ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਵਿੱਚ 31,500 ਕਰੋੜ ਰੁਪਏ ਤੋਂ ਵੱਧ ਦੇ 11 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ



“ਤਮਿਲ ਨਾਡੂ ਆਉਣਾ ਸਦਾ ਵਧੀਆ ਲਗਦਾ ਹੈ। ਇਹ ਧਰਤੀ ਖਾਸ ਹੈ। ਇਸ ਰਾਜ ਦੇ ਲੋਕ, ਸੱਭਿਆਚਾਰ ਅਤੇ ਭਾਸ਼ਾ ਬੇਮਿਸਾਲ ਹਨ"



"ਤਮਿਲ ਭਾਸ਼ਾ ਸਦੀਵੀ ਹੈ ਅਤੇ ਤਮਿਲ ਸੱਭਿਆਚਾਰ ਵਿਸ਼ਵਵਿਆਪੀ ਹੈ"



“ਆਧੁਨਿਕੀਕਰਣ ਅਤੇ ਵਿਕਾਸ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਸਥਾਨਕ ਕਲਾ ਅਤੇ ਸੰਸਕ੍ਰਿਤੀ ਵਿੱਚ ਘੁਲ-ਮਿਲ ਜਾਵੇਗਾ"



"ਭਾਰਤ ਸਰਕਾਰ ਉੱਚ ਗੁਣਵੱਤਾ ਅਤੇ ਟਿਕਾਊ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਪੂਰੀ ਤਰ੍ਹਾਂ ਕੇਂਦ੍ਰਿਤ ਹੈ"



"ਸਰਕਾਰ ਮੁੱਖ ਯੋਜਨਾਵਾਂ ਲਈ ਸੰਪੂਰਨ ਪੱਧਰ ਦੀ ਕਵਰੇਜ ਪ੍ਰਾਪਤ ਕਰਨ ਲਈ ਕੰਮ ਕਰ ਰਹੀ ਹੈ"



"ਸਾਡਾ ਲਕਸ਼ ਗ਼ਰੀਬ ਕਲਿਆਣ ਦੀ ਪ੍ਰਾਪਤੀ ਹੈ"



"ਇੱਕ ਕਰੀਬੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇ, ਭਾਰਤ ਸ੍ਰੀ ਲੰਕਾ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ"



"ਭਾਰਤ ਸਰਕਾਰ ਤਮਿਲ ਭਾਸ਼ਾ ਅਤੇ ਸੱਭਿਆਚਾਰ ਨੂੰ ਹੋਰ ਪ੍ਰਸਿੱਧ ਬਣਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ"

Posted On: 26 MAY 2022 7:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੇਨਈ ਵਿੱਚ 31,500 ਕਰੋੜ ਰੁਪਏ ਤੋਂ ਵੱਧ ਦੇ 11 ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣਗੇਕਨੈਕਟੀਵਿਟੀ ਵਧਾਉਣਗੇ ਅਤੇ ਖੇਤਰ ਵਿੱਚ ਰਹਿਣ ਨੂੰ ਸੁਖਾਲਾ ਕਰਨ ਨੂੰ ਉਤਸ਼ਾਹਿਤ ਕਰਨਗੇ। ਇਸ ਮੌਕੇ 'ਤੇ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀਮੁੱਖ ਮੰਤਰੀ ਸ਼੍ਰੀ ਐੱਮ ਕੇ ਸਟਾਲਿਨਕੇਂਦਰੀ ਮੰਤਰੀ ਸ਼੍ਰੀ ਐੱਲ ਮੁਰੂਗਨ ਹਾਜ਼ਰ ਸਨ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਵਿੱਚ ਵਾਪਸ ਆਉਣ 'ਤੇ ਖੁਸ਼ੀ ਪ੍ਰਗਟਾਈ। ਉਨ੍ਹਾਂ ਸ਼ੁਰੂ ਵਿੱਚ ਕਿਹਾ, “ਤਮਿਲ ਨਾਡੂ ਵਿੱਚ ਵਾਪਸ ਆਉਣਾ ਹਮੇਸ਼ਾ ਸ਼ਾਨਦਾਰ ਹੁੰਦਾ ਹੈ। ਇਹ ਧਰਤੀ ਖਾਸ ਹੈ। ਇਸ ਰਾਜ ਦੇ ਲੋਕਸੱਭਿਆਚਾਰ ਅਤੇ ਭਾਸ਼ਾ ਸ਼ਾਨਦਾਰ ਹਨ” ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਤੋਂ ਕੋਈ ਨਾ ਕੋਈ ਵਿਅਕਤੀ ਹਮੇਸ਼ਾ ਸ਼ਾਨਦਾਰ ਰਿਹਾ ਹੈ। ਉਨ੍ਹਾਂ ਡੈਫਲਿੰਪਿਕਸ ਦਲ ਦੀ ਮੇਜ਼ਬਾਨੀ ਨੂੰ ਯਾਦ ਕੀਤਾ ਅਤੇ ਕਿਹਾ, “ਇਸ ਵਾਰ ਟੂਰਨਾਮੈਂਟ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਸੀ। ਅਸੀਂ ਜੋ 16 ਮੈਡਲ ਜਿੱਤੇ ਹਨਉਨ੍ਹਾਂ ਵਿੱਚੋਂ 6 ਮੈਡਲਾਂ ਵਿੱਚ ਤਮਿਲ ਨਾਡੂ ਦੇ ਨੌਜਵਾਨਾਂ ਦੀ ਭੂਮਿਕਾ ਰਹੀ।

ਸਮ੍ਰਿੱਧ ਤਮਿਲ ਸੱਭਿਆਚਾਰ 'ਤੇ ਹੋਰ ਟਿੱਪਣੀ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ, "ਤਮਿਲ ਭਾਸ਼ਾ ਸਦੀਵੀ ਹੈ ਅਤੇ ਤਮਿਲ ਸੱਭਿਆਚਾਰ ਵਿਸ਼ਵਵਿਆਪੀ ਹੈ। ਚੇਨਈ ਤੋਂ ਕੈਨੇਡਾ ਤੱਕਮਦੁਰਾਈ ਤੋਂ ਮਲੇਸ਼ੀਆ ਤੱਕਨਮੱਕਲ ਤੋਂ ਨਿਊਯਾਰਕ ਤੱਕਸਾਲੇਮ ਤੋਂ ਦੱਖਣੀ ਅਫਰੀਕਾ ਤੱਕਪੋਂਗਲ ਅਤੇ ਪੁਥਾਂਡੂ ਦੇ ਮੌਕੇ ਬਹੁਤ ਧੂਮਧਾਮ ਨਾਲ ਮਨਾਏ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਤਮਿਲ ਨਾਡੂ ਦੀ ਮਹਾਨ ਧਰਤੀ ਦੇ ਸਪੂਤ ਅਤੇ ਕੇਂਦਰੀ ਮੰਤਰੀ ਥਿਰੂ ਐੱਲ ਮੁਰੂਗਨ ਨੇ ਰਵਾਇਤੀ ਤਮਿਲ ਪਹਿਰਾਵੇ ਵਿੱਚ ਰੈੱਡ ਕਾਰਪਟ 'ਤੇ ਚਲੇਜਿਸ ਨੇ ਦੁਨੀਆ ਭਰ ਦੇ ਤਮਿਲ ਲੋਕਾਂ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ।

