ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਦੇਸ਼ਭਰ ਦੀਆਂ 200 ਥਾਵਾਂ ‘ਤੇ 13 ਜੂਨ ਨੂੰ ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲੇ ਦਾ ਆਯੋਜਨ


ਰੋਜ਼ਗਾਰ ਅਵਸਰ ਪ੍ਰਦਾਨ ਕਰਨ ਦੇ ਲਈ 36 ਤੋਂ ਵੱਧ ਸੈਕਟਰ, 500 ਤੋਂ ਜ਼ਿਆਦਾ ਕੰਮ-ਧੰਦੇ ਅਤੇ ਇੱਕ ਹਜ਼ਾਰ ਤੋਂ ਵੱਧ ਕੰਪਨੀਆਂ ਮੇਲੇ ਵਿੱਚ ਹਿੱਸਾ ਲੈਣਗੀਆਂ

Posted On: 13 JUN 2022 9:13AM by PIB Chandigarh

ਕਾਰਪੋਰੇਟ ਜਗਤ ਵਿੱਚ ਔਨ ਗ੍ਰਾਉਂਡ ਟ੍ਰੇਨਿੰਗ ਦੇਣ ਅਤੇ ਰੋਜ਼ਗਾਰ ਹਾਸਲ ਕਰਨ ਦੇ ਮੌਕੇ ਵਧਾਉਣ ਦੇ ਸੰਬੰਧ ਵਿੱਚ ਨੌਜਵਾਨਾਂ ਨੂੰ ਵੱਧ ਅਵਸਰ ਪ੍ਰਦਾਨ ਕਰਨ ਦੇ ਲਈ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ ਹੁਣ ਹਰ ਮਹੀਨੇ ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲਿਆਂ ਦਾ ਆਯੋਜਨ ਕਰੇਗਾ। ਇਸੇ ਕ੍ਰਮ ਵਿੱਚ 13 ਜੂਨ, 2022 ਨੂੰ ਦੇਸ਼ਭਰ ਦੀਆਂ 200 ਤੋਂ ਵੱਧ ਥਾਵਾਂ ‘ਤੇ ਸਵੇਰੇ 9 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਮੇਲੇ ਵਿੱਚ 36 ਤੋਂ ਵੱਧ ਸੈਕਟਰਾਂ ਨਾਲ ਸੰਬੰਧਿਤ ਇੱਕ ਹਜ਼ਾਰ ਤੋਂ ਵੱਧ ਕੰਪਨੀਆਂ ਹਿੱਸਾ ਲੈਣਗੀਆਂ ਅਤੇ ਕੰਪਨੀ ਵਿੱਚ ਟ੍ਰੇਨਿੰਗ ਦੇਣ ਦੇ ਲਈ ਸਿਖਿਆਰਥੀਆਂ ਦੀ ਚੋਣ ਕਰਨਗੀਆਂ। ਪੰਜਵੀਂ ਤੋਂ 12ਵੀਂ ਜਮਾਤ ਪਾਸ ਕਰਨ ਦੇ ਪ੍ਰਮਾਣ-ਪੱਤਰ ਵਾਲੇ, ਕੌਸ਼ਲ ਵਿਕਾਸ ਪ੍ਰਮਾਣ-ਪੱਤਰ ਵਾਲੇ, ਆਈਟੀਆਈ ਡਿਪਲੋਮਾਧਾਰੀ ਜਾਂ ਸਨਾਤਕ ਡਿਗ੍ਰੀਧਾਰੀ ਇਨ੍ਹਾਂ ਧੰਦਿਆਂ/ਅਵਸਰਾਂ ਦੇ ਲਈ ਇੰਟਰਵਿਊ ਦੇ ਸਕਦੇ ਹਨ। ਉਮੀਦਵਾਰਾਂ ਨੂੰ ਵਿਕਲਪ ਦਿੱਤਾ ਜਾਵੇਗਾ ਕਿ ਪੰਜ ਸੌ ਤੋਂ ਵੱਧ ਕੰਮ-ਧੰਦਿਆਂ ਵਿੱਚੋਂ ਕਿਸੇ ਦੀ ਚੋਣ ਕਰਨ, ਜਿਨ੍ਹਾਂ ਵਿੱਚ ਵੈਲਡਰਸ, ਇਲੈਕਟ੍ਰੀਫਿਕੇਸ਼ਨ, ਹਾਊਸਕੀਪਰ, ਬਿਊਟੀਸ਼ੀਅਨ, ਮਕੈਨਿਕ ਅਤੇ ਹੋਰ ਕੰਮ ਸ਼ਾਮਲ ਹਨ।

 

https://ci4.googleusercontent.com/proxy/i3OGxM1HU58mGVApFmPPclAeiFaxawTWUd6_4ytZ3r3L9sOjPAG4rj1qZzsvvil5330wVB3VS1cEseJuqbwg6SuK_mQiv-Phd412X97AZ9UtXW36ohNQ4LjBXQ=s0-d-e1-ft#https://static.pib.gov.in/WriteReadData/userfiles/image/image001O84T.jpg


 

ਇਸ ਪ੍ਰੋਗਰਾਮ ਦਾ ਪ੍ਰਾਥਮਿਕ ਲਕਸ਼ ਹੈ ਕਿ ਇਨ੍ਹਾਂ ਸ਼ਹਿਰਾਂ ਤੋਂ ਸਿਖਿਆਰਥੀਆਂ ਨੂੰ ਰੋਜ਼ਗਾਰ ਦੇਣ ਦੀ ਪ੍ਰਕਿਰਿਆ ਨੂੰ ਹੁਲਾਰਾ ਦੇਣਾ ਅਤੇ ਨਿਯੋਕਤਾਵਾਂ ਦੀ ਸਹਾਇਤਾ ਕਰਨਾ ਕਿ ਉਹ ਸਿਖਿਆਰਥੀਆਂ ਦੀ ਸਮਰੱਥਾ ਨੂੰ ਪਹਿਚਾਨਣ ਅਤੇ ਟ੍ਰੇਨਿੰਗ ਤੇ ਕੌਸ਼ਲ ਵਿਕਾਸ ਦੇ ਜ਼ਰੀਏ ਉਨ੍ਹਾਂ ਦੀ ਸਮਰੱਥਾ ਵਿੱਚ ਇਜ਼ਾਫਾ ਕਰਨ। ਇਸ ਨਾਲ ਕਾਰਜਸਥਲ ਦੀ ਮਹੱਤਤਾ ਵਧੇਗੀ।

ਟ੍ਰੇਨਿੰਗ ਮਿਆਦ ਪੂਰੀ ਹੋ ਜਾਣ ‘ਤੇ ਉਮੀਦਵਾਰਾਂ ਨੂੰ ਨੈਸ਼ਨਲ ਕਾਉਂਸਿਲ ਫਾਰ ਵੋਕੇਸ਼ਨਲ ਐਜੁਕੇਸ਼ਨ ਐਂਡ ਟ੍ਰੇਨਿੰਗ (ਐੱਨਸੀਵੀਈਟੀ) ਦੁਆਰਾ ਮਾਨਤਾ ਪ੍ਰਾਪਤ ਅਪ੍ਰੈਂਟਿਸਸ਼ਿਪ ਸਰਟੀਫਿਕੇਟ ਵੀ ਦਿੱਤਾ ਜਾਵੇਗਾ, ਜਿਸ ਨਾਲ ਸਿਖਿਆਰਥੀਆਂ ਨੂੰ ਉਦਯੋਗਾਂ ਵਿੱਚ ਪਹਿਚਾਣ ਮਿਲੇਗੀ।

 

ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲਿਆਂ ਵਿੱਚ ਹਿੱਸਾ ਲੈਣ ਵਾਲੇ ਸੰਗਠਨਾਂ ਨੂੰ ਇੱਕ ਹੀ ਮੰਚ ‘ਤੇ ਸਿਖਿਆਰਥੀਆਂ ਨਾਲ ਮਿਲਣ ਦਾ ਅਵਸਰ ਮਿਲੇਗਾ। ਇਹ ਉੱਥੇ ਹੀ ਮੌਕੇ ‘ਤੇ ਉਮੀਦਵਾਰਾਂ ਦੀ ਚੋਣ ਕਰ ਸਕਦੇ ਹਨ। ਇਸ ਦੇ ਇਲਾਵਾ, ਘੱਟ ਤੋਂ ਘੱਟ ਚਾਰ ਕੰਮਗਾਰਾਂ ਵਾਲੇ ਛੋਟੇ ਉੱਦਮਾਂ ਨੂੰ ਵੀ ਇੱਕ ਹੀ ਜਗ੍ਹਾ ਤੋਂ ਸਿਖਿਆਰਥੀਆਂ ਨੂੰ ਰੱਖਣ ਦਾ ਮੌਕਾ ਮਿਲੇਗਾ। ਕ੍ਰੈਡਿਟ ਬੈਂਕ ਦੀ ਧਾਰਣਾ ਨੂੰ ਵੀ ਜਲਦ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਟ੍ਰੇਨਿੰਗ ਦੌਰਾਨ ਜੋ ਕ੍ਰੈਡਿਟ ਸਿਖਿਆਰਥੀ ਅਪਲਾਈ ਕਰੇਗਾ, ਉਸ ਨੂੰ ਉੱਥੇ ਜਮ੍ਹਾਂ ਕੀਤਾ ਜਾਵੇਗਾ। ਇਨ੍ਹਾਂ ਕ੍ਰੈਡਿਟ ਪੁਆਇੰਟਾਂ ਨੂੰ ਅੱਗੇ ਹੋਰ ਯੋਗਤਾ ਪ੍ਰਾਪਤ ਕਰਨ ਵਿੱਚ ਇਸਤੇਮਾਲ ਕੀਤਾ ਜਾ ਸਕੇਗਾ।

 

ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲੇ ‘ਤੇ ਵਿਚਾਰ ਵਿਅਕਤ ਕਰਦੇ ਹੋਏ, ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਅਗ੍ਰਵਾਲ ਨੇ ਕਿਹਾ ਕਿ ਅਪ੍ਰੈਲ ਵਿੱਚ ਆਯੋਜਿਤ ਪਹਿਲਾਂ ਵਾਲੇ ਅਪ੍ਰੈਂਟਿਸਸ਼ਿਪ ਮੇਲੇ ਦੀ ਸਫਲਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਤੈਅ ਕੀਤਾ ਹੈ ਕਿ ਹਰ ਮਹੀਨੇ ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲੇ (ਪੀਐੱਮਐੱਨਏਐੱਮ) ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਸ਼ਾ ਹੈ ਕਿ ਉਮੀਦਵਾਰ ਅਤੇ ਸੰਸਥਾ, ਦੋਵਾਂ ਨੂੰ ਕੌਸ਼ਲ ਵਿਕਾਸ ਦੇ ਇਸ ਤਰੀਕੇ ਨਾਲ ਲਾਭ ਹੋਵੇਗਾ, ਤੇ ਸਾਡਾ ਲਕਸ਼ ਹੈ ਕਿ ਇਨ੍ਹਾਂ ਮੇਲਿਆਂ ਦੇ ਜ਼ਰੀਏ ਦੱਸ ਲੱਖ ਤੋਂ ਵੱਧ ਨੌਜਵਾਨਾਂ ਨੂੰ ਟ੍ਰੇਨਿੰਗ ਵਿੱਚ ਲਗਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਮੀਦਵਾਰਾਂ ਨੂੰ ਨਾ ਸਿਰਫ ਮੌਕੇ ‘ਤੇ ਅਨੁਭਵ ਮਿਲੇਗਾ, ਬਲਕਿ ਸਥਾਨਕ ਪੱਧਰ ‘ਤੇ ਮਾਈਗ੍ਰੇਸ਼ਨ ਦੀ ਚੁਣੌਤੀ ਦਾ ਵੀ ਨਿਵਾਰਣ ਹੋਵੇਗਾ।

******


ਐੱਮਜੇਪੀਐੱਸ/ਏਕੇ


(Release ID: 1833529) Visitor Counter : 196