ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 14 ਜੂਨ ਨੂੰ ਮਹਾਰਾਸ਼ਟਰ ਦੇ ਦੌਰੇ ’ਤੇ ਜਾਣਗੇ


ਪ੍ਰਧਾਨ ਮੰਤਰੀ ਪੁਣੇ ਦੇ ਦੇਹੂ ਵਿੱਚ ਜਗਤਗੁਰੂ ਸ਼੍ਰੀਸੰਤ ਤੁਕਾਰਾਮ ਮਹਾਰਾਜ ਮੰਦਿਰ ਦਾ ਉਦਘਾਟਨ ਕਰਨਗੇ

ਪ੍ਰਧਾਨ ਮੰਤਰੀ ਮੁੰਬਈ ਵਿੱਚ ਰਾਜ ਭਵਨ ਵਿੱਚ ਜਲ ਭੂਸ਼ਨ ਬਿਲਡਿੰਗ ਅਤੇ ਕ੍ਰਾਂਤੀਕਾਰੀਆਂ ਦੀ ਗੈਲਰੀ ਦਾ ਉਦਘਾਟਨ ਕਰਨਗੇ


ਮਹਾਰਾਸ਼ਟਰ ਦੇ ਸੁਤੰਤਰਤਾ ਸੈਨਾਨੀਆਂ ਅਤੇ ਕ੍ਰਾਂਤੀਕਾਰੀਆਂ ਦੇ ਯੋਗਦਾਨ ਨੂੰ ਯਾਦਗਰ ਬਣਾਉਣ ਦੇ ਲਈ ਆਪਣੀ ਤਰ੍ਹਾਂ ਦੇ ਇੱਕ ਮਿਊਜ਼ੀਅਮ ਦੇ ਰੂਪ ਵਿੱਚ ਕ੍ਰਾਂਤੀਕਾਰੀਆਂ ਦੀ ਗੈਲਰੀ ਤਿਆਰ ਕੀਤੀ ਗਈ ਹੈ

ਪ੍ਰਧਾਨ ਮੰਤਰੀ 200 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਸਮਾਚਾਰ ਪੱਤਰ-ਮੁੰਬਈ ਸਮਾਚਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਹਿੱਸਾ ਲੈਣਗੇ

Posted On: 12 JUN 2022 11:43AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਜੂਨ ਨੂੰ ਮਹਾਰਾਸ਼ਟਰ ਦੇ ਦੌਰੇ ֹ’ਤੇ ਜਾਣਗੇ। ਪ੍ਰਧਾਨ ਮੰਤਰੀ ਦੁਪਹਿਰ ਕਰੀਬ 1:45 ਵਜੇ ਪੁਣੇ ਦੇ ਦੇਹੂ ਵਿੱਚ ਜਗਤਗੁਰੂ ਸ਼੍ਰੀਸੰਤ ਤੁਕਾਰਾਮ ਮਹਾਰਾਜ ਮੰਦਿਰ ਦਾ ਉਦਘਾਟਨ ਕਰਨਗੇ।  ਪ੍ਰਧਾਨ ਮੰਤਰੀ ਸ਼ਾਮ ਕਰੀਬ 4.15 ਵਜੇ ਮੁੰਬਈ ਦੇ ਰਾਜ ਭਵਨ ਵਿੱਚ ਜਲ ਭੂਸ਼ਨ ਬਿਲਡਿੰਗ ਅਤੇ ਕ੍ਰਾਂਤੀਕਾਰੀਆਂ ਦੀ ਗੈਲਰੀ ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ ਸ਼ਾਮ ਕਰੀਬ ਛੇ ਵਜੇ ਪ੍ਰਧਾਨ ਮੰਤਰੀ ਮੁੰਬਈ  ਦੇ ਬਾਂਦ੍ਰਾ ਕੁਰਲਾ ਕੰਪਲੈਕਸ ਵਿੱਚ ਮੁੰਬਈ ਸਮਾਚਾਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਹਿੱਸਾ ਲੈਣਗੇ।

ਪੁਣੇ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਪੁਣੇ ਦੇ ਦੇਹੂ ਵਿੱਚ ਜਗਤਗੁਰੂ ਸ਼੍ਰੀਸੰਤ ਤੁਕਾਰਾਮ ਮਹਾਰਾਜ ਮੰਦਿਰ ਦਾ ਉਦਘਾਟਨ ਕਰਨਗੇ। ਸੰਤ ਤੁਕਾਰਾਮਨ ਇੱਕ ਵਾਰਕਰੀ ਸੰਤ ਅਤੇ ਕਵੀ ਸਨ, ਜਿਨ੍ਹਾਂ ਨੇ ਅਭੰਗ ਭਗਤੀ ਕਵਿਤਾ ਅਤੇ ਕੀਰਤਨ ਦੇ ਰੂਪ ਵਿੱਚ ਜਾਣੇ ਜਾਣ ਵਾਲੇ ਅਧਿਆਤਮਿਕ ਗੀਤਾਂ ਰਾਹੀਂ ਸਮੁਦਾਇ –ਮੁੱਖ ਪੂਜਾ ਦੇ ਲਈ ਜਾਣਿਆ ਜਾਂਦਾ ਹੈ। ਉਹ ਦੇਹੂ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਇੱਕ ਸ਼ਿਲਾ ਮੰਦਿਰ ਬਣਾਇਆ ਗਿਆ ਸੀ, ਲੇਕਿਨ ਇਸ ਨੂੰ ਰਸਮੀ ਤੌਰ 'ਤੇ ਮੰਦਿਰ ਦੇ ਰੂਪ ਵਿੱਚ ਸੰਰਚਿਤ ਨਹੀਂ ਕੀਤਾ ਗਿਆ ਸੀ। ਇਸ ਨੂੰ 36 ਚੋਟੀਆਂ ਦੇ ਨਾਲ ਪੱਥਰ ਦੀ ਚਿਣਾਈ ਵਿੱਚ ਬਣਾਇਆ ਗਿਆ ਹੈ, ਅਤੇ ਇਸ ਵਿੱਚ ਸੰਤ ਤੁਕਾਰਾਮ ਦੀ ਮੂਰਤੀ ਵੀ ਹੈ।

ਮੁੰਬਈ ਵਿੱਚ ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਮੁੰਬਈ ਵਿੱਚ ਰਾਜ ਭਵਨ ਵਿੱਚ ਜਲ ਭੂਸ਼ਨ ਬਿਲਡਿੰਗ ਅਤੇ ਕ੍ਰਾਂਤੀਕਾਰੀਆਂ ਦੀ ਗੈਲਰੀ ਦਾ ਉਦਘਾਟਨ ਕਰਨਗੇ। ਜਲ ਭੂਸ਼ਨ 1885 ਤੋਂ ਮਹਾਰਾਸਟਰ ਦੇ ਰਾਜਪਾਲ ਦਾ ਸਰਕਾਰੀ ਨਿਵਾਸ ਰਿਹਾ ਹੈ। ਇਸ ਭਵਨ ਦਾ ਜੀਵਨਕਾਲ ਪੂਰਾ ਕਰਨ ’ਤੇ, ਇਸ ਨੂੰ ਢਾਹ ਦਿੱਤਾ ਗਿਆ ਅਤੇ ਇਸ ਦੇ ਸਥਾਨ ’ਤੇ ਇੱਕ ਨਵਾਂ ਭਵਨ ਸਵੀਕਾਰ ਕੀਤਾ ਗਿਆ। ਨਵੇਂ ਭਵਨ ਦਾ ਨੀਂਹ ਪੱਥਰ ਅਗਸਤ, 2019 ਵਿੱਚ ਰਾਸ਼ਟਰਪਤੀ ਦੁਆਰਾ ਰੱਖਿਆ ਗਿਆ ਸੀ। ਪੁਰਾਣੇ ਭਵਨ ਦੀਆਂ ਸਭ ਵਿਲੱਖਣ ਵਿਸ਼ੇਤਾਵਾਂ ਨੂੰ ਨਵਨਿਰਮਿਤ ਭਵਨ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।

