ਗ੍ਰਹਿ ਮੰਤਰਾਲਾ
azadi ka amrit mahotsav

ਰਾਸ਼ਟਰੀ ਪੁਰਸਕਾਰ ਪੋਰਟਲ ਲਾਂਚ ਕੀਤਾ ਗਿਆ, ਵੱਖ-ਵੱਖ ਪੁਰਸਕਾਰਾਂ ਲਈ ਨਾਮਜ਼ਦਗੀਆਂ ਮੰਗੀਆਂ

Posted On: 09 JUN 2022 3:18PM by PIB Chandigarh

ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ/ਏਜੰਸੀਆਂ ਦੁਆਰਾ ਉਨ੍ਹਾਂ ਲੋਕਾਂ ਨੂੰ ਮਾਨਤਾ ਦੇਣ ਲਈ ਕਈ ਨਾਗਰਿਕ ਪੁਰਸਕਾਰਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੇ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ। 

ਵੱਖ-ਵੱਖ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੇਣ ਲਈਸਰਕਾਰ ਦੁਆਰਾ ਇੱਕ ਸਾਂਝਾ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.inਵਿਕਸਤ ਕੀਤਾ ਗਿਆ ਹੈ ਤਾਂ ਜੋ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ/ਵਿਭਾਗਾਂ/ਏਜੰਸੀਆਂ ਦੇ ਸਾਰੇ ਪੁਰਸਕਾਰਾਂ ਨੂੰ ਇਕੱਠਾ ਕੀਤਾ ਜਾ ਸਕੇ। ਪਾਰਦਰਸ਼ਤਾ ਅਤੇ ਜਨਤਕ ਭਾਈਵਾਲੀ ਤਹਿਤ (ਜਨ ਭਾਗੀਦਾਰੀ) ਨੂੰ ਯਕੀਨੀ ਬਣਾਉਣ ਲਈ ਇੱਕ ਡਿਜੀਟਲ ਪਲੈਟਫਾਰਮ ਤੇ ਕੀਤਾ ਗਿਆ ਹੈ। ਇਸ ਪੋਰਟਲ ਦਾ ਉਦੇਸ਼ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤੇ ਗਏ ਵੱਖ-ਵੱਖ ਅਵਾਰਡਾਂ ਲਈ ਵਿਅਕਤੀਆਂ/ਸੰਸਥਾਵਾਂ ਨੂੰ ਨਾਮਜ਼ਦ ਕਰਨ ਲਈ ਨਾਗਰਿਕਾਂ ਦੀ ਸਹੂਲਤ ਦੇਣਾ ਹੈ।

ਵਰਤਮਾਨ ਵਿੱਚਹੇਠਾਂ ਦਿੱਤੇ ਅਵਾਰਡਾਂ ਲਈ ਨਾਮਜ਼ਦਗੀਆਂ/ਸਿਫ਼ਾਰਸ਼ਾਂ ਖੁੱਲ੍ਹੀਆਂ ਹਨ:

i. ਪਦਮ ਪੁਰਸਕਾਰ- ਨਾਮਜ਼ਦਗੀ 15/09/2022 ਤੱਕ ਖੁੱਲ੍ਹੀ ਹੈ

ii. ਸਰਦਾਰ ਪਟੇਲ ਰਾਸ਼ਟਰੀ ਏਕਤਾ ਅਵਾਰਡ- ਨਾਮਜ਼ਦਗੀ 31/07/2022 ਤੱਕ ਖੁੱਲ੍ਹੀ ਹੈ

iii. ਤੇਨਜ਼ਿੰਗ ਨੌਰਗੇ ਨੈਸ਼ਨਲ ਐਡਵੈਂਚਰ ਅਵਾਰਡ- ਨਾਮਜ਼ਦਗੀ 16/06/2022 ਤੱਕ ਖੁੱਲ੍ਹੀ ਹੈ

iv. ਜੀਵਨ ਰਕਸ਼ਾ ਪਦਕ ਪੁਰਸਕਾਰਾਂ ਦੀ ਲੜੀ- ਨਾਮਜ਼ਦਗੀ 30/09/2022 ਤੱਕ ਖੁੱਲ੍ਹੀ ਹੈ

v. ਪੰਡਿਤ ਦੀਨਦਿਆਲ ਉਪਾਧਿਆਏ ਟੈਲੀਕਾਮ ਸਕਿੱਲ ਐਕਸੀਲੈਂਸ ਅਵਾਰਡ- ਨਾਮਜ਼ਦਗੀ 16/06/2022 ਤੱਕ ਖੁੱਲ੍ਹੀ ਹੈ।

ਹੋਰ ਵੇਰਵਿਆਂ ਅਤੇ ਨਾਮਜ਼ਦਗੀਆਂ ਲਈਕਿਰਪਾ ਕਰਕੇ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in) 'ਤੇ ਜਾਓ।

 

**********

ਐੱਨਡਬਲਿਊ/ਏਵਾਈ/ਆਰਆਰ


(Release ID: 1833055) Visitor Counter : 166