ਉਨ੍ਹਾਂ ਕਿਹਾ ਕਿ ਜਿਸ ਪ੍ਰੋਜੈਕਟ ਦਾ ਉਦਘਾਟਨ ਜਾਂ ਨੀਂਹ ਪੱਥਰ ਰੱਖਿਆ ਗਿਆ ਹੈਉਸ ਵਿੱਚ ਸੜਕੀ ਸੰਪਰਕ 'ਤੇ ਜ਼ੋਰ ਨਜ਼ਰ ਆਉਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਸਿੱਧੇ ਤੌਰ 'ਤੇ ਆਰਥਿਕ ਖੁਸ਼ਹਾਲੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਬੰਗਲੁਰੂ - ਚੇਨਈ ਐਕਸਪ੍ਰੈੱਸਵੇਅ ਦੋ ਮੁੱਖ ਕੇਂਦਰਾਂ ਨੂੰ ਜੋੜੇਗਾ ਅਤੇ 4 ਲੇਨ ਡਬਲ ਡੇਕਰ ਐਲੀਵੇਟਿਡ ਸੜਕ ਜੋ ਚੇਨਈ ਬੰਦਰਗਾਹ ਨੂੰ ਮਦੂਰਾਵੋਇਲ ਨਾਲ ਜੋੜਦੀ ਹੈਚੇਨਈ ਬੰਦਰਗਾਹ ਨੂੰ ਵਧੇਰੇ ਕੁਸ਼ਲ ਬਣਾਵੇਗੀ ਅਤੇ ਸ਼ਹਿਰ ਵਿੱਚ ਭੀੜ-ਭੜੱਕੇ ਨੂੰ ਘਟਾਏਗੀ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਪੰਜ ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਕੀਤਾ ਜਾ ਰਿਹਾ ਹੈ। ਇਹ ਆਧੁਨਿਕੀਕਰਣ ਅਤੇ ਵਿਕਾਸ ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਸਥਾਨਕ ਕਲਾ ਅਤੇ ਸੰਸਕ੍ਰਿਤੀ ਨਾਲ ਰਲ-ਮਿਲ ਜਾਵੇਗਾ। ਉਨ੍ਹਾਂ ਕਿਹਾ, "ਮਦੁਰਈ-ਟੇਨੀ ਰੇਲਵੇ ਗੇਜ ਕਨਵਰਜ਼ਨ ਪ੍ਰੋਜੈਕਟ ਕਿਸਾਨਾਂ ਦੀ ਮਦਦ ਕਰੇਗਾ ਕਿਉਂਕਿ ਇਹ ਉਨ੍ਹਾਂ ਨੂੰ ਨਵੀਂਆਂ ਮੰਡੀਆਂ ਪ੍ਰਦਾਨ ਕਰੇਗਾ

ਪ੍ਰਧਾਨ ਮੰਤਰੀ ਨੇ ਪੀਐੱਮ-ਆਵਾਸ ਯੋਜਨਾ ਦੇ ਤਹਿਤ ਇਤਿਹਾਸਿਕ ਚੇਨਈ ਲਾਈਟ ਹਾਊਸ ਪ੍ਰੋਜੈਕਟ ਦੇ ਹਿੱਸੇ ਵਜੋਂ ਮਕਾਨ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, "ਇਹ ਇੱਕ ਬਹੁਤ ਹੀ ਸੰਤੁਸ਼ਟੀਜਨਕ ਪ੍ਰੋਜੈਕਟ ਰਿਹਾ ਹੈ ਕਿਉਂਕਿ ਅਸੀਂ ਇੱਕ ਗਲੋਬਲ ਬਦਲਾਅ ਸ਼ੁਰੂ ਕੀਤਾ ਹੈ.. ਅਤੇ ਰਿਕਾਰਡ ਸਮੇਂ ਵਿੱਚ ਪਹਿਲਾ ਪ੍ਰੋਜੈਕਟ ਸਾਕਾਰ ਕੀਤਾ ਗਿਆ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਚੇਨਈ ਵਿੱਚ ਹੈ।"

