ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਭਾਰਤ ਐੱਨਸੀਏਪੀ (ਨਵੀਂ ਕਾਰ ਮੁਲਾਂਕਣ ਪ੍ਰੋਗਰਾਮ) ਸ਼ੁਰੂ ਕਰਨ ਲਈ ਜੀਐੱਸਆਰ ਨੋਟੀਫਿਕੇਸ਼ਨ ਦੇ ਡ੍ਰਾਫਟ ਨੂੰ ਮੰਜੂਰੀ ਦਿੱਤੀ

Posted On: 24 JUN 2022 2:57PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਭਾਰਤ-ਐੱਨਸੀਏਪੀ (ਨਵੀਂ ਕਾਰ ਮੁਲਾਂਕਣ ਪ੍ਰੋਗਰਾਮ) ਸ਼ੁਰੂ ਕਰਨ ਲਈ ਜੀਐੱਸਆਰ ਨੋਟੀਫਿਕੇਸ਼ਨ ਦੇ ਡ੍ਰਾਫਟ ਨੂੰ ਮੰਜੂਰੀ ਦਿੱਤੀ ਹੈ। ਇਸ ਦੇ ਤਹਿਤ ਭਾਰਤ ਵਿੱਚ ਆਟੋਮੋਬਾਈਲ ਨੂੰ ਕ੍ਰੈਸ਼ ਟੈਸਟ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ ‘ਤੇ ਸਟਾਰ ਰੇਟਿੰਗ ਦਿੱਤੀ ਜਾਵੇਗੀ।

ਕੇਂਦਰੀ ਮੰਤਰੀ ਨੇ ਇਸ ਸੰਬੰਧ ਵਿੱਚ ਕ੍ਰਮਵਾਰ ਟਵੀਟ ਕਰਕੇ ਦੱਸਿਆ ਕਿ ਭਾਰਤ-ਐੱਨਸੀਏਪੀ ਸੁਰੱਖਿਅਤ ਵਾਹਨਾਂ ਦੇ ਨਿਰਯਾਤ ਲਈ ਭਾਰਤ ਵਿੱਚ ਓਈਐੱਮ (ਮੂਲ ਉਪਕਰਣ ਨਿਰਮਾਤਾ) ਦਰਮਿਆਨ ਇੱਕ ਸਿਹਤਮੰਦ ਮੁਕਾਬਲੇ ਨੂੰ ਹੁਲਾਰਾ ਦਿੰਦੇ ਹੋਏ ਇੱਕ ਉਪਭੋਗਤਾ- ਕੇਂਦ੍ਰਿਤ ਮੰਚ ਦੇ ਰੂਪ ਵਿੱਚ ਕੰਮ ਕਰੇਗਾ, ਜਿਸ ਵਿੱਚ ਗ੍ਰਾਹਕ ਸਟਾਰ-ਰੇਟਿੰਗ ਦੇ ਅਧਾਰ ‘ਤੇ ਸੁਰੱਖਿਅਤ ਕਾਰਾਂ ਦੀ ਚੋਣ ਕਰ ਸਕਣਗੇ।

ਮੰਤਰੀ ਨੇ ਅੱਗੇ ਕਿਹਾ ਕਿ ਕ੍ਰੈਸ਼ ਟੈਸਟ ਦੇ ਅਧਾਰ ‘ਤੇ ਭਾਰਤੀ ਕਾਰਾਂ ਦੀ ਸਟਾਰ ਰੇਟਿੰਗ ਨਾ ਕੇਵਲ ਵਾਹਨਾਂ ਵਿੱਚ ਸੰਰਚਨਾਤਮਕ ਅਤੇ ਯਾਤਰੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਬਲਕਿ ਭਾਰਤੀ ਆਟੋਮੋਬਾਈਲ ਦੀ ਨਿਰਯਾਤ-ਯੋਗਤਾ ਨੂੰ ਵਧਾਉਣ ਲਈ ਵੀ ਅਤਿਅੰਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਭਾਰਤ-ਐੱਨਸੀਏਪੀ ਦੇ ਪਰੀਖਣ ਪ੍ਰੋਟੋਕਾਲ ਨੂੰ ਮੌਜੂਦਾ ਭਾਰਤੀ ਨਿਯਮਾਂ ਵਿੱਚ ਫੈਕਟਰਿੰਗ ਗਲੋਬਲ ਕ੍ਰੈਸ਼ ਟੈਸਟ ਪ੍ਰੋਟੋਕਾਲ ਦੇ ਨਾਲ ਜੋੜਿਆ ਜਾਵੇਗਾ। ਇਹ ਓਈਐੱਮ ਨੂੰ ਭਾਰਤ ਦੀਆਂ ਆਪਣੀਆਂ ਘਰੇਲੂ ਪਰੀਖਣ ਸੁਵਿਧਾਵਾਂ ਵਿੱਚ ਆਪਣੇ ਵਾਹਨਾਂ ਦਾ ਪਰੀਖਣ ਕਰਨ ਦੀ ਅਨੁਮਤੀ ਦਿੰਦਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤ-ਐੱਨਸੀਏਪੀ, ਭਾਰਤ ਨੂੰ ਵਿਸ਼ਵ ਵਿੱਚ ਨੰਬਰ 1 ਆਟੋਮੋਬਾਈਲ ਕੇਂਦਰ ਬਣਾਉਣ ਦੇ ਮਿਸ਼ਨ ਦੇ ਨਾਲ ਸਾਡੇ ਆਟੋਮੋਬਾਈਲ ਉਦਯੋਗ ਨੂੰ ਆਤਮਨਿਰਭਰ ਬਣਾਉਣ ਵਿੱਚ ਇੱਕ ਮਹੱਤਵਪੂਰਨ ਸਾਧਨ ਸਾਬਿਤ ਹੋਵੇਗਾ।

****

ਐੱਮਜੇਪੀਐੱਸ
 



(Release ID: 1836841) Visitor Counter : 156