2016 ਵਿੱਚ, ਮਹਾਰਾਸ਼ਟਰ ਦੇ ਤੱਤਕਾਲੀ ਰਾਜਪਾਲ ਸ਼੍ਰੀ ਵਿੱਦਿਆਸਾਗਰ ਰਾਓ ਨੂੰ ਰਾਜ ਭਵਨ ਵਿੱਚ ਇੱਕ ਬੰਕਰ ਮਿਲਿਆ ਸੀ। ਇਸ ਦਾ ਉਪਯੋਗ ਪਹਿਲਾਂ ਅੰਗਰੇਜ਼ਾਂ ਦੁਆਰਾ ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਗੁਪਤ ਭੰਡਾਰਨ ਦੇ ਰੂਪ ਵਿੱਚ ਕੀਤਾ ਜਾਂਦਾ ਸੀ। ਬੰਕਰ ਨੂੰ 2019 ਵਿੱਚ ਪੁਨਰਨਿਰਮਿਤ ਕੀਤਾ ਗਿਆ ਸੀ। ਮਹਾਰਾਸ਼ਟਰ ਦੇ ਸੁਤੰਤਰਤਾ ਸੈਨਾਨੀਆਂ ਅਤੇ ਕ੍ਰਾਂਤੀਕਾਰੀਆਂ ਦੇ ਯੋਗਦਾਨ ਨੂੰ ਯਾਦਗਰ ਬਣਾਉਣ ਦੇ ਲਈ ਗੈਲਰੀ ਨੂੰ ਬੰਕਰ ਵਿੱਚ ਆਪਣੀ ਤਰ੍ਹਾਂ ਦੇ ਇੱਕ ਮਿਊਜ਼ੀਅਮ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਇਹ ਵਾਸੁਦੇਵ ਬਲਵੰਤ ਫੜਕੇ, ਚਾਪੇਕਰ ਭਾਈਆ, ਸਾਵਰਕਰ ਭਾਈਆ, ਮੈਡਮ ਭੀਕਾਜੀ ਕਾਮਾ, ਵੀਬੀ ਗੋਗੇਟ, ਨੌਸੈਨਾ ਵਿਦਰੋਹ, 946 ਵਿੱਚ ਹੋਰ ਲੋਕਾਂ ਦੇ ਯੋਗਦਾਨ ਦੇ ਲਈ ਸ਼ਰਧਾਂਜਲੀ ਅਰਪਿਤ ਕਰਦਾ ਹੈ।

ਪ੍ਰਧਾਨ ਮੰਤਰੀ ਮੁੰਬਈ ਦੇ ਬਾਂਦ੍ਰਾ ਕੁਰਲਾ ਕੰਪਲੈਕਸ ਵਿੱਚ ਮੁੰਬਈ ਸਮਾਚਾਰ ਦੇ ਦ੍ਵਿਸ਼ਤਾਬਦੀ ਮਹੋਤਸਵ ਵਿੱਚ ਹਿੱਸਾ ਲੈਣਗੇ। ਸਪਤਾਹਿਕ ਦੇ ਰੂਪ ਵਿੱਚ ਮੁੰਬਈ ਸਮਾਚਾਰ ਦੀ ਛਿਪਾਈ 1 ਜੁਲਾਈ, 1822 ਨੂੰ ਫਰਦੂਨਜੀ ਮਰਜਬਾਨਜੀ ਦੁਆਰਾ ਸ਼ੁਰੂ ਕੀਤੀ ਗਈ ਸੀ। ਇਹ ਬਾਅਦ ਵਿੱਚ 1832 ਵਿੱਚ ਇੱਕ ਦੈਨਿਕ ਬਣ ਗਿਆ। ਇਹ ਸਮਾਚਾਰ ਪੱਤਰ 200 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਵਿਲੱਖਣ ਉਪਲਬਧੀ ਦਾ ਉਤਸਵ ਮਨਾਉਣ ਦੇ ਲਈ ਇਸ ਅਵਸਰ ’ਤੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ।

 

****

ਡੀਐੱਸ/ਐੱਸਟੀ



(Release ID: 1833592) Visitor Counter : 120