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਮਲਟੀ-ਮੌਡਲ ਲੌਜਿਸਟਿਕ ਪਾਰਕ ਸਾਡੇ ਦੇਸ਼ ਦੇ ਮਾਲ ਭਾੜੇ ਦੇ ਈਕੋਸਿਸਤਮ ਵਿੱਚ ਇੱਕ ਪੈਰਾਡਾਈਮ ਬਦਲਾਅ ਹੋਣਗੇ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਇਨ੍ਹਾਂ ਵਿੱਚੋਂ ਹਰੇਕ ਪ੍ਰੋਜੈਕਟ ਰੁਜ਼ਗਾਰ ਸਿਰਜਣ ਅਤੇ ਆਤਮਨਿਰਭਰ ਬਣਨ ਦੇ ਸਾਡੇ ਸੰਕਲਪ ਨੂੰ ਹੁਲਾਰਾ ਦੇਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਜਿਨ੍ਹਾਂ ਰਾਸ਼ਟਰਾਂ ਨੇ ਬੁਨਿਆਦੀ ਢਾਂਚੇ ਨੂੰ ਸਭ ਤੋਂ ਵੱਧ ਮਹੱਤਵ ਦਿੱਤਾਉਨ੍ਹਾਂ ਨੇ ਵਿਕਾਸਸ਼ੀਲ ਦੇਸ਼ਾਂ ਤੋਂ ਵਿਕਸਿਤ ਦੇਸ਼ਾਂ ਵਿੱਚ ਤਬਦੀਲੀ ਕੀਤੀ। ਉਨ੍ਹਾਂ ਨੇ ਭੌਤਿਕ ਅਤੇ ਤਟਵਰਤੀ ਬੁਨਿਆਦੀ ਢਾਂਚੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਸਰਕਾਰ ਉੱਚ ਗੁਣਵੱਤਾ ਵਾਲੇ ਅਤੇ ਟਿਕਾਊ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਪੂਰੀ ਤਰ੍ਹਾਂ ਕੇਂਦ੍ਰਿਤ ਹੈ। ਸਾਡਾ ਉਦੇਸ਼ ਗ਼ਰੀਬ ਕਲਿਆਣ ਨੂੰ ਪ੍ਰਾਪਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜਿਕ ਬੁਨਿਆਦੀ ਢਾਂਚੇ 'ਤੇ ਸਾਡਾ ਜ਼ੋਰ 'ਸਰਵ ਜਨ ਹਿਤਾਯ ਅਤੇ ਸਰਵ ਜਨ ਸੁਖਾਯਦੇ ਸਿਧਾਂਤ 'ਤੇ ਸਾਡਾ ਜ਼ੋਰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੁੱਖ ਯੋਜਨਾਵਾਂ ਲਈ ਸੰਪੂਰਨ ਪੱਧਰ ਦੀ ਕਵਰੇਜ ਪ੍ਰਾਪਤ ਕਰਨ ਲਈ ਕੰਮ ਕਰ ਰਹੀ ਹੈ। ਕਿਸੇ ਵੀ ਖੇਤਰ ਨੂੰ ਲੈ ਲਓ - ਪਖਾਨੇਆਵਾਸਵਿੱਤੀ ਸਮਾਵੇਸ਼… ਅਸੀਂ ਪੂਰੀ ਕਵਰੇਜ ਲਈ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਅੱਗੇ ਕਿਹਾ, "ਜਦੋਂ ਇਹ ਕੀਤਾ ਜਾਂਦਾ ਹੈਤਾਂ ਅਪਵਾਦ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਰਕਾਰ ਉਸ ਤੋਂ ਅੱਗੇ ਵਧ ਗਈ ਹੈਜਿਸ ਨੂੰ ਰਵਾਇਤੀ ਤੌਰ 'ਤੇ ਬੁਨਿਆਦੀ ਢਾਂਚੇ ਵਜੋਂ ਜਾਣਿਆ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਬੁਨਿਆਦੀ ਢਾਂਚੇ ਨੂੰ ਸੜਕਾਂਬਿਜਲੀ ਅਤੇ ਪਾਣੀ ਵਜੋਂ ਜਾਣਿਆ ਜਾਂਦਾ ਸੀ। ਅੱਜ ਅਸੀਂ ਭਾਰਤ ਦੇ ਗੈਸ ਪਾਈਪਲਾਈਨ ਨੈੱਟਵਰਕ ਦਾ ਵਿਸਤਾਰ ਕਰਨ ਲਈ ਕੰਮ ਕਰ ਰਹੇ ਹਾਂ। ਆਈ-ਵੇਅਜ਼ 'ਤੇ ਕੰਮ ਚੱਲ ਰਿਹਾ ਹੈ। ਹਰ ਪਿੰਡ ਵਿੱਚ ਹਾਈ ਸਪੀਡ ਇੰਟਰਨੈੱਟ ਪਹੁੰਚਾਉਣਾ ਸਾਡਾ ਵਿਜ਼ਨ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਸਰਕਾਰ ਤਮਿਲ ਭਾਸ਼ਾ ਅਤੇ ਸੱਭਿਆਚਾਰ ਨੂੰ ਹੋਰ ਪ੍ਰਸਿੱਧ ਬਣਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਇਸ ਸਾਲ ਜਨਵਰੀ ਵਿੱਚਚੇਨਈ ਵਿੱਚ ਸੈਂਟਰਲ ਇੰਸਟੀਟਿਊਟ ਆਵ੍ ਕਲਾਸੀਕਲ ਤਮਿਲ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ ਗਿਆ ਸੀ। ਨਵਾਂ ਕੈਂਪਸ ਕੇਂਦਰ ਸਰਕਾਰ ਦੁਆਰਾ ਪੂਰੀ ਤਰ੍ਹਾਂ ਫੰਡ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਤਮਿਲ ਅਧਿਐਨ 'ਤੇ 'ਸੁਬਰਾਮਣੀਆ ਭਾਰਤੀ ਚੇਅਰਦਾ ਹਾਲ ਹੀ ਵਿੱਚ ਐਲਾਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਿਉਂਕਿ ਬੀਐੱਚਯੂ ਉਨ੍ਹਾਂ ਦੇ ਹਲਕੇ ਵਿੱਚ ਸਥਿਤ ਹੈਇਸ ਲਈ ਇਹ ਖੁਸ਼ੀ ਵਿਸ਼ੇਸ਼ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ੍ਰੀ ਲੰਕਾ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਉੱਥੋਂ ਦੀ ਸਥਿਤੀ ਤੋਂ ਚਿੰਤਤ ਹੋ। ਇੱਕ ਕਰੀਬੀ ਦੋਸਤ ਅਤੇ ਗੁਆਂਢੀ ਹੋਣ ਦੇ ਨਾਤੇਭਾਰਤ ਸ੍ਰੀ ਲੰਕਾ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਉਹ ਜਾਫਨਾ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਸਨ। ਭਾਰਤ ਸਰਕਾਰ ਸ੍ਰੀ ਲੰਕਾ ਵਿੱਚ ਤਮਿਲ ਲੋਕਾਂ ਦੀ ਸਹਾਇਤਾ ਲਈ ਕਈ ਪ੍ਰੋਜੈਕਟ ਚਲਾ ਰਹੀ ਹੈ। ਇਹ ਪ੍ਰੋਜੈਕਟ ਸਿਹਤ ਸੰਭਾਲਆਵਾਜਾਈਰਿਹਾਇਸ਼ ਅਤੇ ਸੱਭਿਆਚਾਰ ਨੂੰ ਕਵਰ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ ਸਾਡੇ ਸੁਤੰਤਰਤਾ ਸੈਨਾਨੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੇਸ਼ ਦੇ ਸਮੂਹਿਕ ਸੰਕਲਪ ਨੂੰ ਦੁਹਰਾਉਂਦਿਆਂ ਸਮਾਪਤੀ ਕੀਤੀ।

