ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਿਵਲ ਸੇਵਾ (ਮੁੱਖ) ਪਰੀਖਿਆ, 2021 ਵਿੱਚ ਸਫ਼ਲ ਹੋਣ ਵਾਲਿਆਂ ਨੂੰ ਵਧਾਈਆਂ ਦਿੱਤੀਆਂ

Posted On: 30 MAY 2022 2:43PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸਿਵਲ ਸੇਵਾ (ਮੁੱਖ) ਪਰੀਖਿਆ, 2021 ਵਿੱਚ ਸਫ਼ਲ ਹੋਣ ਵਾਲੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

 

ਟਵੀਟਾਂ ਦੀ ਇੱਕ ਲੜੀ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 

"ਉਨ੍ਹਾਂ ਸਾਰਿਆਂ ਨੂੰ ਵਧਾਈਆਂ ਜਿਨ੍ਹਾਂ ਨੇ ਸਿਵਲ ਸੇਵਾ (ਮੁੱਖ) ਪਰੀਖਿਆ2021 ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਨੌਜਵਾਨਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਜੋ ਭਾਰਤ ਦੀ ਵਿਕਾਸ ਯਾਤਰਾ ਦੇ ਉਸ ਇੱਕ ਮਹੱਤਵਪੂਰਨ ਪਲ 'ਚ ਆਪਣੇ ਪ੍ਰਸ਼ਾਸਨਿਕ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨਜਦੋਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ।"

 

"ਮੈਂ ਉਨ੍ਹਾਂ ਲੋਕਾਂ ਦੀ ਨਿਰਾਸ਼ਾ ਨੂੰ ਭਲੀ-ਭਾਂਤ ਸਮਝਦਾ ਹਾਂ ਜੋ ਸਿਵਲ ਸੇਵਾ ਪਰੀਖਿਆ ਵਿੱਚ ਸਫ਼ਲਤਾ ਪ੍ਰਾਪਤ ਨਹੀਂ ਕਰ ਸਕੇ, ਲੇਕਿਨ ਮੈਂ ਇਹ ਵੀ ਜਾਣਦਾ ਹਾਂ ਕਿ ਇਹ ਉਹ ਉਤਕ੍ਰਿਸ਼ਟ ਯੁਵਾ ਹਨ ਜੋ ਕਿਸੇ ਵੀ ਖੇਤਰ ਵਿੱਚ ਆਪਣੀ ਪਹਿਚਾਣ ਬਣਾਉਣਗੇ ਅਤੇ ਭਾਰਤ ਦਾ ਮਾਣ ਵਧਾਉਣਗੇ। ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।"

 

 

 

 

***

ਡੀਐੱਸ/ਐੱਸਐੱਚ



(Release ID: 1829599) Visitor Counter : 85