੇਦ 55 (3) ਦੇ ਅਨੁਸਾਰ, ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਅਨੁਪਾਤਕ ਪ੍ਰਤੀਨਿਧਤਾ ਦੀ ਪ੍ਰਣਾਲੀ ਦੇ ਅਨੁਸਾਰ ਸਿੰਗਲ ਟ੍ਰਾਂਸਫਰ ਕਰਨ ਯੋਗ  ਵੋਟ ਦੁਆਰਾ ਕਰਵਾਈ ਜਾਂਦੀ ਹੈ ਅਤੇ ਅਜਿਹੀ ਚੋਣ ਵਿੱਚ ਵੋਟਿੰਗ ਗੁਪਤ ਮਤਦਾਨ ਦੁਆਰਾ ਹੁੰਦੀ ਹੈ। ਸੰਵਿਧਾਨ ਦੇ (ਚੌਰਾਸੀਵੇਂ) ਸੋਧ ਐਕਟ, 2001 ਇਹ ਪ੍ਰਦਾਨ ਕਰਦਾ ਹੈ ਕਿ ਸਾਲ 2026 ਤੋਂ ਬਾਅਦ ਕੀਤੀ ਜਾਣ ਵਾਲੀ ਪਹਿਲੀ ਮਰਦਮਸ਼ੁਮਾਰੀ ਲਈ ਸਬੰਧਤ ਆਬਾਦੀ ਦੇ ਅੰਕੜੇ ਪ੍ਰਕਾਸ਼ਿਤ ਹੋਣ ਤੱਕ, ਰਾਸ਼ਟਰਪਤੀ ਲਈ ਵੋਟਾਂ ਦੇ ਮੁੱਲ ਦੀ ਗਣਨਾ ਦੇ ਉਦੇਸ਼ਾਂ ਲਈ ਰਾਜਾਂ ਦੀ ਆਬਾਦੀ ਚੋਣਾਂ ਦਾ ਮਤਲਬ 1971 ਦੀ ਮਰਦਮਸ਼ੁਮਾਰੀ ਵਿੱਚ ਨਿਰਧਾਰਤ ਕੀਤੀ ਗਈ ਆਬਾਦੀ ਹੋਵੇਗੀ।

 

ਖਾਲੀ ਬੈਲਟ ਬਕਸਿਆਂ ਦੀ ਹਿਫਾਜ਼ਤ ਅਤੇ ਭਾਰਤੀ ਚੋਣ ਕਮਿਸ਼ਨ ਤੋਂ ਰਾਜਾਂ ਤੱਕ 12 ਅਤੇ 13 ਜੁਲਾਈ, 2022 ਨੂੰ ਸੁਰੱਖਿਅਤ ਪਹੂੰਚਾਉਣ ਦੇ ਲਈ ਪੂਰਣ ਸੁਰੱਖਿਆ ਵਿਵਸਤਾ ਕੀਤੀ ਗਈ ਸੀ। ਇਸੇ ਤਰ੍ਹਾਂ 30 ਪੋਲਡ ਬੈਲਟ ਬਕਸਿਆਂ ਨੂੰ ਵਾਪਸ ਲਿਆਉਣ ਲਈ ਰਾਜ ਟੀਮਾਂ ਲਈ ਆਵਾਜਾਈ ਦੇ ਪ੍ਰਬੰਧ ਕੀਤੇ ਗਏ ਹਨ। ਸਾਰੇ ਬੈਲਟ ਬਾਕਸ ਅਤੇ ਹੋਰ ਚੋਣ ਸਮੱਗਰੀ 19 ਜੁਲਾਈ 2022 ਤੱਕ ਸੰਸਦ ਭਵਨ ਯਾਨੀ ਗਿਣਤੀ ਵਾਲੀ ਥਾਂ 'ਤੇ ਪਹੁੰਚ ਜਾਵੇਗੀ। ਵੋਟਾਂ ਦੀ ਗਿਣਤੀ 21 ਜੁਲਾਈ, 2022 ਨੂੰ ਸਵੇਰੇ 11.00 ਵਜੇ ਕੀਤੀ ਜਾਵੇਗੀ ।

 ****

ਆਰਪੀ (Release ID: 1842894) Visitor Counter : 344