ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਦਾ ਆਂਕੜਾ ਪਾਰ ਕਰਨ ‘ਤੇ ਦੇਸ਼ਵਾਸੀਆਂ (ਨਾਗਰਿਕਾਂ) ਨੂੰ ਵਧਾਈਆਂ ਦਿੱਤੀਆਂ
Posted On:
17 JUL 2022 1:21PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਗਿਆਨ ਵਿੱਚ ਜ਼ਿਕਰਯੋਗ ਵਿਸ਼ਵਾਸ ਦਿਖਾਉਣ ਅਤੇ ਕੋਵਿਡ-19 ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਦਾ ਵਿਸ਼ੇਸ਼ ਆਂਕੜਾ ਪਾਰ ਕਰਨ ‘ਤੇ ਭਾਰਤ ਦੇ ਲੋਕਾਂ (ਦੇਸ਼ਵਾਸੀਆਂ) ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਸ ਅਭਿਯਾਨ ਵਿੱਚ ਡਾਕਟਰਾਂ, ਨਰਸਾਂ, ਫ੍ਰੰਟਲਾਈਨ ਵਰਕਰਾਂ, ਵਿਗਿਆਨੀਆਂ, ਇਨੋਵੇਟਰਾਂ ਅਤੇ ਉੱਦਮੀਆਂ ਦੀ ਭਾਵਨਾ ਤੇ ਦ੍ਰਿੜ੍ਹ ਸੰਕਲਪ ਦੀ ਵੀ ਸ਼ਲਾਘਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਦੇ ਐਲਾਨ ਦੇ ਜਵਾਬ ਵਿੱਚ ਟਵੀਟ ਕੀਤਾ:
“ਭਾਰਤ ਨੇ ਫਿਰ ਰਚਿਆ ਇਤਿਹਾਸ! ਵੈਕਸੀਨ ਦੀਆਂ 200 ਕਰੋੜ ਖੁਰਾਕਾਂ ਦਾ ਵਿਸ਼ੇਸ਼ ਆਂਕੜਾ ਪਾਰ ਕਰਨ ‘ਤੇ ਸਾਰੇ ਭਾਰਤੀਆਂ ਨੂੰ ਵਧਾਈਆਂ। ਉਨ੍ਹਾਂ ਲੋਕਾਂ ‘ਤੇ ਮਾਣ ਹੈ, ਜਿਨ੍ਹਾਂ ਨੇ ਭਾਰਤ ਦੇ ਟੀਕਾਕਰਣ ਅਭਿਯਾਨ ਨੂੰ ਪੈਮਾਨੇ ਅਤੇ ਗਤੀ ਵਿੱਚ ਅਦੁੱਤੀ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ। ਇਸ ਨੇ ਕੋਵਿਡ-19 ਦੇ ਖ਼ਿਲਾਫ਼ ਆਲਮੀ ਲੜਾਈ ਨੂੰ ਮਜ਼ਬੂਤ ਕੀਤਾ ਹੈ।”
ਵੈਕਸੀਨ ਦੀ ਸ਼ੁਰੂਆਤ ਤੋਂ ਹੀ, ਭਾਰਤ ਦੇ ਲੋਕਾਂ ਨੇ ਵਿਗਿਆਨ ਵਿੱਚ ਜ਼ਿਕਰਯੋਗ ਵਿਸ਼ਵਾਸ ਦਿਖਾਇਆ ਹੈ। ਸਾਡੇ ਡਾਕਟਰਾਂ, ਨਰਸਾਂ, ਫ੍ਰੰਟਲਾਈਨ ਵਰਕਰਾਂ, ਵਿਗਿਆਨੀਆਂ, ਇਨੋਵੇਟਰਾਂ ਅਤੇ ਉੱਦਮੀਆਂ ਨੇ ਪ੍ਰਿਥਵੀ ਨੂੰ ਸੁਰੱਖਿਅਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੈਂ ਉਨ੍ਹਾਂ ਦੀ ਭਾਵਨਾ ਅਤੇ ਦ੍ਰਿੜ੍ਹ ਸੰਕਲਪ ਦੀ ਸ਼ਲਾਘਾ ਕਰਦਾ ਹਾਂ।“
*****
ਡੀਐੱਸ
(Release ID: 1842404)
Visitor Counter : 116
Read this release in:
Malayalam
,
Tamil
,
Telugu
,
Kannada
,
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia