ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ ਅਮਰਨਾਥ ਯਾਤਰਾ ਦੀ ਸ਼ਾਨਦਾਰ ਸਫ਼ਲਤਾ ਲਈ ਕਈ ਕਦਮ ਉਠਾਏ



ਸ਼ਰਧਾਲੂਆਂ ਦੀ ਸਹਾਇਤਾ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੋਵਾਂ ਤੋਂ ਮੈਡੀਕਲ ਪ੍ਰੋਫੈਸ਼ਨਲਾਂ ਦੀ ਤੈਨਾਤੀ

ਡੀਆਰਡੀਓ ਦੀ ਮਦਦ ਨਾਲ ਬਾਲਟਾਲ ਅਤੇ ਚੰਦਨਵਾੜੀ ਵਿਖੇ ਇਨਡੋਰ ਫੈਸਿਲਿਟੀ ਵਜੋਂ 50 ਬਿਸਤਰਿਆਂ ਵਾਲੇ ਦੋ ਹਸਪਤਾਲ ਸਥਾਪਿਤ ਕੀਤੇ ਜਾਣਗੇ

Posted On: 30 JUN 2022 4:29PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਡਾ. ਮਨਸੁਖ ਮਾਂਡਵੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸ਼ਰਧਾਲੂਆਂ ਲਈ ਅਮਰਨਾਥ ਜੀ ਯਾਤਰਾ ਨੂੰ ਸੁਚਾਰੂ ਬਣਾਉਣ ਲਈ ਵਿਭਿੰਨ ਪਹਿਲਾਂ ਕੀਤੀਆਂ ਗਈਆਂ ਹਨ। ਸ਼੍ਰੀ ਅਮਰਨਾਥ ਜੀ ਯਾਤਰਾ 30 ਜੂਨ 2022 ਤੋਂ ਸ਼ੁਰੂ ਹੋਵੇਗੀ ਅਤੇ 11 ਅਗਸਤ 2022 ਨੂੰ ਸਮਾਪਤ ਹੋਵੇਗੀ।

ਰਾਜ ਸਰਕਾਰਾਂ ਨੂੰ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਪ੍ਰਯਤਨਾਂ ਦੀ ਪੂਰਤੀ ਲਈ ਵਿਸ਼ੇਸ਼ ਤੌਰ 'ਤੇ ਉਨ੍ਹਾਂ ਰਾਜਾਂ ਦੁਆਰਾ ਜਿੱਥੋਂ ਵੱਡੀ ਸੰਖਿਆ ਵਿੱਚ ਸ਼ਰਧਾਲੂ ਆਉਂਦੇ ਹਨ, ਸਪੈਸ਼ਲਿਸਟ ਡਾਕਟਰਾਂ ਦੇ ਨਾਲ-ਨਾਲ ਜਨਰਲ ਡਿਊਟੀ ਮੈਡੀਕਲ ਅਫਸਰਾਂ (ਜੀਡੀਐੱਮਓਜ਼) ਦੀਆਂ ਸੇਵਾਵਾਂ ਸਮੇਤ ਮੈਡੀਕਲ ਤਿਆਰੀ ਦੇ ਨਾਲ ਲੋੜੀਂਦੇ ਪ੍ਰਬੰਧਾਂ ਬਾਰੇ ਸੂਚਿਤ ਕੀਤਾ ਗਿਆ ਹੈ। 

ਹੇਠ ਲਿਖੀਆਂ ਪਹਿਲਾਂ ਕੀਤੀਆਂ ਗਈਆਂ ਹਨ:

