ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇਅ ਦੇ ਧਰਮਸ਼ਾਲਾ ਪੜਾਅ ਵਿੱਚ ਹਿੱਸਾ ਲਿਆ; ਕਿਹਾ ਕਿ ਹਿਮਾਚਲ ਅਤੇ ਭਾਰਤ 'ਚ ਸ਼ਤਰੰਜ ਨੂੰ ਮਕਬੂਲ ਬਣਾਉਣ ਲਈ ਸਭ ਕੁਝ ਕਰਾਂਗੇ

Posted On: 22 JUN 2022 3:43PM by PIB Chandigarh

ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਬੁੱਧਵਾਰ ਸਵੇਰੇ ਧਰਮਸ਼ਾਲਾ ਵਿਖੇ ਪਹਿਲੇ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇਅ ਦੇ ਠਹਿਰਾਅ ਸਬੰਧੀ ਸਮਾਗਮ ਵਿੱਚ ਮੁੱਖ ਮਹਿਮਾਨ ਸਨ। ਇਸ ਇਤਿਹਾਸਿਕ ਮਸ਼ਾਲ ਰਿਲੇਅ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਤਵਾਰ 19 ਜੂਨ ਨੂੰ ਨਵੀਂ ਦਿੱਲੀ ਦੇ ਆਈਜੀ ਸਟੇਡੀਅਮ ਵਿਖੇ ਕੀਤਾ ਸੀ।

 

https://static.pib.gov.in/WriteReadData/userfiles/image/image001CM9S.jpg

 

ਇਹ ਸ਼ਤਰੰਜ ਓਲੰਪਿਆਡ ਮਸ਼ਾਲ ਰਿਲੇਅ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਜਸ਼ਨ-ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਮੌਕੇ 'ਤੇ ਭਾਰਤ ਦੇ 75 ਸ਼ਹਿਰਾਂ ਵਿੱਚੋਂ ਹੋ ਕੇ ਗੁਜਰੇਗੀ।

 

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਐੱਚਪੀਸੀਏ ਵਿਖੇ ਆਯੋਜਿਤ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਭਾਰਤ ਵਿੱਚ ਸ਼ਤਰੰਜ ਦੀ ਇੱਕ ਲੰਬੀ ਵਿਰਾਸਤ ਅਤੇ ਇਤਿਹਾਸ ਹੈ। ਅਸੀਂ ਚਤੁਰੰਗਾ ਤੋਂ ਸ਼ੁਰੂਆਤ ਕਰਕੇ ਸ਼ਤਰੰਜ ਤੱਕ ਪਹੁੰਚੇ ਹਾਂ।" ਉਨ੍ਹਾਂ ਨੇ ਕਿਹਾ, “ਸ਼ਤਰੰਜ ਓਲੰਪਿਆਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਇਸ ਮੁਕਾਬਲੇ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਸ ਲਈ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਤੋਂ ਬਿਹਤਰ ਕੋਈ ਹੋਰ ਮੌਕਾ ਨਹੀਂ ਹੋ ਸਕਦਾ ਸੀ। ਸ਼ਤਰੰਜ ਓਲੰਪਿਆਡ ਦੌਰਾਨ ਕੁੱਲ 188 ਦੇਸ਼ਾਂ ਦੇ 2000 ਤੋਂ ਵੱਧ ਖਿਡਾਰੀ ਅਤੇ 1000 ਅਧਿਕਾਰੀ ਭਾਰਤ ਆਉਣਗੇ। ਮੈਂ ਏਆਈਸੀਐੱਫ ਨੂੰ ਇਹ ਕਦਮ ਉਠਾਉਣ ਅਤੇ ਉਤਸ਼ਾਹੀ ਨੌਜਵਾਨ ਸ਼ਤਰੰਜ ਪ੍ਰੇਮੀਆਂ ਨੂੰ ਆਪਣੇ ਸੀਨੀਅਰ ਹਮਰੁਤਬਾ ਅਤੇ ਗ੍ਰੈਂਡਮਾਸਟਰਾਂ ਨੂੰ ਮਿਲਣ ਦਾ ਮੌਕਾ ਦੇਣ ਲਈ ਵਧਾਈ ਦਿੰਦਾ ਹਾਂ।”

 

https://static.pib.gov.in/WriteReadData/userfiles/image/image0025TUQ.jpg

 

