ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 8 ਜੁਲਾਈ ਨੂੰ ਪਹਿਲੇ “ਅਰੁਣ ਜੇਟਲੀ ਮੈਮੋਰੀਅਲ ਲੈਕਚਰ” ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਕੌਟਿਲਯ ਆਰਥਿਕ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਨਿਧੀਆਂ ਦੇ ਨਾਲ ਵੀ ਗੱਲਬਾਤ ਕਰਨਗੇ

Posted On: 07 JUL 2022 11:43AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਜੁਲਾਈ, 2022 ਨੂੰ ਸ਼ਾਮ 6:30 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਪਹਿਲੇ ‘ਅਰੁਣ ਜੇਟਲ ਮੈਮੋਰੀਅਲ ਲੈਕਚਰ’ (ਏਜੇਐੱਮਐੱਲ) ਵਿੱਚ ਹਿੱਸਾ ਲੈਣਗੇ। ਸਮਾਗਮ ਦੇ ਦੌਰਾਨ ਪ੍ਰਧਾਨ ਮੰਤਰੀ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਸਿੰਗਾਪੁਰ ਸਰਕਾਰ ਦੇ ਸੀਨੀਅਰ ਮੰਤਰੀ ਸ਼੍ਰੀ ਥਰਮਨ ਸ਼ਨਮੁਗਰਤਨਮ, ਪਹਿਲੇ ‘ਅਰੁਣ ਜੇਟਲੀ ਮੈਮੋਰੀਅਲ ਲੈਕਚਰ’ ਵਿੱਚ “ਸਮਾਵੇਸ਼ਨ ਦੇ ਜ਼ਰੀਏ ਵਿਕਾਸ, ਵਿਕਾਸ ਦੇ ਜ਼ਰੀਏ ਸਮਾਵੇਸ਼ਨ” ਵਿਸ਼ੇ ’ਤੇ ਮੁੱਖ ਭਾਸ਼ਣ ਦੇਣਗੇ। ਲੈਕਚਰ ਦੇ ਬਾਅਦ ਸ਼੍ਰੀ ਮਾਥਿਆਸ ਕੌਰਮਨ (ਓਈਸੀਡੀ ਸਕੱਤਰ ਜਨਰਲ) ਅਤੇ ਸ਼੍ਰੀ ਅਰਵਿੰਦ ਪਨਗੜ੍ਹੀਆ (ਪ੍ਰੋਫੈਸਰ, ਕੋਲੰਬੀਆ ਯੂਨੀਵਰਸਿਟੀ) ਦੁਆਰਾ ਪੈਨਲ ਚਰਚਾ ਹੋਵੇਗੀ।

ਵਿੱਤ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ ਸ਼੍ਰੀ ਅਰੁਣ ਜੇਟਲੀ ਦੇ ਰਾਸ਼ਟਰ ਦੇ ਲਈ ਅਮੋਲਕ ਯੋਗਦਾਨ ਨੂੰ ਮਾਨਤਾ ਦੇਣ ਦੇ ਕ੍ਰਮ ਵਿੱਚ ਪਹਿਲਾ ‘ਅਰੁਣ ਜੇਟਲੀ ਮੈਮੋਰੀਅਲ ਲੈਕਚਰ’ ਆਯੋਜਿਤ ਕੀਤਾ ਹੈ।

ਪ੍ਰਧਾਨ ਮੰਤਰੀ 8 ਤੋਂ 10 ਜੁਲਾਈ ਤੱਕ ਆਯੋਜਿਤ ਹੋਣ ਵਾਲੇ ਤਿੰਨ-ਦਿਨਾਂ ਦੇ ਸਮਾਗਮ ਕੌਟਿਲਯ ਆਰਥਿਕ ਸੰਮੇਲਨ (ਕੇਈਸੀ) ਵਿੱਚ ਹਿੱਸਾ ਲੈਣ ਵਾਲੇ ਪ੍ਰਤੀਨਿਧੀਆਂ ਦੇ ਨਾਲ ਵੀ ਗੱਲਬਾਤ ਕਰਨਗੇ। ਜਿਨ੍ਹਾਂ ਪ੍ਰਸਿੱਧ ਅਰਥਸ਼ਾਸਤਰੀਆਂ ਦੇ ਨਾਲ ਪ੍ਰਧਾਨ ਮੰਤਰੀ ਮਿਲਣਗੇ, ਉਨ੍ਹਾਂ ਵਿੱਚ, ਜੌਨ੍ਹ ਹੌਪਕਿੰਸ ਯੂਨੀਵਰਸਿਟੀ ਦੀ ਸੁਸ਼੍ਰੀ ਐਨੀ ਕਰੂਏਗਰ, ਲੰਦਨ ਸਕੂਲ ਆਵ੍ ਇਕਨੌਮਿਕਸ ਦੇ ਸ਼੍ਰੀ ਨਿਕੋਲਸ ਸਟਰਨ, ਹਾਰਵਰਡ ਕੈਨੇਡੀ ਸਕੂਲ ਦੇ ਸ਼੍ਰੀ ਰਾਬਰਟ ਲਾਰੈਂਸ, ਆਈਐੱਮਐੱਫ ਦੇ ਸਾਬਕਾ ਐਕਟਿੰਗ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੌਨ ਲਿਪਸਕੀ, ਭਾਰਤ ਦੇ ਵਿਸ਼ਵ ਬੈਂਕ ਦੇ ਕੰਟਰੀ ਡਾਇਰੈਕਟਰ ਸ਼੍ਰੀ ਜੁਨੈਦ ਅਹਿਮਦ ਸਹਿਤ ਕਈ ਹੋਰ ਸ਼ਾਮਲ ਹਨ। ਕੇਈਸੀ ਦਾ ਆਯੋਜਨ ਵਿੱਤ ਮੰਤਰਾਲੇ ਦੇ ਸਹਿਯੋਗ ਨਾਲ ਆਰਥਿਕ ਵਿਕਾਸ ਸੰਸਥਾਨ ਦੁਆਰਾ ਕੀਤਾ ਜਾ ਰਿਹਾ ਹੈ।

****

 

ਡੀਐੱਸ/ਐੱਸਐੱਚ



(Release ID: 1839877) Visitor Counter : 103