ਜਹਾਜ਼ਰਾਨੀ ਮੰਤਰਾਲਾ

ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਨੇ ਯੁਵਾ ਪ੍ਰੋਫੈਸ਼ਨਲਸ ਦੀ ਨਿਯੁਕਤੀ ਲਈ ਸਾਗਰਮਾਲਾ ਯੰਗ ਪ੍ਰੋੲਸ਼ਨਲ ਸਕੀਮ

Posted On: 03 JUN 2022 11:25AM by PIB Chandigarh

ਪੋਰਟ , ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਨੇ ਮੰਤਰਾਲੇ ਦੇ ਵੱਖ-ਵੱਖ ਡਿਵੀਜਨਾਂ ਵਿੱਚ ਪ੍ਰਤਿਭਾਸ਼ਾਲੀ, ਦੂਰਦ੍ਰਿਸ਼ਟੀ ਅਤੇ ਗਤੀਸ਼ੀਲ ਯੁਵਾ ਪ੍ਰੋੲਸ਼ਨਲ ਨੂੰ ਸ਼ਾਮਲ ਕਰਨ ਲਈ ਯੋਜਨਾ ਤਿਆਰ ਕੀਤੀ ਹੈ।

ਇਹ ਯੋਜਨਾ ਯੁਵਾ ਪ੍ਰੋੲਸ਼ਨਲ ਲਈ ਸਰਗਰਮੀ ਪੂਰਵਕ ਔਨ-ਦ-ਗ੍ਰਾਉਂਡ ਲਰਨਿੰਗ ‘ਤੇ ਕੇਂਦ੍ਰਿਤ ਹੈ। ਪੇਸ਼ੇਵਰਾਂ ਨੂੰ ਸਰਕਾਰ ਦੇ ਕੰਮਕਾਜ ਦੇ ਨਾਲ-ਨਾਲ ਵਿਕਾਸ ਸੰਬੰਧੀ ਨੀਤੀ ਨਾਲ ਜੁੜੇ ਸਰੋਕਾਰਾਂ ਬਾਰੇ ਜਾਣਨ ਦਾ ਅਵਸਰ ਮਿਲੇਗਾ। ਮੰਤਰਾਲੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੇਸ਼ੇਵਰਾਂ ਨੂੰ ਬੁਨਿਆਦੀ ਢਾਂਚੇ, ਡੇਟਾ ਵਿਸ਼ਲੇਸ਼ਣ, ਪ੍ਰੋਜੈਕਟ ਪ੍ਰਬੰਧਨ, ਸਟਾਰਟ-ਅਪ, ਇਨੋਵੇਸ਼ਨ, ਕੌਸ਼ਲ ਵਿਕਾਸ, ਡਿਜੀਟਲ ਪਰਿਵਤਰਨ ਅਤੇ ਵਾਤਾਵਰਣ ਜਿਹੇ ਖੇਤਰਾਂ ਵਿੱਚ ਉੱਚ ਗੁਣਵੱਤਾ ਵਾਲੇ ਇਨਪੁਟ ਦੇਣ ਲਈ ਤਿਆਰ ਕੀਤਾ ਜਾਵੇਗਾ।

ਇਹ ਯੋਜਨਾ ਫੈਸਲਾ ਲੈਣ ਵਿੱਚ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨੂੰ ਹੁਲਾਰਾ ਦੇਵੇਗੀ। ਇਹ ਆਤਮ-ਸਨਮਾਨ ਅਤੇ ਸਸ਼ਕਤੀਕਰਣ ਦੀ ਭਾਵਨਾ ਨੂੰ ਹੁਲਾਰਾ ਦੇ ਕੇ ਵਿਅਕਤੀਗਤ ਪੱਧਰ ‘ਤੇ ਸਮਾਜਿਕ ਕਲਿਆਣ ਵਿੱਚ ਹੋਰ ਵੀ ਅਧਿਕ ਯੋਗਦਾਨ ਦੇਵੇਗਾ, ਅਤੇ ਆਮ ਚਿੰਤਾਵਾਂ ਲਈ ਇੱਕ ਵਧੀ ਹੋਈ ਜਾਗਰੂਕਤਾ ਅਤੇ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਸਮਾਧਾਨਾਂ ਦੀ ਪਹਿਚਾਣ ਦੇ ਇੱਕ ਸਾਮੂਹਿਕ ਸੰਕਲਪ ਦੇ ਨਾਲ ਸਮਾਜ ਲਈ ਮਹੱਤਵਪੂਰਨ ਲਾਭ ਪ੍ਰਦਾਨ ਕਰੇਗਾ।

