ਮੰਤਰੀ ਮੰਡਲ

ਮੰਤਰੀ ਮੰਡਲ ਨੇ ਕੋਲੰਬੋ, ਸ਼੍ਰੀਲੰਕਾ ਵਿਖੇ ਬਿਮਸਟੈੱਕ ਟੈਕਨੋਲੋਜੀ ਟ੍ਰਾਂਸਫਰ ਸੈਂਟਰ ਦੀ ਸਥਾਪਨਾ ਲਈ ਭਾਰਤ ਦੁਆਰਾ ਮੈਮੋਰੰਡਮ ਆਵ੍ ਐਸੋਸੀਏਸ਼ਨ (MoA) ਨੂੰ ਪ੍ਰਵਾਨਗੀ ਦਿੱਤੀ

Posted On: 14 JUN 2022 4:08PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਬਹੁ-ਖੇਤਰੀ ਤਕਨੀਕੀ ਅਤੇ ਆਰਥਿਕ ਸਹਿਯੋਗ (ਬਿਮਸਟੈੱਕ) ਟੈਕਨੋਲੋਜੀ ਟ੍ਰਾਂਸਫਰ ਸੁਵਿਧਾ (ਟੀਟੀਐੱਫ) ਲਈ ਬੰਗਾਲ ਦੀ ਖਾੜੀ ਪਹਿਲ ਦੀ ਸਥਾਪਨਾ ਲਈ ਭਾਰਤ ਦੁਆਰਾ ਇੱਕ ਸਮਝੌਤੇ (ਐੱਮਓਏ) ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਤੇ 30 ਮਾਰਚ, 2022 ਨੂੰ ਕੋਲੰਬੋ, ਸ਼੍ਰੀਲੰਕਾ ਵਿਖੇ ਆਯੋਜਿਤ 5ਵੇਂ ਬਿਮਸਟੈੱਕ ਸੰਮੇਲਨ ਵਿੱਚ ਬਿਮਸਟੇਕ ਮੈਂਬਰ ਦੇਸ਼ ਵੱਲੋਂ ਹਸਤਾਖਰ ਕੀਤੇ ਗਏ ਸਨ। ਬਿਮਸਟੈੱਕ ਟੀਟੀਐੱਫ ਦਾ ਮੁੱਖ ਉਦੇਸ਼ ਟੈਕਨੋਲੋਜੀ ਦੇ ਤਬਾਦਲੇ, ਤਜ਼ਰਬਿਆਂ ਨੂੰ ਸਾਂਝਾ ਕਰਨਾ ਅਤੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰਕੇ ਬਿਮਸਟੈੱਕ ਮੈਂਬਰ ਦੇਸ਼ਾਂ ਵਿਚਕਾਰ ਟੈਕਨੋਲੋਜੀ ਦੇ ਤਬਾਦਲੇ ਵਿੱਚ ਤਾਲਮੇਲ, ਸੁਵਿਧਾ ਅਤੇ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ।

ਟੀਟੀਐੱਫ ਬਿਮਸਟੈੱਕ ਮੈਂਬਰ ਰਾਸ਼ਟਰਾਂ ਵਿਚਕਾਰ ਟੈਕਨੋਲੋਜੀ ਦੇ ਤਬਾਦਲੇ ਦੀ ਸਹੂਲਤ ਪ੍ਰਦਾਨ ਕਰੇਗਾ, ਹੋਰ ਚੀਜ਼ਾਂ ਦੇ ਨਾਲ-ਨਾਲ, ਬਾਇਓਟੈਕਨੋਲੋਜੀ, ਨੈਨੋ ਟੈਕਨੋਲੋਜੀ, ਸੂਚਨਾ ਅਤੇ ਸੰਚਾਰ ਟੈਕਨੋਲੋਜੀ, ਪੁਲਾੜ ਟੈਕਨੋਲੋਜੀ ਐਪਲੀਕੇਸ਼ਨ, ਖੇਤੀਬਾੜੀ ਟੈਕਨੋਲੋਜੀ, ਫੂਡ ਪ੍ਰੋਸੈਸਿੰਗ ਟੈਕਨੋਲੋਜੀ, ਫਾਰਮਾਸਿਊਟੀਕਲ ਟੈਕਨੋਲੋਜੀ ਆਟੋਮੇਸ਼ਨ, ਨਵੀਂ ਅਤੇ ਨਵਿਆਉਣਯੋਗ ਊਰਜਾ, ਟੈਕਨੋਲੋਜੀ ਆਟੋਮੇਸ਼ਨ, ਨਵੀਂ ਅਤੇ ਨਵਿਆਉਣਯੋਗ ਊਰਜਾ ਟੈਕਨੋਲੋਜੀ, ਸਮੁੰਦਰੀ ਵਿਗਿਆਨ, ਪਰਮਾਣੂ ਟੈਕਨੋਲੋਜੀ ਐਪਲੀਕੇਸ਼ਨ, ਈ-ਕਚਰਾ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਟੈਕਨੋਲੋਜੀ, ਸਿਹਤ ਟੈਕਨੋਲੋਜੀ, ਆਫ਼ਤ ਜੋਖਮ ਘਟਾਉਣ ਅਤੇ ਜਲਵਾਯੂ ਪਰਿਵਰਤਨ ਅਨੁਕੂਲਨ ਨਾਲ ਸਬੰਧਿਤ ਟੈਕਨੋਲੋਜੀਆਂ ਲਈ ਸਹੂਲਤ ਪ੍ਰਦਾਨ ਕਰੇਗਾ।

ਟੀਟੀਐਫ ਦਾ ਇੱਕ ਗਵਰਨਿੰਗ ਬੋਰਡ ਹੋਵੇਗਾ ਅਤੇ ਟੀਟੀਐੱਫ ਦੀਆਂ ਗਤੀਵਿਧੀਆਂ ਦਾ ਸਮੁੱਚਾ ਨਿਯੰਤਰਣ ਗਵਰਨਿੰਗ ਬੋਰਡ ਕੋਲ ਹੋਵੇਗਾ। ਗਵਰਨਿੰਗ ਬੋਰਡ ਵਿੱਚ ਹਰੇਕ ਮੈਂਬਰ ਰਾਸ਼ਟਰ ਤੋਂ ਇੱਕ ਨਾਮਜ਼ਦ ਵਿਅਕਤੀ ਸ਼ਾਮਲ ਹੋਵੇਗਾ।

ਬਿਮਸਟੈੱਕ ਟੀਟੀਐੱਫ ਦੇ ਸੰਭਾਵਿਤ ਨਤੀਜੇ ਹਨ:

i. ਬਿਮਸਟੈੱਕ ਦੇਸ਼ਾਂ ਵਿੱਚ ਉਪਲੱਬਧ ਟੈਕਨੋਲੋਜੀਆਂ ਦਾ ਡਾਟਾਬੈਂਕ,

ii. ਟੈਕਨੋਲੋਜੀ ਟ੍ਰਾਂਸਫਰ ਪ੍ਰਬੰਧਨ, ਮਿਆਰ, ਮਾਨਤਾ, ਮੈਟਰੋਲੋਜੀ, ਟੈਸਟਿੰਗ ਅਤੇ ਕੈਲੀਬ੍ਰੇਸ਼ਨ ਸਹੂਲਤਾਂ ਦੇ ਖੇਤਰਾਂ ਵਿੱਚ ਚੰਗੇ ਅਭਿਆਸਾਂ ਬਾਰੇ ਜਾਣਕਾਰੀ ਦਾ ਭੰਡਾਰ,

iii. ਸਮਰੱਥਾ ਨਿਰਮਾਣ, ਤਜ਼ਰਬਿਆਂ ਦੀ ਵੰਡ ਅਤੇ ਵਿਕਾਸ ਵਿੱਚ ਚੰਗੇ ਅਭਿਆਸ, ਅਤੇ

iv. ਬਿਮਸਟੈੱਕ ਦੇਸ਼ਾਂ ਦਰਮਿਆਨ ਟੈਕਨੋਲੋਜੀਆਂ ਦਾ ਤਬਾਦਲਾ ਅਤੇ ਵਰਤੋਂ।

****

ਡੀਐੱਸ



(Release ID: 1833902) Visitor Counter : 135