ਮੈਡੀਕਲ ਐਮਰਜੈਂਸੀ ਵਿੱਚ ਹਾਜ਼ਰ ਹੋਣ ਲਈ, ਡਾਕਟਰਾਂ ਅਤੇ ਪੈਰਾਮੈਡਿਕਸ ਸਮੇਤ ਹੈਲਥ ਪ੍ਰੋਫੈਸ਼ਨਲਾਂ ਨੂੰ ਬੈਚਾਂ ਵਿਚ ਤੈਨਾਤ ਕੀਤਾ ਜਾਵੇਗਾ। ਪਹਿਲਾ ਬੈਚ 25 ਜੂਨ 2022 ਤੋਂ 13 ਜੁਲਾਈ 2022 ਤੱਕ ਲਈ ਸ਼ੁਰੂ ਹੋ ਚੁੱਕਾ ਹੈ। ਦੂਸਰਾ ਅਤੇ ਤੀਸਰਾ ਬੈਚ 11 ਜੁਲਾਈ 2022 ਤੋਂ 28 ਜੁਲਾਈ 2022 ਅਤੇ 26 ਜੁਲਾਈ 2022 ਤੋਂ 11 ਅਗਸਤ 2022 ਤੱਕ ਹੋਵੇਗਾ।

ਕੇਂਦਰ ਸਰਕਾਰ ਦੇ ਹਸਪਤਾਲਾਂ ਅਤੇ ਸੀਜੀਐੱਚਐੱਸ ਤੋਂ ਮੈਡੀਕਲ ਪ੍ਰੋਫੈਸ਼ਨਲਾਂ ਦੀ ਤੈਨਾਤੀ ਕੀਤੀ ਜਾ ਰਹੀ ਹੈ।

ਜੰਮੂ ਅਤੇ ਕਸ਼ਮੀਰ ਦੀ ਸਰਕਾਰ ਨੇ ਡਾਇਰੈਕਟਰ ਸਿਹਤ ਸੇਵਾਵਾਂ (ਡੀਐੱਚਐੱਸ ਕਸ਼ਮੀਰ) ਰਾਹੀਂ ਕੇਂਦਰੀ ਸਰਕਾਰੀ ਹਸਪਤਾਲਾਂ ਅਤੇ ਸੀਜੀਐੱਚਐੱਸ ਤੋਂ 155 ਮੈਡੀਕਲ ਪ੍ਰਸੋਨਲ (87 ਡਾਕਟਰ, 68 ਪੈਰਾਮੈਡਿਕਸ) ਦੀ ਮੰਗ ਕੀਤੀ ਸੀ।

ਕੁੱਲ ਮਿਲਾ ਕੇ, ਕੇਂਦਰ ਸਰਕਾਰ ਦੇ ਹਸਪਤਾਲਾਂ ਅਤੇ ਸੀਜੀਐੱਚਐੱਸ ਤੋਂ 176 ਨਾਮਜ਼ਦਗੀਆਂ (115 ਡਾਕਟਰ ਅਤੇ 61 ਪੈਰਾਮੈਡਿਕਸ) ਪ੍ਰਾਪਤ ਹੋਈਆਂ ਹਨ। ਹੋਰ ਤੈਨਾਤੀ ਲਈ ਪੂਰੀ ਸੂਚੀ ਡੀਐੱਚਐੱਸ ਕਸ਼ਮੀਰ ਨੂੰ ਭੇਜ ਦਿੱਤੀ ਗਈ ਹੈ।

11 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮੈਡੀਕਲ ਪ੍ਰੋਫੈਸ਼ਨਲ (ਡਾਕਟਰ ਅਤੇ ਪੈਰਾਮੈਡਿਕਸ) ਤੈਨਾਤ ਕੀਤੇ ਜਾ ਰਹੇ ਹਨ।

