ਸਹਿਕਾਰਤਾ ਮੰਤਰਾਲਾ
                
                
                
                
                
                    
                    
                        ਕੇਂਦਰੀ ਗ੍ਰਿਹ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ 100ਵੇਂ ਅੰਤਰਰਾਸ਼ਟਰੀ ਸਹਿਕਾਰਿਤਾ ਦਿਵਸ ‘ਤੇ ਹੋਣ ਵਾਲੇ ਸਮਾਰੋਹਾਂ ਵਿੱਚ ਮੁੱਖ ਮਹਿਮਾਨ ਹੋਣਗੇ
                    
                    
                        
100ਵੇਂ ਅੰਤਰਰਾਸ਼ਟਰੀ ਸਹਿਕਾਰਿਤਾ ਦਿਵਸ ਦੀ ਵਿਸ਼ਾ-ਵਸਤੂ “ਸਹਿਕਾਰਿਤਾ ਸੇ ਆਤਮਨਿਰਭਰ ਭਾਰਤ ਅਤੇ ਬਿਹਤਰ ਵਿਸ਼ਵ ਦਾ ਨਿਰਮਾਣ” ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ‘ਸਹਿਕਾਰ ਸੇ ਸਮ੍ਰਿੱਧੀ’ ਦੇ ਮੰਤਰ ਦੇ ਨਾਲ ਸਹਿਕਾਰਿਤਾ ਖੇਤਰ ਨੂੰ ਸਸ਼ਕਤ ਬਣਾ ਰਹੀ ਹੈ
ਹਾਲ ਹੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪ੍ਰਾਥਮਿਕ ਕ੍ਰਿਸ਼ੀ ਲੋਨ ਕਮੇਟੀਆਂ (ਪੀਏਸੀਐੱਸ) ਦੇ ਕੰਪਿਊਟਰੀਕਰਣ ਨੂੰ ਸਵੀਕ੍ਰਿਤ ਦੇ ਕੇ ਸਹਿਕਾਰਿਤਾ ਖੇਤਰ ਨੂੰ ਮਜ਼ਬੂਤ ਬਣਾਉਣ ਦਾ ਇੱਕ ਅਹਿਮ ਫੈਸਲਾ ਕੀਤਾ ਹੈ
                    
                
                
                    Posted On:
                03 JUL 2022 11:10AM by PIB Chandigarh
                
                
                
                
                
