ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਅੰਤਰਰਾਸ਼ਟਰੀ ਯੋਗ ਦਿਵਸ 2022 ਦਾ ਜਸ਼ਨ
Posted On:
20 JUN 2022 12:13PM by PIB Chandigarh
ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਸਾਲ ਵਿੱਚ ਆ ਰਿਹਾ ਹੈ ਜਿਸ ਲਈ ਆਯੂਸ਼ ਮੰਤਰਾਲੇ ਨੇ ਭਾਰਤ ਵਿੱਚ 75 ਪ੍ਰਸਿੱਧ ਸਥਾਨਾਂ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਯੋਜਨਾ ਬਣਾਈ ਹੈ ਜੋ ਭਾਰਤ ਦੀ ਵਿਸ਼ਵ ਪੱਧਰ 'ਤੇ ਬ੍ਰਾਂਡਿੰਗ ਕਰਨ ਵਿੱਚ ਵੀ ਮਦਦ ਕਰੇਗਾ। ਪ੍ਰਧਾਨ ਮੰਤਰੀ ਕਰਨਾਟਕ ਦੇ ਮੈਸੂਰ ਤੋਂ ਪ੍ਰੋਗਰਾਮ ਦੀ ਅਗਵਾਈ ਕਰਨਗੇ।
ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ, ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਐੱਸ ਪੁਰੀ, ਲਾਲ ਕਿਲ੍ਹਾ, ਨਵੀਂ ਦਿੱਲੀ ਵਿਖੇ ਪ੍ਰੋਗਰਾਮ ਦੀ ਅਗਵਾਈ ਕਰਨਗੇ। ਪਤੰਜਲੀ ਯੋਗਪੀਠ ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਮੰਤਰਾਲੇ ਦੇ ਨਾਲ ਹਿੱਸਾ ਲੈ ਰਿਹਾ ਹੈ। ਮੰਤਰੀ ਦੇ ਨਾਲ ਮੰਚ 'ਤੇ ਪਤੰਜਲੀ ਯੋਗਪੀਠ ਦੇ ਆਚਾਰੀਆ ਬਾਲ ਕ੍ਰਿਸ਼ਨ ਮੌਜੂਦ ਰਹਿਣਗੇ। ਪਤੰਜਲੀ ਯੋਗਪੀਠ ਦੇ ਲਗਭਗ 12,000 ਪ੍ਰਤੀਭਾਗੀ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧਿਕਾਰੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਯੋਗ ਸਮਾਗਮ ਆਈਡੀਵਾਈ 2022 ਲਈ ਨੋਡਲ ਮੰਤਰਾਲੇ, ਆਯੂਸ਼ ਮੰਤਰਾਲੇ ਦੁਆਰਾ ਪ੍ਰਸਾਰਿਤ ਮਿਆਰੀ ਸੰਚਾਲਨ ਪ੍ਰਕਿਰਿਆ ਦੇ ਅਨੁਸਾਰ ਆਯੋਜਿਤ ਕੀਤੇ ਜਾਣਗੇ।
ਇਸ ਸਾਲ ਆਈਡੀਵਾਈ 2022 ਦੀ ਥੀਮ "ਮਨੁੱਖਤਾ ਲਈ ਯੋਗ" ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਕੋਵਿਡ-19 ਮਹਾਮਾਰੀ ਦੇ ਸਿਖਰ ਦੌਰਾਨ, ਯੋਗ ਨੇ ਦੁੱਖਾਂ ਨੂੰ ਦੂਰ ਕਰਨ ਲਈ ਮਨੁੱਖਤਾ ਦੀ ਸੇਵਾ ਕੀਤੀ ਅਤੇ ਕੋਵਿਡ ਤੋਂ ਬਾਅਦ ਦੇ ਉੱਭਰ ਰਹੇ ਭੂ-ਰਾਜਨੀਤਿਕ ਦ੍ਰਿਸ਼ ਵਿੱਚ ਵੀ ਲੋਕਾਂ ਨੂੰ ਵਾਪਸ ਲਿਆਦਾ ਹੈ। ਇਹ ਇਕੱਠਾ ਦਇਆ, ਦਿਆਲਤਾ ਜ਼ਰੀਏ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਦੁਨੀਆ ਭਰ ਦੇ ਲੋਕਾਂ ਵਿੱਚ ਲਚਕੀਲਾਪਣ ਲਿਆਉਂਦਾ ਹੈ।
***
YB/BK
(Release ID: 1835920)
Visitor Counter : 180