ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 8 ਸਾਲ: ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ- 'ਸੇਵਾ ਦੇ 8 ਸਾਲ- ਅਨੇਕ ਖੇਤਰਾਂ ਵਿੱਚ ਭਾਰਤ ਦੀ ਵਿਕਾਸ ਯਾਤਰਾ' ਸਾਂਝੇ ਕੀਤੇ
Posted On:
30 MAY 2022 5:41PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ narendramodi.in ਅਤੇ ਨਮੋ ਐਪ 'ਤੇ ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ ਦੇ 8 ਵਰ੍ਹਿਆਂ ਦੇ ਮੁੱਖ ਅੰਸ਼ ਸਾਂਝੇ ਕੀਤੇ ਹਨ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਪਿਛਲੇ 8 ਵਰ੍ਹੇ ਜਨ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਰਹੇ ਹਨ। ਇਸ ਦੌਰਾਨ ਸਾਡਾ ਸੰਕਲਪ ਰਿਹਾ ਹੈ - ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ। ਨਮੋ ਐਪ ਦੇ 'ਵਿਕਾਸ ਯਾਤਰਾ' ਸੈਕਸ਼ਨ ਤੋਂ, ਤੁਸੀਂ ਪ੍ਰਗਤੀ ਦੀ ਇਸ ਪੂਰੀ ਯਾਤਰਾ ਦਾ ਅਨੁਭਵ ਕਰੋਗੇ।
#8YearsOfSeva
ਨਮੋ ਐਪ 'ਤੇ #8YearsOfSeva ਨਾਲ ਜੁੜਿਆ ਇੱਕ ਦਿਲਚਸਪ ਸੈਕਸ਼ਨ ਹੈ। ਇਸ ਵਿੱਚ ਤੁਸੀਂ Quiz, Word Search, Guess the Image Section ਜਿਹੇ ਕਈ ਇਨੋਵੇਟਿਵ ਤਰੀਕਿਆਂ ਨਾਲ ਦੇਸ਼ ਦੀ ਵਿਕਾਸ ਯਾਤਰਾ ਨਾਲ ਜੁੜ ਸਕਦੇ ਹੋ। ਮੇਰੀ ਆਪ ਸਭ ਨੂੰ, ਵਿਸ਼ੇਸ਼ ਕਰਕੇ ਆਪਣੇ ਯੁਵਾ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਇਸ ਨੂੰ ਇੱਕ ਵਾਰ ਜ਼ਰੂਰ ਦੇਖੋ।
https://8years.narendramodi.in”
********
ਡੀਐੱਸ
(Release ID: 1829601)
Read this release in:
Telugu
,
Odia
,
Tamil
,
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Malayalam