                
                ਕੇਂਦਰੀ ਗ੍ਰਿਹ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸਹਿਕਾਰਿਤਾ ਮੰਤਰਾਲੇ, ਭਾਰਤ ਸਰਕਾਰ ਅਤੇ ਭਾਰਤੀ ਰਾਸ਼ਟਰੀ ਸਹਿਕਾਰੀ ਸੰਘ (ਐੱਨਸੀਯੂਆਈ) ਦੁਆਰਾ 100ਵੇਂ ਅੰਤਰਰਾਸ਼ਟਰੀ ਸਹਿਕਾਰਿਤਾ ਦਿਵਸ ਦੇ ਸਬੰਧ ਵਿੱਚ 4 ਜੁਲਾਈ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਸਮਾਰੋਹਾਂ ਵਿੱਚ ਮੁੱਖ ਮਹਿਮਾਨ ਹੋਣਗੇ। ਐੱਨਸੀਯੂਆਈ ਭਾਰਤ ਵਿੱਚ ਸਹਿਕਾਰਿਤਾ ਸਿੱਖਿਆ ਅਤੇ ਟ੍ਰੇਨਿੰਗ ‘ਤੇ ਕੇਂਦ੍ਰਿਤ ਸਹਿਕਾਰਿਤਾ ਅੰਦੋਲਨ ਦਾ ਇੱਕ ਸਰਵਉੱਚ ਸੰਗਠਨ ਹੈ।
100ਵੇਂ ਅੰਤਰਰਾਸ਼ਟਰੀ ਸਹਿਕਾਰਿਤਾ ਦਿਵਸ ਦਾ ਵਿਸ਼ਾ-ਵਸਤੂ “ਸਹਿਕਾਰਿਤਾ ਤੋਂ ਇੱਕ ਬਿਹਤਰ ਵਿਸ਼ਵ ਦਾ ਨਿਰਮਾਣ” ਹੈ। ਇੱਕ ਬਿਹਤਰ ਵਿਸ਼ਵ ਦੇ ਨਿਰਮਾਣ ਵਿੱਚ ਆਤਮਨਿਰਭਰ ਭਾਰਤ ਦੇ ਮਹੱਤਵ ਨੂੰ ਦੇਖਦੇ ਹੋਏ ਸਹਿਕਾਰਿਤਾ ਮੰਤਰਾਲੇ ਅਤੇ ਐੱਨਸੀਯੂਆਈ “ਸਹਿਕਾਰਿਤਾ ਨਾਲ ਇੱਕ ਆਤਮਨਿਰਭਰ ਭਾਰਤ ਅਤੇ ਬਿਹਤਰ ਵਿਸ਼ਵ ਦਾ ਨਿਰਮਾਣ” ਵਿਸ਼ਾ-ਵਸਤੂ ਦੇ ਨਾਲ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਹਨ। ਆਤਮਨਿਰਭਰ ਭਾਰਤ ਦੀ ਬੁਨਿਆਦੀ ਧਾਰਨਾ ਅਤੇ ਵਿਜ਼ਨ ਭਾਰਤੀ ਅਰਥਵਿਵਸਥਾ ਦੇ ਆਤਮਨਿਰਭਰ ਵਿਕਾਸ ‘ਤੇ ਅਧਾਰਿਤ ਹੈ, ਅਤੇ ਭਾਰਤ ਦਾ ਸਹਿਕਾਰਿਤਾ ਮਾਡਲ ਭਾਰਤ ਸਰਕਾਰ ਦੇ ਆਤਮਨਿਰਭਰ ਭਾਰਤ ‘ਤੇ ਬਲ ਦੇਣ ਦੇ ਅਨੁਕੂਲ ਹੈ।
ਭਾਰਤ ਵਿੱਚ ਸਹਿਕਾਰਿਤਾ ਅੰਦੋਲਨ ਦੁਨੀਆ ਵਿੱਚ ਸਭ ਤੋਂ ਵੱਡਾ ਹੈ। ਵਰਤਮਾਨ ਵਿੱਚ, ਭਾਰਤ ਵਿੱਚ 90% ਪਿੰਡਾਂ ਨੂੰ ਕਵਰ ਕਰਨ ਵਾਲੀਆਂ 8.5 ਲੱਖ ਤੋਂ ਜਿਆਦਾ ਸਹਿਕਾਰੀ ਕਮੇਟੀਆਂ ਦੇ ਨੈਟਵਰਕ ਦੇ ਨਾਲ ਇਹ ਗ੍ਰਾਮੀਣ ਅਤੇ ਸ਼ਹਿਰੀ ਦੋਨਾਂ ਖੇਤਰਾਂ ਵਿੱਚ ਸਮਾਵੇਸ਼ੀ ਵਿਕਾਸ ਦੇ ਉਦੇਸ਼ ਨਾਲ ਸਮਾਜਿਕ-ਆਰਥਿਕ ਵਿਕਾਸ ਲਿਆਉਣ ਲਈ ਮਹੱਤਵਪੂਰਨ ਸੰਸਥਾਨ ਹਨ। ਅਮੂਲ,ਇਫਕੋ, ਕ੍ਰਿਭਕੋ, ਨਾਫੇਡ ਆਦਿ ਭਾਰਤ ਵਿੱਚ ਸਹਿਕਾਰਿਤਾ ਅੰਦੋਲਨ ਦੀਆਂ ਕੁੱਝ ਪ੍ਰਸਿੱਧ ਸਫਲਤਾ ਦੀਆਂ ਕਹਾਣੀਆਂ ਹਨ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਹਿਕਾਰਿਤਾ ਖੇਤਰ ਨੂੰ ਪ੍ਰੋਤਸਾਹਨ ਦੇਣ ਦੇ ਕ੍ਰਮ ਵਿੱਚ ਕੇਂਦਰ ਸਰਕਾਰ ਨੇ ਜੁਲਾਈ,2021 ਵਿੱਚ ਸਹਿਕਾਰਿਤਾ ਮੰਤਰਾਲੇ ਦੀ ਸਥਾਪਨਾ ਕੀਤੀ ਸੀ। ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਨਵੇਂ ਗਠਿਤ ਸਹਿਕਾਰਿਤਾ ਮੰਤਰਾਲੇ ਦਾ ਕਾਰਜਭਾਰ ਦਿੱਤਾ ਗਿਆ ਸੀ। ਇਸ ਦੇ ਗਠਨ ਦੇ ਬਾਅਦ ਮੰਤਰਾਲਾ ਨਵੀਂ ਸਹਿਕਾਰਿਤਾ ਨੀਤੀ ਅਤੇ ਯੋਜਨਾਵਾਂ ਦੇ ਡ੍ਰਾਫਟ ‘ਤੇ ਕੰਮ ਕਰ ਰਿਹਾ ਹੈ ਅਤੇ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਲਗਾਤਾਰ ਪ੍ਰਗਤੀ ਜਾਰੀ ਹੈ।
ਸਹਿਕਾਰਿਤਾ ਖੇਤਰ ਵਿੱਚ ਦੇਸ਼ ਦੇ ਕਿਸਾਨ, ਕ੍ਰਿਸ਼ੀ ਅਤੇ ਗ੍ਰਾਮੀਣ ਖੇਤਰਾਂ ਦੇ ਵਿਕਾਸ ਅਤੇ ਸਸ਼ਕਤੀਕਰਣ ਲਈ ਕਾਫੀ ਸੰਭਾਵਨਾਵਾਂ ਹਨ। ਇਹੀ ਵਜ੍ਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ‘ਸਹਿਕਾਰ ਸੇ ਸਮ੍ਰਿੱਧੀ’ ਦੇ ਮੰਤਰ ਦੇ ਨਾਲ ਸਹਿਕਾਰਿਤਾ ਖੇਤਰ ਨੂੰ ਸਸ਼ਕਤ ਬਣਾ ਰਹੀ ਹੈ।
ਹਾਲ ਹੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਪ੍ਰਾਥਮਿਕ ਕ੍ਰਿਸ਼ੀ ਲੋਨ ਕਮੇਟੀਆਂ (ਪੀਏਸੀਐੱਸ) ਦੇ ਕੰਪਿਊਟਰੀਕਰਣ ਨੂੰ ਸਵੀਕ੍ਰਿਤੀ ਦੇ ਕੇ ਸਹਿਕਾਰਿਤਾ ਖੇਤਰ ਨੂੰ ਮਜਬੂਤ ਬਣਾਉਣ ਦਾ ਅਹਿਮ ਫੈਸਲਾ ਲਿਆ ਹੈ। ਇਸ ਦਾ ਉਦੇਸ਼ ਪੀਏਸੀਐੱਸ ਦੀ ਕੁਸ਼ਲਤਾ ਵਧਾਉਣਾ ਪਾਰਦਰਸ਼ਿਤਾ ਲਿਆਉਣਾ ਅਤੇ ਉਨ੍ਹਾਂ ਦੇ ਸੰਚਾਲਨ ਵਿੱਚ ਭਰੋਸੇਯੋਗਤਾ ਲਿਆਉਣਾ, ਪੀਏਸੀਐੱਸ ਦੇ ਕੰਮ ਕਾਜ ਵਿੱਚ ਵਿਭਿੰਨਤਾ ਲਿਆਉਣਾ ਅਤੇ ਕਈ ਗਤੀਵਿਧੀਆਂ/ਸੇਵਾਵਾਂ ਦੇ ਸੰਚਾਲਨ ਵਿੱਚ ਸਹਾਇਤਾ ਦੇਣਾ ਹੈ। ਇਹ ਪ੍ਰੋਜੈਕਟ 2,516 ਕਰੋੜ ਰੁਪਏ ਦੇ ਕੁੱਲ ਬਜਟ ਦੇ ਨਾਲ 5 ਸਾਲ ਦੀ ਮਿਆਦ ਵਿੱਚ ਲਗਭਗ 63,000 ਸਰਗਰਮ ਪੀਏਸੀਐੱਸ ਦੇ ਕੰਪਿਊਟਰੀਕਰਣ ਦਾ ਪ੍ਰਸਤਾਵ ਕਰਦੀ ਹੈ।
