ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਏਕਨਾਥ ਸ਼ਿੰਦੇ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ’ਤੇ ਵਧਾਈਆਂ ਦਿੱਤੀਆਂ
ਸ਼੍ਰੀ ਦੇਵੇਂਦਰ ਫੜਣਵੀਸ ਨੂੰ ਉਪ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ’ਤੇ ਵਧਾਈਆਂ ਦਿੱਤੀਆਂ
Posted On:
30 JUN 2022 8:32PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀ ਏਕਨਾਥ ਸ਼ਿੰਦੇ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ’ਤੇ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਮੈਂ ਸ਼੍ਰੀ ਏਕਨਾਥ ਸ਼ਿੰਦੇ ਜੀ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ’ਤੇ ਵਧਾਈ ਦੇਣਾ ਚਾਹੁੰਦਾ ਹਾਂ। ਉਹ ਜ਼ਮੀਨੀ ਪੱਧਰ ਦੇ ਨੇਤਾ ਹਨ, ਉਨ੍ਹਾਂ ਦੇ ਪਾਸ ਸਮ੍ਰਿੱਧ ਰਾਜਨੀਤਕ, ਵਿਧਾਨਕ ਅਤੇ ਪ੍ਰਸ਼ਾਸਨਿਕ ਅਨੁਭਵ ਵੀ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹ ਮਹਾਰਾਸ਼ਟਰ ਨੂੰ ਹੋਰ ਉਚਾਈਆਂ ‘ਤੇ ਲਿਜਾਣ ਲਈ ਕੰਮ ਕਰਨਗੇ।”
ਪ੍ਰਧਾਨ ਮੰਤਰੀ ਨੇ ਦੇਵੇਂਦਰ ਫੜਣਵੀਸ ਨੂੰ ਵੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ’ਤੇ ਵਧਾਈਆਂ ਦਿੱਤੀਆਂ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਸ਼੍ਰੀ ਦੇਵੇਂਦਰ ਫੜਣਵੀਸ ਜੀ (@Dev_Fadnavis) ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣ ’ਤੇ ਵਧਾਈਆਂ। ਉਹ ਹਰ ਭਾਜਪਾ ਕਾਰਯਕਰਤਾ ਦੇ ਲਈ ਪ੍ਰੇਰਣਾ ਹਨ। ਉਨ੍ਹਾਂ ਦਾ ਅਨੁਭਵ ਅਤੇ ਮੁਹਾਰਤ ਸਰਕਾਰ ਦੇ ਲਈ ਇੱਕ ਸੰਪਦਾ (asset) ਹੋਵੇਗੀ। ਮੈਨੂੰ ਵਿਸ਼ਵਾਸ ਹੈ ਕਿ ਉਹ ਮਹਾਰਾਸ਼ਟਰ ਦੇ ਵਿਕਾਸ ਪਥ ਨੂੰ ਹੋਰ ਮਜ਼ਬੂਤ ਕਰਨਗੇ।”
***
ਡੀਐੱਸ/ਏਕੇ
(Release ID: 1838551)
Read this release in:
Malayalam
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada