ਸਿੱਖਿਆ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਕੂਲੀ ਪਾਠਕ੍ਰਮ ਵਿੱਚ ਯੋਗ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ
Posted On:
18 JUN 2022 2:02PM by PIB Chandigarh
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਈਸੀਸੀਈ ਤੋਂ 12ਵੀਂ ਜਮਾਤ ਤੱਕ ਯੋਗ ਨੂੰ ਤਰਜੀਹ ਦੇਣ ਲਈ ਕਿਹਾ
ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਮੰਤਰੀ ਨੇ ਰਾਸ਼ਟਰੀ ਯੋਗ ਓਲੰਪੀਆਡ - 2022 ਅਤੇ
ਕੁਇਜ਼ ਮੁਕਾਬਲੇ ਦਾ ਉਦਘਾਟਨ ਕੀਤਾ
ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ
ਮੁੱਖ ਮਹਿਮਾਨ ਵਜੋਂ ਰਾਸ਼ਟਰੀ ਯੋਗ ਓਲੰਪੀਆਡ - 2022 ਅਤੇ ਕੁਇਜ਼ ਮੁਕਾਬਲੇ ਦਾ
ਉਦਘਾਟਨ ਕੀਤਾ। ਇਸ ਮੌਕੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਵੀ ਮੌਜੂਦ ਸਨ।
ਰਾਸ਼ਟਰੀ ਯੋਗ ਓਲੰਪੀਆਡ ਦਾ ਆਯੋਜਨ ਸਿੱਖਿਆ ਮੰਤਰਾਲੇ ਅਤੇ ਰਾਸ਼ਟਰੀ ਸਿੱਖਿਆ ਖੋਜ ਅਤੇ
ਸਿਖਲਾਈ ਪ੍ਰੀਸ਼ਦ ਦੁਆਰਾ 18 ਤੋਂ 20 ਜੂਨ 2022 ਤੱਕ ਕੀਤਾ ਜਾ ਰਿਹਾ ਹੈ। ਇਸ ਸਾਲ 26
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਿੱਖਿਆ ਦੀਆਂ ਖੇਤਰੀ ਸੰਸਥਾਵਾਂ ਦੇ
ਬਹੁ-ਮੰਤਵੀ ਸਕੂਲਾਂ ਦੇ ਲਗਭਗ 600 ਵਿਦਿਆਰਥੀ ਰਾਸ਼ਟਰੀ ਯੋਗ ਓਲੰਪੀਆਡ ਵਿੱਚ ਹਿੱਸਾ
ਲੈਣਗੇ।
ਇਸ ਮੌਕੇ 'ਤੇ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਯੋਗ ਨੇ ਦੁੱਖਾਂ ਨੂੰ ਦੂਰ ਕਰਨ
ਅਤੇ ਲਚਕੀਲਾਪਣ ਪੈਦਾ ਕਰਨ ਵਿੱਚ ਮਨੁੱਖਤਾ ਦੀ ਸੇਵਾ ਕੀਤੀ ਹੈ, ਖਾਸ ਕਰਕੇ ਕੋਵਿਡ ਤੋਂ
ਬਾਅਦ ਦੇ ਯੁੱਗ ਵਿੱਚ। ਮੰਤਰੀ ਨੇ ਇਸ ਗੱਲ ’ਤੇ ਰੋਸ਼ਨੀ ਪਾਈ ਕਿ ਸਿਹਤਮੰਦ ਵਿਕਲਪਾਂ
ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਹੋਰ ਵੀ ਨੇੜੇ ਲਿਆਉਣ ਲਈ, ਪ੍ਰਧਾਨ ਮੰਤਰੀ
ਸ਼੍ਰੀ ਨਰੇਂਦਰ ਮੋਦੀ ਨੇ ਇਸ ਸਾਲ ਦਾ ਵਿਸ਼ਾ ‘ਯੋਗਾ ਫਾਰ ਹਿਊਮੈਨਿਟੀ’ (ਮਨੁੱਖਤਾ ਲਈ
ਯੋਗ) ਦੇ ਰੂਪ ਵਿੱਚ ਚੁਣਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਯੋਗ ਵਿਸ਼ਵ ਲਈ ਭਾਰਤ ਦਾ
ਤੋਹਫਾ ਹੈ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ
21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨਾਉਣ ਦੇ ਪ੍ਰਸਤਾਵ ਨੂੰ ਅਪਣਾਏ ਜਾਣ
ਤੋਂ ਬਾਅਦ ਇਸ ਨੂੰ ਵਿਸ਼ਵ ਪੱਧਰ 'ਤੇ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਹੈ। ਉਨ੍ਹਾਂ ਨੇ
ਅੱਗੇ ਕਿਹਾ ਕਿ ਯੋਗ ਚੰਗੀ ਸਿਹਤ ਅਤੇ ਤੰਦਰੁਸਤੀ ਦੀ ਪ੍ਰਾਪਤੀ ਵਿੱਚ ਦੁਨੀਆ ਨੂੰ
ਇੱਕਜੁੱਟ ਕਰ ਰਿਹਾ ਹੈ।
ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਐੱਨਈਪੀ 2020 ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ
ਦੀ ਸਰੀਰਕ ਅਤੇ ਭਾਵਨਾਤਮਕ ਤੰਦਰੁਸਤੀ 'ਤੇ ਵਿਸ਼ੇਸ਼ ਜ਼ੋਰ ਦਿੰਦਾ ਹੈ। ਉਨ੍ਹਾਂ ਨੇ
ਅੱਗੇ ਕਿਹਾ ਕਿ ਖੇਡਾਂ ਨਾਲ ਏਕੀਕ੍ਰਿਤ ਸਿਖਲਾਈ ਖਿਡਾਰੀਆਂ ਦੀ ਭਾਵਨਾ ਦੀ ਵਿਕਾਸ
ਕਰੇਗੀ ਅਤੇ ਵਿਦਿਆਰਥੀਆਂ ਨੂੰ ਤੰਦਰੁਸਤੀ ਨੂੰ ਜੀਵਨ ਭਰ ਦੇ ਦ੍ਰਿਸ਼ਟੀਕੋਣ ਦੇ ਰੂਪ
ਵਿੱਚ ਅਪਣਾਉਣ ਵਿੱਚ ਮਦਦ ਮਿਲੇਗੀ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਯੋਗ ਸਿਹਤ, ਤੰਦਰੁਸਤੀ ਅਤੇ ਸਰੀਰਕ ਸਿੱਖਿਆ ਦਾ
ਅਨਿੱਖੜਵਾਂ ਅੰਗ ਹੈ। ਉਨ੍ਹਾਂ ਨੇ ਐੱਨਸੀਈਆਰਟੀ ਨੂੰ ਸਾਡੇ ਪਾਠਕ੍ਰਮ ਵਿੱਚ ਯੋਗ ਦੇ
ਪ੍ਰਾਚੀਨ ਗਿਆਨ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ। ਜਦੋਂ ਅਸੀਂ ਐੱਨਸੀਐੱਫ ਨੂੰ
ਵਿਕਸਤ ਕਰਨ ਦੀ ਪ੍ਰਕਿਰਿਆ ਵਿੱਚ ਹਾਂ, ਸਾਨੂੰ ਈਸੀਸੀਈ ਤੋਂ 12ਵੀਂ ਜਮਾਤ ਤੱਕ ਯੋਗ
ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਐੱਨਸੀਈਆਰਟੀ ਨੂੰ ਸਕੂਲ, ਬਲਾਕ,
ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਯੋਗ ਓਲੰਪੀਆਡ ਕਰਵਾਉਣ ਦਾ ਵੀ ਸੁਝਾਅ ਦਿੱਤਾ। ਉਨ੍ਹਾਂ
ਕਿਹਾ ਕਿ ਹਰੇਕ ਬਲਾਕ ਦੇ ਸਕੂਲੀ ਵਿਦਿਆਰਥੀਆਂ ਨੂੰ ਸ਼ਾਮਲ ਕਰਨ ਨਾਲ ਯੋਗ ਦੀ ਵਿਰਾਸਤ
ਨੂੰ ਅੱਗੇ ਵਧਾਇਆ ਜਾਵੇਗਾ ਅਤੇ ਯੋਗ ਨੂੰ ਜੀਵਨ ਸ਼ੈਲੀ ਬਣਾਉਣ ਵਿੱਚ ਵੀ ਮਦਦ ਮਿਲੇਗੀ।
ਮੰਤਰੀ ਨੇ ਉਨ੍ਹਾਂ ਸਾਰੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਜੋ ਰਾਸ਼ਟਰੀ ਯੋਗ
ਓਲੰਪੀਆਡ ਵਿੱਚ ਆਪਣੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰ ਰਹੇ ਹਨ।
ਉਨ੍ਹਾਂ ਬਲਾਕ ਪੱਧਰ ਤੋਂ ਹੀ ਭਾਗ ਲੈਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਪ੍ਰਤੀਭਾਗੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਰਕਾਰ ਨੇ ਕਿਹਾ ਕਿ ਯੋਗ ਨੂੰ ਰਾਸ਼ਟਰੀ
ਸਿੱਖਿਆ ਨੀਤੀ 2020 ਦੇ ਹਿੱਸੇ ਵਜੋਂ ਹਰਮਨ ਪਿਆਰਾ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ
ਕਿ ਇਸ ਦਾ ਉਦੇਸ਼ ਅਜਿਹੀ ਸਿੱਖਿਆ ਪ੍ਰਣਾਲੀ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਨਾਲ
ਨਾਗਰਿਕਾਂ ਨੂੰ ਦੇਸ਼ ਨੂੰ ਏਕੀਕ੍ਰਿਤ ਰੂਪ ਵਿੱਚ ਦੇਖਣ ਦੀ ਦ੍ਰਿਸ਼ਟੀ ਪ੍ਰਦਾਨ ਕਰੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੋਗ ਓਲੰਪੀਆਡ ਵਿੱਚ ਵਿਦਿਆਰਥੀਆਂ ਵੱਲੋਂ ਆਸਣ,
ਪ੍ਰਾਣਾਯਾਮ, ਕਿਰਿਆ, ਧਿਆਨ ਆਦਿ ਦਾ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਨਾਲ ਉਹ ਯੋਗ ਦੀ
ਮਹੱਤਤਾ ਨੂੰ ਤਜਰਬੇ ਨਾਲ ਸਮਝ ਸਕਣਗੇ। ਉਨ੍ਹਾਂ ਨੇ ਯੋਗ ਦੀਆਂ ਕਦਰਾਂ ਕੀਮਤਾਂ 'ਤੇ ਵੀ
ਮੁੜ ਜ਼ੋਰ ਦਿੱਤਾ ਜੋ ਹੁਣ ਵਿਸ਼ਵ ਪੱਧਰ 'ਤੇ ਸਵੀਕਾਰ ਕੀਤਾ ਗਿਆ ਹੈ ਅਤੇ ਇਹ ਕਿਵੇਂ
ਵਿਸ਼ਵ ਭਰ ਵਿੱਚ ਟਿਕਾਊ ਜੀਵਨ ਸ਼ੈਲੀ ਨੂੰ ਤੇਜ਼ ਕਰਨ ਦੇ ਸਮਰੱਥ ਹੋਵੇਗਾ।
ਇਸ ਸਾਲ ਦਾ ਥੀਮ "ਮਨੁੱਖਤਾ ਲਈ ਯੋਗ" ਹੈ। ਇਹ ਇੱਕ ਮੰਨਿਆ ਜਾਣ ਵਾਲਾ ਤੱਥ ਹੈ ਕਿ ਯੋਗ
ਆਸਣ ਗੁਣਵੱਤਾਪੂਰਨ ਸਿਹਤ ਅਤੇ ਸੰਪੂਰਨ ਸ਼ਖ਼ਸੀਅਤ ਨੂੰ ਬਣਾਈ ਰੱਖਣ ਵਿੱਚ ਸਾਰਿਆਂ ਲਈ
ਲਾਭਦਾਇਕ ਹਨ।
ਐੱਨਸੀਈਆਰਟੀ ਨੇ 2016 ਵਿੱਚ ਰਾਸ਼ਟਰੀ ਯੋਗ ਓਲੰਪੀਆਡ ਦੀ ਸ਼ੁਰੂਆਤ ਕੀਤੀ ਸੀ।
ਕੋਵਿਡ-19 ਮਹਾਮਾਰੀ ਦੇ ਦੌਰਾਨ ਵੀ, ਜਦੋਂ ਪੂਰੀ ਦੁਨੀਆ ਰੁਕ ਗਈ ਸੀ, ਇੱਕ ਕੁਇਜ਼
ਮੁਕਾਬਲੇ ਦਾ ਆਯੋਜਨ ਕਰਕੇ ਯੋਗ ਦੀ ਭਾਵਨਾ ਨੂੰ ਜ਼ਿੰਦਾ ਰੱਖਿਆ ਗਿਆ ਸੀ। ਉਸ ਸਮਾਗਮ
ਵਿੱਚ ਸਿੱਖਿਆ ਦੀਆਂ ਖੇਤਰੀ ਸੰਸਥਾਵਾਂ ਦੇ ਕੇ.ਵੀ., ਐੱਨ.ਵੀ. ਦੇ ਵਿਦਿਆਰਥੀਆਂ ਅਤੇ
ਪ੍ਰਦਰਸ਼ਨੀ ਬਹੁਮੰਤਵੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ
ਸਾਲ ਵੀ, ਰਾਸ਼ਟਰੀ ਯੋਗ ਓਲੰਪੀਆਡ ਦੇ ਨਾਲ, ਯੋਗ 'ਤੇ ਕੁਇਜ਼ ਮੁਕਾਬਲੇ ਆਯੋਜਿਤ ਕੀਤੇ
ਜਾਣਗੇ। ਉਨ੍ਹਾਂ ਨੇ ਯੋਗ ਦੀਆਂ ਕਦਰਾਂ-ਕੀਮਤਾਂ 'ਤੇ ਵੀ ਜ਼ੋਰ ਦਿੱਤਾ ਜੋ ਕਿ ਹੁਣ
ਵਿਸ਼ਵ ਪੱਧਰ 'ਤੇ ਪ੍ਰਵਾਨਿਤ ਹਨ ਅਤੇ ਇਹ ਵਿਸ਼ਵ ਭਰ ਵਿੱਚ ਟਿਕਾਊ ਜੀਵਨ ਸ਼ੈਲੀ ਨੂੰ
ਕਿਵੇਂ ਤੇਜ਼ ਕਰਨ ਦੇ ਸਮਰੱਥ ਹੋਵੇਗਾ।
ਏਆਈਸੀਟੀਈ ਦੇ ਵਾਈਸ ਚੇਅਰਮੈਨ, ਸ਼੍ਰੀ ਐੱਮ.ਪੀ. ਪੂਨੀਆ; ਨਿਰਦੇਸ਼ਕ ਐੱਨਸੀਈਆਰਟੀ
ਦਿਨੇਸ਼ ਪ੍ਰਸਾਦ ਸਕਲਾਨੀ, ਸੰਯੁਕਤ ਸਕੱਤਰ ਐੱਨ.ਸੀ.ਈ.ਆਰ.ਟੀ. ਪ੍ਰੋ. ਸ਼੍ਰੀਧਰ
ਸ਼੍ਰੀਵਾਸਤਵ; ਸਕੱਤਰ, ਐੱਨਸੀਈਆਰਟੀ ਪ੍ਰੋ. ਪ੍ਰਤਿਊਸ਼ ਕੁਮਾਰ ਮੰਡਲ, ਅਤੇ ਸਿੱਖਿਆ
ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਵਿਦਿਆਰਥੀ ਇਸ
ਸਮਾਗਮ ਵਿੱਚ ਸ਼ਾਮਲ ਹੋਏ।
*****
(Release ID: 1835374)
Visitor Counter : 145