ਪ੍ਰਧਾਨ ਮੰਤਰੀ ਨੇ 2960 ਕਰੋੜ ਰੁਪਏ ਤੋਂ ਵੱਧ ਦੇ ਪੰਜ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। 75 ਕਿਲੋਮੀਟਰ ਲੰਬਾ ਮਦੁਰਈ-ਟੇਨੀ (ਰੇਲਵੇ ਗੇਜ ਕਨਵਰਜ਼ਨ ਪ੍ਰੋਜੈਕਟ)ਜੋ 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਗਿਆਪਹੁੰਚ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਖੇਤਰ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ। ਤੰਬਰਮ - ਚੇਂਗਲਪੱਟੂ ਵਿਚਕਾਰ 30 ਕਿਲੋਮੀਟਰ ਲੰਬੀ ਤੀਜੀ ਰੇਲਵੇ ਲਾਈਨਜੋ ਕਿ 590 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਗਈ ਹੈਹੋਰ ਉਪਨਗਰੀ ਸੇਵਾਵਾਂ ਨੂੰ ਚਲਾਉਣ ਦੀ ਸੁਵਿਧਾ ਪ੍ਰਦਾਨ ਕਰੇਗੀਇਸ ਤਰ੍ਹਾਂ ਯਾਤਰੀਆਂ ਨੂੰ ਵਧੇਰੇ ਵਿਕਲਪ ਪ੍ਰਦਾਨ ਹੋਣਗੇ ਅਤੇ ਆਰਾਮ ਵਿੱਚ ਵਾਧਾ ਹੋਵੇਗਾ। ਈਟੀਬੀ ਪੀਐੱਨਐੱਮਟੀ ਕੁਦਰਤੀ ਗੈਸ ਪਾਈਪਲਾਈਨ ਦਾ 115 ਕਿਲੋਮੀਟਰ ਲੰਬਾ ਐਨਨੋਰ-ਚੈਂਗਲਪੱਟੂ ਸੈਕਸ਼ਨ ਅਤੇ 271 ਕਿਲੋਮੀਟਰ ਲੰਬਾ ਤਿਰੂਵੱਲੁਰ-ਬੰਗਲੁਰੂ ਸੈਕਸ਼ਨਕ੍ਰਮਵਾਰ ਲਗਭਗ 850 ਕਰੋੜ ਅਤੇ 910 ਕਰੋੜ ਰੁਪਏ ਰੁਪਏ ਦੀ ਲਾਗਤ ਨਾਲ ਬਣਾਏ ਗਏ ਹਨਤਮਿਲ ਨਾਡੂਕਰਨਾਟਕ ਅਤੇ ਆਂਧਰ ਪ੍ਰਦੇਸ਼ ਦੇ ਉਦਯੋਗਾਂ ਦੇ ਨਾਲ-ਨਾਲ ਉਪਭੋਗਤਾਵਾਂ ਨੂੰ ਕੁਦਰਤੀ ਗੈਸ ਦੀ ਸਪਲਾਈ ਦੀ ਸੁਵਿਧਾ ਪ੍ਰਦਾਨ ਕਰਨਗੇ।

ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਦੇ ਤਹਿਤ 116 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਲਾਈਟਹਾਊਸ ਪ੍ਰੋਜੈਕਟ - ਚੇਨਈ ਦੇ ਹਿੱਸੇ ਵਜੋਂ ਬਣਾਏ ਗਏ 1152 ਮਕਾਨਾਂ ਦਾ ਉਦਘਾਟਨ ਵੀ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਛੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆਜੋ ਕਿ 28,540 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ। 262 ਕਿਲੋਮੀਟਰ ਲੰਬਾ ਬੰਗਲੁਰੂ - ਚੇਨਈ ਐਕਸਪ੍ਰੈੱਸਵੇਅ 14,870 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਇਆ ਜਾਵੇਗਾ। ਇਹ ਕਰਨਾਟਕਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਰਾਜਾਂ ਵਿੱਚੋਂ ਲੰਘੇਗਾ ਅਤੇ ਬੰਗਲੁਰੂ ਅਤੇ ਚੇਨਈ ਵਿਚਕਾਰ ਯਾਤਰਾ ਦੇ ਸਮੇਂ ਨੂੰ 2-3 ਘੰਟੇ ਤੱਕ ਘਟਾਉਣ ਵਿੱਚ ਮਦਦ ਕਰੇਗਾ। ਚੇਨਈ ਬੰਦਰਗਾਹ ਨੂੰ ਮਦੂਰਾਵੋਇਲ (ਐੱਨਐੱਚ-4) ਨੂੰ ਜੋੜਨ ਵਾਲੀ 4 ਲੇਨ ਵਾਲੀ ਡਬਲ ਡੇਕਰ ਐਲੀਵੇਟਿਡ ਸੜਕਲਗਭਗ 21 ਕਿਲੋਮੀਟਰ ਦੀ ਲੰਬਾਈ ਵਾਲੀ, 5850 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਜਾਵੇਗੀ। ਇਹ ਚੇਨਈ ਬੰਦਰਗਾਹ ਤੱਕ ਮਾਲ ਵਾਹਨਾਂ ਦੀ  ਚੌਵੀ ਘੰਟੇ ਪਹੁੰਚ ਦੀ ਸੁਵਿਧਾ ਦੇਵੇਗਾ। ਐੱਨਐੱਚ-844 ਦੇ 94 ਕਿਲੋਮੀਟਰ ਲੰਬੇ ਨੇਰਾਲੁਰੂ ਤੋਂ ਧਰਮਪੁਰੀ ਸੈਕਸ਼ਨ ਅਤੇ ਐੱਨਐੱਚ-227 ਦੇ ਮੀਨਸਰੁੱਤੀ ਤੋਂ ਚਿਦੰਬਰਮ ਸੈਕਸ਼ਨ ਦੇ ਪੱਕੇ ਅਧਾਰ ਦੇ ਨਾਲ 31 ਕਿਲੋਮੀਟਰ ਲੰਬੀ 2 ਲੇਨਲਗਭਗ 3870 ਕਰੋੜ ਰੁਪਏ ਅਤੇ 720 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈਜੋ ਖੇਤਰ ਵਿੱਚ ਸਹਿਜ ਸੰਪਰਕ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ।