ਜੰਮੂ ਅਤੇ ਕਸ਼ਮੀਰ ਦੀ ਸਰਕਾਰ ਨੇ ਡਾਇਰੈਕਟਰ ਸਿਹਤ ਸੇਵਾਵਾਂ (ਡੀਐੱਚਐੱਸ ਕਸ਼ਮੀਰ) ਰਾਹੀਂ 11 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਦਿੱਲੀ, ਹਰਿਆਣਾ, ਰਾਜਸਥਾਨ, ਪੰਜਾਬ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ, ਪੱਛਮੀ ਬੰਗਾਲ, ਮਹਾਰਾਸ਼ਟਰ) ਤੋਂ 437 ਮੈਡੀਕਲ ਪ੍ਰਸੋਨਲ (154 ਡਾਕਟਰ, 283 ਪੈਰਾਮੈਡਿਕਸ) ਦੀ ਮੰਗ ਕੀਤੀ ਸੀ।

ਕੁੱਲ ਮਿਲਾ ਕੇ, 9 ਰਾਜਾਂ ਤੋਂ 433 ਨਾਮਜ਼ਦਗੀਆਂ (214 ਡਾਕਟਰ ਅਤੇ 219 ਪੈਰਾਮੈਡਿਕਸ) ਪ੍ਰਾਪਤ ਹੋਈਆਂ ਹਨ। ਸਾਰੇ ਤਿੰਨ ਬੈਚਾਂ ਲਈ ਡੀਐੱਚਐੱਸ (ਕਸ਼ਮੀਰ) ਦੁਆਰਾ 428 ਮੈਡੀਕਲ ਪ੍ਰਸੋਨਲ (211 ਡਾਕਟਰ, 217 ਪੈਰਾਮੈਡਿਕਸ) ਦੀ ਤੈਨਾਤੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।

50 ਬਿਸਤਰਿਆਂ ਵਾਲੇ ਦੋ ਹਸਪਤਾਲ

ਬਾਲਟਾਲ ਅਤੇ ਚੰਦਨਵਾੜੀ ਵਿਖੇ ਇਨਡੋਰ ਸੁਵਿਧਾ ਨੂੰ ਵਧਾਉਣ ਲਈ, ਐੱਮਓਐੱਚਐੱਫਡਬਲਿਊ ਡੀਆਰਡੀਓ ਦੁਆਰਾ ਇਹ ਸੁਵਿਧਾ ਦੇ ਰਿਹਾ ਹੈ।

ਐੱਮਓਐੱਚਐੱਫਡਬਲਿਊ ਦੁਆਰਾ ਪ੍ਰਦਾਨ ਕੀਤੇ ਫੰਡਾਂ ਦੁਆਰਾ ਡੀਆਰਡੀਓ ਦੁਆਰਾ ਬਾਲਟਾਲ ਅਤੇ ਚੰਦਵਾੜੀ ਵਿੱਚ 50 ਬਿਸਤਰਿਆਂ ਵਾਲੇ ਹਸਪਤਾਲ ਦੀ ਸਥਾਪਨਾ ਕੀਤੀ ਗਈ ਹੈ।

ਉਪਰੋਕਤ ਦੱਸੇ ਗਏ 50 ਬਿਸਤਰਿਆਂ ਵਾਲੇ ਦੋ ਹਸਪਤਾਲਾਂ ਲਈ, ਡੀਐੱਚਐੱਸ (ਕਸ਼ਮੀਰ) ਤੋਂ ਸਟਾਫ਼ ਦੀ ਅਤਿਰਿਕਤ ਲੋੜ (129 ਜੇ ਐਂਡ ਕੇ ਯੂਟੀ ਤੋਂ; ਅਤੇ 129 ਐੱਮਓਐੱਚਐੱਫਡਬਲਿਊ ਤੋਂ) ਦੀ ਬੇਨਤੀ ਕੀਤੀ ਗਈ ਸੀ।  ਐੱਮਓਐੱਚਐੱਫਡਬਲਿਊ [ਕੇਂਦਰੀ ਸਰਕਾਰ ਦੇ ਹਸਪਤਾਲਾਂ ਅਤੇ ਸੀਜੀਐੱਚਐੱਸ ਦੁਆਰਾ ਅਤੇ ਰਾਜਾਂ ਦੁਆਰਾ ਨਾਮਜ਼ਦ ਕੀਤੇ ਗਏ] ਕੋਲ ਉਪਲਬਧ ਸਰਪਲਸ ਬਫਰ ਮੈਨਪਾਵਰ ਹੋਰ ਤੈਨਾਤੀ ਲਈ ਡੀਐੱਚਐੱਸ, ਕਸ਼ਮੀਰ ਨੂੰ ਪ੍ਰਦਾਨ ਕੀਤੀ ਗਈ ਸੀ।

ਹਸਪਤਾਲ ਦੀਆਂ ਕੁਝ ਤਸਵੀਰਾਂ ਹੇਠਾਂ ਦਿੱਤੀਆਂ ਗਈਆਂ ਹਨ:

 

 

 

 

 

ਅਧਿਕ ਉੱਚਾਈ ਦੀ ਬਿਮਾਰੀ (High Altitude Illness) ਲਈ ਮੈਡੀਕਲ ਦੇਖਭਾਲ਼ ਦੇ ਵਿਆਪਕ ਨੋਟ ਦਾ ਵਿਕਾਸ

ਅਮਰਨਾਥਜੀ ਯਾਤਰਾ 2022 ਲਈ ਵਿਆਪਕ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਸਮੱਗਰੀ ਤਿਆਰ ਕੀਤੀ ਗਈ ਹੈ ਅਤੇ ਲੋੜੀਂਦੀ ਕਾਰਵਾਈ ਲਈ ਹਿਤਧਾਰਕਾਂ ਨਾਲ ਸਾਂਝੀ ਕੀਤੀ ਗਈ ਹੈ।

ਆਈਈਸੀ ਸਮੱਗਰੀ ਦਾ ਵਿਕਾਸ: ਸ਼ਰਧਾਲੂਆਂ ਲਈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ

ਸ਼ਰਧਾਲੂਆਂ ਲਈ ਲਘੂ ਕੀ ਕਰਨਾ ਅਤੇ ਕੀ ਨਹੀਂ ਕਰਨਾ (ਅੰਗਰੇਜ਼ੀ ਅਤੇ ਹਿੰਦੀ ਵਿੱਚ) ਤਿਆਰ ਕੀਤੇ ਗਏ ਹਨ ਅਤੇ ਲੋੜੀਂਦੀ ਕਾਰਵਾਈ ਲਈ ਹਿਤਧਾਰਕਾਂ ਨਾਲ ਸਾਂਝੇ ਕੀਤੇ ਗਏ ਹਨ।

ਟ੍ਰੇਨਰਾਂ ਦੀ ਟ੍ਰੇਨਿੰਗ ਦੁਆਰਾ ਸਮਰੱਥਾ ਨਿਰਮਾਣ ਸਫ਼ਲਤਾਪੂਰਵਕ ਕੀਤਾ ਗਿਆ ਹੈ।

4 ਤੋਂ 6 ਮਈ 2022 ਤੱਕ ਧੋਬੀਆਵਾਨ, ਕਸ਼ਮੀਰ ਵਿਖੇ ਅਧਿਕ ਉਚਾਈ ਵਾਲੀ ਐਮਰਜੈਂਸੀ ਲਈ ਟੀਓਟੀ (ਟ੍ਰੇਨਰਾਂ ਦੀ ਟ੍ਰੇਨਿੰਗ) ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਸੀ।

ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਸ਼ਰਧਾਲੂਆਂ ਲਈ ਦਰਸ਼ਨਾਂ ਨੂੰ ਪਰੇਸ਼ਾਨੀ ਤੋਂ ਮੁਕਤ ਬਣਾਉਣ ਅਤੇ ਸਮੁੱਚੀ ਯਾਤਰਾ ਦੀ ਸ਼ਾਨਦਾਰ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਹੋਰ ਮੰਤਰਾਲਿਆਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ।

 

  **********

ਐੱਮਵੀ/ਏਐੱਲ



(Release ID: 1838347) Visitor Counter : 156