ਸ਼ੁਰੂਆਤ ਵਿੱਚ ਇਸ ਯੋਜਨਾ ਦੇ ਤਹਿਤ 25 ਤੋਂ ਅਧਿਕ ਯੁਵਾ ਪੇਸ਼ੇਵਰਾਂ ਨੂੰ ਕੰਮ ‘ਤੇ ਰੱਖਿਆ ਜਾਵੇਗਾ। ਪੇਸ਼ੇਵਰਾਂ ਨੂੰ ਬੀ.ਈ/ਬੀ.ਟੇਕ, ਬੀ. ਪਲਾਨਿੰਗ ਅਤੇ / ਐੱਮਬੀਏ ਜਾਂ ਸੰਬੰਧਿਤ ਵਿਸ਼ਾ/ਖੇਤਰ ਅਤੇ ਸਮਾਨ ਡਿਗਰੀ ਅਤੇ ਸੰਬੰਧਿਤ ਕਾਰਜ ਅਨੁਭਵ ਦੇ ਘੱਟੋ-ਘੱਟ ਤਿੰਨ ਸਾਲ ਦੀ ਯੋਗਤਾ ਦੀ ਜ਼ਰੂਰਤ ਹੋਵੇਗੀ। ਮੰਤਰਾਲੇ ਦੀ ਜ਼ਰੂਰਤਾ ਦੇ ਅਧਾਰ ‘ਤੇ ਲੇਖਾ, ਵਿੱਤ, ਕਾਨੂੰਨੀ, ਅੰਕੜੇ, ਅਰਥਸ਼ਾਸਤਰ/ਵਣਜ, ਡੇਟਾ ਵਿਸ਼ਲੇਸ਼ਣ ਵਿੱਚ ਪੇਸ਼ੇਵਰਾਂ ਨੂੰ ਵੀ ਲਗਾਇਆ ਜਾਵੇਗਾ। ਕਾਰਜ ਦੀ ਪ੍ਰਾਰੰਭਿਕ ਮਿਆਦ 2 ਸਾਲ ਦੀ ਹੋਵੇਗੀ ਜਿਸ ਨੂੰ ਪ੍ਰਦਰਸ਼ਨ ਦੇ ਅਧਾਰ ‘ਤੇ ਅਤਿਰਿਕਤ 2 ਸਾਲ ਤੱਕ ਵਧਾਇਆ ਜਾ ਸਕਦਾ ਹੈ।

ਮੰਤਰਾਲੇ ਦੇ ਵੈਬ ਪੋਰਟਲ ਅਤੇ ਕਿਰਤ ਤੇ ਰੋਜ਼ਗਾਰ ਮੰਤਰਾਲੇ ਦੇ ਰਾਸ਼ਟਰੀ ਕਰੀਅਰ ਸੇਵਾ ਪੋਰਟਲ ‘ਤੇ ਐਪਲੀਕੇਸ਼ਨ ਮੰਗ ਕਰਨ ਵਾਲਾ ਵਿਗਿਆਪਨ ਪੋਸਟ ਕੀਤਾ ਜਾਵੇਗਾ।

ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ, “ਯੁਵਾ ਲੋਕਾਂ ਨੂੰ ਸਰਕਾਰੀ ਪਹਿਲਾਂ ਵਿੱਚ ਸ਼ਾਮਲ ਕਰਨ ਨਾਲ ਪ੍ਰਸ਼ਾਸਨਿਕ ਕੰਮ-ਕਾਜ ਵਿੱਚ ਉਨ੍ਹਾਂ ਦੀ ਸਮਝ ਅਤੇ ਰੁਚੀ ਵਧ ਸਕਦੀ ਹੈ।

************

ਐੱਮਜੇਪੀਐੱਸ



(Release ID: 1830909) Visitor Counter : 144