ਪ੍ਰੋਗਰਾਮ ਦੌਰਾਨ ਪੰਜ ਰੇਲਵੇ ਸਟੇਸ਼ਨਾਂ: ਚੇਨਈ ਐਗਮੋਰਰਾਮੇਸ਼ਵਰਮਮਦੁਰਈਕਟਪਾਡੀ ਅਤੇ ਕੰਨਿਆਕੁਮਾਰੀ ਦੇ ਮੁੜ ਵਿਕਾਸ ਲਈ ਨੀਂਹ ਪੱਥਰ ਵੀ ਰੱਖਿਆ ਗਿਆ। ਇਹ ਪ੍ਰੋਜੈਕਟ 1800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ ਅਤੇ ਆਧੁਨਿਕ ਸੁਵਿਧਾਵਾਂ ਦੇ ਪ੍ਰਬੰਧ ਦੁਆਰਾ ਯਾਤਰੀਆਂ ਦੀ ਸੁਵਿਧਾ ਅਤੇ ਆਰਾਮ ਨੂੰ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਚੇਨਈ ਵਿਖੇ ਲਗਭਗ 1430 ਕਰੋੜ ਰੁਪਏ ਦੀ ਲਾਗਤ ਵਾਲੇ ਮਲਟੀ ਮੌਡਲ ਲੌਜਿਸਟਿਕ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ। ਇਹ ਸਹਿਜ ਇੰਟਰਮੌਡਲ ਮਾਲ ਢੋਆ-ਢੁਆਈ ਪ੍ਰਦਾਨ ਕਰੇਗਾ ਅਤੇ ਕਈ ਕਾਰਜਸ਼ੀਲਤਾਵਾਂ ਦੀ ਪੇਸ਼ਕਸ਼ ਵੀ ਕਰੇਗਾ।

 

 

 

**********************

ਡੀਐੱਸ/ਏਕੇ


(Release ID: 1829045) Visitor Counter : 182