ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਆਧਾਰ ਸ਼ੇਅਰਿੰਗ ਮੁੱਦੇ 'ਤੇ ਯੂਆਈਡੀਏਆਈ ਦੁਆਰਾ ਸਪੱਸ਼ਟੀਕਰਨ


ਇਹ ਬੈਂਗਲੁਰੂ ਰੀਜਨਲ ਦਫ਼ਤਰ, ਯੂਆਈਡੀਏਆਈ (UIDAI) ਦੁਆਰਾ 27 ਮਈ 2022 ਦੀ ਪ੍ਰੈਸ ਰਿਲੀਜ਼ ਦੇ ਅਨੁਸਾਰ ਹੈ।

Posted On: 29 MAY 2022 2:07PM by PIB Chandigarh

 ਪਤਾ ਲੱਗਾ ਹੈ ਕਿ ਇਹ ਫੋਟੋਸ਼ਾਪ ਆਧਾਰ ਕਾਰਡ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਦੇ ਸੰਦਰਭ ਵਿੱਚ ਜਾਰੀ ਕੀਤੀ ਗਈ ਸੀ। ਰਿਲੀਜ਼ ਵਿੱਚ ਲੋਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਆਪਣੇ ਆਧਾਰ ਦੀ ਫੋਟੋਕਾਪੀ ਨੂੰ ਕਿਸੇ ਵੀ ਸੰਸਥਾ ਨਾਲ ਸਾਂਝਾ ਨਾ ਕਰਨ ਕਿਉਂਕਿ ਇਸਦੀ ਦੁਰਵਰਤੋਂ ਹੋ ਸਕਦੀ ਹੈ।  ਵਿਕਲਪਕ ਤੌਰ 'ਤੇ, ਇੱਕ ਮਾਸਕ ਵਾਲਾ ਆਧਾਰ ਜੋ ਆਧਾਰ ਨੰਬਰ ਦੇ ਸਿਰਫ਼ ਆਖਰੀ 4 ਅੰਕਾਂ ਨੂੰ ਦਿਖਾਉਂਦਾ ਹੈ, ਦੀ ਵਰਤੋਂ ਕੀਤੀ ਜਾ ਸਕਦੀ ਹੈ।

 

 ਹਾਲਾਂਕਿ, ਪ੍ਰੈਸ ਰਿਲੀਜ਼ ਦੀ ਗ਼ਲਤ ਵਿਆਖਿਆ ਦੀ ਸੰਭਾਵਨਾ ਦੇ ਮੱਦੇਨਜ਼ਰ, ਇਸਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਂਦਾ ਹੈ।

 

ਯੂਆਈਡੀਏਆਈ ਦੁਆਰਾ ਜਾਰੀ ਕੀਤੇ ਗਏ ਆਧਾਰ ਕਾਰਡ ਧਾਰਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਯੂਆਈਡੀਏਆਈ ਆਧਾਰ ਨੰਬਰ ਦੀ ਵਰਤੋਂ ਕਰਨ ਅਤੇ ਸਾਂਝਾ ਕਰਨ ਵਿੱਚ ਸਿਰਫ਼ ਸਾਧਾਰਨ ਸਮਝਦਾਰੀ ਦੀ ਵਰਤੋਂ ਕਰਨ।

 

 ਆਧਾਰ ਪਹਿਚਾਣ ਪ੍ਰਮਾਣਿਕਤਾ ਈਕੋਸਿਸਟਮ ਨੇ ਆਧਾਰ ਧਾਰਕ ਦੀ ਪਹਿਚਾਣ ਅਤੇ ਗੋਪਨੀਯਤਾ ਦੀ ਰਾਖੀ ਅਤੇ ਸੁਰੱਖਿਆ ਲਈ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ। 

 

****

 

ਆਰਕੇਜੇ/ਐੱਮ(Release ID: 1829371) Visitor Counter : 230