ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪਿਛਲੇ 8 ਸਾਲਾਂ ਵਿੱਚ ਯੁਵਾ ਵਿਕਾਸ ਦੇ ਲਈ ਕੀਤੇ ਗਏ ਯਤਨਾਂ ਦਾ ਵੇਰਵਾ ਸਾਂਝਾ ਕੀਤਾ

Posted On: 12 JUN 2022 3:53PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 8 ਸਾਲਾਂ ਵਿੱਚ ਯੁਵਾ ਵਿਕਾਸ ਦੇ ਲਈ ਸਰਕਾਰ ਦੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੀ ਵੈੱਬਸਾਈਟ, ਨਮੋ ਐਪ ਅਤੇ ਮਾਈਗੋਵ ਨਾਲ ਇਨ੍ਹਾਂ ਯਤਨਾ ਨੂੰ ਸਮੇਟਦੇ ਹੋਏ ਲੇਖ ਅਤੇ ਟਵੀਟ ਥ੍ਰੇਡ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਭਾਰਤ ਦੀ ਯੁਵਾ ਸ਼ਕਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ। ਸਾਡੇ ਯੁਵਾ ਵਿਭਿੰਨ ਖੇਤਰਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰ ਰਹੇ ਹਨ ਅਤੇ ਰਾਸ਼ਟਰੀ ਪ੍ਰਗਤੀ ਵਿੱਚ ਯੋਗਦਾਨ ਦੇ ਰਹੇ ਹਨ।

ਲੇਖਾਂ ਦੇ ਇਹ ਸੈੱਟ ਯੁਵਾ ਵਿਕਾਸ ਦੇ ਕੁਝ ਮੁੱਖ ਯਤਨਾਂ ਨੂੰ ਸੰਖੇਪ ਵਿੱਚ ਪ੍ਰਸਤੁਤ ਕਰਦੇ ਹਨ। #8SaalYuvaShaktiKeNaam”

“ਸਾਡੀ ਸਰਕਾਰ ਵਿੱਚ 8 ਸਾਲ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਸਮਰੱਥਾ ਨੂੰ ਪੂਰਾ ਕਰਨ ਵਿੱਚ ਸਮਰੱਥ ਬਣਾਉਣ ਬਾਰੇ ਹਨ। ਇਸ ਥ੍ਰੇਡ ’ਤੇ ਇੱਕ ਨਜ਼ਰ.........

#8SaalYuvaShaktiKeNaam”

“ਦੇਸ਼ ਦੀ ਯੁਵਾ ਸ਼ਕਤੀ ਨਿਊ ਇੰਡੀਆ ਦਾ ਅਧਾਰ ਥੰਮ੍ਹ ਹੈ ਅਤੇ ਬੀਤੇ ਅੱਠ ਸਾਲਾਂ ਵਿੱਚ ਅਸੀਂ ਇਸ ਨੂੰ ਸਸ਼ਕਤ ਕਰਨ ਵਿੱਚ ਕੋਈ-ਕਸਰ ਨਹੀਂ ਛੱਡੀ ਹੈ। ਨਵੀਂ ਸਿੱਖਿਆ ਨੀਤੀ ਹੋਵੇ ਜਾਂ IIT ਅਤੇ IIM ਦਾ ਵਿਸਤਾਰ , ਨਵੇਂ ਸਟਾਰਟ-ਅੱਪ ਅਤੇ ਯੂਨੀਕੌਰਨ ਤੋਂ ਲੈ ਕੇ  ਖੇਲੋ ਇੰਡੀਆ ਕੇਂਦਰ ਤੱਕ, ਇਨ੍ਹਾਂ ਸਭ ਦੇ ਨਾਲ ਨੌਜਵਾਨਾਂ ਦੇ ਲਈ ਹਰ ਜ਼ਰੂਰੀ ਪਹਿਲ ਕੀਤੀ ਗਈ ਹੈ।”

 

******

ਡੀਐੱਸ



(Release ID: 1833597) Visitor Counter : 89