ਸਹਿਕਾਰੀ ਕਮੇਟੀਆਂ ਨੇ ਦੁਨੀਆ ਭਰ ਵਿੱਚ 2 ਜੁਲਾਈ ਨੂੰ 100ਵਾਂ ਅੰਤਰਰਾਸ਼ਟਰੀ ਸਹਿਕਾਰਿਤਾ ਦਿਵਸ ਮਨਾਇਆ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ ਸਹਿਕਾਰਿਤਾ ਦਿਵਸ 2012 ਨੂੰ ਪੂਰਾ ਇੱਕ ਦਹਾਕਾ ਹੋ ਗਿਆ ਹੈ ਜਿਸ ਨਾਲ ਮਾਨਵ ਕੇਂਦ੍ਰਿਤ ਵਪਾਰਕ ਮਾਡਲ ਦਾ ਪਾਲਨ ਕਰਦੇ ਹੋਏ ਗਲੋਬਲ ਸਹਿਕਾਰਿਤਾ ਦੇ ਵਿਸ਼ੇਸ਼ ਯੋਗਦਾਨ ਦਾ ਪਤਾ ਚਲਦਾ ਹੈ ਜੋ ਸਹਿਕਾਰਿਤਾ ਦੇ ਸਿਧਾਤਾਂ ਅਤੇ ਮੁੱਲਾਂ ਤੋਂ ਪ੍ਰੇਰਿਤ ਹੈ।
ਅੰਤਰਰਾਸ਼ਟਰੀ ਸਹਿਕਾਰਿਤਾ ਦਿਵਸ ਦਾ ਉਦੇਸ਼ ਸਹਿਕਾਰਿਤਾ ਕਮੇਟੀਆਂ ਦੇ ਪ੍ਰਤੀ ਜਾਗਰੂਕਤਾ ਵਧਾਉਣ ਤੇ ਅੰਤਰਰਾਸ਼ਟਰੀ ਇਕਜੁਟਤਾ, ਆਰਥਿਕ ਕੁਸ਼ਲਤਾ, ਸਮਾਨਤਾ ਅਤੇ ਵਿਸ਼ਵ ਸ਼ਾਂਤੀ ਜਿਹੇ ਅੰਦੋਲਨ ਦੇ ਆਦਰਸ਼ਾਂ ਨੂੰ ਪ੍ਰੋਤਸਾਹਨ ਦੇਣਾ ਹੈ। ਸਹਿਕਾਰੀ ਕਮੇਟੀਆਂ 10% ਕੰਮਕਾਜੀ ਸੰਖਿਆ ਨੂੰ ਰੋਜ਼ਗਾਰ ਦਿੰਦੀਆਂ ਹਨ ਅਤੇ 300 ਵੱਡੀਆਂ ਸਹਿਕਾਰੀ ਕਮੇਟੀਆਂ ਦਾ ਕੁੱਲ 2,146 ਅਰਬ ਡਾਲਰ ਦਾ ਟਰਨਓਵਰ ਹੈ।
ਇਨ੍ਹਾਂ ਸਮਾਰੋਹਾਂ ਵਿੱਚ ਕੇਂਦਰ ਡੇਅਰੀ ਅਤੇ ਮੱਛੀ ਪਾਲਨ ਮੰਤਰੀ ਸ਼੍ਰੀ ਪੁਰਸ਼ੋਤਮ ਰੂਪਾਲਾ, ਸਹਿਕਾਰਿਤਾ ਰਾਜ ਮੰਤਰੀ ਸ਼੍ਰੀ ਬੀ. ਐੱਲ. ਵਰਮਾ ਅਤੇ ਆਈਸੀਏ-ਏਪੀ ਦੇ ਪ੍ਰਧਾਨ ਡਾ. ਚੰਦਰ ਪਾਲ ਸਿੰਘ ਆਦਿ ਸ਼ਾਮਲ ਹੋਣਗੇ। ਇਸ ਮੀਟਿੰਗ ਦੀ ਪ੍ਰਧਾਨਗੀ ਐੱਨਸੀਯੂਆਈ ਦੇ ਪ੍ਰਧਾਨ ਦਿਲੀਪ ਸੰਘਾਨੀ ਕਰਨਗੇ।
**********
ਐੱਨਡਬਲਿਊ/ਆਰਕੇ/ਆਰਆਰ
 
                
                
                
                
                
                (Release ID: 1839178)
                Visitor Counter : 247