ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਗਰਦੂਤ ਸਮਾਚਾਰ ਪੱਤਰ ਸਮੂਹ ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ
"ਚੰਗੀ ਤਰ੍ਹਾਂ ਸੂਚਿਤ, ਬਿਹਤਰ ਜਾਣਕਾਰੀ ਵਾਲਾ ਸਮਾਜ ਸਾਡੇ ਸਾਰਿਆਂ ਲਈ ਲਕਸ਼ ਹੋਣਾ ਚਾਹੀਦਾ ਹੈ, ਆਓ ਅਸੀਂ ਸਾਰੇ ਇਸ ਲਈ ਮਿਲ ਕੇ ਕੰਮ ਕਰੀਏ"
"ਅਗਰਦੂਤ ਨੇ ਹਮੇਸ਼ਾ ਰਾਸ਼ਟਰੀ ਹਿਤ ਨੂੰ ਸਰਬਉੱਚ ਰੱਖਿਆ ਹੈ"
"ਕੇਂਦਰੀ ਅਤੇ ਰਾਜ ਸਰਕਾਰਾਂ ਹੜ੍ਹਾਂ ਦੌਰਾਨ ਅਸਾਮ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਲਈ ਰਲ-ਮਿਲ ਕੇ ਕੰਮ ਕਰ ਰਹੀਆਂ ਹਨ"
"ਭਾਰਤੀ ਭਾਸ਼ਾ ਪੱਤਰਕਾਰੀ ਨੇ ਭਾਰਤੀ ਪਰੰਪਰਾ, ਸੱਭਿਆਚਾਰ, ਸੁਤੰਤਰਤਾ ਸੰਗ੍ਰਾਮ ਅਤੇ ਵਿਕਾਸ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾਈ ਹੈ”
"ਲੋਕਾਂ ਦੇ ਅੰਦੋਲਨਾਂ ਨੇ ਸੱਭਿਆਚਾਰਕ ਵਿਰਾਸਤ ਅਤੇ ਅਸਾਮੀ ਗੌਰਵ ਦੀ ਰਾਖੀ ਕੀਤੀ, ਹੁਣ ਅਸਾਮ ਜਨ ਭਾਗੀਦਾਰੀ ਦੀ ਸਹਾਇਤਾ ਨਾਲ ਇੱਕ ਨਵੀਂ ਵਿਕਾਸ ਗਾਥਾ ਲਿਖ ਰਿਹਾ ਹੈ"
"ਕਿਸੇ ਖਾਸ ਭਾਸ਼ਾ ਨੂੰ ਜਾਣਨ ਵਾਲੇ ਕੁਝ ਲੋਕਾਂ ਦਰਮਿਆਨ ਬੌਧਿਕ ਸਪੇਸ ਕਿਵੇਂ ਸੀਮਿਤ ਹੋ ਸਕਦੀ ਹੈ"
Posted On:
06 JUL 2022 5:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਗਰਦੂਤ ਸਮਾਚਾਰ ਪੱਤਰ ਸਮੂਹ ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕੀਤਾ। ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤ ਬਿਸਵਾ ਸਰਮਾ, ਜੋ ਕਿ ਅਗਰਦੂਤ ਦੀ ਗੋਲਡਨ ਜੁਬਲੀ ਸਮਾਰੋਹ ਕਮੇਟੀ ਦੇ ਮੁੱਖ ਸਰਪ੍ਰਸਤ, ਵੀ ਇਸ ਮੌਕੇ ਮੌਜੂਦ ਸਨ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਅਸਾਮੀ ਭਾਸ਼ਾ ਵਿੱਚ 'ਉੱਤਰ-ਪੂਰਬ ਦੀ ਮਜ਼ਬੂਤ ਅਵਾਜ਼' ਨੂੰ ਇਸ ਅਵਸਰ ਲਈ ਵਧਾਈ ਦਿੱਤੀ ਅਤੇ ਪੱਤਰਕਾਰੀ ਰਾਹੀਂ ਏਕਤਾ ਅਤੇ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਨੂੰ ਜ਼ਿੰਦਾ ਰੱਖਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕਨਕ ਸੇਨ ਡੇਕਾ ਦੇ ਮਾਰਗਦਰਸ਼ਨ ਵਿੱਚ, ਅਗਰਦੂਤ ਨੇ ਹਮੇਸ਼ਾ ਰਾਸ਼ਟਰੀ ਹਿਤ ਨੂੰ ਸਰਬਉੱਚ ਰੱਖਿਆ। ਇੱਥੋਂ ਤੱਕ ਕਿ ਐਮਰਜੈਂਸੀ ਦੌਰਾਨ ਵੀ, ਜਦੋਂ ਲੋਕਤੰਤਰ 'ਤੇ ਸਭ ਤੋਂ ਵੱਡਾ ਹਮਲਾ ਹੋਇਆ ਸੀ, ਤਦ ਵੀ ਅਗਰਦੂਤ ਡੇਲੀ ਅਤੇ ਡੇਕਾ ਜੀ ਨੇ ਪੱਤਰਕਾਰੀ ਦੇ ਮੁੱਲਾਂ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਮੁੱਲ-ਅਧਾਰਿਤ ਪੱਤਰਕਾਰੀ ਦੀ ਨਵੀਂ ਪੀੜ੍ਹੀ ਪੈਦਾ ਕੀਤੀ।
ਪ੍ਰਧਾਨ ਮੰਤਰੀ ਨੇ ਹਮਦਰਦੀ ਪ੍ਰਗਟਾਈ ਕਿ ਪਿਛਲੇ ਕੁਝ ਦਿਨਾਂ ਤੋਂ ਅਸਾਮ ਵੀ ਹੜ੍ਹਾਂ ਦੇ ਰੂਪ ਵਿੱਚ ਵੱਡੀਆਂ ਚੁਣੌਤੀਆਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ। ਅਸਾਮ ਦੇ ਕਈ ਜ਼ਿਲ੍ਹਿਆਂ ਵਿੱਚ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ ਰਾਹਤ ਅਤੇ ਬਚਾਅ ਲਈ ਦਿਨ-ਰਾਤ ਸਖ਼ਤ ਮਿਹਨਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅਸਾਮ ਦੇ ਲੋਕਾਂ, ਅਗਰਦੂਤ ਦੇ ਪਾਠਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਘਟਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਭਾਰਤੀ ਪਰੰਪਰਾ, ਸੱਭਿਆਚਾਰ, ਸੁਤੰਤਰਤਾ ਸੰਗ੍ਰਾਮ ਅਤੇ ਵਿਕਾਸ ਯਾਤਰਾ ਵਿੱਚ ਭਾਰਤੀ ਭਾਸ਼ਾ ਪੱਤਰਕਾਰੀ ਦੇ ਸ਼ਾਨਦਾਰ ਯੋਗਦਾਨ ਨੂੰ ਰੇਖਾਂਕਿਤ ਕੀਤਾ। ਅਸਾਮ ਨੇ ਭਾਰਤ ਵਿੱਚ ਭਾਸ਼ਾ ਪੱਤਰਕਾਰੀ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਕਿਉਂਕਿ ਰਾਜ ਪੱਤਰਕਾਰੀ ਦੇ ਦ੍ਰਿਸ਼ਟੀਕੋਣ ਤੋਂ ਇੱਕ ਬਹੁਤ ਹੀ ਜੀਵੰਤ ਸਥਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰੀ 150 ਸਾਲ ਪਹਿਲਾਂ ਅਸਾਮੀ ਭਾਸ਼ਾ ਵਿੱਚ ਸ਼ੁਰੂ ਹੋਈ ਸੀ ਅਤੇ ਸਮੇਂ ਦੇ ਨਾਲ ਮਜ਼ਬੂਤ ਹੁੰਦੀ ਗਈ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਪਿਛਲੇ 50 ਸਾਲਾਂ ਵਿੱਚ ਦੈਨਿਕ ਅਗਰਕਰ ਦੀ ਯਾਤਰਾ ਅਸਾਮ ਵਿੱਚ ਆਏ ਬਦਲਾਅ ਦੀ ਕਹਾਣੀ ਬਿਆਨ ਕਰਦੀ ਹੈ। ਇਸ ਤਬਦੀਲੀ ਨੂੰ ਸਾਕਾਰ ਕਰਨ ਵਿੱਚ ਜਨ ਅੰਦੋਲਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਜਨ ਅੰਦੋਲਨਾਂ ਨੇ ਅਸਾਮ ਦੇ ਸੱਭਿਆਚਾਰਕ ਵਿਰਾਸਤ ਅਤੇ ਅਸਾਮੀ ਗੌਰਵ ਦੀ ਰੱਖਿਆ ਕੀਤੀ ਅਤੇ ਹੁਣ ਅਸਾਮ ਜਨ-ਭਾਗੀਦਾਰੀ ਦੀ ਮਦਦ ਨਾਲ ਇੱਕ ਨਵੀਂ ਵਿਕਾਸ ਗਾਥਾ ਲਿਖ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸੰਵਾਦ ਹੁੰਦਾ ਹੈ, ਤਾਂ ਹੱਲ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਰਾਹੀਂ ਹੀ ਸੰਭਾਵਨਾਵਾਂ ਦਾ ਵਿਸਤਾਰ ਹੁੰਦਾ ਹੈ। ਇਸ ਲਈ ਭਾਰਤੀ ਲੋਕਤੰਤਰ ਵਿੱਚ ਗਿਆਨ ਦੇ ਪ੍ਰਵਾਹ ਦੇ ਨਾਲ-ਨਾਲ ਸੂਚਨਾ ਦਾ ਪ੍ਰਵਾਹ ਵੀ ਨਿਰੰਤਰ ਵਹਿ ਰਿਹਾ ਹੈ। ਅਗਰਦੂਤ ਉਸੇ ਪਰੰਪਰਾ ਦਾ ਹਿੱਸਾ ਹੈ।
ਆਜ਼ਾਦੀ ਦੇ 75 ਸਾਲਾਂ ਦੇ ਸਫ਼ਰ ਸਬੰਧੀ, ਪ੍ਰਧਾਨ ਮੰਤਰੀ ਨੇ ਇੱਕ ਵਿਸ਼ੇਸ਼ ਭਾਸ਼ਾ ਜਾਣਨ ਵਾਲੇ ਕੁਝ ਲੋਕਾਂ ਦੇ ਦਰਮਿਆਨ ਬੌਧਿਕ ਸਥਾਨ ਨੂੰ ਸੀਮਿਤ ਕਰਨ 'ਤੇ ਸਵਾਲ ਉਠਾਇਆ। ਉਨ੍ਹਾਂ ਅੱਗੇ ਕਿਹਾ ਕਿ ਇਹ ਸਵਾਲ ਸਿਰਫ ਭਾਵਨਾ ਦਾ ਨਹੀਂ, ਵਿਗਿਆਨਕ ਤਰਕ ਦਾ ਵੀ ਹੈ। ਇਸ ਨੂੰ ਤਿੰਨ ਉਦਯੋਗਿਕ ਕ੍ਰਾਂਤੀਆਂ ਬਾਰੇ ਖੋਜ ਵਿੱਚ ਪਛੜਨ ਦੇ ਕਾਰਨ ਵਜੋਂ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ੁਲਾਮੀ ਦੇ ਲੰਬੇ ਸਮੇਂ ਦੌਰਾਨ ਭਾਰਤੀ ਭਾਸ਼ਾਵਾਂ ਦੇ ਪਸਾਰ ਨੂੰ ਰੋਕ ਦਿੱਤਾ ਗਿਆ ਸੀ ਅਤੇ ਆਧੁਨਿਕ ਗਿਆਨ ਵਿਧੀ ਵਿੱਚ ਖੋਜ ਕੁਝ ਭਾਸ਼ਾਵਾਂ ਤੱਕ ਸੀਮਿਤ ਸੀ। ਭਾਰਤ ਦੇ ਇੱਕ ਵੱਡੇ ਹਿੱਸੇ ਦੀ ਉਨ੍ਹਾਂ ਭਾਸ਼ਾਵਾਂ, ਉਸ ਗਿਆਨ ਤੱਕ ਪਹੁੰਚ ਨਹੀਂ ਸੀ। ਉਨ੍ਹਾਂ ਅੱਗੇ ਕਿਹਾ ਕਿ ਬੁੱਧੀ ਦੀ ਮੁਹਾਰਤ ਦਾ ਦਾਇਰਾ ਸੁੰਗੜਦਾ ਜਾ ਰਿਹਾ ਹੈ। ਇਸ ਕਾਰਨ ਕਾਢ ਅਤੇ ਕਾਢਾਂ ਦਾ ਪੂਲ ਵੀ ਸੀਮਿਤ ਹੋ ਗਿਆ ਹੈ। ਚੌਥੀ ਉਦਯੋਗਿਕ ਕ੍ਰਾਂਤੀ ਵਿੱਚ, ਭਾਰਤ ਲਈ ਵਿਸ਼ਵ ਦੀ ਅਗਵਾਈ ਕਰਨ ਦਾ ਇੱਕ ਵਿਸ਼ਾਲ ਅਵਸਰ ਹੈ। ਇਹ ਐਸਰ ਸਾਡੇ ਡੇਟਾ ਪਾਵਰ ਅਤੇ ਡਿਜੀਟਲ ਸਮਾਵੇਸ਼ ਦੇ ਕਾਰਨ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ “ਇਹ ਸਾਡੀ ਕੋਸ਼ਿਸ਼ ਹੈ, ਕੋਈ ਵੀ ਭਾਰਤੀ ਨੂੰ ਸਿਰਫ਼ ਭਾਸ਼ਾ ਦੇ ਕਾਰਨ ਬਿਹਤਰੀਨ ਜਾਣਕਾਰੀ, ਬਿਹਤਰੀਨ ਗਿਆਨ, ਬਿਹਤਰੀਨ ਹੁਨਰ ਅਤੇ ਬਿਹਤਰੀਨ ਅਵਸਰ ਤੋਂ ਵਾਂਝਾ ਨਾ ਰਹੇ। ਇਸ ਲਈ ਅਸੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਅਧਿਐਨ ਨੂੰ ਉਤਸ਼ਾਹਿਤ ਕੀਤਾ ਹੈ।” ਪ੍ਰਧਾਨ ਮੰਤਰੀ ਨੇ ਮਾਤ ਭਾਸ਼ਾ ਵਿੱਚ ਗਿਆਨ ਦੇ ਵਿਸ਼ੇ 'ਤੇ ਗੱਲ ਜਾਰੀ ਰੱਖੀ ਅਤੇ ਕਿਹਾ ਕਿ “ਹੁਣ ਸਾਡੀ ਕੋਸ਼ਿਸ਼ ਹੈ ਕਿ ਵਿਸ਼ਵ ਦੀ ਸਭ ਤੋਂ ਵਧੀਆ ਸਮੱਗਰੀ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਈ ਜਾਵੇ। ਇਸ ਦੇ ਲਈ ਅਸੀਂ ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ 'ਤੇ ਕੰਮ ਕਰ ਰਹੇ ਹਾਂ। ਕੋਸ਼ਿਸ਼ ਇਹ ਹੈ ਕਿ ਇੰਟਰਨੈੱਟ, ਜੋ ਕਿ ਗਿਆਨ ਅਤੇ ਜਾਣਕਾਰੀ ਦਾ ਵਿਸ਼ਾਲ ਭੰਡਾਰ ਹੈ, ਹਰ ਭਾਰਤੀ ਆਪਣੀ ਭਾਸ਼ਾ ਵਿੱਚ ਵਰਤ ਸਕਦਾ ਹੈ। ਉਨ੍ਹਾਂ 'ਭਾਸ਼ਿਨੀ ਪਲੈਟਫਾਰਮ' ਬਾਰੇ ਵੀ ਗੱਲ ਕੀਤੀ, ਇੱਕ ਯੂਨੀਫਾਈਡ ਲੈਂਗੂਏਜ ਇੰਟਰਫੇਸ ਹਾਲ ਹੀ ਵਿੱਚ ਲਾਂਚ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ, "ਕਰੋੜਾਂ ਭਾਰਤੀਆਂ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਇੰਟਰਨੈੱਟ ਉਪਲਬਧ ਕਰਵਾਉਣਾ, ਇਹ ਸਮਾਜਿਕ ਅਤੇ ਆਰਥਿਕ, ਹਰ ਪਹਿਲੂ ਤੋਂ ਮਹੱਤਵਪੂਰਨ ਹੈ"।
ਅਸਾਮ ਅਤੇ ਉੱਤਰ-ਪੂਰਬ ਦੀ ਜੈਵ ਵਿਭਿੰਨਤਾ ਅਤੇ ਸੱਭਿਆਚਾਰਕ ਸਮ੍ਰਿੱਧੀ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਕੋਲ ਸੰਗੀਤ ਦੀ ਸਮ੍ਰਿੱਧ ਵਿਰਾਸਤ ਹੈ ਅਤੇ ਇਸ ਨੂੰ ਵੱਡੇ ਪੱਧਰ 'ਤੇ ਦੁਨੀਆ ਤੱਕ ਪਹੁੰਚਾਉਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਖੇਤਰ ਦੇ ਭੌਤਿਕ ਅਤੇ ਡਿਜੀਟਲ ਸੰਪਰਕ ਦੇ ਸਬੰਧ ਵਿੱਚ ਪਿਛਲੇ 8 ਸਾਲਾਂ ਦੇ ਯਤਨ ਅਸਾਮ ਦੀ ਕਬਾਇਲੀ ਪਰੰਪਰਾ, ਸੈਰ-ਸਪਾਟਾ ਅਤੇ ਸੱਭਿਆਚਾਰ ਲਈ ਬਹੁਤ ਲਾਹੇਵੰਦ ਹੋਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਜਿਹੇ ਅਭਿਆਨਾਂ ਵਿੱਚ ਸਾਡੇ ਮੀਡੀਆ ਦੁਆਰਾ ਨਿਭਾਈ ਗਈ ਸਕਾਰਾਤਮਕ ਭੂਮਿਕਾ ਦੀ ਅੱਜ ਵੀ ਪੂਰੇ ਦੇਸ਼ ਅਤੇ ਦੁਨੀਆ ਵਿੱਚ ਸ਼ਲਾਘਾ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਇਸੇ ਤਰ੍ਹਾਂ, ਤੁਸੀਂ ਅੰਮ੍ਰਿਤ ਮਹੋਤਸਵ ਵਿੱਚ ਦੇਸ਼ ਦੇ ਸੰਕਲਪਾਂ ਵਿੱਚ ਭਾਗੀਦਾਰ ਬਣ ਸਕਦੇ ਹੋ।"
ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, "ਚੰਗੀ ਤਰ੍ਹਾਂ ਸੂਚਿਤ, ਬਿਹਤਰ ਜਾਣਕਾਰੀ ਵਾਲਾ ਸਮਾਜ ਸਾਡੇ ਸਾਰਿਆਂ ਲਈ ਲਕਸ਼ ਹੋਣਾ ਚਾਹੀਦਾ ਹੈ, ਆਓ ਅਸੀਂ ਸਾਰੇ ਇਸ ਲਈ ਮਿਲ ਕੇ ਕੰਮ ਕਰੀਏ।"
*********
ਡੀਐੱਸ/ਏਕੇ
(Release ID: 1839680)
Visitor Counter : 172
Read this release in:
Bengali
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam