ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 40ਵੀਂ ਪ੍ਰਗਤੀ (PRAGATI) ਗੱਲਬਾਤ ਦੀ ਪ੍ਰਧਾਨਗੀ ਕੀਤੀ


ਬੁਨਿਆਦੀ ਢਾਂਚੇ ਦੇ ਖੇਤਰ ’ਚ ਕੰਮ ਕਰਨ ਵਾਲੀਆਂ ਏਜੰਸੀਆਂ ਨੂੰ ਅੰਮ੍ਰਿਤ ਸਰੋਵਰ ਦੇ ਤਹਿਤ ਵਿਕਸਿਤ ਕੀਤੇ ਜਾ ਰਹੇ ਜਲ ਸਰੋਤਾਂ ਨਾਲ ਆਪਣੇ ਪ੍ਰੋਜੈਕਟਾਂ ਦਾ ਨਕਸ਼ਾ ਬਣਾਉਣਾ ਚਾਹੀਦਾ ਹੈ: ਪ੍ਰਧਾਨ ਮੰਤਰੀ



ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਰਾਈਟ ਆਵ੍ ਵੇਅ ਅਰਜ਼ੀਆਂ ਦੇ ਸਮੇਂ ਸਿਰ ਨਿਬੇੜੇ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਗਤੀ ਸ਼ਕਤੀ ਸੰਚਾਰ ਪੋਰਟਲ ਦਾ ਲਾਭ ਉਠਾਉਣ ਲਈ ਕਿਹਾ



ਰਾਜ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੀ ਤਰਜ਼ 'ਤੇ ਰਾਜ ਪੱਧਰੀ ਗਤੀਸ਼ਕਤੀ ਮਾਸਟਰ ਪਲਾਨ ਵੀ ਤਿਆਰ ਕਰ ਸਕਦੇ ਹਨ: ਪ੍ਰਧਾਨ ਮੰਤਰੀ

Posted On: 25 MAY 2022 7:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸ਼ਾਮਲ ਕਰਦੇ ਹੋਏ ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ ਲਈ ਆਈਸੀਟੀ (ICT) ਅਧਾਰਿਤ ਮਲਟੀਮੋਡਲ ਪਲੈਟਫਾਰਮ ਪ੍ਰਗਤੀ’ (PRAGATI) ਦੇ 40ਵੇਂ ਸੰਸਕਰਣ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਮੀਟਿੰਗ ਵਿੱਚ ਅੱਠ ਪ੍ਰੋਜੈਕਟਾਂ ਅਤੇ ਇੱਕ ਪ੍ਰੋਗਰਾਮ ਸਮੇਤ 9 ਏਜੰਡਾ ਆਈਟਮਾਂ ਦੀ ਸਮੀਖਿਆ ਕੀਤੀ ਗਈ। ਅੱਠ ਪ੍ਰੋਜੈਕਟਾਂ ਵਿੱਚੋਂਦੋ-ਦੋ ਪ੍ਰੋਜੈਕਟ ਰੇਲ ਮੰਤਰਾਲੇਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਨਾਲ-ਨਾਲ ਬਿਜਲੀ ਮੰਤਰਾਲੇ ਤੇ ਜਲ ਸੰਸਾਧਨਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਦੇ ਇੱਕ-ਇੱਕ ਪ੍ਰੋਜੈਕਟ ਦੇ ਸਨ।  14 ਰਾਜਾਂ ਮਹਾਰਾਸ਼ਟਰਕਰਨਾਟਕਆਂਧਰ ਪ੍ਰਦੇਸ਼ਤਮਿਲ ਨਾਡੂਛੱਤੀਸਗੜ੍ਹਓਡੀਸ਼ਾਅਸਾਮਅਰੁਣਾਚਲ ਪ੍ਰਦੇਸ਼ਮੇਘਾਲਿਆਤ੍ਰਿਪੁਰਾਮਿਜ਼ੋਰਮਨਾਗਾਲੈਂਡਸਿੱਕਿਮ ਅਤੇ ਝਾਰਖੰਡ ਨਾਲ ਸਬੰਧਿਤ ਇਨ੍ਹਾਂ ਅੱਠ ਪ੍ਰੋਜੈਕਟਾਂ ਦੀ ਕੁੱਲ ਲਾਗਤ 59,900 ਕਰੋੜ ਰੁਪਏ ਤੋਂ ਵੱਧ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੜਕਾਂ ਅਤੇ ਰੇਲਵੇ ਜਿਹੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਏਜੰਸੀਆਂ ਨੂੰ ਅੰਮ੍ਰਿਤ ਸਰੋਵਰ ਦੇ ਹੇਠਾਂ ਵਿਕਸਿਤ ਕੀਤੇ ਜਾ ਰਹੇ ਜਲ ਸਰੋਤਾਂ ਨਾਲ ਆਪਣੇ ਪ੍ਰੋਜੈਕਟਾਂ ਦਾ ਨਕਸ਼ਾ ਬਣਾਉਣਾ ਚਾਹੀਦਾ ਹੈ। ਇਹ ਜਿੱਤ ਦੀ ਸਥਿਤੀ ਹੋਵੇਗੀ ਕਿਉਂਕਿ ਅੰਮ੍ਰਿਤ ਸਰੋਵਰਾਂ ਲਈ ਪੁੱਟੀ ਗਈ ਸਮੱਗਰੀ ਨੂੰ ਏਜੰਸੀਆਂ ਦੁਆਰਾ ਸਿਵਲ ਕੰਮਾਂ ਲਈ ਵਰਤਿਆ ਜਾ ਸਕਦਾ ਹੈ।

ਗੱਲਬਾਤ ਦੌਰਾਨਪ੍ਰਧਾਨ ਮੰਤਰੀ ਨੇ 'ਰਾਸ਼ਟਰੀ ਬ੍ਰੌਡਬੈਂਡ ਮਿਸ਼ਨਪ੍ਰੋਗਰਾਮ ਦੀ ਵੀ ਸਮੀਖਿਆ ਕੀਤੀ। ਰਾਜਾਂ ਅਤੇ ਏਜੰਸੀਆਂ ਨੂੰ ਰਾਈਟ ਆਵ੍ ਵੇਅ (RoW) ਅਰਜ਼ੀਆਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਗਤੀ ਸ਼ਕਤੀ ਸੰਚਾਰ ਪੋਰਟਲ ਦਾ ਲਾਭ ਉਠਾਉਣ ਲਈ ਕਿਹਾ ਗਿਆ ਸੀ। ਇਸ ਨਾਲ ਮਿਸ਼ਨ ਨੂੰ ਲਾਗੂ ਕਰਨ ਵਿੱਚ ਤੇਜ਼ੀ ਆਵੇਗੀ। ਇਸ ਦੇ ਨਾਲ-ਨਾਲਉਨ੍ਹਾਂ ਨੂੰ ਆਮ ਆਦਮੀ ਦੇ 'ਜੀਵਨ ਦੀ ਅਸਾਨੀਨੂੰ ਵਧਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਰਾਜ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲੈਨ ਦੀ ਤਰਜ਼ 'ਤੇ ਰਾਜ ਪੱਧਰੀ ਗਤੀ ਸ਼ਕਤੀ ਮਾਸਟਰ ਪਲੈਨ ਵੀ ਤਿਆਰ ਕਰ ਸਕਦੇ ਹਨ ਅਤੇ ਇਸ ਉਦੇਸ਼ ਲਈ ਰਾਜਪੱਧਰੀ ਇਕਾਈਆਂ ਦਾ ਗਠਨ ਕਰ ਸਕਦੇ ਹਨ। ਇਹ ਬਿਹਤਰ ਯੋਜਨਾਬੰਦੀਮੁੱਖ ਮੁੱਦਿਆਂ ਦੀ ਪਹਿਚਾਣ ਕਰਨ ਅਤੇ ਹੱਲ ਕਰਨ ਅਤੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਵਿੱਚ ਇੱਕ ਲੰਮਾ ਸਫ਼ਰ ਤੈਅ ਕਰ ਸਕਦਾ ਹੈ।

ਪ੍ਰਗਤੀ ਮੀਟਿੰਗਾਂ ਦੇ 39 ਸੰਸਕਰਣਾਂ ਤੱਕਕੁੱਲ 14.82 ਲੱਖ ਕਰੋੜ ਦੀ ਲਾਗਤ ਵਾਲੇ 311 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ।

 

 

 **********

ਡੀਐੱਸ/ਐੱਸਟੀ



(Release ID: 1828415) Visitor Counter : 115