ਬੁੱਧਵਾਰ ਨੂੰ ਧਰਮਸ਼ਾਲਾ ਸਥਿਤ ਐੱਚਪੀਸੀਏ ਵਿੱਚ ਆਯੋਜਿਤ ਮਸ਼ਾਲ ਰਿਲੇਅ ਸਮਾਰੋਹ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਦੇ ਯੁਵਾ ਸੇਵਾਵਾਂ ਤੇ ਖੇਡਾਂ ਅਤੇ ਵਣ ਮੰਤਰੀ, ਸ਼੍ਰੀ ਰਾਕੇਸ਼ ਪਠਾਣੀਆ, ਆਲ ਇੰਡੀਆ ਸ਼ਤਰੰਜ ਫੈਡਰੇਸ਼ਨ ਦੇ ਜਨਰਲ ਸਕੱਤਰ, ਸ਼੍ਰੀ ਭਰਤ ਸਿੰਘ ਚੌਹਾਨ ਦੇ ਨਾਲ-ਨਾਲ ਖੇਡ ਮੰਤਰਾਲੇ, ਭਾਰਤੀ ਖੇਡ ਅਥਾਰਿਟੀ ਅਤੇ ਏਆਈਐੱਸਐੱਫ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਐੱਚਪੀਸੀਏ ਵਿਖੇ ਆਯੋਜਿਤ ਇਸ ਸਮਾਗਮ ਵਿੱਚ ਸਕੂਲੀ ਵਿਦਿਆਰਥੀਆਂ, ਧਰਮਸ਼ਾਲਾ ਦੇ ਸਾਈ (SAI) ਸੈਂਟਰ ਦੇ ਐਥਲੀਟਾਂ, ਐੱਨਵਾਈਕੇਐੱਸ ਦੇ ਵਲੰਟੀਅਰਾਂ ਅਤੇ ਹਿਮਾਚਲ ਸ਼ਤਰੰਜ ਫੈਡਰੇਸ਼ਨ ਨਾਲ ਜੁੜੇ ਨੌਜਵਾਨ ਖਿਡਾਰੀਆਂ ਸਮੇਤ 500 ਲੋਕਾਂ ਨੇ ਹਿੱਸਾ ਲਿਆ। ਸ਼ਤਰੰਜ ਦੇ ਗ੍ਰੈਂਡਮਾਸਟਰ ਦੀਪ ਸੇਨਗੁਪਤਾ ਇਸ ਮਸ਼ਾਲ ਨੂੰ ਸ਼੍ਰੀ ਠਾਕੁਰ ਨੂੰ ਸੌਂਪਣ ਅਤੇ ਬਾਅਦ ਵਿੱਚ ਇਸ ਨੂੰ ਸ਼ਿਮਲਾ ਲਿਜਾਣ ਲਈ ਮੌਜੂਦ ਸਨ।

 

https://static.pib.gov.in/WriteReadData/userfiles/image/image003MOPU.jpg

 

ਇਸ ਮਸ਼ਾਲ ਰਿਲੇਅ ਦੀ ਸ਼ੁਰੂਆਤ ਦੇ ਸਮਾਰੋਹ ਨੂੰ ਯਾਦ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਇਤਿਹਾਸਿਕ ਮਸ਼ਾਲ ਰਿਲੇਅ ਦੀ ਸ਼ੁਰੂਆਤ ਕੀਤੀ ਅਤੇ ਉਸ ਦਿਨ ਲਗਭਗ 10,000 ਲੋਕ ਇਸ ਪ੍ਰੋਗਰਾਮ ਨੂੰ ਲਾਈਵ ਦੇਖਣ ਲਈ ਮੌਜੂਦ ਸਨ। ਹੁਣ ਅਸੀਂ ਇਸ ਮਸ਼ਾਲ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ ਅਤੇ ਇਸ ਖੇਡ ਦਾ ਪ੍ਰਸਾਰ ਭਾਰਤ ਦੇ ਹਰ ਕੋਨੇ-ਕੋਨੇ ਵਿੱਚ ਕਰਨਾ ਹੈ। ਕੇਂਦਰੀ ਖੇਡ ਮੰਤਰੀ ਅਤੇ ਇੱਕ ਖੇਡ ਪ੍ਰੇਮੀ ਹੋਣ ਦੇ ਨਾਤੇ, ਮੈਂ ਇਹ ਸੁਨਿਸ਼ਚਿਤ ਕਰਾਂਗਾ ਕਿ ਹਿਮਾਚਲ ਅਤੇ ਭਾਰਤ ਵਿੱਚ ਸ਼ਤਰੰਜ ਨੂੰ ਮਕਬੂਲ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਰਹੇ।”

44ਵਾਂ ਫਿਡੇ (FIDE) ਸ਼ਤਰੰਜ ਓਲੰਪਿਆਡ 28 ਜੁਲਾਈ ਤੋਂ 10 ਅਗਸਤ 2022 ਤੱਕ ਚੇਨਈ ਵਿੱਚ ਆਯੋਜਿਤ ਕੀਤਾ ਜਾਵੇਗਾ।

 

*****

ਐੱਨਬੀ/ਓਏ 


(Release ID: 1836338) Visitor Counter : 138